ਕੀ ਤੁਹਾਨੂੰ ਯਾਦ ਹੈ?
ਕੀ ਤੁਸੀਂ ਪਹਿਰਾਬੁਰਜ ਦੇ ਪਿਛਲੇ ਅੰਕਾਂ ਨੂੰ ਪੜ੍ਹ ਕੇ ਆਨੰਦ ਮਾਣਿਆ ਸੀ? ਦੇਖੋ ਕਿ ਤੁਸੀਂ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:
ਸਾਨੂੰ ਸੁਲੇਮਾਨ ਦੀ ਮਿਸਾਲ ਤੋਂ ਕੀ ਚੇਤਾਵਨੀ ਮਿਲਦੀ ਹੈ?
ਪਰਮੇਸ਼ੁਰ ਨੇ ਰਾਜਾ ਸੁਲੇਮਾਨ ਨੂੰ ਬਰਕਤ ਦਿੱਤੀ ਤੇ ਉਸ ਨੂੰ ਆਪਣੇ ਕੰਮ ਲਈ ਵਰਤਿਆ। ਰਾਜਾ ਬਣਨ ਤੋਂ ਬਾਅਦ ਉਹ ਪਰਮੇਸ਼ੁਰ ਦੀ ਸਲਾਹ ਦੀ ਉਲੰਘਣਾ ਕਰਨ ਲੱਗ ਪਿਆ। ਉਸ ਨੇ ਫਿਰਊਨ ਦੀ ਧੀ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਤੀਵੀਆਂ ਨਾਲ ਵੀ ਵਿਆਹ ਕਰਵਾਏ। ਇਹ ਤੀਵੀਆਂ ਸ਼ਾਇਦ ਆਪਣੇ ਦੇਵੀ-ਦੇਵਤਿਆਂ ਦੀ ਪੂਜਾ ਕਰਦੀਆਂ ਰਹੀਆਂ ਤੇ ਹੌਲੀ-ਹੌਲੀ ਸੁਲੇਮਾਨ ਵੀ ਉਨ੍ਹਾਂ ਦੇ ਪਿੱਛੇ ਲੱਗ ਕੇ ਉਨ੍ਹਾਂ ਦੇ ਦੇਵੀ-ਦੇਵਤਿਆਂ ਦੀ ਪੂਜਾ ਕਰਨ ਲੱਗ ਪਿਆ। ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਕਿਉਂਕਿ ਸਾਡੇ ਵਿਚ ਵੀ ਗ਼ਲਤ ਰਵੱਈਆ ਪੈਦਾ ਹੋ ਸਕਦਾ ਹੈ। (ਬਿਵ. 7:1-4; 17:17; 1 ਰਾਜ. 11:4-8)—12/15, ਸਫ਼ੇ 10-12.
ਅਸੀਂ ਇਹ ਸਿੱਟਾ ਕਿਉਂ ਕੱਢ ਸਕਦੇ ਹਾਂ ਕਿ ਪਹਿਲੀ ਸਦੀ ਤੋਂ ਧਰਤੀ ਉੱਤੇ ਪਵਿੱਤਰ ਸ਼ਕਤੀ ਨਾਲ ਚੁਣੇ ਹੋਏ ਸੱਚੇ ਮਸੀਹੀ ਹਮੇਸ਼ਾ ਰਹੇ ਹਨ?
ਯਿਸੂ ਨੇ “ਕਣਕ” ਤੇ “ਜੰਗਲੀ ਬੂਟੀ” ਦੀ ਮਿਸਾਲ ਦਿੱਤੀ ਸੀ। “ਚੰਗਾ ਬੀ” ਰਾਜ ਦੇ ਪੁੱਤ੍ਰ ਹਨ। (ਮੱਤੀ 13:24-30, 38) ਵਾਢੀ ਦੇ ਸਮੇਂ ਤਕ ਕਣਕ ਤੇ ਜੰਗਲੀ ਬੂਟੀ ਨਾਲ-ਨਾਲ ਵਧੀ। ਅਸੀਂ ਪੱਕੇ ਤੌਰ ਤੇ ਇਹ ਨਹੀਂ ਦੱਸ ਸਕਦੇ ਕਿ ਕਿਹੜੇ ਵਿਅਕਤੀ ਚੁਣੇ ਹੋਏ ਮਸੀਹੀ ਸਨ, ਪਰ ਅਸੀਂ ਇਹ ਕਹਿ ਸਕਦੇ ਹਾਂ ਕਿ ਅਜਿਹੇ ਲੋਕ ਹਮੇਸ਼ਾ ਰਹੇ ਹਨ।—1/15, ਸਫ਼ਾ 7.
ਤੁਸੀਂ ਈਰਖਾ ਦੇ ਜ਼ਹਿਰ ਨੂੰ ਬੇਅਸਰ ਕਰਨ ਲਈ ਕੀ ਕਰ ਸਕਦੇ ਹੋ?
ਇਹ ਗੱਲਾਂ ਤੁਹਾਡੀ ਮਦਦ ਕਰ ਸਕਦੀਆਂ ਹਨ: ਆਪਣੇ ਦਿਲਾਂ ਵਿਚ ਦੂਸਰਿਆਂ ਲਈ ਸੱਚਾ ਤੇ ਗੂੜ੍ਹਾ ਪਿਆਰ ਪੈਦਾ ਕਰੋ, ਪਰਮੇਸ਼ੁਰ ਨੂੰ ਪਿਆਰ ਕਰਨ ਵਾਲਿਆਂ ਨਾਲ ਦੋਸਤੀ ਕਰੋ, ਦੂਸਰਿਆਂ ਦਾ ਭਲਾ ਕਰਨ ਦੀ ਕੋਸ਼ਿਸ਼ ਕਰੋ ਤੇ “ਖ਼ੁਸ਼ੀਆਂ ਮਨਾਉਣ ਵਾਲੇ ਲੋਕਾਂ ਨਾਲ ਖ਼ੁਸ਼ੀਆਂ ਮਨਾਓ।” (ਰੋਮੀ. 12:15)—2/15, ਸਫ਼ੇ 16-17.
ਕਿਸੇ ਨੂੰ ਸਲਾਹ ਦਿੰਦੇ ਸਮੇਂ ਬਾਈਬਲ ਦੇ ਕਿਹੜੇ ਅਸੂਲ ਸਾਡੀ ਮਦਦ ਕਰ ਸਕਦੇ ਹਨ?
ਮਾਮਲੇ ਬਾਰੇ ਪੂਰੀ ਜਾਣਕਾਰੀ ਲਓ। ਜਲਦਬਾਜ਼ੀ ਵਿਚ ਜਵਾਬ ਨਾ ਦਿਓ। ਨਿਮਰਤਾ ਨਾਲ ਬਾਈਬਲ ਵਿੱਚੋਂ ਸਲਾਹ ਦਿਓ। ਪ੍ਰਕਾਸ਼ਨ ਦੇਖੋ। ਦੂਸਰਿਆਂ ਲਈ ਫ਼ੈਸਲੇ ਨਾ ਕਰੋ।—3/15, ਸਫ਼ੇ 7-9.