ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w12 3/15 ਸਫ਼ਾ 32
  • “ਕੀ ਤੁਸੀਂ ਸਾਡੀ ਫੋਟੋ ਖਿੱਚੋਗੇ?”

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • “ਕੀ ਤੁਸੀਂ ਸਾਡੀ ਫੋਟੋ ਖਿੱਚੋਗੇ?”
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
w12 3/15 ਸਫ਼ਾ 32

“ਕੀ ਤੁਸੀਂ ਸਾਡੀ ਫੋਟੋ ਖਿੱਚੋਗੇ?”

ਹੋਸਵਾ ਨਾਂ ਦਾ ਭਰਾ ਮੈਕਸੀਕੋ ਦੇ ਬੈਥਲ ਵਿਚ ਸੇਵਾ ਕਰਦਾ ਹੈ। ਇਕ ਵਾਰ ਉਹ ਕਵੇਰੇਤਾਰੋ ਸ਼ਹਿਰ ਵਿਚ ਜ਼ਿਲ੍ਹਾ ਸੰਮੇਲਨ ਵਿਚ ਗਿਆ ਹੋਇਆ ਸੀ ਤੇ ਦੂਸਰੇ ਦਿਨ ਦੇ ਪ੍ਰੋਗਰਾਮ ਤੋਂ ਬਾਅਦ ਉਹ ਸ਼ਹਿਰ ਵਿਚ ਕੁਝ ਦੋਸਤਾਂ ਨਾਲ ਘੁੰਮ-ਫਿਰ ਰਿਹਾ ਸੀ। ਕੋਲੰਬੀਆ ਤੋਂ ਸੈਰ ਕਰਨ ਆਏ ਇਕ ਵਿਆਹੁਤਾ ਜੋੜੇ ਖਾਵਿਅਰ ਤੇ ਮਾਰੂ ਨੇ ਹੋਸਵਾ ਨੂੰ ਫੋਟੋ ਖਿੱਚਣ ਲਈ ਕਿਹਾ। ਉਸ ਨੇ ਤੇ ਉਸ ਦੇ ਦੋਸਤਾਂ ਨੇ ਵਧੀਆ ਕੱਪੜੇ ਪਾਏ ਹੋਏ ਸਨ ਅਤੇ ਬੈਜ ਕਾਰਡ ਲਾਏ ਹੋਏ ਸਨ, ਇਸ ਕਰਕੇ ਉਸ ਜੋੜੇ ਨੇ ਉਨ੍ਹਾਂ ਤੋਂ ਪੁੱਛਿਆ ਕਿ ਉਹ ਕਿਸੇ ਪ੍ਰੋਗ੍ਰਾਮ ਤੋਂ ਆਏ ਸਨ। ਹੋਸਵਾ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਯਹੋਵਾਹ ਦੇ ਗਵਾਹਾਂ ਦੇ ਸੰਮੇਲਨ ਤੋਂ ਆਏ ਸਨ ਤੇ ਉਸ ਜੋੜੇ ਨੂੰ ਐਤਵਾਰ ਦਾ ਪ੍ਰੋਗ੍ਰਾਮ ਆ ਕੇ ਸੁਣਨ ਦਾ ਸੱਦਾ ਦਿੱਤਾ।

ਜੋੜੇ ਨੇ ਕਿਹਾ ਕਿ ਉਨ੍ਹਾਂ ਨੂੰ ਸੰਮੇਲਨ ਵਿਚ ਜਾਣ ਵਿਚ ਸ਼ਰਮ ਆਵੇਗੀ ਕਿਉਂਕਿ ਉਨ੍ਹਾਂ ਕੋਲ ਢੰਗ ਦੇ ਕੱਪੜੇ ਨਹੀਂ ਸਨ। ਫਿਰ ਵੀ ਹੋਸਵਾ ਨੇ ਉਨ੍ਹਾਂ ਨੂੰ ਆਪਣਾ ਨਾਂ ਦੱਸਿਆ ਤੇ ਬ੍ਰਾਂਚ ਆਫ਼ਿਸ ਦਾ ਨੰਬਰ ਦਿੱਤਾ ਜਿੱਥੇ ਉਹ ਸੇਵਾ ਕਰਦਾ ਸੀ।

ਹੋਸਵਾ ਨੂੰ ਉਦੋਂ ਬਹੁਤ ਹੈਰਾਨੀ ਹੋਈ ਜਦੋਂ ਚਾਰ ਮਹੀਨਿਆਂ ਬਾਅਦ ਉਸ ਨੂੰ ਖਾਵਿਅਰ ਦਾ ਫ਼ੋਨ ਆਇਆ। ਉਸ ਨੇ ਦੱਸਿਆ ਕਿ ਉਹ ਤੇ ਉਸ ਦੀ ਪਤਨੀ ਸੰਮੇਲਨ ਵਿਚ ਗਏ ਸਨ ਤੇ ਹੁਣ ਉਹ ਚਾਹੁੰਦੇ ਸਨ ਕਿ ਯਹੋਵਾਹ ਦੇ ਗਵਾਹ ਮੈਕਸੀਕੋ ਸਿਟੀ ਵਿਚ ਉਨ੍ਹਾਂ ਨੂੰ ਆ ਕੇ ਮਿਲਣ ਜਿੱਥੇ ਉਹ ਉਸ ਸਮੇਂ ਰਹਿ ਰਹੇ ਸਨ। ਜਲਦੀ ਹੀ ਖਾਵਿਅਰ ਤੇ ਮਾਰੂ ਨਾਲ ਬਾਈਬਲ ਸਟੱਡੀ ਸ਼ੁਰੂ ਹੋ ਗਈ ਤੇ ਉਨ੍ਹਾਂ ਨੇ ਮੀਟਿੰਗਾਂ ʼਤੇ ਵੀ ਜਾਣਾ ਸ਼ੁਰੂ ਕਰ ਦਿੱਤਾ। ਦਸ ਮਹੀਨਿਆਂ ਬਾਅਦ ਉਹ ਪਬਲੀਸ਼ਰ ਬਣ ਗਏ। ਭਾਵੇਂ ਕਿ ਉਹ ਜੋੜਾ ਟੋਰੌਂਟੋ, ਕੈਨੇਡਾ ਚਲਾ ਗਿਆ, ਫਿਰ ਵੀ ਉਨ੍ਹਾਂ ਨੇ ਸੱਚਾਈ ਵਿਚ ਤਰੱਕੀ ਕੀਤੀ ਤੇ ਬਪਤਿਸਮਾ ਲੈ ਲਿਆ।

ਕੁਝ ਸਮੇਂ ਬਾਅਦ ਹੋਸਵਾ ਨੂੰ ਖਾਵਿਅਰ ਦੀ ਚਿੱਠੀ ਮਿਲੀ ਜਿਸ ਵਿਚ ਉਸ ਨੇ ਦੱਸਿਆ ਕਿ ਕਿਸ ਗੱਲ ਨੇ ਸੱਚਾਈ ਸਵੀਕਾਰ ਕਰਨ ਵਿਚ ਉਸ ਦੀ ਮਦਦ ਕੀਤੀ। ਉਸ ਨੇ ਦੱਸਿਆ: “ਸੰਮੇਲਨ ਵਿਚ ਹਾਜ਼ਰ ਹੋਣ ਤੋਂ ਪਹਿਲਾਂ ਮੈਂ ਤੇ ਮੇਰੀ ਪਤਨੀ ਜਾਣਨਾ ਚਾਹੁੰਦੇ ਸੀ ਕਿ ਜ਼ਿੰਦਗੀ ਵਿਚ ਸਭ ਤੋਂ ਜ਼ਰੂਰੀ ਕੀ ਹੈ। ਇਸ ਬਾਰੇ ਅਸੀਂ ਦੋਵਾਂ ਨੇ ਗੱਲ ਵੀ ਕੀਤੀ ਸੀ। ਜਦੋਂ ਅਸੀਂ ਤੁਹਾਨੂੰ ਦੇਖਿਆ ਕਿ ਤੁਸੀਂ ਵਧੀਆ ਕੱਪੜੇ ਪਾਏ ਹੋਏ ਸਨ, ਤਾਂ ਅਸੀਂ ਸੋਚਿਆ ਕਿ ਤੁਸੀਂ ਕਿਸੇ ਖ਼ਾਸ ਮੀਟਿੰਗ ਵਿਚ ਹੀ ਗਏ ਹੋਣੇ। ਸੰਮੇਲਨ ਵਿਚ ਸਾਨੂੰ ਇਹ ਗੱਲ ਚੰਗੀ ਲੱਗੀ ਕਿ ਕਿਸੇ ਨੇ ਸਾਡੀ ਸੀਟਾਂ ਲੱਭਣ ਵਿਚ ਮਦਦ ਕੀਤੀ, ਆਪਣੀ ਬਾਈਬਲ ਵਿੱਚੋਂ ਆਇਤਾਂ ਵੀ ਦਿਖਾਈਆਂ ਅਤੇ ਭੈਣਾਂ-ਭਰਾਵਾਂ ਨੇ ਸਾਡੇ ਨਾਲ ਚੰਗਾ ਵਰਤਾਅ ਕੀਤਾ। ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪਿਆ ਕਿ ਅਸੀਂ ਕਿੱਦਾਂ ਦੇ ਕੱਪੜੇ ਪਾਏ ਹੋਏ ਸਨ।”

ਹੋਸਵਾ ਲਈ ਬੁੱਧੀਮਾਨ ਰਾਜਾ ਸੁਲੇਮਾਨ ਦੇ ਸ਼ਬਦ ਕਿੰਨੇ ਹੀ ਸੱਚ ਸਾਬਤ ਹੋਏ! ਸੁਲੇਮਾਨ ਨੇ ਲਿਖਿਆ: “ਸਵੇਰ ਨੂੰ ਆਪਣਾ ਬੀ ਬੀਜ, ਅਤੇ ਤਕਾਲਾਂ ਨੂੰ ਵੀ ਆਪਣਾ ਹੱਥ ਢਿੱਲਾ ਨਾ ਹੋਣ ਦੇਹ, ਕਿਉਂ ਜੋ ਤੂੰ ਨਹੀਂ ਜਾਣਦਾ ਜੋ ਏਹਨਾਂ ਵਿੱਚੋਂ ਕਿਹੜਾ ਸਵਰੇਗਾ, ਏਹ ਯਾ ਉਹ, ਯਾ ਦੋਵੇਂ ਦੇ ਦੋਵੇਂ ਇੱਕੋ ਜਿਹੇ ਚੰਗੇ ਹੋਣਗੇ।” (ਉਪ. 11:6) ਕੀ ਤੁਸੀਂ ਆਉਣ ਵਾਲੇ ਜ਼ਿਲ੍ਹਾ ਸੰਮੇਲਨ ਜਾਂ ਪਬਲਿਕ ਭਾਸ਼ਣ ਬਾਰੇ ਕਿਸੇ ਨੂੰ ਦੱਸ ਕੇ ਸੱਚਾਈ ਦਾ ਬੀ ਬੀਜ ਸਕਦੇ ਹੋ? ਸ਼ਾਇਦ ਯਹੋਵਾਹ ਤੁਹਾਨੂੰ ਉਨ੍ਹਾਂ ਲੋਕਾਂ ਨੂੰ ਸੱਚਾਈ ਦੱਸਣ ਲਈ ਵਰਤੇ ਜੋ ਸੱਚਾਈ ਲਈ ਭੁੱਖੇ ਤੇ ਤਿਹਾਏ ਹੋਏ ਹਨ ਜਿੱਦਾਂ ਖਾਵਿਅਰ ਤੇ ਮਾਰੂ ਸਨ।—ਯਸਾ. 55:1.

[ਸਫ਼ਾ 32 ਉੱਤੇ ਤਸਵੀਰ]

ਖੱਬੇ ਤੋਂ ਸੱਜੇ: ਮੈਕਸੀਕੋ ਬ੍ਰਾਂਚ ਵਿਚ ਆਲੇਹਾਂਦਰੋ ਵੋਏਗੂਲਿਨ, ਮਾਰੂ ਪਾਈਨਦਾ, ਆਲੇਹਾਂਦਰੋ ਪਾਈਨਦਾ, ਖਾਵਿਅਰ ਪਾਈਨਦਾ ਤੇ ਹੋਸਵਾ ਰਮੀਰੇਜ਼

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ