ਵਿਸ਼ਾ-ਸੂਚੀ
3 ਜੀਵਨੀ—ਸਮਝਦਾਰ ਇਨਸਾਨਾਂ ਨਾਲ ਚੱਲ ਕੇ ਮੈਨੂੰ ਫ਼ਾਇਦਾ ਹੋਇਆ
1-7 ਮਈ 2017
8 ਉਨ੍ਹਾਂ ਦਾ ਆਦਰ ਕਰੋ ਜੋ ਇਸ ਦੇ ਹੱਕਦਾਰ ਹਨ
ਮਸੀਹੀਆਂ ਨੂੰ ਦੂਜਿਆਂ ਦਾ ਆਦਰ ਕਰਨਾ ਚਾਹੀਦਾ ਹੈ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਕੌਣ ਸਾਡੇ ਆਦਰ ਦੇ ਹੱਕਦਾਰ ਹਨ ਅਤੇ ਕਿਉਂ? ਨਾਲੇ ਅਸੀਂ ਇਹ ਵੀ ਦੇਖਾਂਗੇ ਕਿ ਦੂਜਿਆਂ ਦਾ ਆਦਰ ਕਰਨ ਦੇ ਕੀ ਫ਼ਾਇਦੇ ਹੁੰਦੇ ਹਨ।
8-14 ਮਈ 2017
13 ਨਿਹਚਾ ਰੱਖੋ—ਸਮਝਦਾਰੀ ਨਾਲ ਫ਼ੈਸਲੇ ਕਰੋ
ਬਾਈਬਲ ਕਹਿੰਦੀ ਹੈ ਕਿ ਸਾਨੂੰ ਸਾਰਿਆਂ ਨੂੰ ਆਪਣੇ ਫ਼ੈਸਲੇ ਆਪ ਕਰਨੇ ਚਾਹੀਦੇ ਹਨ। ਸਹੀ ਫ਼ੈਸਲੇ ਕਰਨ ਵਿਚ ਕਿਹੜੀਆਂ ਗੱਲਾਂ ਸਾਡੀ ਮਦਦ ਕਰ ਸਕਦੀਆਂ ਹਨ? ਕੀ ਸਾਨੂੰ ਕਦੀ-ਕਦੀ ਆਪਣੇ ਫ਼ੈਸਲੇ ਬਦਲਣੇ ਚਾਹੀਦੇ ਹਨ? ਇਸ ਲੇਖ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ।
15-21 ਮਈ 2017
18 ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰੋ
22-28 ਮਈ 2017
23 ਕੀ ਤੁਸੀਂ ਲਿਖੀਆਂ ਗੱਲਾਂ ʼਤੇ ਦਿਲੋਂ ਚੱਲਦੇ ਹੋ?
ਨਾਮੁਕੰਮਲ ਹੋਣ ਕਰਕੇ ਸਾਡੇ ਸਾਰਿਆਂ ਤੋਂ ਗ਼ਲਤੀਆਂ ਹੁੰਦੀਆਂ ਹਨ। ਪਰ ਕੀ ਇਸ ਦਾ ਇਹ ਮਤਲਬ ਹੈ ਕਿ ਅਸੀਂ ਯਹੋਵਾਹ ਨੂੰ ਖ਼ੁਸ਼ ਨਹੀਂ ਕਰ ਸਕਦੇ? ਇਨ੍ਹਾਂ ਦੋ ਲੇਖਾਂ ਵਿਚ ਅਸੀਂ ਯਹੂਦਾਹ ਦੇ ਚਾਰ ਰਾਜਿਆਂ ਦੀਆਂ ਮਿਸਾਲਾਂ ʼਤੇ ਗੌਰ ਕਰਾਂਗੇ ਜਿਨ੍ਹਾਂ ਨੇ ਗ਼ਲਤੀਆਂ ਕੀਤੀਆਂ। ਇਨ੍ਹਾਂ ਗ਼ਲਤੀਆਂ ਵਿੱਚੋਂ ਕੁਝ ਬਹੁਤ ਗੰਭੀਰ ਸਨ। ਪਰ ਯਹੋਵਾਹ ਜਾਣਦਾ ਸੀ ਕਿ ਉਹ ਰਾਜੇ ਪੂਰੇ ਦਿਲ ਨਾਲ ਉਸ ਦੀ ਸੇਵਾ ਕਰਦੇ ਸਨ। ਸਾਡੀਆਂ ਗ਼ਲਤੀਆਂ ਦੇ ਬਾਵਜੂਦ, ਕੀ ਯਹੋਵਾਹ ਸਾਡੇ ਬਾਰੇ ਵੀ ਇਹੀ ਸੋਚਦਾ ਹੈ?