ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w17 ਨਵੰਬਰ ਸਫ਼ੇ 18-19
  • ਖੁੱਲ੍ਹ-ਦਿਲੇ ਇਨਸਾਨ ਲਈ ਬਰਕਤਾਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਖੁੱਲ੍ਹ-ਦਿਲੇ ਇਨਸਾਨ ਲਈ ਬਰਕਤਾਂ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2017
  • ਮਿਲਦੀ-ਜੁਲਦੀ ਜਾਣਕਾਰੀ
  • “ਕੰਮ ਬਹੁਤ ਵੱਡਾ ਹੈ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2016
  • ਯਹੋਵਾਹ ਦੀ ਖੁੱਲ੍ਹ-ਦਿਲੀ ਲਈ ਕਦਰ ਦਿਖਾਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2015
  • ਉਨ੍ਹਾਂ ਦੇ ਵਾਧੇ ਕਰਕੇ ਘਾਟਾ ਪੂਰਾ ਹੋਇਆ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
  • ਯਹੋਵਾਹ ਖ਼ੁਸ਼ੀ ਨਾਲ ਦੇਣ ਵਾਲੇ ਨੂੰ ਬੇਸ਼ੁਮਾਰ ਬਰਕਤਾਂ ਦਿੰਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2014
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2017
w17 ਨਵੰਬਰ ਸਫ਼ੇ 18-19
ਹੰਨਾਹ ਸਮੂਏਲ ਨੂੰ ਡੇਰੇ ਵਿਚ ਲੈ ਕੇ ਆਈ

ਖੁੱਲ੍ਹ-ਦਿਲੇ ਇਨਸਾਨ ਲਈ ਬਰਕਤਾਂ

ਸਦੀਆਂ ਤੋਂ ਬਲ਼ੀਆਂ ਚੜ੍ਹਾਉਣੀਆਂ ਸੱਚੀ ਭਗਤੀ ਦਾ ਅਹਿਮ ਹਿੱਸਾ ਰਹੀਆਂ ਹਨ। ਇਜ਼ਰਾਈਲੀ ਜਾਨਵਰਾਂ ਦੀਆਂ ਬਲ਼ੀਆਂ ਚੜ੍ਹਾਉਂਦੇ ਸਨ ਅਤੇ ਮਸੀਹੀ ‘ਉਸਤਤ ਦੇ ਬਲੀਦਾਨ’ ਚੜ੍ਹਾਉਂਦੇ ਹਨ। ਪਰ ਹੋਰ ਵੀ ਕਈ ਬਲੀਦਾਨ ਹਨ ਜਿਨ੍ਹਾਂ ਤੋਂ ਪਰਮੇਸ਼ੁਰ ਬਹੁਤ ਖ਼ੁਸ਼ ਹੁੰਦਾ ਹੈ। (ਇਬ. 13:15, 16) ਇਨ੍ਹਾਂ ਬਲੀਦਾਨਾਂ ਨੂੰ ਚੜ੍ਹਾ ਕੇ ਸਾਨੂੰ ਖ਼ੁਸ਼ੀਆਂ ਅਤੇ ਬਰਕਤਾਂ ਮਿਲਦੀਆਂ ਹਨ। ਆਓ ਆਪਾਂ ਇਸ ਦੀਆਂ ਕੁਝ ਮਿਸਾਲਾਂ ਦੇਖੀਏ।

ਪੁਰਾਣੇ ਸਮੇਂ ਵਿਚ ਹੰਨਾਹ ਪਰਮੇਸ਼ੁਰ ਦੀ ਵਫ਼ਾਦਾਰ ਸੇਵਕ ਸੀ। ਉਹ ਦਿਲੋਂ ਚਾਹੁੰਦੀ ਸੀ ਕਿ ਉਸ ਦੇ ਬੱਚਾ ਹੋਵੇ, ਪਰ ਉਹ ਬਾਂਝ ਸੀ। ਉਸ ਨੇ ਯਹੋਵਾਹ ਅੱਗੇ ਸੁੱਖਣਾ ਸੁੱਖੀ ਕਿ ਜੇ ਉਹ ਉਸ ਨੂੰ ਮੁੰਡਾ ਦੇਵੇਗਾ, ਤਾਂ ਉਹ ਮੁੰਡੇ ਨੂੰ “ਜਿੰਨਾ ਚਿਰ ਉਹ ਜੀਉਂਦਾ” ਰਹੇਗਾ ਯਹੋਵਾਹ ਨੂੰ ਦੇ ਦੇਵੇਗੀ। (1 ਸਮੂ. 1:10, 11) ਕੁਝ ਸਮੇਂ ਬਾਅਦ ਹੰਨਾਹ ਦੇ ਮੁੰਡਾ ਹੋਇਆ ਅਤੇ ਉਸ ਨੇ ਉਸ ਦਾ ਨਾਂ ਸਮੂਏਲ ਰੱਖਿਆ। ਜਦੋਂ ਸਮੂਏਲ ਤਿੰਨ ਸਾਲ ਦਾ ਹੋਇਆ, ਤਾਂ ਹੰਨਾਹ ਆਪਣੀ ਸੁੱਖਣਾ ਮੁਤਾਬਕ ਉਸ ਨੂੰ ਡੇਰੇ ਵਿਚ ਲੈ ਗਈ। ਖ਼ੁਸ਼ੀ ਨਾਲ ਬਲੀਦਾਨ ਚੜ੍ਹਾਉਣ ਕਰਕੇ ਯਹੋਵਾਹ ਨੇ ਹੰਨਾਹ ਦੀ ਝੋਲ਼ੀ ਬਰਕਤਾਂ ਨਾਲ ਭਰ ਦਿੱਤੀ। ਬਾਅਦ ਵਿਚ ਹੰਨਾਹ ਦੇ ਪੰਜ ਹੋਰ ਬੱਚੇ ਹੋਏ। ਹੰਨਾਹ ਲਈ ਇਹ ਕਿੰਨੇ ਹੀ ਸਨਮਾਨ ਦੀ ਗੱਲ ਸੀ ਕਿ ਸਮੂਏਲ ਇਕ ਨਬੀ ਤੇ ਬਾਈਬਲ ਦਾ ਲਿਖਾਰੀ ਬਣਿਆ।​—1 ਸਮੂ. 2:21.

ਹੰਨਾਹ ਤੇ ਸਮੂਏਲ ਵਾਂਗ ਅੱਜ ਮਸੀਹੀਆਂ ਕੋਲ ਵੀ ਸ੍ਰਿਸ਼ਟੀਕਰਤਾ ਦੀ ਸੇਵਾ ਵਿਚ ਆਪਣੀ ਜ਼ਿੰਦਗੀ ਸੌਂਪਣ ਦਾ ਸਨਮਾਨ ਹੈ। ਯਿਸੂ ਨੇ ਵਾਅਦਾ ਕੀਤਾ ਸੀ ਕਿ ਯਹੋਵਾਹ ਦੀ ਭਗਤੀ ਵਿਚ ਕੀਤੀ ਸਾਡੀ ਹਰ ਕੁਰਬਾਨੀ ਦੇ ਬਦਲੇ ਵਿਚ ਪਰਮੇਸ਼ੁਰ ਸਾਨੂੰ ਬੇਸ਼ੁਮਾਰ ਬਰਕਤਾਂ ਦੇਵੇਗਾ।​—ਮਰ. 10:28-30.

ਪਹਿਲੀ ਸਦੀ ਦੀ ਮਸੀਹੀ ਭੈਣ ਦੋਰਕਸ ਦੂਜਿਆਂ ਲਈ “ਭਲੇ ਕੰਮ ਕਰਨ ਅਤੇ ਪੁੰਨ-ਦਾਨ ਕਰਨ ਵਿਚ ਲੱਗੀ ਰਹਿੰਦੀ ਸੀ।” ਪਰ ਮੰਡਲੀ ਨੂੰ ਬਹੁਤ ਦੁੱਖ ਲੱਗਾ ਜਦੋਂ “ਉਹ ਬੀਮਾਰ ਹੋ ਕੇ ਮਰ ਗਈ।” ਜਦੋਂ ਚੇਲਿਆਂ ਨੂੰ ਪਤਾ ਲੱਗਾ ਕਿ ਪਤਰਸ ਉਸੇ ਇਲਾਕੇ ਵਿਚ ਸੀ, ਤਾਂ ਉਨ੍ਹਾਂ ਨੇ ਉਸ ਨੂੰ ਛੇਤੀ ਆਉਣ ਲਈ ਬੇਨਤੀ ਕੀਤੀ। ਸੋਚੋ, ਜਦੋਂ ਪਤਰਸ ਨੇ ਦੋਰਕਸ ਨੂੰ ਜੀਉਂਦਾ ਕੀਤਾ ਹੋਣਾ, ਤਾਂ ਖ਼ੁਸ਼ੀ ਦੇ ਮਾਰੇ ਚੇਲਿਆਂ ਦੇ ਪੈਰ ਜ਼ਮੀਨ ਤੇ ਨਹੀਂ ਲੱਗੇ ਹੋਣੇ! ਬਾਈਬਲ ਵਿਚ ਪਹਿਲੀ ਵਾਰ ਇਹ ਜ਼ਿਕਰ ਆਉਂਦਾ ਹੈ ਕਿ ਇਕ ਰਸੂਲ ਨੇ ਕਿਸੇ ਨੂੰ ਜੀਉਂਦਾ ਕੀਤਾ ਸੀ। (ਰਸੂ. 9:36-41) ਪਰਮੇਸ਼ੁਰ ਦੋਰਕਸ ਦੀਆਂ ਕੁਰਬਾਨੀਆਂ ਨੂੰ ਭੁੱਲਿਆ ਨਹੀਂ। (ਇਬ. 6:10) ਪਰਮੇਸ਼ੁਰ ਨੇ ਆਪਣੇ ਬਚਨ ਵਿਚ ਦੋਰਕਸ ਦੀ ਖੁੱਲ੍ਹ-ਦਿਲੀ ਬਾਰੇ ਇਸ ਲਈ ਲਿਖਵਾਇਆ ਤਾਂਕਿ ਅਸੀਂ ਉਸ ਦੀ ਰੀਸ ਕਰ ਸਕੀਏ।

ਖੁੱਲ੍ਹ-ਦਿਲੀ ਦਿਖਾਉਣ ਵਿਚ ਪੌਲੁਸ ਰਸੂਲ ਨੇ ਵੀ ਵਧੀਆ ਮਿਸਾਲ ਰੱਖੀ। ਉਸ ਨੇ ਦੂਜਿਆਂ ਲਈ ਸਮਾਂ ਕੱਢਿਆ ਤੇ ਉਨ੍ਹਾਂ ਲਈ ਪਰਵਾਹ ਦਿਖਾਈ। ਪੌਲੁਸ ਨੇ ਕੁਰਿੰਥ ਦੇ ਮਸੀਹੀ ਭਰਾਵਾਂ ਨੂੰ ਲਿਖਿਆ: “ਜਿੱਥੋਂ ਤਕ ਮੇਰੀ ਗੱਲ ਹੈ, ਮੈਂ ਆਪਣਾ ਸਭ ਕੁਝ, ਸਗੋਂ ਆਪਣੇ ਆਪ ਨੂੰ ਵੀ ਖ਼ੁਸ਼ੀ-ਖ਼ੁਸ਼ੀ ਤੁਹਾਡੇ ʼਤੇ ਵਾਰਨ ਲਈ ਤਿਆਰ ਹਾਂ।” (2 ਕੁਰਿੰ. 12:15) ਪੌਲੁਸ ਨੇ ਆਪਣੇ ਤਜਰਬੇ ਤੋਂ ਸਿੱਖਿਆ ਕਿ ਦੂਜਿਆਂ ਲਈ ਕੁਰਬਾਨੀਆਂ ਕਰ ਕੇ ਨਾ ਸਿਰਫ਼ ਖ਼ੁਸ਼ੀ, ਸਗੋਂ ਯਹੋਵਾਹ ਦੀ ਮਿਹਰ ਅਤੇ ਬਰਕਤ ਵੀ ਮਿਲਦੀ ਹੈ।​—ਰਸੂ. 20:24, 35.

ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਜਦੋਂ ਅਸੀਂ ਆਪਣਾ ਸਮਾਂ ਤੇ ਤਾਕਤ ਰਾਜ ਦੇ ਕੰਮਾਂ ਅਤੇ ਭੈਣਾਂ-ਭਰਾਵਾਂ ਲਈ ਵਰਤਦੇ ਹਾਂ, ਤਾਂ ਯਹੋਵਾਹ ਖ਼ੁਸ਼ ਹੁੰਦਾ ਹੈ। ਪਰ ਕੀ ਅਸੀਂ ਹੋਰ ਤਰੀਕੇ ਨਾਲ ਵੀ ਰਾਜ ਦੇ ਕੰਮਾਂ ਨੂੰ ਅੱਗੇ ਵਧਾਉਣ ਵਿਚ ਹਿੱਸਾ ਪਾ ਸਕਦੇ ਹਾਂ? ਹਾਂਜੀ! ਅਸੀਂ ਪੈਸੇ ਵੀ ਦਾਨ ਕਰ ਸਕਦੇ ਹਾਂ। ਇਨ੍ਹਾਂ ਪੈਸਿਆਂ ਨੂੰ ਦੁਨੀਆਂ ਭਰ ਵਿਚ ਕੀਤੇ ਜਾਂਦੇ ਪ੍ਰਚਾਰ ਦੇ ਕੰਮਾਂ ਲਈ ਵਰਤਿਆ ਜਾਂਦਾ ਹੈ। ਮਿਸਾਲ ਲਈ, ਦਾਨ ਕੀਤੇ ਪੈਸਿਆਂ ਨੂੰ ਮਿਸ਼ਨਰੀਆਂ ਤੇ ਹੋਰ ਪੂਰੇ ਸਮੇਂ ਦੇ ਸੇਵਕਾਂ ਲਈ, ਵੀਡੀਓ ਅਤੇ ਪ੍ਰਕਾਸ਼ਨਾਂ ਨੂੰ ਤਿਆਰ ਅਤੇ ਅਨੁਵਾਦ ਕਰਨ ਲਈ, ਕੁਦਰਤੀ ਆਫ਼ਤਾਂ ਵੇਲੇ ਰਾਹਤ ਪਹੁੰਚਾਉਣ ਲਈ ਅਤੇ ਕਿੰਗਡਮ ਹਾਲਾਂ ਦੀ ਉਸਾਰੀ ਲਈ ਵਰਤਿਆ ਜਾਂਦਾ ਹੈ। ਬਾਈਬਲ ਕਹਿੰਦੀ ਹੈ ਕਿ “ਜਿਹੜਾ ਭਲਿਆਈ ਦੀ ਨਿਗਾਹ ਕਰਦਾ ਹੈ ਉਹ ਮੁਬਾਰਕ ਹੈ” ਯਾਨੀ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਖੁੱਲ੍ਹ-ਦਿਲੇ ਇਨਸਾਨ ਨੂੰ ਬਰਕਤਾਂ ਮਿਲਦੀਆਂ ਹਨ। ਪਰ ਸਭ ਤੋਂ ਜ਼ਰੂਰੀ ਗੱਲ ਹੈ ਕਿ ਜਦੋਂ ਅਸੀਂ ਯਹੋਵਾਹ ਨੂੰ ਆਪਣਾ ਸਭ ਤੋਂ ਵਧੀਆ ਦਿੰਦੇ ਹਾਂ, ਤਾਂ ਉਸ ਦੀ ਮਹਿਮਾ ਹੁੰਦੀ ਹੈ।​—ਕਹਾ. 3:9; 22:9.

ਕੁਝ ਲੋਕ ਪਰਮੇਸ਼ੁਰ ਦੇ ਕੰਮਾਂ ਲਈ ਦਾਨ ਕਿਵੇਂ ਦਿੰਦੇ ਹਨ?

ਅੱਜ ਬਹੁਤ ਸਾਰੇ ਭੈਣ-ਭਰਾ ਦਾਨ ਦੇਣ ਲਈ “ਕੁਝ ਪੈਸੇ ਵੱਖਰੇ ਰੱਖ ਲੈਂਦੇ ਹਨ।” ਉਹ ਇਹ ਪੈਸਾ ਮੰਡਲੀਆਂ ਵਿਚ ਰੱਖੀਆਂ ਦਾਨ-ਪੇਟੀਆਂ ਵਿਚ ਪਾਉਂਦੇ ਹਨ ਜਿਨ੍ਹਾਂ ਉੱਤੇ ਲਿਖਿਆ ਹੁੰਦਾ ਹੈ: “ਦੁਨੀਆਂ ਭਰ ਵਿਚ ਕੀਤੇ ਜਾਂਦੇ ਰਾਜ ਦੇ ਕੰਮਾਂ ਲਈ ਦਾਨ।” (1 ਕੁਰਿੰ. 16:2) ਹਰ ਮਹੀਨੇ ਯਹੋਵਾਹ ਦੇ ਗਵਾਹਾਂ ਦੀਆਂ ਮੰਡਲੀਆਂ ਆਪਣੇ ਦੇਸ਼ ਦੇ ਬ੍ਰਾਂਚ ਆਫ਼ਿਸ ਨੂੰ ਇਹ ਦਾਨ ਭੇਜ ਦਿੰਦੀਆਂ ਹਨ। ਜੇ ਕੋਈ ਚਾਹੇ, ਤਾਂ ਉਹ ਖ਼ੁਦ ਆਪਣੇ ਦੇਸ਼ ਵਿਚ ਯਹੋਵਾਹ ਦੇ ਗਵਾਹਾਂ ਦੀ ਕਾਨੂੰਨੀ ਕਾਰਪੋਰੇਸ਼ਨ ਨੂੰ ਪੈਸੇ ਭੇਜ ਸਕਦਾ ਹੈ।a ਹੇਠਾਂ ਦੱਸੇ ਵੱਖੋ-ਵੱਖਰੇ ਤਰੀਕਿਆਂ ਨਾਲ ਵੀ ਦਾਨ ਆਪਣੇ ਦੇਸ਼ ਦੇ ਬ੍ਰਾਂਚ ਆਫ਼ਿਸ ਨੂੰ ਸਿੱਧਾ ਭੇਜਿਆ ਜਾ ਸਕਦਾ ਹੈ:

ਸ਼ਰਤ-ਰਹਿਤ ਦਾਨ

  • ਇੰਟਰਨੈੱਟ ਰਾਹੀਂ ਬੈਂਕ ਵਿੱਚੋਂ ਪੈਸੇ ਟ੍ਰਾਂਸਫ਼ਰ ਕਰ ਕੇ ਦਾਨ ਦਿੱਤਾ ਜਾ ਸਕਦਾ ਹੈ।b

  • ਪੈਸੇ, ਗਹਿਣੇ ਜਾਂ ਹੋਰ ਕੀਮਤੀ ਚੀਜ਼ਾਂ ਵੀ ਦਾਨ ਕੀਤੀਆਂ ਜਾ ਸਕਦੀਆਂ ਹਨ। ਇਨ੍ਹਾਂ ਚੀਜ਼ਾਂ ਦੇ ਨਾਲ ਇਕ ਚਿੱਠੀ ਵਿਚ ਦੱਸਿਆ ਜਾਣਾ ਚਾਹੀਦਾ ਹੈ ਕਿ ਇਹ ਸ਼ਰਤ-ਰਹਿਤ ਦਾਨ ਹੈ।

ਦਾਨ ਦੇਣ ਦੇ ਤਰੀਕੇc

ਆਪਣੀ ਇੱਛਾ ਨਾਲ ਰੁਪਏ-ਪੈਸੇ ਤੇ ਹੋਰ ਕੀਮਤੀ ਚੀਜ਼ਾਂ ਦਾਨ ਕਰਨ ਤੋਂ ਇਲਾਵਾ, ਦੁਨੀਆਂ ਭਰ ਵਿਚ ਰਾਜ ਦੇ ਕੰਮਾਂ ਲਈ ਦਾਨ ਦੇਣ ਦੇ ਹੋਰ ਵੀ ਕਈ ਤਰੀਕੇ ਹਨ। ਇਨ੍ਹਾਂ ਵਿੱਚੋਂ ਕੁਝ ਤਰੀਕੇ ਅੱਗੇ ਦੱਸੇ ਗਏ ਹਨ। ਤੁਸੀਂ ਦਾਨ ਦੇਣ ਲਈ ਭਾਵੇਂ ਜਿਹੜਾ ਮਰਜ਼ੀ ਤਰੀਕਾ ਵਰਤੋ, ਪਰ ਦਾਨ ਦੇਣ ਤੋਂ ਪਹਿਲਾਂ ਆਪਣੇ ਦੇਸ਼ ਦੇ ਬ੍ਰਾਂਚ ਆਫ਼ਿਸ ਨੂੰ ਪੁੱਛੋ ਕਿ ਤੁਹਾਡੇ ਦੇਸ਼ ਵਿਚ ਕਿਹੜੇ ਤਰੀਕਿਆਂ ਨਾਲ ਦਾਨ ਦਿੱਤਾ ਜਾ ਸਕਦਾ ਹੈ। ਹਰ ਦੇਸ਼ ਵਿਚ ਦਾਨ ਦੇਣ ਅਤੇ ਟੈਕਸ ਬਾਰੇ ਕਾਨੂੰਨ ਵੱਖੋ-ਵੱਖਰੇ ਹੋ ਸਕਦੇ ਹਨ, ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਦਾਨ ਦੇਣ ਦਾ ਕੋਈ ਵੀ ਤਰੀਕਾ ਚੁਣਨ ਤੋਂ ਪਹਿਲਾਂ ਕਿਸੇ ਕਾਬਲ ਟੈਕਸ ਤੇ ਕਾਨੂੰਨੀ ਸਲਾਹਕਾਰ ਦੀ ਸਲਾਹ ਲਵੋ।

ਬੀਮਾ: ਯਹੋਵਾਹ ਦੇ ਗਵਾਹਾਂ ਦੀ ਕਾਨੂੰਨੀ ਕਾਰਪੋਰੇਸ਼ਨ ਨੂੰ ਜੀਵਨ ਬੀਮਾ ਪਾਲਸੀ ਜਾਂ ਰੀਟਾਇਰਮੈਂਟ/ਪੈਨਸ਼ਨ ਯੋਜਨਾ ਦਾ ਲਾਭ-ਪਾਤਰ ਬਣਾਇਆ ਜਾ ਸਕਦਾ ਹੈ।

ਬੈਂਕ ਖਾਤੇ: ਬੈਂਕ ਦੇ ਨਿਯਮਾਂ ਮੁਤਾਬਕ ਬੈਂਕ ਖਾਤੇ, ਫ਼ਿਕਸਡ ਡਿਪਾਜ਼ਿਟ (ਐੱਫ਼. ਡੀ.) ਜਾਂ ਰੀਟਾਇਰਮੈਂਟ ਖਾਤੇ ਯਹੋਵਾਹ ਦੇ ਗਵਾਹਾਂ ਦੀ ਕਾਨੂੰਨੀ ਕਾਰਪੋਰੇਸ਼ਨ ਲਈ ਟ੍ਰਸਟ ਵਜੋਂ ਰੱਖੇ ਜਾ ਸਕਦੇ ਹਨ ਜਾਂ ਬੈਂਕ ਦੀਆਂ ਮੰਗਾਂ ਮੁਤਾਬਕ ਦਾਨ ਦੇਣ ਵਾਲੇ ਦੀ ਮੌਤ ਤੋਂ ਬਾਅਦ ਇਸ ਕਾਰਪੋਰੇਸ਼ਨ ਦੇ ਨਾਂ ਕੀਤੇ ਜਾ ਸਕਦੇ ਹਨ।

ਸਟਾਕ ਅਤੇ ਬਾਂਡ: ਸਟਾਕ ਅਤੇ ਬਾਂਡ ਬਿਨਾਂ ਕਿਸੇ ਸ਼ਰਤ ਦੇ ਤੋਹਫ਼ੇ ਵਜੋਂ ਦਾਨ ਕੀਤੇ ਜਾ ਸਕਦੇ ਹਨ ਜਾਂ “Transfer on Death Agreement” ਰਾਹੀਂ ਯਹੋਵਾਹ ਦੇ ਗਵਾਹਾਂ ਦੀ ਕਾਨੂੰਨੀ ਕਾਰਪੋਰੇਸ਼ਨ ਦੇ ਨਾਂ ਕੀਤੇ ਜਾ ਸਕਦੇ ਹਨ।

ਜ਼ਮੀਨ-ਜਾਇਦਾਦ: ਵਿਕਾਊ ਜ਼ਮੀਨ-ਜਾਇਦਾਦ ਬਿਨਾਂ ਸ਼ਰਤ ਯਹੋਵਾਹ ਦੇ ਗਵਾਹਾਂ ਦੀ ਕਾਨੂੰਨੀ ਕਾਰਪੋਰੇਸ਼ਨ ਨੂੰ ਤੋਹਫ਼ੇ ਵਜੋਂ ਦਾਨ ਕੀਤੀ ਜਾ ਸਕਦੀ ਹੈ ਜਾਂ ਫਿਰ ਦਾਨਕਰਤਾ ਆਪਣਾ ਮਕਾਨ ਇਸ ਸ਼ਰਤ ʼਤੇ ਦਾਨ ਕਰ ਸਕਦਾ ਹੈ ਕਿ ਉਹ ਆਪਣੇ ਜੀਉਂਦੇ-ਜੀ ਉੱਥੇ ਰਹੇਗਾ।

ਵਸੀਅਤ ਅਤੇ ਟ੍ਰਸਟ: ਕਾਨੂੰਨੀ ਵਸੀਅਤ ਰਾਹੀਂ ਜ਼ਮੀਨ-ਜਾਇਦਾਦ ਜਾਂ ਪੈਸੇ ਯਹੋਵਾਹ ਦੇ ਗਵਾਹਾਂ ਦੀ ਕਾਨੂੰਨੀ ਕਾਰਪੋਰੇਸ਼ਨ ਦੇ ਨਾਂ ਲਿਖਵਾਏ ਜਾ ਸਕਦੇ ਹਨ ਜਾਂ ਫਿਰ ਟ੍ਰਸਟ ਕਾਇਮ ਕਰ ਕੇ ਇਕਰਾਰਨਾਮੇ ਵਿਚ ਇਸ ਕਾਨੂੰਨੀ ਕਾਰਪੋਰੇਸ਼ਨ ਨੂੰ ਟ੍ਰਸਟ ਦਾ ਲਾਭ-ਪਾਤਰ ਬਣਾਇਆ ਜਾ ਸਕਦਾ ਹੈ। ਸ਼ਾਇਦ ਅਜਿਹੇ ਟ੍ਰਸਟ ਰਾਹੀਂ ਦਾਨ ਕਰਨ ਵਾਲੇ ਨੂੰ ਟੈਕਸ ਵਿਚ ਛੋਟ ਮਿਲ ਸਕਦੀ ਹੈ।

ਇਨ੍ਹਾਂ ਤਰੀਕਿਆਂ ਨਾਲ ਦਾਨ ਕਰਨ ਲਈ ਇਕ ਵਿਅਕਤੀ ਨੂੰ ਸੋਚ-ਸਮਝ ਕੇ ਯੋਜਨਾ ਬਣਾਉਣੀ ਪਵੇਗੀ। ਜਿਹੜੇ ਵਿਅਕਤੀ ਦੁਨੀਆਂ ਭਰ ਵਿਚ ਕੀਤੇ ਜਾਂਦੇ ਯਹੋਵਾਹ ਦੇ ਗਵਾਹਾਂ ਦੇ ਕੰਮਾਂ ਲਈ ਇਨ੍ਹਾਂ ਤਰੀਕਿਆਂ ਨਾਲ ਦਾਨ ਦੇਣਾ ਚਾਹੁੰਦੇ ਹਨ, ਉਨ੍ਹਾਂ ਲਈ ਅੰਗ੍ਰੇਜ਼ੀ ਅਤੇ ਸਪੇਨੀ ਭਾਸ਼ਾਵਾਂ ਵਿਚ Charitable Planning to Benefit Kingdom Service Worldwide ਨਾਮਕ ਬਰੋਸ਼ਰ ਤਿਆਰ ਕੀਤਾ ਗਿਆ ਹੈ।d ਇਸ ਬਰੋਸ਼ਰ ਵਿਚ ਜਾਣਕਾਰੀ ਦਿੱਤੀ ਗਈ ਹੈ ਕਿ ਵੱਖੋ-ਵੱਖਰੇ ਤਰੀਕਿਆਂ ਨਾਲ ਦਾਨ ਹੁਣ ਜਾਂ ਮੌਤ ਤੋਂ ਬਾਅਦ ਵਸੀਅਤ ਰਾਹੀਂ ਕਿਵੇਂ ਦਿੱਤਾ ਜਾ ਸਕਦਾ ਹੈ। ਹੋ ਸਕਦਾ ਹੈ ਕਿ ਤੁਹਾਡੇ ਦੇਸ਼ ਦੇ ਕਾਨੂੰਨਾਂ ਕਰਕੇ ਇਸ ਬਰੋਸ਼ਰ ਵਿਚ ਦਿੱਤੀ ਸਾਰੀ ਜਾਣਕਾਰੀ ਤੁਹਾਡੇ ʼਤੇ ਲਾਗੂ ਨਾ ਹੋਵੇ। ਇਸ ਲਈ ਇਹ ਬਰੋਸ਼ਰ ਪੜ੍ਹਨ ਤੋਂ ਬਾਅਦ ਆਪਣੇ ਟੈਕਸ ਤੇ ਕਾਨੂੰਨੀ ਸਲਾਹਕਾਰ ਨਾਲ ਗੱਲਬਾਤ ਕਰੋ। ਬਹੁਤ ਸਾਰੇ ਲੋਕਾਂ ਨੇ ਦਾਨ ਦੇ ਕੇ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦੇ ਰਾਜ ਦੇ ਕੰਮਾਂ ਅਤੇ ਰਾਹਤ ਕੰਮਾਂ ਵਿਚ ਮਦਦ ਦਿੱਤੀ ਹੈ ਜਿਸ ਕਾਰਨ ਉਨ੍ਹਾਂ ਨੂੰ ਟੈਕਸ ਵਿਚ ਛੋਟ ਮਿਲੀ ਹੈ। ਜੇ ਇਹ ਬਰੋਸ਼ਰ ਤੁਹਾਡੇ ਦੇਸ਼ ਵਿਚ ਉਪਲਬਧ ਹੈ, ਤਾਂ ਤੁਸੀਂ ਆਪਣੀ ਮੰਡਲੀ ਦੇ ਸੈਕਟਰੀ ਤੋਂ ਇਸ ਦੀ ਇਕ ਕਾਪੀ ਲੈ ਸਕਦੇ ਹੋ।

ਹੋਰ ਜਾਣਕਾਰੀ ਲਈ ਇਸ ਲਿੰਕ ʼਤੇ ਜਾਓ “ਪੂਰੀ ਦੁਨੀਆਂ ਵਿਚ ਕੀਤੇ ਸਾਡੇ ਕੰਮ ਲਈ ਦਾਨ ਦਿਓ” ਜੋ jw.org/pa ਦੇ ਮੁੱਖ ਪੰਨੇ ਹੇਠ ਹੈ ਜਾਂ ਬ੍ਰਾਂਚ ਆਫ਼ਿਸ ਨਾਲ ਸੰਪਰਕ ਕਰੋ।

Jehovah’s Witnesses of India

Post Box 6440, Yelahanka Bengaluru 560064 Karnataka, India Telephone: 080-23092426

a ਭਾਰਤ ਵਿਚ ਚੈੱਕ “Jehovah’s Witnesses of India” ਦੇ ਨਾਂ ʼਤੇ ਬਣਾਇਆ ਜਾਣਾ ਚਾਹੀਦਾ ਹੈ।

b ਜਿਨ੍ਹਾਂ ਕੋਲ ਭਾਰਤੀ ਪਾਸਪੋਰਟ ਹੈ, ਉਹ www.jwindiagift.org ਵੈੱਬਸਾਈਟ ʼਤੇ ਦਾਨ ਕਰ ਸਕਦੇ ਹਨ।

c ਫ਼ੈਸਲਾ ਲੈਣ ਤੋਂ ਪਹਿਲਾਂ ਆਪਣੇ ਬ੍ਰਾਂਚ ਆਫ਼ਿਸ ਨਾਲ ਗੱਲਬਾਤ ਕਰੋ।

d ਭਾਰਤ ਵਿਚ “ਆਪਣੇ ਮਾਲ-ਧਨ ਨਾਲ ਯਹੋਵਾਹ ਦੀ ਮਹਿਮਾ ਕਰੋ” ਨਾਂ ਦਾ ਦਸਤਾਵੇਜ਼ ਅੰਗ੍ਰੇਜ਼ੀ, ਗੁਜਰਾਤੀ, ਹਿੰਦੀ, ਕੰਨੜ, ਤਾਮਿਲ, ਤੇਲਗੂ, ਮਰਾਠੀ ਅਤੇ ਮਲਿਆਲਮ ਭਾਸ਼ਾ ਵਿਚ ਉਪਲਬਧ ਹੈ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ