ਪਿਆਰੇ ਪਾਠਕੋ
ਤੁਸੀਂ ਹੁਣ ਜੋ ਰਸਾਲਾ ਪੜ੍ਹ ਰਹੇ ਹੋ ਜੁਲਾਈ 1879 ਵਿਚ ਛਪਣਾ ਸ਼ੁਰੂ ਹੋਇਆ ਸੀ। ਹੁਣ ਜ਼ਮਾਨਾ ਬਦਲ ਗਿਆ ਹੈ ਤੇ ਇਹ ਰਸਾਲਾ ਵੀ। (ਉੱਪਰ ਫੋਟੋਆਂ ਦੇਖੋ।) ਇਸ ਅੰਕ ਤੋਂ ਤੁਸੀਂ ਪਹਿਰਾਬੁਰਜ ਵਿਚ ਹੋਰ ਤਬਦੀਲੀਆਂ ਦੇਖੋਗੇ। ਕਿਹੜੀਆਂ ਤਬਦੀਲੀਆਂ?
ਕਈ ਦੇਸ਼ਾਂ ਵਿਚ ਜ਼ਿਆਦਾ ਤੋਂ ਜ਼ਿਆਦਾ ਲੋਕ ਆਨ-ਲਾਈਨ ਜਾਣਕਾਰੀ ਹਾਸਲ ਕਰਦੇ ਹਨ ਅਤੇ ਉਨ੍ਹਾਂ ਨੂੰ ਇਸ ਤਰ੍ਹਾਂ ਕਰਨਾ ਆਸਾਨ ਲੱਗਦਾ ਹੈ। ਬਸ ਇਕ ਕਲਿੱਕ ਕਰਨ ਨਾਲ ਉਨ੍ਹਾਂ ਨੂੰ ਉਹ ਜਾਣਕਾਰੀ ਮਿਲ ਜਾਂਦੀ ਹੈ ਜੋ ਸਿਰਫ਼ ਇੰਟਰਨੈੱਟ ʼਤੇ ਹੀ ਹੁੰਦੀ ਹੈ। ਕਈ ਕਿਤਾਬਾਂ, ਰਸਾਲੇ ਅਤੇ ਅਖ਼ਬਾਰ ਆਨ-ਲਾਈਨ ਹੀ ਪੜ੍ਹੇ ਜਾ ਸਕਦੇ ਹਨ।
ਇਸ ਵਧ ਰਹੇ ਰੁਝਾਨ ਕਰਕੇ ਅਸੀਂ ਹੁਣ ਆਪਣੀ ਵੈੱਬਸਾਈਟ ਪੂਰੀ ਤਰ੍ਹਾਂ ਬਦਲ ਦਿੱਤੀ ਹੈ ਜੋ ਹੁਣ ਜ਼ਿਆਦਾ ਮਨ-ਭਾਉਣੀ ਅਤੇ ਵਰਤਣੀ ਆਸਾਨ ਹੈ। ਇਸ ਸਾਈਟ ʼਤੇ ਜਾਣ ਵਾਲੇ 430 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਪ੍ਰਕਾਸ਼ਨ ਪੜ੍ਹ ਸਕਦੇ ਹਨ। ਪਰ ਉਹ ਇਸ ਮਹੀਨੇ ਤੋਂ ਕੁਝ ਅਜਿਹੇ ਲੇਖ ਵੀ ਪੜ੍ਹ ਸਕਦੇ ਹਨ ਜੋ ਪਹਿਲਾਂ ਬਾਕਾਇਦਾ ਰਸਾਲੇ ਵਿਚ ਛਾਪੇ ਜਾਂਦੇ ਸਨ, ਪਰ ਹੁਣ ਸਿਰਫ਼ ਵੈੱਬਸਾਈਟ ʼਤੇ ਹੋਣਗੇ।a
ਜ਼ਿਆਦਾ ਲੇਖ ਆਨ-ਲਾਈਨ ਹੋਣ ਕਰਕੇ ਇਸ ਅੰਕ ਤੋਂ ਪਹਿਰਾਬੁਰਜ ਦਾ ਪਬਲਿਕ ਐਡੀਸ਼ਨ 32 ਸਫ਼ਿਆਂ ਦੀ ਬਜਾਇ 16 ਸਫ਼ਿਆਂ ਦਾ ਹੋਵੇਗਾ। ਇਸ ਸਮੇਂ ਪਹਿਰਾਬੁਰਜ 204 ਭਾਸ਼ਾਵਾਂ ਵਿਚ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਪਹਿਰਾਬੁਰਜ ਛੋਟਾ ਹੋਣ ਕਰਕੇ ਹੁਣ ਹੋਰ ਭਾਸ਼ਾਵਾਂ ਵਿਚ ਵੀ ਇਸ ਰਸਾਲੇ ਨੂੰ ਅਨੁਵਾਦ ਕੀਤਾ ਜਾ ਸਕਦਾ ਹੈ।
ਸਾਨੂੰ ਉਮੀਦ ਹੈ ਕਿ ਇਨ੍ਹਾਂ ਤਬਦੀਲੀਆਂ ਕਾਰਨ ਅਸੀਂ ਜ਼ਿਆਦਾ ਲੋਕਾਂ ਨੂੰ ਬਾਈਬਲ ਦਾ ਸੰਦੇਸ਼ ਦੇ ਸਕਾਂਗੇ ਜੋ ਜ਼ਿੰਦਗੀਆਂ ਬਚਾਉਂਦਾ ਹੈ। ਅਸੀਂ ਠਾਣ ਲਿਆ ਹੈ ਕਿ ਅਸੀਂ ਰਸਾਲਿਆਂ ਅਤੇ ਆਨ-ਲਾਈਨ ਜ਼ਰੀਏ ਢੇਰ ਸਾਰੀ ਦਿਲਚਸਪ ਜਾਣਕਾਰੀ ਦਿੰਦੇ ਰਹਾਂਗੇ ਜਿਸ ਤੋਂ ਬਹੁਤ ਸਾਰੇ ਪਾਠਕਾਂ ਨੂੰ ਫ਼ਾਇਦਾ ਹੋਵੇਗਾ ਜੋ ਬਾਈਬਲ ਦਾ ਆਦਰ ਕਰਦੇ ਤੇ ਇਸ ਤੋਂ ਸਿੱਖਿਆ ਲੈਣੀ ਚਾਹੁੰਦੇ ਹਨ। (w13-E 01/01)
ਪ੍ਰਕਾਸ਼ਕ
a ਸਿਰਫ਼ ਆਨ-ਲਾਈਨ ਲੇਖਾਂ ਵਿਚ ਇਹ ਲੇਖ ਵੀ ਹੋਣਗੇ: “For Young People,” ਜਿਸ ਵਿਚ ਨੌਜਵਾਨਾਂ ਲਈ ਬਾਈਬਲ ਸਟੱਡੀ ਪ੍ਰਾਜੈਕਟ ਹੋਣਗੇ ਅਤੇ “My Bible Lessons,” ਲੜੀ ਮਾਪਿਆਂ ਲਈ ਤਿਆਰ ਕੀਤੀ ਗਈ ਹੈ ਜੋ ਉਹ ਆਪਣੇ ਤਿੰਨ ਜਾਂ ਇਸ ਤੋਂ ਵੀ ਛੋਟੀ ਉਮਰ ਦੇ ਬੱਚਿਆਂ ਨੂੰ ਸਿਖਾਉਣ ਲਈ ਵਰਤ ਸਕਦੇ ਹਨ।