ਵਿਸ਼ਾ-ਸੂਚੀ
26 ਦਸੰਬਰ 2016–1 ਜਨਵਰੀ 2017
4 “ਇਕ-ਦੂਜੇ ਨੂੰ ਰੋਜ਼ ਹੱਲਾਸ਼ੇਰੀ ਦਿੰਦੇ ਰਹੋ”
ਹੌਸਲਾ ਦੇਣ ਸੰਬੰਧੀ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਨੇ ਸਭ ਤੋਂ ਵਧੀਆ ਮਿਸਾਲਾਂ ਕਾਇਮ ਕੀਤੀਆਂ। ਨਾਲੇ ਪੌਲੁਸ ਰਸੂਲ ਨੇ ਵੀ ਹਮੇਸ਼ਾ ਆਪਣੇ ਭੈਣਾਂ-ਭਰਾਵਾਂ ਨੂੰ ਹੌਸਲਾ ਦਿੱਤਾ। ਜੇ ਅਸੀਂ ਉਨ੍ਹਾਂ ਦੀ ਰੀਸ ਕਰਾਂਗੇ, ਤਾਂ ਅਸੀਂ ਆਪਣੇ ਘਰਾਂ ਅਤੇ ਕਿੰਗਡਮ ਹਾਲਾਂ ਦਾ ਮਾਹੌਲ ਅਜਿਹਾ ਬਣਾ ਸਕਾਂਗੇ ਜਿੱਥੇ ਸਾਨੂੰ ਪਿਆਰ ਅਤੇ ਹੌਸਲਾ ਮਿਲੇਗਾ।
2-8 ਜਨਵਰੀ 2017
9 ਪਰਮੇਸ਼ੁਰ ਦੀ ਕਿਤਾਬ ਅਨੁਸਾਰ ਸੰਗਠਿਤ ਕੀਤੇ ਲੋਕ
9-15 ਜਨਵਰੀ 2017
14 ਕੀ ਤੁਸੀਂ ਯਹੋਵਾਹ ਦੀ ਕਿਤਾਬ ਨੂੰ ਅਨਮੋਲ ਸਮਝਦੇ ਹੋ?
ਇਨ੍ਹਾਂ ਲੇਖਾਂ ਵਿਚ ਅੱਗੇ ਦਿੱਤੇ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ: ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਨੇ ਆਪਣੇ ਭਗਤਾਂ ਨੂੰ ਹਮੇਸ਼ਾ ਸੰਗਠਿਤ ਕੀਤਾ ਹੈ? ਸਾਡਾ ਸੰਗਠਨ ਪਰਮੇਸ਼ੁਰ ਦੀ ਕਿਤਾਬ ਅਨੁਸਾਰ ਕਿਵੇਂ ਕੰਮ ਕਰਦਾ ਹੈ? ਅਸੀਂ ਯਹੋਵਾਹ ਦੇ ਸੰਗਠਨ ਪ੍ਰਤੀ ਵਫ਼ਾਦਾਰੀ ਕਿਵੇਂ ਦਿਖਾ ਸਕਦੇ ਹਾਂ?
16-22 ਜਨਵਰੀ 2017
23-29 ਜਨਵਰੀ 2017
26 ਉਹ ਝੂਠੇ ਧਰਮਾਂ ਤੋਂ ਆਜ਼ਾਦ ਹੋ ਗਏ
ਇਨ੍ਹਾਂ ਲੇਖਾਂ ਵਿਚ ਸਮਝਾਇਆ ਜਾਵੇਗਾ ਕਿ ਪਰਮੇਸ਼ੁਰ ਦੇ ਲੋਕ ਕਦੋਂ ਮਹਾਂ ਬਾਬਲ ਦੇ ਗ਼ੁਲਾਮ ਬਣੇ ਸਨ। ਨਾਲੇ 1800 ਦੇ ਆਖ਼ਰੀ ਦਹਾਕਿਆਂ ਵਿਚ ਚੁਣੇ ਹੋਏ ਮਸੀਹੀਆਂ ਨੇ ਯਹੋਵਾਹ ਦੇ ਬਚਨ ਨੂੰ ਚੰਗੀ ਤਰ੍ਹਾਂ ਸਮਝਣ ਕਿਹੜੀਆਂ ਕੋਸ਼ਿਸ਼ਾਂ ਕੀਤੀਆਂ ਸਨ। ਅਸੀਂ ਇਹ ਵੀ ਦੇਖਾਂਗੇ ਕਿ ਮਹਾਂ ਬਾਬਲ ਸੰਬੰਧੀ ਬਾਈਬਲ ਸਟੂਡੈਂਟਸ ਨੇ ਕਿਹੜਾ ਪੱਕਾ ਇਰਾਦਾ ਕੀਤਾ ਸੀ। ਨਾਲੇ ਦੇਖਾਂਗੇ ਕਿ ਇਹ ਮਹਾਂ ਬਾਬਲ ਦੀ ਗ਼ੁਲਾਮੀ ਤੋਂ ਕਦੋਂ ਆਜ਼ਾਦ ਹੋਏ ਸਨ।