ਵਿਸ਼ਾ-ਸੂਚੀ
3 ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਮਿਆਨਮਾਰ
3-9 ਸਤੰਬਰ 2018
7 ਤੁਸੀਂ ਕਿਸ ਦੀ ਮਨਜ਼ੂਰੀ ਪਾਉਣੀ ਚਾਹੁੰਦੇ ਹੋ?
ਅੱਜ ਬਹੁਤ ਸਾਰੇ ਲੋਕ ਸ਼ੈਤਾਨ ਦੀ ਦੁਨੀਆਂ ਵਿਚ ਆਪਣੀ ਪਛਾਣ ਬਣਾਉਣੀ ਚਾਹੁੰਦੇ ਹਨ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਸਾਨੂੰ ਯਹੋਵਾਹ ਦੀ ਮਨਜ਼ੂਰੀ ਪਾਉਣ ʼਤੇ ਆਪਣਾ ਧਿਆਨ ਹਮੇਸ਼ਾ ਕਿਉਂ ਲਾਈ ਰੱਖਣਾ ਚਾਹੀਦਾ ਹੈ। ਪਰਮੇਸ਼ੁਰ ਦੀ ਮਨਜ਼ੂਰੀ ਪਾਉਣੀ ਸਭ ਤੋਂ ਵਧੀਆ ਹੈ। ਅਸੀਂ ਇਹ ਵੀ ਦੇਖਾਂਗੇ ਕਿ ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਮਨਜ਼ੂਰੀ ਕਿਵੇਂ ਦਿੰਦਾ ਹੈ, ਕਈ ਵਾਰ ਉਹ ਉਨ੍ਹਾਂ ਨੂੰ ਇਸ ਤਰੀਕੇ ਨਾਲ ਮਨਜ਼ੂਰੀ ਦਿੰਦਾ ਹੈ ਜਿਸ ਬਾਰੇ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਹੁੰਦਾ।
10-16 ਸਤੰਬਰ 2018
12 ਕੀ ਤੁਹਾਡੀਆਂ ਅੱਖਾਂ ਯਹੋਵਾਹ ਵੱਲ ਲੱਗੀਆਂ ਹੋਈਆਂ ਹਨ?
ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਵਫ਼ਾਦਾਰ ਮੂਸਾ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣ ਦਾ ਸਨਮਾਨ ਕਿਉਂ ਗੁਆ ਬੈਠਾ। ਨਾਲੇ ਅਸੀਂ ਇਹ ਵੀ ਦੇਖਾਂਗੇ ਕਿ ਮੂਸਾ ਤੋਂ ਗ਼ਲਤੀ ਕਿਉਂ ਹੋਈ ਅਤੇ ਅਸੀਂ ਇਸੇ ਤਰ੍ਹਾਂ ਦੀ ਗ਼ਲਤੀ ਕਰਨ ਤੋਂ ਕਿਵੇਂ ਬਚ ਸਕਦੇ ਹਾਂ।
17-23 ਸਤੰਬਰ 2018
24-30 ਸਤੰਬਰ 2018
ਸਾਰੇ ਇਨਸਾਨ ਯਹੋਵਾਹ ਦੇ ਹਨ। ਇਸ ਲਈ ਸਾਨੂੰ ਉਸ ਦੇ ਵਫ਼ਾਦਾਰ ਰਹਿਣਾ ਚਾਹੀਦਾ ਹੈ। ਕੁਝ ਲੋਕ ਪਰਮੇਸ਼ੁਰ ਦੀ ਭਗਤੀ ਕਰਨ ਦਾ ਦਾਅਵਾ ਕਰਦੇ ਹਨ, ਪਰ ਉਨ੍ਹਾਂ ਦੇ ਜੀਉਣ ਦੇ ਢੰਗ ਤੋਂ ਪਤਾ ਲੱਗਦਾ ਹੈ ਕਿ ਉਹ ਉਸ ਦੇ ਮਿਆਰਾਂ ਦੀ ਕੋਈ ਕਦਰ ਨਹੀਂ ਕਰਦੇ। ਪਹਿਲੇ ਲੇਖ ਵਿਚ ਅਸੀਂ ਬਾਈਬਲ ਵਿਚ ਦਿੱਤੇ ਕਾਇਨ, ਸੁਲੇਮਾਨ, ਮੂਸਾ ਅਤੇ ਹਾਰੂਨ ਦੇ ਬਿਰਤਾਂਤਾਂ ਤੋਂ ਅਹਿਮ ਸਬਕ ਸਿੱਖਾਂਗੇ। ਦੂਜੇ ਲੇਖ ਵਿਚ ਅਸੀਂ ਚਰਚਾ ਕਰਾਂਗੇ ਕਿ ਅਸੀਂ ਕਿਹੜੇ ਤਰੀਕਿਆਂ ਨਾਲ ਯਹੋਵਾਹ ਨੂੰ ਸ਼ੁਕਰਗੁਜ਼ਾਰੀ ਦਿਖਾ ਸਕਦੇ ਹਾਂ ਕਿ ਅਸੀਂ ਉਸ ਦੇ ਲੋਕ ਹਾਂ।
27 ‘ਹਰ ਤਰ੍ਹਾਂ ਦੇ ਲੋਕਾਂ’ ਲਈ ਹਮਦਰਦੀ ਪੈਦਾ ਕਰੋ