ਵਿਸ਼ਾ-ਸੂਚੀ
ਜਨਵਰੀ 2016
© 2016 Watch Tower Bible and Tract Society of Pennsylvania
3 ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਸ਼ਾਂਤ ਮਹਾਂਸਾਗਰ ਦੇ ਟਾਪੂ
29 ਫਰਵਰੀ 2016–6 ਮਾਰਚ 2016
7 “ਇਕ-ਦੂਜੇ ਨਾਲ ਭਰਾਵਾਂ ਵਾਂਗ ਪਿਆਰ ਕਰਦੇ ਰਹੋ”!
2016 ਲਈ ਕਿਹੜਾ ਬਾਈਬਲ ਦਾ ਹਵਾਲਾ ਚੁਣਿਆ ਗਿਆ ਹੈ? ਸਾਲ ਦੌਰਾਨ ਇਸ ਨੂੰ ਦੇਖਦਿਆਂ ਸਾਨੂੰ ਕਿਹੜੀ ਗੱਲ ʼਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ? ਇਸ ਲੇਖ ਵਿਚ ਸਮਝਾਇਆ ਜਾਵੇਗਾ ਕਿ ਅਸੀਂ ਇਸ ਸਾਲ ਦੇ ਬਾਈਬਲ ਹਵਾਲੇ ਤੋਂ ਕੀ ਫ਼ਾਇਦਾ ਲੈ ਸਕਦੇ ਹਾਂ।
7-13 ਮਾਰਚ 2016
12 ਪਰਮੇਸ਼ੁਰ ਦੇ ਵਰਦਾਨ ਲਈ ਕਦਰ ਦਿਖਾਓ
ਯਹੋਵਾਹ ਨੇ ਸਾਨੂੰ ਉਹ “ਵਰਦਾਨ ਦਿੱਤਾ ਹੈ ਜਿਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ”। (2 ਕੁਰਿੰ. 9:15) ਪਰ ਇਹ ਵਰਦਾਨ ਹੈ ਕੀ? ਇਹ ਵਰਦਾਨ ਸਾਨੂੰ ਕਿਵੇਂ ਯਿਸੂ ਦੀ ਰੀਸ ਕਰਨ, ਭਰਾਵਾਂ ਨਾਲ ਪਿਆਰ ਕਰਨ ਅਤੇ ਦੂਜਿਆਂ ਨੂੰ ਦਿਲੋਂ ਮਾਫ਼ ਕਰਨ ਲਈ ਪ੍ਰੇਰਿਤ ਕਰਦਾ ਹੈ? ਇਸ ਲੇਖ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਲੈਣ ਦੇ ਨਾਲ-ਨਾਲ ਅਸੀਂ ਇਹ ਵੀ ਦੇਖਾਂਗੇ ਕਿ ਮੈਮੋਰੀਅਲ ਦੇ ਮਹੀਨਿਆਂ ਦੌਰਾਨ ਅਸੀਂ ਕਿਹੜੇ ਕੁਝ ਕੰਮ ਕਰ ਸਕਦੇ ਹਾਂ।
14-20 ਮਾਰਚ 2016
17 ਪਵਿੱਤਰ ਸ਼ਕਤੀ ਸਾਡੇ ਮਨ ਨਾਲ ਮਿਲ ਕੇ ਗਵਾਹੀ ਦਿੰਦੀ ਹੈ
21-27 ਮਾਰਚ 2016
ਇਨ੍ਹਾਂ ਦੋ ਲੇਖਾਂ ਵਿਚ ਸਮਝਾਇਆ ਜਾਵੇਗਾ ਕਿ ਕਿਸ ਤਰ੍ਹਾਂ ਇਕ ਇਨਸਾਨ ਨੂੰ ਪਤਾ ਲੱਗਦਾ ਹੈ ਕਿ ਉਸ ਨੂੰ ਸਵਰਗੀ ਸੱਦਾ ਮਿਲਿਆ ਹੈ। ਨਾਲੇ ਉਸ ਇਨਸਾਨ ਲਈ ਚੁਣੇ ਜਾਣ ਦਾ ਕੀ ਮਤਲਬ ਹੈ। ਇਸ ਤੋਂ ਇਲਾਵਾ, ਅਸੀਂ ਇਹ ਵੀ ਦੇਖਾਂਗੇ ਕਿ ਚੁਣੇ ਹੋਏ ਮਸੀਹੀਆਂ ਨੂੰ ਆਪਣੇ ਬਾਰੇ ਕਿਹੋ ਜਿਹਾ ਨਜ਼ਰੀਆ ਰੱਖਣਾ ਚਾਹੀਦਾ ਹੈ। ਨਾਲੇ ਸਾਨੂੰ ਇਸ ਗੱਲ ਦੀ ਚਿੰਤਾ ਕਿਉਂ ਨਹੀਂ ਕਰਨੀ ਚਾਹੀਦੀ ਕਿ ਮੈਮੋਰੀਅਲ ਵਿਚ ਰੋਟੀ ਅਤੇ ਦਾਖਰਸ ਲੈਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ।
28 ਮਾਰਚ 2016–3 ਅਪ੍ਰੈਲ 2016
28 ਪਰਮੇਸ਼ੁਰ ਨਾਲ ਕੰਮ ਕਰਨ ਨਾਲ ਖ਼ੁਸ਼ੀ ਮਿਲਦੀ ਹੈ
ਸ਼ੁਰੂ ਤੋਂ ਹੀ ਯਹੋਵਾਹ ਨੇ ਆਪਣਾ ਮਕਸਦ ਪੂਰਾ ਕਰਨ ਲਈ ਦੂਜਿਆਂ ਨੂੰ ਆਪਣੇ ਨਾਲ ਕੰਮ ਕਰਨ ਦਾ ਸੱਦਾ ਦਿੱਤਾ ਹੈ। ਉਸ ਦਾ ਮਕਸਦ ਹੈ ਕਿ ਦੁਨੀਆਂ ਭਰ ਵਿਚ ਗਵਾਹੀ ਦਿੱਤੀ ਜਾਵੇ। ਉਸ ਨੇ ਇਸ ਕੰਮ ਵਿਚ ਹਿੱਸਾ ਲੈਣ ਲਈ ਸਾਨੂੰ ਸੱਦਾ ਦਿੱਤਾ ਹੈ। ਅਸੀਂ ਇਸ ਲੇਖ ਵਿਚ ਉਨ੍ਹਾਂ ਬਰਕਤਾਂ ਬਾਰੇ ਦੇਖਾਂਗੇ ਜੋ ਪਰਮੇਸ਼ੁਰ ਨਾਲ ਮਿਲ ਕੇ ਕੰਮ ਕਰਨ ਨਾਲ ਮਿਲਦੀਆਂ ਹਨ।
ਪਹਿਲਾ ਸਫ਼ਾ:
ਮੈਡਾਗਾਸਕਰ
ਇਕ ਪਾਇਨੀਅਰ ਭਰਾ ਮੈਡਾਗਾਸਕਰ ਦੇ ਮੋਰਨਡਾਵਾ ਸ਼ਹਿਰ ਦੇ ਬੇਓਬਾਬਸ ਦਰਖ਼ਤਾਂ ਵਾਲੀ ਸੜਕ ʼਤੇ ਗੱਡਾ ਚਲਾਉਣ ਵਾਲੇ ਨਾਲ ਬਾਈਬਲ ਤੋਂ ਗੱਲ ਕਰਦਾ ਹੋਇਆ
ਪ੍ਰਚਾਰਕ
29,963
ਬਾਈਬਲ ਵਿਦਿਆਰਥੀ
77,984
ਮੈਮੋਰੀਅਲ ਦੀ ਹਾਜ਼ਰੀ