ਵਿਸ਼ਾ ਸੂਚੀ
3 ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਮੈਡਾਗਾਸਕਰ
26 ਫਰਵਰੀ 2018–4 ਮਾਰਚ 2018
7 “ਉਹ ਹੁੱਸੇ ਹੋਏ ਨੂੰ ਬਲ ਦਿੰਦਾ ਹੈ”
ਜਦੋਂ ਸਾਡੀਆਂ ਮੁਸ਼ਕਲਾਂ ਸਾਡੇ ਸਹਿਣ ਤੋਂ ਬਾਹਰ ਹੋਣ, ਤਾਂ ਅਸੀਂ ਕੀ ਕਰ ਸਕਦੇ ਹਾਂ? ਇਸ ਲੇਖ ਵਿਚ 2018 ਲਈ ਚੁਣੇ ਬਾਈਬਲ ਦੇ ਹਵਾਲੇ ʼਤੇ ਚਰਚਾ ਕੀਤੀ ਗਈ ਹੈ। ਨਾਲੇ ਅਸੀਂ ਇਹ ਵੀ ਦੇਖਾਂਗੇ ਕਿ ਸਾਨੂੰ ਯਹੋਵਾਹ ਦੀ ਤਾਕਤ ਦੀ ਕਿਉਂ ਲੋੜ ਹੈ ਅਤੇ ਉਹ ਸਾਨੂੰ ਤਾਕਤ ਕਿਵੇਂ ਦਿੰਦਾ ਹੈ।
5-11 ਮਾਰਚ 2018
12 ਯਿਸੂ ਦੀ ਮੌਤ ਦੀ ਯਾਦਗਾਰ ਅਤੇ ਸਾਡੀ ਏਕਤਾ
ਇਸ ਸਾਲ ਯਿਸੂ ਦੀ ਯਾਦਗਾਰੀ ਸ਼ਨੀਵਾਰ 31 ਮਾਰਚ 2018 ਨੂੰ ਮਨਾਈ ਜਾਵੇਗੀ। ਅਸੀਂ ਇਸ ਮੌਕੇ ਲਈ ਤਿਆਰੀ ਕਿਵੇਂ ਕਰ ਸਕਦੇ ਹਾਂ? ਹਾਜ਼ਰ ਹੋ ਕੇ ਸਾਨੂੰ ਕੀ ਫ਼ਾਇਦਾ ਹੋਵੇਗਾ? ਇਹ ਖ਼ਾਸ ਦਿਨ ਦੁਨੀਆਂ ਭਰ ਵਿਚ ਪਰਮੇਸ਼ੁਰ ਦੇ ਲੋਕਾਂ ਨੂੰ ਏਕਤਾ ਦੇ ਬੰਧਨ ਵਿਚ ਕਿਵੇਂ ਬੰਨ੍ਹਦਾ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਇਸ ਲੇਖ ਵਿਚ ਦਿੱਤੇ ਗਏ ਹਨ।
12-18 ਮਾਰਚ 2018
17 ਉਸ ਨੂੰ ਕਿਉਂ ਦੇਈਏ ਜਿਸ ਕੋਲ ਸਭ ਕੁਝ ਹੈ?
ਸਾਡੇ ਕੋਲ ਜੋ ਵੀ ਹੈ, ਉਹ ਯਹੋਵਾਹ ਦੀ ਹੀ ਦੇਣ ਹੈ। ਪਰ ਫਿਰ ਵੀ ਉਹ ਸਾਨੂੰ ਸੰਗਠਨ ਦੇ ਕੰਮਾਂ ਲਈ ਦਾਨ ਦੇਣ ਦਾ ਮੌਕਾ ਦਿੰਦਾ ਹੈ। ਪਰ ਕਿਉਂ? ਯਹੋਵਾਹ ਨੂੰ ਆਪਣੀਆਂ ਕੀਮਤੀ ਚੀਜ਼ਾਂ ਵਿੱਚੋਂ ਦੇ ਕੇ ਸਾਨੂੰ ਕੀ ਫ਼ਾਇਦਾ ਹੁੰਦਾ ਹੈ? ਅਸੀਂ ਇਸ ਲੇਖ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਪਾਵਾਂਗੇ।
19-25 ਮਾਰਚ 2018
22 ਕਿਹੋ ਜਿਹੇ ਪਿਆਰ ਨਾਲ ਸੱਚੀ ਖ਼ੁਸ਼ੀ ਮਿਲਦੀ ਹੈ?
26 ਮਾਰਚ 2018–1 ਅਪ੍ਰੈਲ 2018
ਪਹਿਲੇ ਲੇਖ ਵਿਚ ਦੱਸਿਆ ਗਿਆ ਹੈ ਕਿ ਇਨ੍ਹਾਂ ‘ਆਖ਼ਰੀ ਦਿਨਾਂ’ ਵਿਚ ਸੁਆਰਥੀ ਪਿਆਰ ਕਰਕੇ ਨਹੀਂ, ਸਗੋਂ ਪਰਮੇਸ਼ੁਰ ਨਾਲ ਪਿਆਰ ਕਰਨ ਕਰਕੇ ਸਾਨੂੰ ਸੱਚੀ ਖ਼ੁਸ਼ੀ ਮਿਲਦੀ ਹੈ। (2 ਤਿਮੋ. 3:1) ਦੂਜੇ ਲੇਖ ਵਿਚ ਦੱਸਿਆ ਗਿਆ ਹੈ ਕਿ ਅੱਜ ਪਰਮੇਸ਼ੁਰ ਦੇ ਲੋਕਾਂ ਵਿਚ ਅਤੇ ਦੁਨੀਆਂ ਦੇ ਜ਼ਿਆਦਾਤਰ ਲੋਕਾਂ ਵਿਚ ਸਾਫ਼-ਸਾਫ਼ ਫ਼ਰਕ ਕਿਵੇਂ ਦੇਖ ਸਕਦੇ ਹਾਂ।