ਵਿਸ਼ਾ-ਸੂਚੀ
3 ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਤੁਰਕੀ
28 ਅਗਸਤ 2017–3 ਸਤੰਬਰ 2017
ਇਸ ਲੇਖ ਵਿਚ ਦੱਸਿਆ ਗਿਆ ਹੈ ਕਿ ਦੁਨੀਆਂ ਦੇ ਧਨ ਰਾਹੀਂ ਅਸੀਂ ਯਹੋਵਾਹ ਅਤੇ ਯਿਸੂ ਨੂੰ “ਦੋਸਤ” ਕਿਵੇਂ ਬਣਾ ਸਕਦੇ ਹਾਂ। (ਲੂਕਾ 16:9) ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਅਸੀਂ ਇਸ ਦੁਨੀਆਂ ਦੇ ਲਾਲਚੀ ਵਪਾਰ ਜਗਤ ਦੇ ਗ਼ੁਲਾਮ ਬਣਨ ਦੀ ਬਜਾਇ ਪੂਰੀ ਤਰ੍ਹਾਂ ਯਹੋਵਾਹ ਦੀ ਸੇਵਾ ਕਿਵੇਂ ਕਰ ਸਕਦੇ ਹਾਂ।
4-10 ਸਤੰਬਰ 2017
ਮਸੀਹੀ ਆਪਣੇ ਕਿਸੇ ਪਿਆਰੇ ਦੀ ਮੌਤ ਦਾ ਗਮ ਕਿਵੇਂ ਸਹਿ ਸਕਦੇ ਹਨ ਅਤੇ ਦਿਲਾਸਾ ਕਿੱਥੋਂ ਪਾ ਸਕਦੇ ਹਨ? ਯਹੋਵਾਹ ਸਾਨੂੰ ਯਿਸੂ ਮਸੀਹ, ਆਪਣੇ ਬਚਨ ਅਤੇ ਮਸੀਹੀ ਮੰਡਲੀ ਰਾਹੀਂ ਦਿਲਾਸਾ ਦਿੰਦਾ ਹੈ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਅਸੀਂ ਖ਼ੁਦ ਸੋਗ ਵਿਚ ਦਿਲਾਸਾ ਕਿਵੇਂ ਪਾ ਸਕਦੇ ਹਾਂ। ਨਾਲੇ ਸੋਗ ਮਨਾ ਰਹੇ ਲੋਕਾਂ ਨੂੰ ਦਿਲਾਸਾ ਕਿਵੇਂ ਦੇ ਸਕਦੇ ਹਾਂ।
11-17 ਸਤੰਬਰ 2017
17 “ਯਾਹ ਦੀ ਜੈ-ਜੈਕਾਰ” ਕਿਉਂ ਕਰੀਏ?
ਜ਼ਬੂਰ 147 ਵਿਚ ਕਈ ਵਾਰ ਪਰਮੇਸ਼ੁਰ ਦੇ ਲੋਕਾਂ ਨੂੰ ਯਹੋਵਾਹ ਦੀ ਜੈ-ਜੈਕਾਰ ਕਰਨ ਲਈ ਕਿਹਾ ਗਿਆ ਹੈ। ਯਹੋਵਾਹ ਦੀ ਕਿਹੜੀ ਗੱਲ ਨੇ ਜ਼ਬੂਰਾਂ ਦੇ ਲਿਖਾਰੀ ʼਤੇ ਇਨ੍ਹਾਂ ਅਸਰ ਪਾਇਆਂ ਕਿ ਉਹ ਯਹੋਵਾਹ ਦੀ ਮਹਿਮਾ ਕਰਨੀ ਚਾਹੁੰਦਾ ਸੀ? ਇਸ ਲੇਖ ਵਿਚ ਇਸ ਸਵਾਲ ਦਾ ਜਵਾਬ ਦਿੱਤਾ ਗਿਆ ਹੈ ਅਤੇ ਇਹ ਵੀ ਦੱਸਿਆ ਗਿਆ ਹੈ ਕਿ ਸਾਨੂੰ ਵੀ ਯਹੋਵਾਹ ਦੀ ਮਹਿਮਾ ਕਿਉਂ ਕਰਨੀ ਚਾਹੀਦੀ ਹੈ।
18-24 ਸਤੰਬਰ 2017
22 “ਯਹੋਵਾਹ ਤੁਹਾਡੇ ਫ਼ੈਸਲਿਆਂ ʼਤੇ ਬਰਕਤ ਪਾਵੇ”
ਬਹੁਤ ਸਾਰੇ ਨੌਜਵਾਨ ਭੈਣ-ਭਰਾ ਜੋਸ਼ ਨਾਲ ਪੂਰੇ ਸਮੇਂ ਦੀ ਸੇਵਾ ਸ਼ੁਰੂ ਕਰ ਰਹੇ ਹਨ। ਕੀ ਤੁਹਾਡੀ ਵੀ ਇਹੀ ਇੱਛਾ ਹੈ? ਇਸ ਲੇਖ ਵਿਚ ਬਾਈਬਲ ਤੋਂ ਸਲਾਹ ਦਿੱਤੀ ਗਈ ਹੈ ਕਿ ਅਸੀਂ ਵਧੀਆ ਫ਼ੈਸਲੇ ਕਿਵੇਂ ਕਰ ਸਕਦੇ ਹਾਂ ਤਾਂਕਿ ਅਸੀਂ ਭਵਿੱਖ ਵਿਚ ਸਫ਼ਲ ਹੋ ਸਕੀਏ ਅਤੇ ਖ਼ੁਸ਼ੀਆਂ ਪਾ ਸਕੀਏ।