ਵਿਸ਼ਾ-ਸੂਚੀ
29 ਮਈ 2017–4 ਜੂਨ 2017
3 “ਜੋ ਸੁੱਖਣਾ ਤੈਂ ਸੁੱਖੀ ਹੈ ਸੋ ਦੇ ਛੱਡ”
ਤੁਸੀਂ ਯਹੋਵਾਹ ਨਾਲ ਕਿੰਨੇ ਵਾਅਦੇ ਕੀਤੇ ਹਨ? ਕੀ ਤੁਸੀਂ ਆਪਣੇ ਵਾਅਦੇ ਪੂਰੇ ਕਰਨ ਲਈ ਪੂਰੀ ਵਾਹ ਲਾ ਰਹੇ ਹੋ? ਤੁਹਾਡਾ ਸਮਰਪਣ ਦਾ ਵਾਅਦਾ ਅਤੇ ਵਿਆਹ ਦੀ ਕਸਮ ਬਾਰੇ ਕੀ? ਇਸ ਲੇਖ ਵਿਚ ਅਸੀਂ ਯਿਫ਼ਤਾਹ ਅਤੇ ਹੰਨਾਹ ਦੀਆਂ ਮਿਸਾਲਾਂ ਤੋਂ ਸਿੱਖਾਂਗੇ ਕਿ ਉਨ੍ਹਾਂ ਨੇ ਆਪਣੇ ਵਾਅਦੇ ਕਿਵੇਂ ਪੂਰੇ ਕੀਤੇ। ਇਸ ਨਾਲ ਸਾਡੀ ਮਦਦ ਹੋਵੇਗੀ ਕਿ ਅਸੀਂ ਯਹੋਵਾਹ ਨਾਲ ਕੀਤੇ ਆਪਣੇ ਵਾਅਦੇ ਪੂਰੇ ਕਰੀਏ।
5-11 ਜੂਨ 2017
9 ਪਰਮੇਸ਼ੁਰ ਦਾ ਰਾਜ ਆਉਣ ਤੇ ਕੀ ਨਹੀਂ ਰਹੇਗਾ?
ਅਸੀਂ ਅਕਸਰ ਸੋਚਦੇ ਹਾਂ ਕਿ ਯਹੋਵਾਹ ਆਪਣੇ ਰਾਜ ਵਿਚ ਸਾਨੂੰ ਕਿਹੜੀਆਂ ਬਰਕਤਾਂ ਦੇਵੇਗਾ। ਪਰ ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਯਹੋਵਾਹ ਇਸ ਧਰਤੀ ʼਤੇ ਸ਼ਾਂਤੀ ਅਤੇ ਖ਼ੁਸ਼ੀ ਕਾਇਮ ਕਰਨ ਲਈ ਕਿਹੜੀਆਂ ਚਾਰ ਰੁਕਾਵਟਾਂ ਨੂੰ ਦੂਰ ਕਰੇਗਾ। ਇਸ ਨੂੰ ਪੜ੍ਹ ਕੇ ਸਾਡੀ ਨਿਹਚਾ ਮਜ਼ਬੂਤ ਹੋਵੇਗੀ ਅਤੇ ਮੁਸ਼ਕਲਾਂ ਨੂੰ ਸਹਿਣ ਦਾ ਸਾਡਾ ਇਰਾਦਾ ਹੋਰ ਪੱਕਾ ਹੋਵੇਗਾ।
14 ਜੀਵਨੀ—ਮਸੀਹ ਦਾ ਫ਼ੌਜੀ ਬਣੇ ਰਹਿਣ ਦਾ ਪੱਕਾ ਇਰਾਦਾ
12-18 ਜੂਨ 2017
18 “ਸਾਰੀ ਧਰਤੀ ਦਾ ਨਿਆਈ” ਹਮੇਸ਼ਾ ਨਿਆਂ ਕਰਦਾ ਹੈ
19-25 ਜੂਨ 2017
23 ਕੀ ਨਿਆਂ ਪ੍ਰਤੀ ਤੁਹਾਡਾ ਨਜ਼ਰੀਆ ਯਹੋਵਾਹ ਵਰਗਾ ਹੈ?
ਜਦੋਂ ਅਸੀਂ ਬੇਇਨਸਾਫ਼ੀ ਦਾ ਸਾਮ੍ਹਣਾ ਕਰਦੇ ਹਾਂ ਜਾਂ ਕਿਸੇ ਨਾਲ ਬੇਇਨਸਾਫ਼ੀ ਹੁੰਦੀ ਦੇਖਦੇ ਹਾਂ, ਤਾਂ ਸਾਡੀ ਨਿਹਚਾ ਅਤੇ ਵਫ਼ਾਦਾਰੀ ਦੀ ਪਰਖ ਹੁੰਦੀ ਹੈ ਅਤੇ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਨਿਮਰ ਹਾਂ ਕਿ ਨਹੀਂ। ਇਨ੍ਹਾਂ ਲੇਖਾਂ ਵਿਚ ਬਾਈਬਲ ਦੀਆਂ ਤਿੰਨ ਮਿਸਾਲਾਂ ʼਤੇ ਗੌਰ ਕਰਨ ਨਾਲ ਅਸੀਂ ਨਿਆਂ ਪ੍ਰਤੀ ਯਹੋਵਾਹ ਵਰਗਾ ਨਜ਼ਰੀਆ ਰੱਖ ਸਕਾਂਗੇ।
26 ਜੂਨ 2017–2 ਜੁਲਾਈ 2017
28 ਖ਼ੁਸ਼ੀ ਨਾਲ ਸੇਵਾ ਕਰ ਕੇ ਯਹੋਵਾਹ ਦੀ ਵਡਿਆਈ ਕਰੋ
ਭਾਵੇਂ ਯਹੋਵਾਹ ਨੂੰ ਕਿਸੇ ਚੀਜ਼ ਦੀ ਕਮੀ ਨਹੀਂ, ਪਰ ਉਸ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ ਜਦੋਂ ਉਹ ਦੇਖਦਾ ਹੈ ਕਿ ਅਸੀਂ ਉਸ ਦੀ ਹਕੂਮਤ ਦਾ ਪੱਖ ਲੈਂਦੇ ਹਾਂ। ਅਸੀਂ ਨਿਆਈਆਂ ਦੇ ਚੌਥੇ ਅਤੇ ਪੰਜਵੇਂ ਅਧਿਆਇ ਤੋਂ ਦੇਖਾਂਗੇ ਕਿ ਯਹੋਵਾਹ ਇਸ ਗੱਲ ਦੀ ਕਦਰ ਕਰਦਾ ਹੈ ਕਿ ਅਸੀਂ ਖ਼ੁਸ਼ੀ-ਖ਼ੁਸ਼ੀ ਉਸ ਦੀ ਸੇਵਾ ਕਰਦੇ ਹਾਂ ਅਤੇ ਉਸ ਦੀ ਅਗਵਾਈ ਅਧੀਨ ਚੱਲਦੇ ਹਾਂ।