ਵਿਸ਼ਾ-ਸੂਚੀ
3 ਯਹੋਵਾਹ ਨੂੰ “ਤੁਹਾਡਾ ਫ਼ਿਕਰ ਹੈ”
1-7 ਅਗਸਤ 2016
6 ਆਪਣੇ ਘੁਮਿਆਰ ਯਹੋਵਾਹ ਦੀ ਕਦਰ ਕਰਦੇ ਰਹੋ
8-14 ਅਗਸਤ 2016
11 ਕੀ ਤੁਸੀਂ ਯਹੋਵਾਹ ਦੇ ਹੱਥਾਂ ਵਿਚ ਨਰਮ ਮਿੱਟੀ ਹੋ?
ਘੁਮਿਆਰ ਇਕ ਕਾਰੀਗਰ ਹੁੰਦਾ ਹੈ ਜੋ ਆਪਣੇ ਹੱਥਾਂ ਨਾਲ ਮਿੱਟੀ ਨੂੰ ਢਾਲ਼ ਕੇ ਸੋਹਣੇ ਭਾਂਡੇ ਬਣਾਉਂਦਾ ਹੈ। ਇਨ੍ਹਾਂ ਦੋ ਲੇਖਾਂ ਵਿਚ ਅਸੀਂ ਦੇਖਾਂਗੇ ਕਿ ਯਹੋਵਾਹ ਕਿਵੇਂ “ਘੁਮਿਆਰ” ਵਜੋਂ ਆਪਣਾ ਕੰਮ ਕਰਦਾ ਹੈ ਅਤੇ ਸਾਨੂੰ ਉਸ ਦੇ ਹੱਥਾਂ ਵਿਚ ਨਰਮ ਮਿੱਟੀ ਬਣਨ ਲਈ ਕੀ ਕਰਨ ਦੀ ਲੋੜ ਹੈ।
15-21 ਅਗਸਤ 2016
18 “ਯਹੋਵਾਹ ਸਾਡਾ ਪਰਮੇਸ਼ੁਰ ਇੱਕੋ ਹੀ ਯਹੋਵਾਹ ਹੈ”
ਯਹੋਵਾਹ ਸਾਡਾ ਪਰਮੇਸ਼ੁਰ “ਇੱਕੋ ਹੀ ਯਹੋਵਾਹ ਹੈ” ਦਾ ਕੀ ਮਤਲਬ ਹੈ? ਇਸ ਕਰਕੇ ਪਰਮੇਸ਼ੁਰ ਅਤੇ ਭੈਣਾਂ-ਭਰਾਵਾਂ ਨਾਲ ਸਾਡੇ ਰਿਸ਼ਤੇ ʼਤੇ ਕੀ ਅਸਰ ਪੈਂਦਾ ਹੈ? ਸਾਡੇ ਸਾਰਿਆਂ ਦੇ ਪਿਛੋਕੜ ਅਲੱਗ-ਅਲੱਗ ਹੋਣ ਕਰਕੇ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਯਹੋਵਾਹ ਸਾਡੇ ਤੋਂ ਕੀ ਮੰਗ ਕਰਦਾ ਹੈ ਤਾਂਕਿ ਉਹ “ਸਾਡਾ ਪਰਮੇਸ਼ੁਰ” ਹੋ ਸਕੇ।
22-28 ਅਗਸਤ 2016
23 ਦੂਜਿਆਂ ਦੀਆਂ ਗ਼ਲਤੀਆਂ ਕਰਕੇ ਆਪਣੀ ਨਿਹਚਾ ਕਮਜ਼ੋਰ ਨਾ ਹੋਣ ਦਿਓ
ਸਾਰੇ ਇਨਸਾਨ ਪਾਪੀ ਹਨ। ਇਸ ਕਰਕੇ ਸਾਰੇ ਇਕ-ਦੂਜੇ ਨੂੰ ਠੇਸ ਪਹੁੰਚਾ ਸਕਦੇ ਹਨ। ਜਦੋਂ ਸਾਨੂੰ ਕੋਈ ਕੁਝ ਅਜਿਹਾ ਕਹਿੰਦਾ ਹੈ ਜਾਂ ਕਰਦਾ ਹੈ ਜਿਸ ਕਰਕੇ ਸਾਨੂੰ ਠੇਸ ਪਹੁੰਚਦੀ ਹੈ, ਤਾਂ ਬਾਈਬਲ ਦੀਆਂ ਕਿਹੜੀਆਂ ਮਿਸਾਲਾਂ ਸਾਡੀ ਮਦਦ ਕਰ ਸਕਦੀਆਂ ਹਨ?