ਰਾਜ਼ ਨੰਬਰ 5
ਰੱਬ ਨਾਲ ਦੋਸਤੀ ਕਰੋ
ਬਾਈਬਲ ਕੀ ਕਹਿੰਦੀ ਹੈ? “ਧੰਨ ਹੋਣਗੇ ਓਹ ਜਿਹੜੇ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਉਸ ਨੂੰ ਮੰਨਦੇ ਹਨ।”—ਲੂਕਾ 11:28.
ਮੁਸ਼ਕਲ ਕੀ ਹੈ? ਦੁਨੀਆਂ ਵਿਚ ਹਜ਼ਾਰਾਂ ਹੀ ਵੱਖੋ-ਵੱਖਰੇ ਧਰਮ ਹਨ ਜਿਨ੍ਹਾਂ ਵਿੱਚੋਂ ਕਈ ਧਰਮ ਰੱਬ ਬਾਰੇ ਵੱਖ-ਵੱਖ ਸਿੱਖਿਆ ਦਿੰਦੇ ਹਨ। ਤੁਸੀਂ ਕਿੱਦਾਂ ਜਾਣ ਸਕਦੇ ਹੋ ਕਿ ਕਿਹੜਾ ਧਰਮ ਸੱਚਾਈ ਸਿਖਾਉਂਦਾ ਤੇ ਰੱਬ ਨੂੰ ਖ਼ੁਸ਼ ਕਰਦਾ ਹੈ? ਕਈ ਉੱਘੇ ਲੇਖਕ ਦਾਅਵਾ ਕਰਦੇ ਹਨ ਕਿ ਰੱਬ ਉੱਤੇ ਵਿਸ਼ਵਾਸ ਕਰਨਾ ਅਤੇ ਉਸ ਦੀ ਭਗਤੀ ਕਰਨੀ ਬੇਵਕੂਫ਼ੀ ਹੀ ਨਹੀਂ, ਸਗੋਂ ਨੁਕਸਾਨਦੇਹ ਵੀ ਹੈ। ਇਕ ਰਸਾਲੇ ਵਿਚ ਇਕ ਮਸ਼ਹੂਰ ਸਾਇੰਸਦਾਨ ਨੇ ਕਿਹਾ: “ਮਸੀਹੀ ਧਰਮ ਇਹੀ ਸਿਖਾਉਂਦਾ ਹੈ ਕਿ ਅੱਜ ਦੀ ਜ਼ਿੰਦਗੀ ਹੀ ਸਭ ਕੁਝ ਨਹੀਂ ਅਤੇ ਸਾਇੰਸ ਹਰ ਗੱਲ ਨੂੰ ਨਹੀਂ ਸਮਝਾ ਸਕਦਾ। . . . ਪਰ ਇਹ ਸਿੱਖਿਆ ਸਾਡੀ ਅੱਜ ਦੀ ਜ਼ਿੰਦਗੀ ਨੂੰ ਬੇਕਾਰ ਕਰ ਦਿੰਦੀ ਹੈ ਅਤੇ ਇਸੇ ਕਰਕੇ ਦੁਨੀਆਂ ਵਿਚ ਇੰਨਾ ਖ਼ੂਨ-ਖ਼ਰਾਬਾ ਹੈ।”
ਤੁਸੀਂ ਕੀ ਕਰ ਸਕਦੇ ਹੋ? ਇਸ ਸਬੂਤ ਦੀ ਜਾਂਚ ਕਰੋ ਕਿ ਰੱਬ ਹੈ ਜਾਂ ਨਹੀਂ। (ਰੋਮੀਆਂ 1:20; ਇਬਰਾਨੀਆਂ 3:4) ਜ਼ਿੰਦਗੀ ਦੇ ਜ਼ਰੂਰੀ ਸਵਾਲਾਂ ਦੇ ਜਵਾਬ ਲੱਭਣ ਤੋਂ ਪਿੱਛੇ ਨਾ ਹਟੋ। ਮਿਸਾਲ ਲਈ, ਜ਼ਿੰਦਗੀ ਦਾ ਮਕਸਦ ਕੀ ਹੈ? ਮਰਨ ਤੋਂ ਬਾਅਦ ਕੀ ਹੁੰਦਾ ਹੈ? ਦੁਨੀਆਂ ਵਿਚ ਇੰਨੇ ਦੁੱਖ ਕਿਉਂ ਹਨ? ਰੱਬ ਸਾਡੇ ਤੋਂ ਕੀ ਚਾਹੁੰਦਾ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਮਿਲਣ ਤੇ ਹੀ ਸਾਨੂੰ ਮਨ ਦੀ ਸ਼ਾਂਤੀ ਅਤੇ ਸੱਚੀ ਖ਼ੁਸ਼ੀ ਮਿਲ ਸਕਦੀ ਹੈ।
ਬਿਨਾਂ ਸੋਚੇ-ਸਮਝੇ ਲੋਕਾਂ ਦੀਆਂ ਗੱਲਾਂ ʼਤੇ ਵਿਸ਼ਵਾਸ ਨਾ ਕਰੋ। ਰੱਬ ਚਾਹੁੰਦਾ ਹੈ ਕਿ ਤੁਸੀਂ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਵਰਤ ਕੇ ਫ਼ੈਸਲੇ ਕਰੋ ਅਤੇ ਪਤਾ ਕਰੋ ਕਿ ਉਸ ਦੀ ਮਰਜ਼ੀ ਕੀ ਹੈ। (ਰੋਮੀਆਂ 12:1, 2) ਤੁਹਾਡੀ ਮਿਹਨਤ ਦਾ ਤੁਹਾਨੂੰ ਜ਼ਰੂਰ ਫਲ ਮਿਲੇਗਾ। ਜੇ ਤੁਸੀਂ ਬਾਈਬਲ ਦੀ ਸਟੱਡੀ ਕਰੋਗੇ ਅਤੇ ਇਸ ਦੀ ਸਲਾਹ ਨੂੰ ਲਾਗੂ ਕਰੋਗੇ, ਤਾਂ ਤੁਹਾਨੂੰ ਘੱਟ ਸਮੱਸਿਆਵਾਂ ਅਤੇ ਚਿੰਤਾਵਾਂ ਹੋਣਗੀਆਂ ਅਤੇ ਤੁਸੀਂ ਜ਼ਿੰਦਗੀ ਦਾ ਮਜ਼ਾ ਉਠਾ ਸਕੋਗੇ। ਇਹ ਕੋਈ ਖੋਖਲੇ ਵਾਅਦੇ ਨਹੀਂ। ਦੁਨੀਆਂ ਭਰ ਵਿਚ ਲੱਖਾਂ ਹੀ ਲੋਕਾਂ ਨੂੰ ਰੱਬ ਅਤੇ ਉਸ ਦੇ ਮਕਸਦਾਂ ਬਾਰੇ ਸੱਚਾਈ ਜਾਣ ਕੇ ਫ਼ਾਇਦਾ ਹੋਇਆ ਹੈ।
ਜਿੱਦਾਂ-ਜਿੱਦਾਂ ਤੁਸੀਂ ਬਾਈਬਲ ਦੀ ਵਧੀਆ ਸਲਾਹ ਨੂੰ ਲਾਗੂ ਕਰੋਗੇ ਉੱਦਾਂ-ਉੱਦਾਂ ਰੱਬ ਲਈ ਤੁਹਾਡਾ ਪਿਆਰ ਵਧੇਗਾ। ਕਿਉਂ ਨਾ ਤੁਸੀਂ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰੋ? ਜੇ ਤੁਸੀਂ ਕਰੋਗੇ, ਤਾਂ ਤੁਸੀਂ ਵੀ ਪੌਲੁਸ ਰਸੂਲ ਵਾਂਗ ਕਹਿ ਸਕੋਗੇ ਕਿ “ਸੰਤੋਖ ਨਾਲ ਭਗਤੀ ਹੈ ਤਾਂ ਵੱਡੀ ਖੱਟੀ।”—1 ਤਿਮੋਥਿਉਸ 6:6. (w10-E 11/01)
[ਸਫ਼ਾ 8 ਉੱਤੇ ਤਸਵੀਰ]
ਪਤਾ ਕਰੋ ਕਿ ਰੱਬ ਦੀ ਮਰਜ਼ੀ ਕੀ ਹੈ