ਵਿਸ਼ਾ-ਸੂਚੀ
3 ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ
27 ਫਰਵਰੀ 2017–5 ਮਾਰਚ 2017
7 “ਯਹੋਵਾਹ ਉੱਤੇ ਭਰੋਸਾ ਰੱਖ ਅਤੇ ਭਲਿਆਈ ਕਰ”
ਇਸ ਲੇਖ ਵਿਚ ਚਰਚਾ ਕੀਤੀ ਗਈ ਹੈ ਕਿ 2017 ਲਈ ਚੁਣਿਆ ਬਾਈਬਲ ਦਾ ਹਵਾਲਾ ਸਾਨੂੰ ਮੁਸ਼ਕਲ ਸਮਿਆਂ ਵਿਚ ਯਹੋਵਾਹ ʼਤੇ ਭਰੋਸਾ ਰੱਖਣ ਦੀ ਹੱਲਾਸ਼ੇਰੀ ਕਿਵੇਂ ਦਿੰਦਾ ਹੈ। ਪੁਰਾਣੇ ਵਫ਼ਾਦਾਰ ਸੇਵਕਾਂ ਦੀਆਂ ਮਿਸਾਲਾਂ ਤੋਂ ਅਸੀਂ ਦੇਖਾਂਗੇ ਕਿ ਮੁਸ਼ਕਲਾਂ ਨੂੰ ਹੱਲ ਕਰਦਿਆਂ ਅਤੇ ਦੂਜਿਆਂ ਦੀ ਮਦਦ ਕਰਦਿਆਂ ਅਸੀਂ ਯਹੋਵਾਹ ʼਤੇ ਭਰੋਸਾ ਕਿਵੇਂ ਰੱਖ ਸਕਦੇ ਹਾਂ।
6-12 ਮਾਰਚ 2017
12 ਯਹੋਵਾਹ ਵੱਲੋਂ ਦਿੱਤੇ ਆਜ਼ਾਦ ਮਰਜ਼ੀ ਦੇ ਤੋਹਫ਼ੇ ਦੀ ਕਦਰ ਕਰੋ
ਇਸ ਲੇਖ ਤੋਂ ਅਸੀਂ ਸਿੱਖਾਂਗੇ ਕਿ ਯਹੋਵਾਹ ਵੱਲੋਂ ਮਿਲੇ ਆਜ਼ਾਦ ਮਰਜ਼ੀ ਦੇ ਤੋਹਫ਼ੇ ਨੂੰ ਉਸ ਦਾ ਦਿਲ ਖ਼ੁਸ਼ ਕਰਨ ਲਈ ਅਸੀਂ ਕਿਵੇਂ ਵਰਤ ਸਕਦੇ ਹਾਂ। ਨਾਲੇ ਸਾਡੀ ਇਹ ਵੀ ਦੇਖਣ ਵਿਚ ਮਦਦ ਹੋਵੇਗੀ ਕਿ ਅਸੀਂ ਦੂਸਰਿਆਂ ਨੂੰ ਮਿਲੇ ਆਜ਼ਾਦ ਮਰਜ਼ੀ ਦੇ ਤੋਹਫ਼ੇ ਦੀ ਕਦਰ ਕਿਵੇਂ ਕਰ ਸਕਦੇ ਹਾਂ।
13-19 ਮਾਰਚ 2017
20-26 ਮਾਰਚ 2017
22 ਤੁਸੀਂ ਹਰ ਹਾਲਾਤ ਵਿਚ ਨਿਮਰ ਬਣੇ ਰਹਿ ਸਕਦੇ ਹੋ
ਇਹ ਲੇਖ ਸਾਡੀ ਨਿਮਰਤਾ ਦੇ ਜ਼ਰੂਰੀ ਗੁਣ ਨੂੰ ਚੰਗੀ ਤਰ੍ਹਾਂ ਸਮਝਣ ਵਿਚ ਮਦਦ ਕਰਨਗੇ। ਪਹਿਲੇ ਲੇਖ ਵਿਚ ਦੱਸਿਆ ਜਾਵੇਗਾ ਕਿ ਨਿਮਰਤਾ ਕੀ ਹੈ ਅਤੇ ਕੀ ਨਹੀਂ। ਦੂਸਰੇ ਲੇਖ ਵਿਚ ਅਸੀਂ ਸਿੱਖਾਂਗੇ ਕਿ ਅਸੀਂ ਉਦੋਂ ਵੀ ਨਿਮਰ ਕਿਵੇਂ ਰਹਿ ਸਕਦੇ ਹਾਂ ਜਦੋਂ ਸਾਡੇ ਲਈ ਨਿਮਰ ਰਹਿਣਾ ਔਖਾ ਹੁੰਦਾ ਹੈ।
27 ਮਾਰਚ 2017–2 ਅਪ੍ਰੈਲ 2017
27 “ਉਹ ਗੱਲਾਂ ਤੂੰ ਵਫ਼ਾਦਾਰ ਭਰਾਵਾਂ ਨੂੰ ਸੌਂਪ”
ਸਮੇਂ ਦੇ ਬੀਤਣ ਨਾਲ, ਬਿਰਧ ਭਰਾ ਨੌਜਵਾਨਾਂ ਨੂੰ ਯਹੋਵਾਹ ਦੇ ਸੰਗਠਨ ਵਿਚ ਹੋਰ ਜ਼ਿੰਮੇਵਾਰੀਆਂ ਸੰਭਾਲਣ ਦੀ ਸਿਖਲਾਈ ਦਿੰਦੇ ਹਨ। ਇਸ ਲੇਖ ਵਿਚ ਚਰਚਾ ਕੀਤੀ ਗਈ ਹੈ ਕਿ ਨੌਜਵਾਨ ਅਤੇ ਬਿਰਧ ਭਰਾ ਇਕ-ਦੂਜੇ ਦਾ ਸਾਥ ਕਿਵੇਂ ਦੇ ਸਕਦੇ ਹਨ।