ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w12 1/15 ਸਫ਼ਾ 14
  • ‘ਮੈਂ ਪ੍ਰਚਾਰ ਕਿੱਦਾਂ ਕਰ ਸਕਦੀ ਹਾਂ?’

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ‘ਮੈਂ ਪ੍ਰਚਾਰ ਕਿੱਦਾਂ ਕਰ ਸਕਦੀ ਹਾਂ?’
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
w12 1/15 ਸਫ਼ਾ 14

‘ਮੈਂ ਪ੍ਰਚਾਰ ਕਿੱਦਾਂ ਕਰ ਸਕਦੀ ਹਾਂ?’

ਦੁਨੀਆਂ ਭਰ ਵਿਚ ਸਾਡੇ ਕੋਲ ਉਨ੍ਹਾਂ ਭੈਣਾਂ-ਭਰਾਵਾਂ ਦੀਆਂ ਬਹੁਤ ਹੀ ਵਧੀਆ ਮਿਸਾਲਾਂ ਹਨ ਜੋ ਗੰਭੀਰ ਬੀਮਾਰੀ ਦੇ ਬਾਵਜੂਦ ਵੀ ਵਫ਼ਾਦਾਰੀ ਨਾਲ ਪ੍ਰਚਾਰ ਕਰਦੇ ਹਨ। ਡਾਲੀਆ ਦੀ ਮਿਸਾਲ ʼਤੇ ਗੌਰ ਕਰੋ ਜੋ ਲਿਥੁਆਨੀਆ ਦੀ ਰਾਜਧਾਨੀ ਵਿਲਨੀਅਸ ਵਿਚ ਰਹਿੰਦੀ ਹੈ।

ਡਾਲੀਆ 35 ਕੁ ਸਾਲਾਂ ਦੀ ਹੈ। ਜਦੋਂ ਉਹ ਪੈਦਾ ਹੋਈ ਸੀ, ਤਾਂ ਉਸ ਨੂੰ ਸਟ੍ਰੋਕ ਹੋ ਗਿਆ ਜਿਸ ਕਰਕੇ ਉਸ ਨੂੰ ਅਧਰੰਗ ਹੋ ਗਿਆ ਤੇ ਉਸ ਦੀ ਜ਼ਬਾਨ ʼਤੇ ਵੀ ਇਸ ਦਾ ਅਸਰ ਪਿਆ। ਇਸ ਕਰਕੇ ਸਿਰਫ਼ ਉਸ ਦੇ ਪਰਿਵਾਰ ਦੇ ਮੈਂਬਰ ਹੀ ਉਸ ਦੀ ਗੱਲਬਾਤ ਸਮਝ ਸਕਦੇ ਹਨ। ਡਾਲੀਆ ਆਪਣੀ ਮੰਮੀ ਗਾਲੀਨਾ ਨਾਲ ਰਹਿੰਦੀ ਹੈ ਜੋ ਉਸ ਦੀ ਦੇਖ-ਭਾਲ ਕਰਦੀ ਹੈ। ਭਾਵੇਂ ਕਿ ਡਾਲੀਆ ਦੀ ਜ਼ਿੰਦਗੀ ਦੁੱਖਾਂ ਤੇ ਚਿੰਤਾਵਾਂ ਨਾਲ ਭਰੀ ਹੋਈ ਹੈ, ਫਿਰ ਵੀ ਉਹ ਖ਼ੁਸ਼ ਰਹਿੰਦੀ ਹੈ। ਇਹ ਕਿੱਦਾਂ ਹੋ ਸਕਦਾ?

ਗਾਲੀਨਾ ਦੱਸਦੀ ਹੈ: “1999 ਵਿਚ ਸਾਡੀ ਰਿਸ਼ਤੇਦਾਰ ਅਪੋਲੀਨੀਆ ਸਾਨੂੰ ਮਿਲਣ ਆਈ ਜੋ ਯਹੋਵਾਹ ਦੀ ਗਵਾਹ ਹੈ। ਅਸੀਂ ਦੇਖਿਆ ਕਿ ਉਹ ਬਾਈਬਲ ਬਾਰੇ ਚੰਗੀ ਤਰ੍ਹਾਂ ਜਾਣਦੀ ਸੀ। ਡਾਲੀਆ ਨੇ ਉਸ ਨੂੰ ਕਈ ਸਵਾਲ ਪੁੱਛੇ ਤੇ ਜਲਦੀ ਹੀ ਡਾਲੀਆ ਬਾਈਬਲ ਸਟੱਡੀ ਕਰਨ ਲੱਗ ਪਈ। ਕਈ ਵਾਰ ਮੈਂ ਉਨ੍ਹਾਂ ਨਾਲ ਸਟੱਡੀ ਵਿਚ ਬੈਠਦੀ ਸੀ ਤਾਂਕਿ ਮੈਂ ਡਾਲੀਆ ਦੀ ਗੱਲ ਸਮਝਾ ਸਕਾਂ। ਮੈਂ ਇਹ ਦੇਖਿਆ ਕਿ ਡਾਲੀਆ ਜੋ ਵੀ ਸਿੱਖ ਰਹੀ ਸੀ ਉਸ ਦਾ ਉਸ ਨੂੰ ਫ਼ਾਇਦਾ ਹੋ ਰਿਹਾ ਸੀ। ਜਲਦੀ ਹੀ ਮੈਂ ਵੀ ਬਾਈਬਲ ਸਟੱਡੀ ਕਰਨ ਲੱਗ ਪਈ।”

ਜਿੱਦਾਂ-ਜਿੱਦਾਂ ਡਾਲੀਆ ਨੂੰ ਬਾਈਬਲ ਸੱਚਾਈਆਂ ਦੀ ਸਮਝ ਆਉਣ ਲੱਗੀ, ਉੱਦਾਂ-ਉੱਦਾਂ ਉਸ ਨੂੰ ਇਕ ਸਵਾਲ ਅੰਦਰੋਂ-ਅੰਦਰੀਂ ਖਾਈ ਜਾਣ ਲੱਗਾ। ਅਖ਼ੀਰ ਉਸ ਨੇ ਅਪੋਲੀਨੀਆ ਨੂੰ ਪੁੱਛ ਹੀ ਲਿਆ: “ਮੇਰੇ ਵਰਗਾ ਅਧਰੰਗੀ ਇਨਸਾਨ ਕਿਵੇਂ ਪ੍ਰਚਾਰ ਕਰ ਸਕਦਾ ਹੈ?” (ਮੱਤੀ 28:19, 20) ਅਪੋਲੀਨੀਆ ਨੇ ਉਸ ਨੂੰ ਭਰੋਸਾ ਦਿਵਾਇਆ: “ਫ਼ਿਕਰ ਨਾ ਕਰ। ਯਹੋਵਾਹ ਤੇਰੀ ਮਦਦ ਕਰੇਗਾ।” ਅਤੇ ਸੱਚ-ਮੁੱਚ ਯਹੋਵਾਹ ਨੇ ਉਸ ਦੀ ਮਦਦ ਕੀਤੀ।

ਡਾਲੀਆ ਪ੍ਰਚਾਰ ਕਿੱਦਾਂ ਕਰਦੀ ਹੈ? ਉਹ ਬਹੁਤ ਸਾਰੇ ਤਰੀਕਿਆਂ ਨਾਲ ਪ੍ਰਚਾਰ ਕਰਦੀ ਹੈ। ਮਸੀਹੀ ਭੈਣਾਂ ਉਸ ਦੀ ਚਿੱਠੀਆਂ ਲਿਖਣ ਵਿਚ ਮਦਦ ਕਰਦੀਆਂ ਹਨ ਜਿਨ੍ਹਾਂ ਵਿਚ ਬਾਈਬਲ ਦਾ ਸੰਦੇਸ਼ ਲਿਖਿਆ ਹੁੰਦਾ ਹੈ। ਪਹਿਲਾਂ ਡਾਲੀਆ ਭੈਣਾਂ ਨੂੰ ਆਪਣੇ ਵਿਚਾਰ ਦੱਸਦੀ ਹੈ, ਫਿਰ ਉਹ ਭੈਣਾਂ ਉਸ ਦੇ ਵਿਚਾਰਾਂ ਨੂੰ ਚਿੱਠੀ ਵਿਚ ਲਿਖ ਦਿੰਦੀਆਂ ਹਨ। ਡਾਲੀਆ ਮੋਬਾਇਲ ʼਤੇ ਮੈਸਜ਼ ਭੇਜ ਕੇ ਵੀ ਗਵਾਹੀ ਦਿੰਦੀ ਹੈ। ਜਦੋਂ ਮੌਸਮ ਵਧੀਆ ਹੁੰਦਾ ਹੈ, ਉਦੋਂ ਮੰਡਲੀ ਦੇ ਭੈਣ-ਭਰਾ ਉਸ ਨੂੰ ਬਾਹਰ ਲੈ ਜਾਂਦੇ ਹਨ ਤਾਂਕਿ ਉਹ ਪਾਰਕ ਵਿਚ ਜਾਂ ਸੜਕ ʼਤੇ ਗਵਾਹੀ ਦੇ ਸਕਣ।

ਡਾਲੀਆ ਤੇ ਉਸ ਦੀ ਮੰਮੀ ਸੱਚਾਈ ਵਿਚ ਤਰੱਕੀ ਕਰ ਰਹੀਆਂ ਹਨ। ਉਨ੍ਹਾਂ ਦੋਹਾਂ ਨੇ ਆਪਣੇ ਆਪ ਨੂੰ ਯਹੋਵਾਹ ਅੱਗੇ ਸਮਰਪਿਤ ਕੀਤਾ ਤੇ ਨਵੰਬਰ 2004 ਵਿਚ ਬਪਤਿਸਮਾ ਲੈ ਲਿਆ। ਸਤੰਬਰ 2008 ਵਿਚ ਵਿਲਨੀਅਸ ਵਿਚ ਇਕ ਪੋਲਿਸ਼ ਗਰੁੱਪ ਸ਼ੁਰੂ ਹੋਇਆ। ਗਰੁੱਪ ਵਿਚ ਹੋਰ ਪ੍ਰਚਾਰਕਾਂ ਦੀ ਲੋੜ ਸੀ ਜਿਸ ਕਰਕੇ ਡਾਲੀਆ ਤੇ ਉਸ ਦੀ ਮੰਮੀ ਨੇ ਇਸ ਗਰੁੱਪ ਵਿਚ ਜਾਣਾ ਸ਼ੁਰੂ ਕਰ ਦਿੱਤਾ। ਡਾਲੀਆ ਕਹਿੰਦੀ ਹੈ: “ਕਈ ਵਾਰ ਤਕਰੀਬਨ ਪੂਰਾ ਮਹੀਨਾ ਮੈਂ ਪ੍ਰਚਾਰ ʼਤੇ ਨਹੀਂ ਜਾ ਪਾਉਂਦੀ ਜਿਸ ਕਰਕੇ ਮੈਂ ਚਿੰਤਿਤ ਹੋ ਜਾਂਦੀ ਹਾਂ। ਪਰ ਯਹੋਵਾਹ ਨੂੰ ਇਸ ਬਾਰੇ ਪ੍ਰਾਰਥਨਾ ਕਰਨ ਤੋਂ ਬਾਅਦ ਕੋਈ-ਨਾ-ਕੋਈ ਮੈਨੂੰ ਪ੍ਰਚਾਰ ʼਤੇ ਲੈ ਜਾਂਦਾ ਹੈ।” ਸਾਡੀ ਪਿਆਰੀ ਭੈਣ ਡਾਲੀਆ ਆਪਣੇ ਹਾਲਾਤਾਂ ਬਾਰੇ ਕਿਵੇਂ ਮਹਿਸੂਸ ਕਰਦੀ ਹੈ? ਉਹ ਕਹਿੰਦੀ ਹੈ: “ਬੀਮਾਰੀ ਨੇ ਮੇਰੇ ਸਰੀਰ ਨੂੰ ਨਕਾਰਾ ਕੀਤਾ ਹੈ, ਪਰ ਮੇਰੇ ਮਨ ਨੂੰ ਨਹੀਂ। ਮੈਂ ਬਹੁਤ ਖ਼ੁਸ਼ ਹਾਂ ਕਿ ਮੈਂ ਦੂਜਿਆਂ ਨੂੰ ਯਹੋਵਾਹ ਬਾਰੇ ਦੱਸ ਸਕਦੀ ਹਾਂ।”

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ