ਵਿਸ਼ਾ-ਸੂਚੀ
3 ਕੀ ਤੁਹਾਡਾ ਪ੍ਰਚਾਰ ਦਾ ਕੰਮ ਤ੍ਰੇਲ ਵਾਂਗ ਹੈ?
30 ਮਈ 2016–5 ਜੂਨ 2016
5 ਵਫ਼ਾਦਾਰ ਸੇਵਕਾਂ ʼਤੇ ਯਹੋਵਾਹ ਦੀ ਮਿਹਰ
ਇਸ ਲੇਖ ਵਿਚ ਦੱਸਿਆ ਗਿਆ ਹੈ ਕਿ ਯਿਫ਼ਤਾਹ ਅਤੇ ਉਸ ਦੀ ਧੀ ਨੂੰ ਮੁਸ਼ਕਲਾਂ ਦੇ ਬਾਵਜੂਦ ਪਰਮੇਸ਼ੁਰ ਦੇ ਅਸੂਲਾਂ ʼਤੇ ਚੱਲਦੇ ਰਹਿਣ ਲਈ ਕਿਹੜੀਆਂ ਗੱਲਾਂ ਨੇ ਪ੍ਰੇਰਿਤ ਕੀਤਾ। ਅਸੀਂ ਸਿੱਖਾਂਗੇ ਕਿ ਕਿਸੇ ਵੀ ਕੀਮਤ ʼਤੇ ਯਹੋਵਾਹ ਦੀ ਮਿਹਰ ਪਾਉਣੀ ਸਾਡੇ ਲਈ ਕਿਉਂ ਵਧੀਆ ਹੈ।
10 ਕੀ ਤੁਸੀਂ ਕਲਪਨਾ ਕਰਨ ਦੀ ਕਾਬਲੀਅਤ ਨੂੰ ਸਹੀ ਤਰੀਕੇ ਨਾਲ ਵਰਤਦੇ ਹੋ?
6-12 ਜੂਨ 2016
13 “ਧੀਰਜ ਨੂੰ ਆਪਣਾ ਕੰਮ ਪੂਰਾ ਕਰ ਲੈਣ ਦਿਓ”
ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਸਾਨੂੰ ਅੰਤ ਤਕ ਧੀਰਜ ਧਰਨਾ ਚਾਹੀਦਾ ਹੈ। ਇਸ ਲੇਖ ਵਿਚ ਚਾਰ ਗੱਲਾਂ ʼਤੇ ਚਰਚਾ ਕੀਤੀ ਜਾਵੇਗੀ ਜੋ ਸਾਡੀ ਧੀਰਜ ਰੱਖਣ ਵਿਚ ਮਦਦ ਕਰਨਗੀਆਂ। ਨਾਲੇ ਅਸੀਂ ਧੀਰਜ ਰੱਖਣ ਵਾਲੇ ਤਿੰਨ ਵਫ਼ਾਦਾਰ ਸੇਵਕਾਂ ਦੀਆਂ ਮਿਸਾਲਾਂ ʼਤੇ ਗੌਰ ਕਰਾਂਗੇ। ਇਹ ਵੀ ਸਮਝਾਇਆ ਜਾਵੇਗਾ ਕਿ “ਧੀਰਜ ਨੂੰ ਆਪਣਾ ਕੰਮ ਪੂਰਾ ਕਰ ਲੈਣ ਦਿਓ” ਦਾ ਕੀ ਮਤਲਬ ਹੈ।
13-19 ਜੂਨ 2016
18 ਸਾਨੂੰ ਭਗਤੀ ਕਰਨ ਲਈ ਕਿਉਂ ਇਕੱਠੇ ਹੋਣਾ ਚਾਹੀਦਾ ਹੈ?
ਹਰ ਮਸੀਹੀ ਨੂੰ ਮੀਟਿੰਗਾਂ ʼਤੇ ਜਾਣ ਲਈ ਕੋਈ-ਨਾ-ਕੋਈ ਮੁਸ਼ਕਲ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਇਸ ਲੇਖ ਵਿਚ ਬਾਕਾਇਦਾ ਮੀਟਿੰਗਾਂ ʼਤੇ ਜਾਣ ਦੀ ਹੱਲਾਸ਼ੇਰੀ ਦਿੱਤੀ ਜਾਵੇਗੀ ਅਤੇ ਸਮਝਾਇਆ ਜਾਵੇਗਾ ਕਿ ਸਾਡੇ ਲਈ ਮੀਟਿੰਗਾਂ ʼਤੇ ਜਾਣਾ ਕਿਉਂ ਫ਼ਾਇਦੇਮੰਦ ਹੈ ਅਤੇ ਇਸ ਨਾਲ ਯਹੋਵਾਹ ਨੂੰ ਖ਼ੁਸ਼ੀ ਕਿਉਂ ਹੁੰਦੀ ਹੈ।
23 ਜੀਵਨੀ–ਚਰਚ ਦੀਆਂ ਨਨਾਂ ਸੱਚਾਈ ਵਿਚ ਕਿੱਦਾਂ ਆਈਆਂ?
20-26 ਜੂਨ 2016
27 ਫੁੱਟ ਪਈ ਦੁਨੀਆਂ ਵਿਚ ਨਿਰਪੱਖ ਰਹੋ
ਜਿੱਦਾਂ-ਜਿੱਦਾਂ ਸ਼ੈਤਾਨ ਦੀ ਦੁਨੀਆਂ ਦਾ ਅੰਤ ਨੇੜੇ ਆ ਰਿਹਾ ਹੈ, ਉੱਦਾਂ-ਉੱਦਾਂ ਸਰਕਾਰਾਂ ਨੇ ਸਾਡੇ ਲਈ ਨਿਰਪੱਖ ਰਹਿਣਾ ਮੁਸ਼ਕਲ ਕਰ ਦੇਣਾ ਹੈ। ਇਸ ਲੇਖ ਵਿਚ ਅਸੀਂ ਚਾਰ ਗੱਲਾਂ ʼਤੇ ਗੌਰ ਕਰਾਂਗੇ ਜੋ ਯਹੋਵਾਹ ਦੇ ਵਫ਼ਾਦਾਰ ਰਹਿਣ ਵਿਚ ਸਾਡੀ ਮਦਦ ਕਰਨਗੀਆਂ।