ਵਿਸ਼ਾ-ਸੂਚੀ
29 ਅਕਤੂਬਰ 2018–4 ਨਵੰਬਰ 2018
3 “ਜੇ ਤੁਸੀਂ ਇਨ੍ਹਾਂ ਗੱਲਾਂ ਉੱਤੇ ਚੱਲੋਗੇ, ਤਾਂ ਤੁਹਾਨੂੰ ਖ਼ੁਸ਼ੀ ਮਿਲੇਗੀ”
ਸਿੱਖੀਆਂ ਗੱਲਾਂ ਦਾ ਤਾਂ ਹੀ ਫ਼ਾਇਦਾ ਹੈ ਜੇ ਅਸੀਂ ਇਸ ਨੂੰ ਵਰਤਦੇ ਹਾਂ। ਪਰ ਸਿੱਖੀਆਂ ਗੱਲਾਂ ਨੂੰ ਲਾਗੂ ਕਰਨ ਲਈ ਨਿਮਰਤਾ ਦੀ ਲੋੜ ਹੁੰਦੀ ਹੈ। ਇਸ ਲੇਖ ਵਿਚ ਅਸੀਂ ਸਿੱਖਾਂਗੇ ਕਿ ਅਸੀਂ ਨਿਮਰਤਾ ਦਿਖਾਉਂਦੇ ਹੋਏ ਬਾਈਬਲ ਵਿਚ ਦਰਜ ਉਨ੍ਹਾਂ ਲੋਕਾਂ ਦੀਆਂ ਮਿਸਾਲਾਂ ʼਤੇ ਕਿਵੇਂ ਚੱਲ ਸਕਦੇ ਹਾਂ ਜਿਨ੍ਹਾਂ ਨੇ ਹਰ ਤਰ੍ਹਾਂ ਦੇ ਲੋਕਾਂ ਨੂੰ ਪ੍ਰਚਾਰ ਕੀਤਾ, ਦੂਜਿਆਂ ਲਈ ਪ੍ਰਾਰਥਨਾ ਕੀਤੀ ਅਤੇ ਧੀਰਜ ਰੱਖਦੇ ਹੋਏ ਯਹੋਵਾਹ ਦੀ ਉਡੀਕ ਕੀਤੀ।
8 ਸਿਆਣੀ ਉਮਰ ਦੇ ਭਰਾਵੋ—ਯਹੋਵਾਹ ਤੁਹਾਡੀ ਵਫ਼ਾਦਾਰੀ ਦੀ ਕਦਰ ਕਰਦਾ ਹੈ
5-11 ਨਵੰਬਰ 2018
12 ਪਿਆਰ ਦਿਖਾਓ ਜਿਸ ਤੋਂ ਹੱਲਾਸ਼ੇਰੀ ਮਿਲਦੀ ਹੈ
ਜਦੋਂ ਅਸੀਂ ਜ਼ਿੰਦਗੀ ਵਿਚ ਮੁਸ਼ਕਲਾਂ ਹੋਣ ਕਰਕੇ ਨਿਰਾਸ਼ ਹੋ ਜਾਂਦੇ ਹਾਂ, ਤਾਂ ਯਹੋਵਾਹ ਤੇ ਯਿਸੂ ਪਿਆਰ ਨਾਲ ਸਾਡੀ ਮਦਦ ਕਰਦੇ ਹਨ। ਪਰ ਅਸੀਂ ਸਾਰੇ ਜਣੇ ਇਕ-ਦੂਜੇ ਨੂੰ ਦਿਲਾਸਾ ਤੇ ਹੱਲਾਸ਼ੇਰੀ ਦੇਣ ਲਈ ਬਹੁਤ ਕੁਝ ਕਰ ਸਕਦੇ ਹਾਂ। ਇਸ ਲੇਖ ਵਿਚ ਅਸੀਂ ਸਿੱਖਾਂਗੇ ਕਿ ਅਸੀਂ ਦੂਜਿਆਂ ਨੂੰ ਪਿਆਰ ਨਾਲ ਹੱਲਾਸ਼ੇਰੀ ਕਿਵੇਂ ਦੇ ਸਕਦੇ ਹਾਂ।
12-18 ਨਵੰਬਰ 2018
17 ਖ਼ੁਸ਼ ਹਨ “ਖ਼ੁਸ਼ਦਿਲ ਪਰਮੇਸ਼ੁਰ” ਦੀ ਸੇਵਾ ਕਰਨ ਵਾਲੇ
ਯਹੋਵਾਹ “ਖ਼ੁਸ਼ਦਿਲ ਪਰਮੇਸ਼ੁਰ” ਹੈ ਅਤੇ ਉਹ ਚਾਹੁੰਦਾ ਹੈ ਕਿ ਉਸ ਦੇ ਸੇਵਕ ਖ਼ੁਸ਼ ਰਹਿਣ। ਪਰ ਸ਼ੈਤਾਨ ਦੀ ਦੁਨੀਆਂ ਵਿਚ ਮੁਸ਼ਕਲਾਂ ਅਤੇ ਪਰੇਸ਼ਾਨੀਆਂ ਸਹਿੰਦਿਆਂ ਅਸੀਂ ਖ਼ੁਸ਼ ਕਿਵੇਂ ਰਹਿ ਸਕਦੇ ਹਾਂ? ਯਿਸੂ ਨੇ ਆਪਣੇ ਪਹਾੜੀ ਉਪਦੇਸ਼ ਵਿਚ ਸਿਖਾਇਆ ਕਿ ਅਸੀਂ ਹੁਣ ਅਤੇ ਹਮੇਸ਼ਾ ਲਈ ਖ਼ੁਸ਼ੀ ਕਿਵੇਂ ਪਾ ਸਕਦੇ ਹਾਂ।
22 ਕੀ ਤੁਹਾਨੂੰ ਪਤਾ ਕਿੰਨਾ ਟਾਈਮ ਹੋਇਆ?
19-25 ਨਵੰਬਰ 2018
23 ਸਰਬਸ਼ਕਤੀਮਾਨ ਹੋਣ ਦੇ ਬਾਵਜੂਦ ਪਰਵਾਹ ਕਰਨ ਵਾਲਾ
26 ਨਵੰਬਰ 2018–2 ਦਸੰਬਰ 2018
28 ਯਹੋਵਾਹ ਦੀ ਰੀਸ ਕਰਦਿਆਂ ਪਰਵਾਹ ਦਿਖਾਓ
ਅੱਜ ਲੋਕ ਹੋਰ ਜ਼ਿਆਦਾ ਸੁਆਰਥੀ ਹੁੰਦੇ ਜਾ ਰਹੇ ਹਨ। ਪਰ ਯਹੋਵਾਹ ਦੇ ਲੋਕ ਬਹੁਤ ਵੱਖਰੇ ਹਨ ਕਿਉਂਕਿ ਉਹ ਲੋਕਾਂ ਨੂੰ ਸੱਚਾ ਪਿਆਰ ਕਰਦੇ ਹਨ। ਉਨ੍ਹਾਂ ਦੇ ਪਿਆਰ ਦਿਖਾਉਣ ਦਾ ਇਕ ਤਰੀਕਾ ਹੈ, ਦੂਜਿਆਂ ਦੀ ਪਰਵਾਹ ਕਰਨੀ। ਇਨ੍ਹਾਂ ਦੋ ਲੇਖਾਂ ਵਿਚ ਆਪਾਂ ਦੇਖਾਂਗੇ ਕਿ ਯਹੋਵਾਹ ਸਾਡੇ ਸਾਰਿਆਂ ਦੀ ਪਰਵਾਹ ਕਰਦਾ ਹੈ ਅਤੇ ਇਹ ਵੀ ਸਿੱਖਾਂਗੇ ਕਿ ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ।