ਸਭਨਾਂ ਲਈ ਸਭ ਕੁਝ ਬਣਨਾ
1 ਭਾਰਤ ਦੇ ਇਸ ਵਿਸ਼ਾਲ ਉਪ-ਮਹਾਂਦੀਪ ਵਿਚ ਯਹੋਵਾਹ ਦਿਆਂ ਸੇਵਕਾਂ ਲਈ ਹਾਲ ਹੀ ਦੇ ਮਹੀਨਿਆਂ ਦੇ ਦੌਰਾਨ ਦੈਵ-ਸ਼ਾਸਕੀ ਕਾਰਜ ਦਿਆਂ ਹਰ ਪਹਿਲੂਆਂ ਵਿਚ ਹੋਈ ਚੰਗੀ ਵ੍ਰਿਧੀ ਬਾਰੇ ਸੁਣਨਾ ਇਕ ਵੱਡਾ ਹੌਸਲਾ-ਅਫ਼ਜ਼ਾਈ ਦਾ ਕਾਰਨ ਰਿਹਾ ਹੈ। ਜਿਉਂ-ਜਿਉਂ ਅਸੀਂ ਹਰ ਪਿਛੋਕੜ ਤੋਂ ਆਏ ਜ਼ਿਆਦਾ ਤੋਂ ਜ਼ਿਆਦਾ ਵਿਅਕਤੀਆਂ ਨੂੰ ਸੱਚਾਈ ਸਵੀਕਾਰਦੇ ਹੋਏ ਦੇਖਦੇ ਹਾਂ ਤਾਂ ਅਸੀਂ ਕਦਰ ਪਾਉਂਦੇ ਹਾਂ ਕਿ, ਜਿਵੇਂ ਬਾਕੀ ਦੇ ਸੰਸਾਰ ਵਿਚ ਹੋ ਰਿਹਾ ਹੈ, ਯਹੋਵਾਹ ਵੱਡੀ ਬਿਪਤਾ ਦੇ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਖੇਤਰ ਵਿਚ ਵੀ ਭੇਡ-ਸਮਾਨ ਲੋਕਾਂ ਨੂੰ ਇਕੱਠੇ ਕਰਨ ਦੇ ਕਾਰਜ ਨੂੰ ‘ਛੇਤੀ ਕਰ’ ਰਿਹਾ ਹੈ। ਪਰੰਤੂ, ਕਿਉਂ ਜੋ ਸਾਡੇ ਖੇਤਰ ਵਿਚ ਲੱਖਾਂ ਲੋਕਾਂ ਤਕ ਅਜੇ ਖ਼ੁਸ਼ ਖ਼ਬਰੀ ਪਹੁੰਚਾਉਣੀ ਬਾਕੀ ਹੈ, ਸਪੱਸ਼ਟ ਤੌਰ ਤੇ ਅਜੇ ਕਰਨ ਨੂੰ ਕਾਫ਼ੀ ਕੁਝ ਕੰਮ ਹੈ।—ਯਸਾ 60:22.
2 ਜਦੋਂ ਅਸੀਂ ਭਾਰਤ ਵਿਚ ਧਾਰਮਿਕ ਵਿਸ਼ਵਾਸਾਂ ਦੀ ਵੱਡੀ ਵਿਵਿਧਤਾ ਉੱਤੇ ਗੌਰ ਕਰਦੇ ਹਾਂ ਤਾਂ ਅਸੀਂ ਸ਼ਾਇਦ ਪੁੱਛੀਏ: ਕੀ ਅਸੀਂ ਸੱਚਾਈ ਦੀ ਆਪਣੀ ਪੇਸ਼ਕਸ਼ ਵਿਚ ਹੋਰ ਜ਼ਿਆਦਾ ਪ੍ਰਭਾਵੀ ਹੋਣ ਲਈ ਕੁਝ ਕਰ ਸਕਦੇ ਹਾਂ? ਕੀ ਇੱਕੋ ਹੀ ਪ੍ਰਸਤਾਵਨਾ, ਜਾਂ ਗੱਲ-ਬਾਤ ਦਾ ਨੁਕਤਾ ਢੁਕਵਾਂ ਹੋਵੇਗਾ ਭਾਵੇਂ ਗ੍ਰਹਿਸਥੀ ਇਕ ਹਿੰਦੂ, ਮੁਸਲਮਾਨ, ਪਾਰਸੀ ਜਾਂ ਨਾਂ-ਮਾਤਰ ਮਸੀਹੀ ਹੋਵੇ? ਰਸੂਲ ਪੌਲੁਸ ਆਪਣੀ ਪ੍ਰਸਤਾਵਨਾ ਨੂੰ ਆਪਣੇ ਸ੍ਰੋਤਿਆਂ ਦੇ ਅਨੁਕੂਲ ਬਣਾਉਣ ਲਈ ਅਤਿ ਸਚੇਤ ਸੀ ਜਿਵੇਂ ਕਿ ਅਸੀਂ 1 ਕੁਰਿੰ 9:19-23 ਵਿਚ ਪੜ੍ਹਦੇ ਹਾਂ। ‘ਸਭਨਾਂ ਲਈ ਸਭ ਕੁਝ ਬਣਨ’ ਵਿਚ ਉਸ ਦਾ ਕੀ ਮਨੋਰਥ ਸੀ? ਉਹ ਕਹਿੰਦਾ ਹੈ: “ਮੈਂ ਸੱਭੋ ਕੁਝ ਇੰਜੀਲ ਦੇ ਨਮਿੱਤ ਕਰਦਾ ਹਾਂ ਭਈ ਮੈਂ ਹੋਰਨਾਂ ਨਾਲ ਰਲ ਕੇ ਉਸ ਵਿੱਚ ਸਾਂਝੀ ਹੋ ਜਾਵਾਂ।”
3 ਪੁਸਤਕ ਸ਼ਾਸਤਰ ਵਿੱਚੋਂ ਤਰਕ ਕਰਨਾ (ਅੰਗ੍ਰੇਜ਼ੀ) ਸਾਮੱਗਰੀ ਦਾ ਇਕ ਖਜ਼ਾਨਾ ਪ੍ਰਦਾਨ ਕਰਦੀ ਹੈ ਜੋ ਸਾਨੂੰ ਰਾਜ ਸੰਦੇਸ਼ ਨੂੰ ਪੇਸ਼ ਕਰਨ ਅਤੇ ਨਾਲੇ ਉਨ੍ਹਾਂ ਉਜ਼ਰਾਂ ਨਾਲ ਨਿਭਣ ਲਈ ਜਿਹੜੇ ਕਿ ਚਰਚੇ ਨੂੰ ਅੱਗੇ ਵਧਣ ਤੋਂ ਰੋਕ ਸਕਦੇ ਸਨ, ਮਦਦ ਕਰਦੀ ਹੈ। ਅਨੇਕ ਪ੍ਰਸਤਾਵਨਾਵਾਂ ਜੋ ਵਰਤੀਆਂ ਜਾ ਸਕਦੀਆਂ ਹਨ ਸਾਧਾਰਣ ਪ੍ਰਕਾਰ ਦੀਆਂ ਹਨ ਭਾਵੇਂ ਕਿ ਇਕ ਵਿਅਕਤੀ ਕਿਸੇ ਵੀ ਧਰਮ ਦਾ ਕਿਉਂ ਨਾ ਹੋਵੇ ਜਾਂ ਭਾਵੇਂ ਕਿ ਉਹ ਬਿਲਕੁਲ ਹੀ ਧਾਰਮਿਕ ਨਾ ਹੋਵੇ। ਇਹ ਸਾਡੇ ਖੇਤਰ ਵਿਚ ਪ੍ਰਭਾਵੀ ਸਾਬਤ ਹੋਈਆਂ ਹਨ। ਪਰੰਤੂ, ਸਮੇਂ-ਸਮੇਂ ਤੇ ਸਾਨੂੰ ਅਜਿਹੀ ਸਾਮੱਗਰੀ ਲਈ ਫਰਮਾਇਸ਼ਾਂ ਮਿਲੀਆਂ ਹਨ ਜੋ ਉਨ੍ਹਾਂ ਲੋਕਾਂ ਨਾਲ ਵਰਤਣ ਲਈ ਜ਼ਿਆਦਾ ਵਿਸ਼ਿਸ਼ਟ ਹੋਣ, ਜਿਨ੍ਹਾਂ ਨੂੰ ਮਿਲਣ ਦੀ ਸਾਡੀ ਸੰਭਾਵਨਾ ਹੈ। ਇਸ ਲੋੜ ਦੀ ਪੂਰਤੀ ਲਈ ਅਸੀਂ ਇੱਥੇ ਕੁਝ ਸੁਝਾਉ ਪੇਸ਼ ਕਰ ਰਹੇ ਹਾਂ ਜੋ ਤੁਸੀਂ ਸ਼ਾਇਦ ਵਰਤਣਾ ਚਾਹੋ। ਸਾਨੂੰ ਆਪਣੇ ਖੇਤਰ ਸੇਵਾ ਬੈਗ ਵਿਚ ਆਪਣੇ ਨਾਲ ਤਰਕ ਕਰਨਾ ਪੁਸਤਕ ਰੱਖਣ ਲਈ ਉਤਸ਼ਾਹ ਦਿੱਤਾ ਗਿਆ ਹੈ; ਆਪਣੇ ਸਾਜ਼-ਸਾਮਾਨ ਦੇ ਇਕ ਸਥਾਈ ਭਾਗ ਵਜੋਂ ਸ਼ਾਇਦ ਇਸ ਅੰਤਰ-ਪੱਤਰ ਨੂੰ ਪੁਸਤਕ ਵਿਚ ਸ਼ਾਮਲ ਕਰਨਾ ਲਾਭਦਾਇਕ ਹੋਵੇਗਾ।
4 ਜਦੋਂ ਅਸੀਂ ਇਕ ਖ਼ਾਸ ਧਰਮ ਦੇ ਵਿਅਕਤੀ ਲਈ ਆਪਣੀ ਪ੍ਰਸਤਾਵਨਾ ਅਨੁਕੂਲ ਬਣਾਉਂਦੇ ਹਾਂ, ਤਾਂ ਇਕ ਇਹ ਮਹੱਤਵਪੂਰਣ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਅਸੀਂ ਨਿਸ਼ਚਿਤ ਹੋਈਏ ਕਿ ਜਿਸ ਵਿਅਕਤੀ ਨਾਲ ਅਸੀਂ ਗੱਲ ਕਰ ਰਹੇ ਹਾਂ, ਉਹ ਅਸਲ ਵਿਚ ਉਸੇ ਧਰਮ ਦਾ ਪੈਰੋਕਾਰ ਹੈ ਜਿਸ ਬਾਰੇ ਅਸੀਂ ਗੱਲ ਕਰ ਰਹੇ ਹਾਂ। ਮਿਸਾਲ ਲਈ, ਅਸੀਂ ਸ਼ਾਇਦ ਇਕ ਘਰ ਤੇ ਭੇਂਟ ਕਰੀਏ ਜਿਸ ਦੇ ਦਰਵਾਜ਼ੇ ਉੱਤੇ ਇਕ ਹਿੰਦੂ ਨਾਅਰਾ, ਇਕ ਸਵਾਸਤਿਕ ਜਾਂ ਇਕ ਹਿੰਦੂ ਦੇਵਤੇ ਦੀ ਤਖ਼ਤੀ ਹੈ। ਪਰੰਤੂ ਜਿਹੜਾ ਵਿਅਕਤੀ ਦਰਵਾਜ਼ੇ ਤੇ ਆਉਂਦਾ ਹੈ ਸ਼ਾਇਦ ਇਕ ਰੋਮਨ ਕੈਥੋਲਿਕ ਕਿਰਾਏਦਾਰ ਹੋਵੇ। ਇਸ ਲਈ, ਵਿਸ਼ਿਸ਼ਟ ਅਭਿਵਿਅਕਤੀਆਂ ਵਰਤਦੇ ਸਮੇਂ, ਜਾਂ ਇਕ ਖ਼ਾਸ ਧਰਮ ਦਾ ਜ਼ਿਕਰ ਕਰਦੇ ਸਮੇਂ, ਸਾਨੂੰ ਸੂਝਵਾਨ ਹੋਣਾ ਚਾਹੀਦਾ ਹੈ। ਭਾਰਤ ਦੇ ਖੇਤਰ ਵਿਚ ਕੰਮ ਕਰਨ ਦਾ ਇਕ ਇਹ ਲਾਭ ਹੈ ਕਿ ਆਮ ਤੌਰ ਤੇ ਲੋਕੀ ਇੰਨੀ ਕਾਹਲੀ ਨਹੀਂ ਕਰਦੇ ਹਨ ਜਿੰਨੀ ਕਿ ਦੂਜੇ ਅਨੇਕ ਦੇਸ਼ਾਂ ਵਿਚ ਕਰਦੇ ਹਨ ਅਤੇ ਅਸੀਂ ਸਮਾਂ ਲੈ ਕੇ ਆਪਣਾ ਪਰਿਚੈ ਕਰਨ ਅਤੇ ਅਭਿਨੰਦਨ ਦੇ ਦੋਸਤਾਨਾ ਅਦਲ-ਬਦਲ ਕਰਨ ਦੇ ਨਾਲ-ਨਾਲ ਅਸੀਂ ਉਸ ਵਿਅਕਤੀ ਦਾ ਧਰਮ ਜਾਂ ਸੰਪ੍ਰਦਾਇ ਨਿਸ਼ਚਿਤ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ।
5 ਰਾਜਾ ਸੁਲੇਮਾਨ “ਮਨ ਭਾਉਂਦੀਆਂ ਗੱਲਾਂ ਦੀ ਭਾਲ ਵਿੱਚ ਰਿਹਾ ਅਤੇ ਜੋ . . . ਸਿੱਧਾ ਅਰ ਸਚਿਆਈ ਦੀਆਂ ਗੱਲਾਂ ਸੀ।” (ਉਪ 12:10) “ਸਿੱਧਾ ਅਰ ਸਚਿਆਈ ਦੀਆਂ ਗੱਲਾਂ” ਬੋਲਣ ਦਾ ਅਰਥ ਹੈ ਕਿ ਅਸੀਂ ਜੋ ਕੁਝ ਕਹਿੰਦੇ ਹਾਂ ਉਹ ਹਮੇਸ਼ਾ ਹੀ ਯਥਾਰਥ ਹੋਵੇਗਾ। ਕਦੇ-ਕਦੇ ਭਰਾ, ਇਹ ਸੋਚਦੇ ਹੋਏ ਕਿ ਉਹ ਸੁਚੱਜ ਵਿਖਾ ਰਹੇ ਹਨ, ਅਜਿਹੇ ਤਰੀਕੇ ਨਾਲ ਕਥਨ ਬੋਲਦੇ, ਜਾਂ ਟਿੱਪਣੀਆਂ ਦਾ ਜਵਾਬ ਉਸ ਤਰ੍ਹਾਂ ਦਿੰਦੇ ਹਨ ਜੋ ਸੱਚ ਨਹੀਂ ਹੈ। ਮਿਸਾਲ ਲਈ, ਅਕਸਰ ਇਹ ਇਕ ਟਿੱਪਣੀ ਕੀਤੀ ਜਾਂਦੀ ਹੈ, ‘ਤੁਸੀਂ ਚਾਹੁੰਦੇ ਹੋ ਕਿ ਮੈਂ ਇਕ ਮਸੀਹੀ ਬਣਾਂ।’ ਭਰਾਵਾਂ ਨੂੰ ਇਹ ਜਵਾਬ ਦਿੰਦੇ ਹੋਏ ਸੁਣਿਆ ਗਿਆ ਹੈ, ‘ਨਹੀਂ, ਬਿਲਕੁਲ ਨਹੀਂ!’ ਕੀ ਇਹ ਸੱਚ ਹੈ? ਜਾਂ ਤਾਂ ਇਕ ਹਿੰਦੂ ਸ਼ਾਇਦ ਕਹੇ ਕਿ ਉਹ ਰਾਮਰਾਜ ਦੀ ਉਡੀਕ ਕਰ ਰਿਹਾ ਹੈ। ਕੀ ਅਸੀਂ ਅਜਿਹੀ ਟਿੱਪਣੀ ਦੇ ਨਾਲ ਜਵਾਬ ਦਿਆਂਗੇ: ‘ਅਸੀਂ ਇਸੇ ਹੀ ਦੇ ਬਾਰੇ ਗੱਲ ਕਰਨ ਆਏ ਹਾਂ?’ ਕੋਈ ਆਖਦਾ ਹੈ, ‘ਮੈਂ ਕੇਵਲ ਆਪਣੀ ਹੀ ਪਵਿੱਤਰ ਲਿਖਤ ਪੜ੍ਹਦਾ ਹਾਂ।’ ਕੀ ਅਸੀਂ ਜਵਾਬ ਦੇ ਸਕਦੇ ਹਾਂ, ‘ਇਹ ਚੰਗੀ ਗੱਲ ਹੈ’ ਜਾਂ ‘ਮੈਨੂੰ ਇਹ ਸੁਣ ਕੇ ਖ਼ੁਸ਼ੀ ਹੋਈ ਹੈ।’ ਆਪਣੇ ਸ਼ਬਦਾਂ ਬਾਰੇ ਸਾਵਧਾਨ ਰਹਿਣ, ਅਤੇ ਰਾਜ ਦੇ ਸ਼ੁੱਧ, ਸਰਲ ਸੰਦੇਸ਼ ਨੂੰ ਮਿਥ ਅਤੇ ਮਾਨਵ ਫ਼ਲਸਫ਼ਿਆਂ ਤੋਂ ਵੱਖਰਾ ਰੱਖਣ ਨਾਲ ਅਸੀਂ “ਸਿੱਧਾ ਅਰ ਸਚਿਆਈ ਦੀਆਂ ਗੱਲਾਂ” ਬੋਲਾਂਗੇ।
6 ਇਸ ਦਾ ਇਹ ਭਾਵ ਨਹੀਂ ਹੈ ਕਿ ਅਸੀਂ ਉਨ੍ਹਾਂ ਸ਼ਬਦਾਂ ਅਤੇ ਵਿਚਾਰਾਂ ਦਾ ਜ਼ਿਕਰ ਨਹੀਂ ਕਰਾਂਗੇ ਜਿਨ੍ਹਾਂ ਦੇ ਨਾਲ ਸਾਡੇ ਸ੍ਰੋਤੇ ਪਰਿਚਿਤ ਹਨ। ਜੇਕਰ ਅਸੀਂ ਇਕ ਹਿੰਦੂ ਨਾਲ ਮਿਲਦੇ ਹਾਂ, ਜਿਵੇਂ ਕਿ ਘਰ ਵਿਚ ਤਸਵੀਰਾਂ ਜਾਂ ਮੂਰਤਾਂ, ਜਾਂ ਸ਼ਾਇਦ ਵਿਅਕਤੀ ਦੇ ਨਾਂ ਜਾਂ ਪਹਿਰਾਵੇ ਤੋਂ ਪ੍ਰਗਟ ਹੁੰਦਾ ਹੈ, ਤਾਂ ਅਸੀਂ ਸ਼ਾਇਦ ਇੱਥੇ ਸੁਝਾਉ ਦਿੱਤੀਆਂ ਗਈਆਂ ਪ੍ਰਸਤਾਵਨਾਵਾਂ ਵਿੱਚੋਂ ਇਕ ਇਸਤੇਮਾਲ ਕਰਨਾ ਚਾਹਾਂਗੇ:
7 ਇਕ ਹਿੰਦੂ ਦੇ ਨਾਲ ਗੱਲ ਕਰਨਾ:
◼ ‘ਅਸੀਂ ਇਕ ਵਿਸ਼ਵ-ਵਿਆਪੀ ਸੇਵਾ ਦੇ ਭਾਗ ਵਜੋਂ ਕੁਝ ਵੱਡੀ ਖ਼ੁਸ਼ ਖ਼ਬਰੀ ਲਿਆਉਣ ਲਈ ਭੇਂਟ ਕਰ ਰਹੇ ਹਾਂ। ਮੈਨੂੰ ਨਿਸ਼ਚਾ ਹੈ ਕਿ ਤੁਸੀਂ ਸਾਡੇ ਨਾਲ ਸਹਿਮਤ ਹੋਵੋਗੇ ਕਿ ਸੰਸਾਰਕ ਹਾਲਾਤ ਦਿਨ ਪ੍ਰਤਿ ਦਿਨ ਵਿਗੜ ਰਹੇ ਹਨ . . . ਤੁਸੀਂ ਸ਼ਾਇਦ ਮਹਿਸੂਸ ਕਰਦੇ ਹੋ ਕਿ ਅਸੀਂ ਉਸ ਸਮੇਂ ਵਿਚ ਜੀ ਰਹੇ ਹਾਂ ਜਿਸ ਨੂੰ ਤੁਸੀਂ ‘ਕਲਯੁਗ’ ਆਖਦੇ ਹੋ, ਜਦੋਂ ਹਿੰਸਾ, ਅਪਰਾਧ ਅਤੇ ਪੂਰਣ ਨੈਤਿਕ ਵਿਗਾੜ ਦੀ ਆਸ ਰੱਖੀ ਜਾਂਦੀ ਹੈ। ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਹਾਂ ਕਿ ਕਿਵੇਂ ਇਕ ਪ੍ਰਾਚੀਨ ਪਵਿੱਤਰ ਲਿਖਤ ਇਨ੍ਹਾਂ ਹਾਲਤਾਂ ਦਾ ਵਰਣਨ ਕਰਦੀ ਹੈ, ਅਤੇ ਦਿਖਾਉਂਦੀ ਹੈ ਕਿ ਅਗਾਹਾਂ ਨੂੰ ਚੰਗੀਆਂ ਗੱਲਾਂ ਹੋਣਗੀਆਂ . . . (2 ਤਿਮੋ 3:1-5; ਜ਼ਬੂ 37:10, 11)’
◼ ‘ਅਸੀਂ ਤੁਹਾਡੇ ਨਾਲ ਕੁਝ ਖ਼ੁਸ਼ ਖ਼ਬਰੀ ਸਾਂਝੀ ਕਰਨ ਲਈ ਭੇਂਟ ਕਰ ਰਹੇ ਹਾਂ। ਅੱਜ ਅਸੀਂ ਜੋ ਖ਼ਬਰਾਂ ਸੁਣਦੇ ਹਾਂ ਉਹ ਅਧਿਕਤਰ ਭੈੜੀਆਂ ਹੁੰਦੀਆਂ ਹਨ, ਹੈ ਕਿ ਨਹੀਂ? ਅਸੀਂ ਹਰ ਸਮੇਂ ਹਿੰਸਾ, ਅਪਰਾਧ, ਬੇਰੋਜ਼ਗਾਰੀ, ਬੀਮਾਰੀ ਅਤੇ ਗ਼ਰੀਬੀ ਦੇ ਬਾਰੇ ਸੁਣਦੇ ਹਾਂ . . . ਤੁਸੀਂ ਸ਼ਾਇਦ ਵਿਸ਼ਵਾਸ ਕਰਦੇ ਹੋ ਕਿ ਉਹ ਜਿਸ ਨੂੰ ਤੁਸੀਂ ‘ਕਲਯੁਗ’ ਦੇ ਤੌਰ ਤੇ ਜਾਣਦੇ ਹੋ, ਆ ਪਹੁੰਚਿਆ ਹੈ। ਕੀ ਤੁਸੀਂ ਸੋਚਦੇ ਹੋ ਕਿ ਉਹ ਜਿਸ ਨੂੰ ਤੁਸੀਂ ‘ਸਤਯੁਗ’ ਕਹਿੰਦੇ ਹੋ, ਸਾਡੇ ਜੀਵਨ-ਕਾਲ ਵਿਚ ਆਵੇਗਾ? . . . ਪ੍ਰਾਚੀਨ ਪਵਿੱਤਰ ਲਿਖਤਾਂ ਵਿੱਚੋਂ ਸਾਡੇ ਅਧਿਐਨ ਨੇ ਸਾਨੂੰ ਕਾਇਲ ਕੀਤਾ ਹੈ ਕਿ ਇਹ ਭੈੜੀਆਂ ਹਾਲਤਾਂ ਛੇਤੀ ਹੀ ਹਟਾ ਦਿੱਤੀਆਂ ਜਾਣਗੀਆਂ ਜਦੋਂ ਪਰਮੇਸ਼ੁਰ ਸੰਸਾਰਕ ਮਾਮਲਿਆਂ ਵਿਚ ਦਖ਼ਲ ਦੇਵੇਗਾ। ਇਕ ਲੇਖਕ ਇਸ ਦਾ ਇਉਂ ਵਰਣਨ ਕਰਦਾ ਹੈ। (ਕਹਾ 2:21, 22) ਇਸ ਉਮੀਦ ਲਈ ਇਕ ਠੋਸ ਆਧਾਰ ਹੈ ਅਤੇ ਅਸੀਂ ਤੁਹਾਡੇ ਨਾਲ ਕੁਝ ਜਾਣਕਾਰੀ ਸਾਂਝੀ ਕਰਨੀ ਚਾਹਾਂਗੇ ਜਿਸ ਨੇ ਸਾਨੂੰ ਕਾਇਲ ਕੀਤਾ ਹੈ ਕਿ ਇਕ ਤਬਦੀਲੀ ਨਿਕਟ ਹੈ।’
8 ਇਕ ਹਿੰਦੂ ਜਾਂ ਮੁਸਲਮਾਨ ਦੇ ਨਾਲ ਗੱਲ ਕਰਨਾ:
ਗੁਆਂਢੀਆਂ ਦੇ ਦਰਮਿਆਨ ਸ਼ਾਂਤੀਪੂਰਣ ਸੰਬੰਧਾਂ ਦੇ ਬਾਰੇ ਇਕ ਟਿੱਪਣੀ ਦੇ ਪ੍ਰਤੀ ਇਕ ਹਿੰਦੂ ਜਾਂ ਇਕ ਮੁਸਲਮਾਨ ਸ਼ਾਇਦ ਪ੍ਰਤਿਕ੍ਰਿਆ ਦਿਖਾਵੇ। ਅਸੀਂ ਅਜਿਹਾ ਕੁਝ ਕਹਿ ਸਕਦੇ ਹਾਂ:
◼ ‘ਅਸੀਂ ਤੁਹਾਡੇ ਗੁਆਂਢੀਆਂ ਦੇ ਨਾਲ ਉਨ੍ਹਾਂ ਸਮੱਸਿਆਵਾਂ ਦੇ ਬਾਰੇ ਗੱਲ ਕਰ ਰਹੇ ਸੀ ਜੋ ਅਜਿਹੇ ਲੋਕਾਂ ਦੇ ਦਰਮਿਆਨ ਹਿੰਸਾ ਦੀ ਵ੍ਰਿਧੀ ਦੇ ਕਾਰਨ ਪੈਦਾ ਹੋ ਰਹੀਆਂ ਹਨ, ਜੋ ਪਹਿਲਾਂ ਇਕ ਦੂਜੇ ਦੇ ਪ੍ਰਤੀ ਦੋਸਤਾਨਾ ਸਨ। ਅਸੀਂ ਅਕਸਰ ਇਹ ਕਥਨ ਸੁਣਦੇ ਹਾਂ ‘ਅਸੀਂ ਸਭ ਭਾਈ-ਭਾਈ ਹਾਂ,’ ਲੇਕਨ ਕੀ ਤੁਸੀਂ ਸੋਚਦੇ ਹੋ ਕਿ ਅੱਜ ਭਰਾਤਰੀ ਭਾਵਨਾ ਦੇਖਣ ਵਿਚ ਆਉਂਦੀ ਹੈ ਜਾਂ ਕੀ ਇਹ ਲੁਪਤ ਹੁੰਦੀ ਜਾਂਦੀ ਹੈ? . . . ਕੀ ਤੁਹਾਡੇ ਵਿਚਾਰ ਵਿਚ ਅੱਜ ਦੀਆਂ ਹਾਲਤਾਂ ਇਸ ਭਵਿੱਖਬਾਣੀ ਦੇ ਅਨੁਕੂਲ ਨਹੀਂ ਹਨ ਜੋ ਬਹੁਤ ਚਿਰ ਪਹਿਲਾਂ ਕੀਤੀ ਗਈ ਸੀ? (2 ਤਿਮੋ 3:1-5, [ਕੁਝ ਭਾਗ]) . . . ਪਰੰਤੂ ਧਿਆਨ ਦਿਓ ਕਿ ਇਹ ਲਿਖਤ ਆਖਦੀ ਹੈ ਕਿ ਇਹ ਗੱਲਾਂ “ਅੰਤ ਦਿਆਂ ਦਿਨਾਂ” ਵਿਚ ਹੋਣਗੀਆਂ। ਮੈਂ ਤੁਹਾਡੇ ਨਾਲ ਉਨ੍ਹਾਂ ਹੋਰ ਵਾਅਦਿਆਂ ਨੂੰ ਸਾਂਝਿਆ ਕਰਨਾ ਚਾਹਾਂਗਾ ਕਿ ਇਨ੍ਹਾਂ “ਅੰਤ ਦਿਆਂ ਦਿਨਾਂ” ਮਗਰੋਂ ਕੀ ਆਵੇਗਾ।’
◼ ‘ਅਸੀਂ ਇਕ ਵਿਸ਼ਵ-ਵਿਆਪੀ ਸਿੱਖਿਅਕ ਕਾਰਜ ਦੇ ਭਾਗ ਵਜੋਂ ਭੇਂਟ ਕਰ ਰਹੇ ਹਾਂ; ਇਸ ਵਿਚ ਹਿੱਸਾ ਲੈਣ ਵਾਲੇ ਲੋਕ ਵਿਸ਼ਵ ਸ਼ਾਂਤੀ ਦੇਖਣ ਵਿਚ ਰੁਚੀ ਰੱਖਦੇ ਹਨ। ਕੀ ਤੁਸੀਂ ਸੋਚਦੇ ਹੋ ਕਿ ਸੰਸਾਰ ਕਦੇ ਵੀ ਬਿਨਾਂ ਭੈ, ਹਿੰਸਾ ਜਾਂ ਅਪਰਾਧ ਦੇ ਪੂਰੀ ਤਰ੍ਹਾਂ ਨਾਲ ਸ਼ਾਂਤੀਪੂਰਣ ਹੋਵੇਗਾ? . . . (ਅਨੇਕ ਲੋਕ ਆਖਣਗੇ ਕਿ ਇਹ ਤਾਂ ਪਰਮੇਸ਼ੁਰ ਉੱਤੇ ਨਿਰਭਰ ਕਰਦਾ ਹੈ; ਜੇਕਰ ਉਹ ਇੰਜ ਆਖਣ ਤਾਂ ਅਸੀਂ ਅੱਗੇ ਕਹਿ ਸਕਦੇ ਹਾਂ . . .) ਅਸੀਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ। ਧਿਆਨ ਦਿਓ ਕਿ ਇਕ ਧਰਮੀ ਪੁਰਸ਼ ਨੇ ਇਸ ਬਾਰੇ ਕੀ ਕਿਹਾ ਸੀ। (ਯਸਾ 2:4) (ਜੇਕਰ ਉਹ ਪਰਮੇਸ਼ੁਰ ਦਾ ਜ਼ਿਕਰ ਨਾ ਕਰਨ ਤਾਂ ਅਸੀਂ ਕਹਿ ਸਕਦੇ ਹਾਂ . . .) ਕੀ ਤੁਹਾਡੇ ਵਿਚਾਰ ਵਿਚ ਪਰਮੇਸ਼ੁਰ ਕਦੇ ਸੰਸਾਰਕ ਮਾਮਲਿਆਂ ਵਿਚ ਦਖ਼ਲ ਦੇਵੇਗਾ ਜਿਵੇਂ ਕਿ ਇਹ ਪ੍ਰਾਚੀਨ ਬੁੱਧੀਮਾਨ ਪੁਰਸ਼ ਵਿਸ਼ਵਾਸ ਕਰਦਾ ਸੀ? . . . (ਯਸਾ 2:4)’
9 ਇਕ ਮੁਸਲਮਾਨ ਦੇ ਨਾਲ ਗੱਲ ਕਰਨਾ:
ਇਹ ਚੇਤੇ ਰੱਖਦੇ ਹੋਏ ਕਿ ਮੁਸਲਮਾਨ ਲੋਕ ਇਬਰਾਨੀ ਸ਼ਾਸਤਰ ਦਾ ਆਦਰ ਕਰਦੇ ਹਨ, ਅਸੀਂ ਉੱਥੋਂ ਸ਼ਾਸਤਰਵਚਨ ਇਸਤੇਮਾਲ ਕਰ ਸਕਦੇ ਹਾਂ, ਅਤੇ ਉਨ੍ਹਾਂ ਨਾਵਾਂ ਦਾ ਜ਼ਿਕਰ ਕਰ ਸਕਦੇ ਹਾਂ ਜਿਨ੍ਹਾਂ ਨਾਲ ਉਹ ਪਰਿਚਿਤ ਹਨ। ਅਸੀਂ ਕਹਿ ਸਕਦੇ ਹਾਂ:
◼ ‘ਅੱਜ ਸਾਡੀ ਮੁਲਾਕਾਤ ਇਕ ਕੌਮਾਂਤਰੀ ਕਾਰਜ ਦਾ ਭਾਗ ਹੈ ਜਿਸ ਵਿਚ 50 ਲੱਖ ਤੋਂ ਵੱਧ ਸਵੈ-ਇੱਛੁਕ ਸੇਵਕ ਉਨ੍ਹਾਂ ਲੋਕਾਂ ਨਾਲ ਗੱਲ ਕਰ ਰਹੇ ਹਨ ਜੋ ਸਾਰੀਆਂ ਕੌਮਾਂ ਦਿਆਂ ਲੋਕਾਂ ਨੂੰ ਅਮਨ-ਚੈਨ ਵਿਚ ਜੀਉਂਦੇ ਹੋਏ ਦੇਖਣ ਵਿਚ ਦਿਲਚਸਪੀ ਰੱਖਦੇ ਹਨ। ਉਹ ਕਿੰਨਾ ਵਧੀਆ ਹੋਵੇਗਾ, ਹੈ ਕਿ ਨਹੀਂ? . . . ਕੀ ਤੁਸੀਂ ਕਦੇ ਪੜ੍ਹਿਆ ਹੈ ਕਿ ਖ਼ੁਦਾ ਨੇ ਅਬਰਾਹਾਮ ਨੂੰ ਭਵਿੱਖ ਲਈ ਕੀ ਵਾਅਦਾ ਕੀਤਾ ਸੀ? (ਉਤ 22:18) ਸਾਰੀਆਂ ਕੌਮਾਂ ਦਿਆਂ ਲੋਕਾਂ ਲਈ ਉਸ ਬਰਕਤ ਦੇ ਸੰਬੰਧ ਵਿਚ ਅਨੇਕ ਨਬੀਆਂ ਨੇ ਜੋ ਕੁਝ ਕਿਹਾ ਹੈ, ਉਸ ਦਾ ਅਸੀਂ ਇਕ ਮੁਕੰਮਲ ਅਧਿਐਨ ਕੀਤਾ ਹੈ ਅਤੇ ਅਸੀਂ ਯਕੀਨੀ ਹਾਂ ਕਿ ਇਹ ਬਰਕਤ ਛੇਤੀ ਹੀ ਆਉਣ ਵਾਲੀ ਹੈ। ਇਹ ਖ਼ੁਸ਼ ਖ਼ਬਰੀ ਹੈ ਅਤੇ ਅਸੀਂ ਇਸ ਨੂੰ ਆਪਣੇ ਗੁਆਂਢੀਆਂ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਹਾਂ।’
◼ ‘ਤੁਹਾਨੂੰ ਘਰ ਪਾ ਕੇ ਮੈਨੂੰ ਖ਼ੁਸ਼ੀ ਹੋਈ ਹੈ। ਅਸੀਂ ਜਾਣਦੇ ਹਾਂ ਕਿ ਇਕ ਮੁਸਲਮਾਨ ਹੋਣ ਦੇ ਨਾਤੇ ਤੁਸੀਂ ਇੱਕੋ-ਇਕ ਸਰਬਸ਼ਕਤੀਮਾਨ ਖ਼ੁਦਾ ਵਿਚ ਵਿਸ਼ਵਾਸ ਕਰਦੇ ਹੋ ਜੋ ਆਦਮੀ ਵਿਚ ਦਿਲਚਸਪੀ ਰੱਖਦਾ ਹੈ ਅਤੇ ਕਿਸੇ ਦਿਨ ਜ਼ਮੀਨ ਉੱਤੇ ਦੁਸ਼ਟ ਲੋਕਾਂ ਦਾ ਨਿਆਉਂ ਕਰੇਗਾ। ਅਸੀਂ ਇਸ ਬਾਰੇ ਇਸ ਵਰਣਨ ਨੂੰ, ਕਿ ਇਹ ਕਿਵੇਂ ਹੋਵੇਗਾ, ਬਹੁਤ ਹੀ ਦਿਲਚਸਪ ਪਾਇਆ ਹੈ। (ਯਸਾ 2:4) ਪਤਾ ਨਹੀਂ ਕਿ ਤੁਸੀਂ ਇੰਜ ਹੋਣ ਮਗਰੋਂ ਜ਼ਮੀਨ ਉੱਤੇ ਕਿਸ ਤਰ੍ਹਾਂ ਦੀਆਂ ਹਾਲਤਾਂ ਹੋਣਗੀਆਂ ਬਾਰੇ ਇਹੋ ਹੀ ਨਬੀ ਦੇ ਇਸ ਵਰਣਨ ਨੂੰ ਕਦੇ ਪੜ੍ਹਿਆ ਹੈ ਕਿ ਨਹੀਂ? . . . (ਯਸਾ 35:5, 6 ਜਾਂ 65:21, 22)’
10 ਵਾਰਤਾਲਾਪ ਰੋਧਕ:
ਤਰਕ ਕਰਨਾ ਪੁਸਤਕ ਸਾਨੂੰ ਉਨ੍ਹਾਂ ਉਜ਼ਰਾਂ ਦੇ ਨਾਲ ਨਿਭਣ ਲਈ, ਜੋ ਇਕ ਵਾਰਤਾਲਾਪ ਨੂੰ ਰੋਕ ਸਕਦੇ ਹਨ, ਅਨੇਕ ਤਰੀਕੇ ਪੇਸ਼ ਕਰਦੀ ਹੈ। ਅਸੀਂ ਕੁਝ ਤਰੀਕੇ ਪੇਸ਼ ਕਰ ਰਹੇ ਹਾਂ ਜੋ ਉਨ੍ਹਾਂ ਆਮ ਉਜ਼ਰਾਂ ਦੇ ਨਾਲ ਨਿਭਦੇ ਹਨ ਜੋ ਭਾਰਤ ਵਿਚ ਅਸੀਂ ਆਪਣੀ ਸੇਵਕਾਈ ਵਿਚ ਸੁਣਦੇ ਹਾਂ।
‘ਤੁਹਾਨੂੰ ਜਾ ਕੇ ਸਿਆਸਤਦਾਨਾਂ ਨੂੰ ਪ੍ਰਚਾਰ ਕਰਨਾ ਚਾਹੀਦਾ ਹੈ, ਸਾਨੂੰ ਨਹੀਂ।’
◼ ‘ਮੈਨੂੰ ਜ਼ਰਾ ਦੱਸੋ, ਕੀ ਤੁਸੀਂ ਸੋਚਦੇ ਹੋ ਕਿ ਕੋਈ ਵੀ ਨੇਤਾ, ਭਾਵੇਂ ਉਹ ਆਪਣੇ ਦੇਸ਼ ਵਿਚ ਕਿੰਨੀ ਹੀ ਸ਼ਕਤੀ ਕਿਉਂ ਨਾ ਰੱਖਦਾ ਹੋਵੇ, ਪੂਰੇ ਸੰਸਾਰ ਦੀਆਂ ਸਮੱਸਿਆਵਾਂ ਨੂੰ ਸੁਲਝਾ ਸਕਦਾ ਹੈ? . . . ਇਸ ਲਈ, ਠੀਕ ਜਿਵੇਂ ਤੁਸੀਂ ਅਤੇ ਮੈਂ ਉਨ੍ਹਾਂ ਸਮੱਸਿਆਵਾਂ ਨੂੰ ਸੁਲਝਾ ਨਹੀਂ ਸਕਦੇ ਹਾਂ ਜੋ ਸਾਡਾ ਸਾਮ੍ਹਣਾ ਕਰਦੀਆਂ ਹਨ, ਉਵੇਂ ਹੀ ਸਿਆਸਤਦਾਨ ਵੀ ਨਹੀਂ ਕਰ ਸਕਦੇ ਹਨ, ਭਾਵੇਂ ਉਹ ਕਿੰਨੀ ਹੀ ਸੁਹਿਰਦਤਾ ਨਾਲ ਕੋਸ਼ਿਸ਼ ਕਰਨ। ਪਰੰਤੂ ਅਜਿਹਾ ਇਕ ਹੈ ਜੋ ਸੱਚ-ਮੁੱਚ ਮਨੁੱਖਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਸੁਲਝਾ ਸਕਦਾ ਹੈ . . . (ਯਸਾ 2:4; ਯਸਾ 65:17, 20, 21)’
◼ ‘ਜਦੋਂ ਵੀ ਅਸੀਂ ਉਨ੍ਹਾਂ ਨੂੰ ਮਿਲਦੇ ਹਾਂ, ਅਸੀਂ ਇਵੇਂ ਹੀ ਕਰਦੇ ਹਾਂ। ਸਾਡਾ ਫ਼ਰਜ਼ ਹੈ ਕਿ ਅਸੀਂ ਜੀਵਨ ਦੇ ਹਰ ਪੇਸ਼ਿਆਂ ਤੋਂ ਆਏ ਲੋਕਾਂ ਨੂੰ ਮਿਲ ਕੇ ਉਨ੍ਹਾਂ ਨੂੰ ਖ਼ੁਸ਼ ਖ਼ਬਰੀ ਦੇਈਏ ਕਿ ਛੇਤੀ ਹੀ ਉਹ ਜ਼ੋਰਦਾਰ ਸਮੱਸਿਆਵਾਂ ਜਿਹੜੀਆਂ ਸਾਡਾ ਸਾਰਿਆਂ ਦਾ—ਭਾਵੇਂ ਇਕ ਨੇਤਾ ਜਾਂ ਜਨਤਾ ਦਾ ਇਕ ਸਦੱਸ—ਸਾਮ੍ਹਣਾ ਕਰਦੀਆਂ ਹਨ, ਹਟਾ ਦਿੱਤੀਆਂ ਜਾਣਗੀਆਂ। ਕੀ ਤੁਸੀਂ ਨਹੀਂ ਸੋਚਦੇ ਕਿ ਸੁਹਿਰਦ ਸਿਆਸਤਦਾਨ ਖ਼ੁਸ਼ ਹੋਣਗੇ ਜੇਕਰ ਉਹ ਇਨ੍ਹਾਂ ਵਾਅਦਿਆਂ ਉੱਤੇ ਵਿਸ਼ਵਾਸ ਕਰ ਸਕਣ? . . . (ਜ਼ਬੂ 46:8, 9; ਮੀਕਾ 4:3, 4)’
◼ ‘ਇਹ ਸੱਚ ਹੈ, ਹੈ ਕਿ ਨਹੀਂ, ਕਿ ਸੰਸਾਰ ਭਰ ਵਿਚ ਸਿਆਸਤਦਾਨ ਉਨ੍ਹਾਂ ਨੂੰ ਵੋਟ ਦੁਆਰਾ ਸੱਤਾ ਵਿਚ ਲਿਆਉਣ ਵਾਲੇ ਲੋਕਾਂ ਨੂੰ ਕੀਤੇ ਹੋਏ ਵਾਅਦਿਆਂ ਨੂੰ ਪੂਰਿਆਂ ਕਰਨ ਵਿਚ ਔਖਿਆਈ ਮਹਿਸੂਸ ਕਰ ਰਹੇ ਹਨ? . . . ਹਾਲਾਤ ਕਾਫ਼ੀ ਹੱਦ ਤਕ ਉਸੇ ਤਰ੍ਹਾਂ ਹੀ ਹੈ ਜਿਵੇਂ ਕਿ ਸਦੀਆਂ ਪਹਿਲਾਂ ਇਕ ਲੇਖਕ ਨੇ ਵਰਣਨ ਕੀਤਾ ਸੀ। (ਜ਼ਬੂ 146:3, 4) ਭਾਵੇਂ ਕਿ ਇਕ ਨੇਤਾ ਕੁਝ ਭਲਾਈ ਕਰਦਾ ਵੀ ਹੈ ਤਾਂ ਉਸ ਨੂੰ ਅਕਸਰ ਵੋਟ ਨਾਲ ਸੱਤਾ ਤੋਂ ਹਟਾ ਦਿੱਤਾ ਜਾਂਦਾ ਹੈ, ਜਾਂ ਉਹ ਮਰ ਜਾਂਦਾ ਹੈ, ਅਤੇ ਉਸ ਦਾ ਕੰਮ ਉਸ ਦੇ ਉਤਰਾਧਿਕਾਰੀ ਦੁਆਰਾ ਵਿਅਰਥ ਕੀਤਾ ਜਾਂਦਾ ਹੈ। ਅਸੀਂ ਅਸਲ ਵਿਚ ਤੁਹਾਨੂੰ ਇਕ ਵਿਸ਼ਵ ਸਰਕਾਰ ਦੇ ਬਾਰੇ ਦੱਸਣ ਲਈ ਆਏ ਹਾਂ ਜਿਸ ਦਾ ਇਕ ਸਥਾਈ ਸ਼ਾਸਕ ਹੈ ਜੋ ਸਾਰੀਆਂ ਸਮੱਸਿਆਵਾਂ ਨੂੰ ਸੁਲਝਾਉਣ ਦੀ ਸ਼ਕਤੀ ਰੱਖਦਾ ਹੈ। ਕੀ ਇਹ ਬਹੁਤ ਹੀ ਵਧੀਆ ਨਹੀਂ ਹੋਵੇਗਾ? . . . (ਜ਼ਬੂ 72:7, 8, 13, 14)’
‘ਜਾ ਕੇ ਪੱਛਮ ਸੰਸਾਰ ਵਿਚ ਪ੍ਰਚਾਰ ਕਰੋ, ਭਾਰਤ ਇਕ ਧਾਰਮਿਕ ਦੇਸ਼ ਹੈ।’
◼ ‘ਇਹ ਸੱਚ ਹੈ ਕਿ ਇਸ 20ਵੀਂ ਸਦੀ ਵਿਚ ਅਨੇਕ ਦੇਸ਼ਾਂ ਨੇ ਧਾਰਮਿਕ ਰੀਤਾਂ ਨੂੰ, ਅਤੇ ਇੱਥੋਂ ਤਕ ਕਿ ਜਿਸ ਧਰਮ ਦੀ ਪੈਰਵੀ ਕਰਨ ਦਾ ਉਹ ਦਾਅਵਾ ਕਰਦੇ ਹਨ, ਉਸ ਦੇ ਨੈਤਿਕ ਮਿਆਰਾਂ ਨੂੰ ਵੀ ਰੱਦ ਕਰ ਦਿੱਤਾ ਹੈ। ਪਰੰਤੂ ਕੀ ਤੁਸੀਂ ਸੱਚ-ਮੁੱਚ ਸੋਚਦੇ ਹੋ ਕਿ ਧਰਮ ਉਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਸੁਲਝਾ ਰਿਹਾ ਹੈ ਜੋ ਸਾਡੇ ਕੋਲ ਇੱਥੇ ਭਾਰਤ ਵਿਚ ਹਨ? ਕੀ ਇਹ ਸੱਚ ਨਹੀਂ ਹੈ ਕਿ ਅਧਿਕਤਰ ਹਿੰਸਾ ਜਿਸ ਦਾ ਅਸੀਂ ਠੀਕ ਇੱਥੇ ਇਸੇ ਦੇਸ਼ ਵਿਚ ਸਾਮ੍ਹਣਾ ਕਰਦੇ ਹਾਂ, ਦਾ ਇਕ ਧਾਰਮਿਕ ਆਧਾਰ ਹੈ? . . . ਇਹ ਕਿੰਨਾ ਹੀ ਵਧੀਆ ਹੋਵੇਗਾ ਜੇਕਰ ਸਾਰੀਆਂ ਕੌਮਾਂ ਦੇ ਲੋਕ ਇਕਮੁੱਠ ਹੋ ਕੇ ਸੱਚੇ ਧਾਰਮਿਕ ਸਿਧਾਂਤਾਂ ਦਾ ਅਨੁਕਰਣ ਕਰ ਸਕਣ . . . (ਜ਼ਬੂ 133:1)’
◼ ‘ਦਰਅਸਲ ਪੱਛਮ ਵਿਚ ਇੱਥੇ ਭਾਰਤ ਨਾਲੋਂ ਲੱਖਾਂ ਹੀ ਹੋਰ ਜ਼ਿਆਦਾ ਯਹੋਵਾਹ ਦੇ ਗਵਾਹ ਪ੍ਰਚਾਰ ਕਰ ਰਹੇ ਹਨ। ਪਰੰਤੂ ਅਸੀਂ ਜੋ ਸੰਦੇਸ਼ ਲਿਆ ਰਹੇ ਹਾਂ, ਉਹ ਸਾਰੀਆਂ ਕੌਮਾਂ ਦੇ ਲੋਕਾਂ ਲਈ ਹੈ ਜੋ ਕਸ਼ਟ, ਹਿੰਸਾ ਅਤੇ ਦੁੱਖ ਦਾ ਅੰਤ ਦੇਖਣ ਲਈ ਤਰਸਦੇ ਹਨ। ਕੀ ਤੁਸੀਂ ਸਹਿਮਤ ਨਹੀਂ ਹੋ ਕਿ ਭਾਵੇਂ ਜਿੱਥੇ ਕਿਤੇ ਵੀ ਅਸੀਂ ਰਹਿੰਦੇ ਹਾਂ, ਅਸੀਂ ਅਜਿਹੀਆਂ ਹਾਲਤਾਂ ਦੇਖਣੀਆਂ ਪਸੰਦ ਕਰਾਂਗੇ? . . . (ਪਰ 21:4)’
◼ ‘ਇਹ ਸੱਚ ਹੈ ਕਿ ਪੱਛਮ ਵਿਚ ਅਨੇਕ ਲੋਕਾਂ ਦਾ ਨਿਰਾ ਭੌਤਿਕਵਾਦੀ ਰਵੱਈਆ ਹੁੰਦਾ ਜਾਪਦਾ ਹੈ। ਪਰੰਤੂ ਕੀ ਇਹ ਸੱਚ ਨਹੀਂ ਹੈ ਕਿ ਭਾਰਤ ਵਿਚ ਧਾਰਮਿਕ ਲੋਕ ਵੀ ਹਿੰਸਾ, ਭੋਜਨ ਦੀ ਘਾਟ, ਬੇਰੋਜ਼ਗਾਰੀ, ਬੀਮਾਰੀ ਅਤੇ ਮੌਤ ਤੋਂ ਪੀੜਿਤ ਹਨ? . . . ਸਾਨੂੰ ਵਿਸ਼ਵਾਸ ਹੈ ਕਿ ਪਰਮੇਸ਼ੁਰ, ਜੋ ਪੂਰਬ ਅਤੇ ਪੱਛਮ ਦੋਹਾਂ ਵਿਚ ਰੁਚੀ ਰੱਖਦਾ ਹੈ, ਛੇਤੀ ਹੀ ਧਰਤੀ ਨੂੰ ਇਨ੍ਹਾਂ ਸਮੱਸਿਆਵਾਂ ਤੋਂ ਮੁਕਤ ਕਰਨ ਵਾਲਾ ਹੈ, ਅਤੇ ਅਸੀਂ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹਾਂ . . .(ਜ਼ਬੂ 37:10, 11, 29)’
‘ਤੁਸੀਂ ਸਾਨੂੰ ਮਸੀਹੀ ਧਰਮ ਵਿਚ ਪਰਿਵਰਤਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ’
◼ ‘ਪੂਰੇ ਇਤਿਹਾਸ ਦੇ ਦੌਰਾਨ ਨਿਸ਼ਚੇ ਹੀ ਲੋਕਾਂ ਨੂੰ ਜ਼ਬਰਦਸਤੀ ਆਪਣਾ ਧਰਮ ਪਰਿਵਰਤਿਤ ਕਰਨ ਦੇ ਕਾਫ਼ੀ ਜਤਨ ਕੀਤੇ ਗਏ ਹਨ। ਪਰੰਤੂ ਮੈਂ ਤੁਹਾਨੂੰ ਭਰੋਸਾ ਦੁਆਉਂਦਾ ਹਾਂ ਕਿ ਅਸੀਂ ਉਸ ਨਾਲ ਸਹਿਮਤ ਨਹੀਂ ਹਾਂ। ਆਮ ਤੌਰ ਤੇ ਇਸ ਦਾ ਇਕ ਰਾਜਨੀਤਿਕ ਕਾਰਨ ਸੀ, ਜਾਂ ਕੁਝ ਨਿੱਜੀ ਲਾਭ ਹਾਸਲ ਕਰਨਾ ਸੀ। ਲੇਕਨ, ਅਸੀਂ ਇਕ ਅਜਿਹੇ ਸੰਦੇਸ਼ ਨਾਲ ਭੇਂਟ ਕਰ ਰਹੇ ਹਾਂ ਜੋ ਤੁਹਾਨੂੰ, ਅਤੇ ਤੁਹਾਡੇ ਪਰਿਵਾਰ ਨੂੰ, ਅਤੇ ਸਾਰੇ ਧਰਮਾਂ ਦੇ ਸੁਹਿਰਦ ਲੋਕਾਂ ਨੂੰ ਲਾਭ ਪਹੁੰਚਾਏਗਾ ਜੋ ਸੰਸਾਰ ਵਿਚ ਨਜ਼ਰ ਆ ਰਹੀਆਂ ਦੁਖੀ ਹਾਲਤਾਂ ਵਿਚ ਇਕ ਤਬਦੀਲੀ ਦੇਖਣ ਦੀ ਇੱਛਾ ਰੱਖਦੇ ਹਨ। ਇਕ ਪ੍ਰਾਚੀਨ ਪਵਿੱਤਰ ਲਿਖਤ ਇਸ ਤਬਦੀਲੀ ਦਾ ਇਉਂ ਵਰਣਨ ਕਰਦੀ ਹੈ। (ਜ਼ਬੂ 37:10, 11)’
◼ ‘ਕੁਝ ਲੋਕ ਮਹਿਸੂਸ ਕਰਦੇ ਹਨ ਕਿ ਅਸੀਂ ਅਜਿਹੇ ਚਰਚ ਸੰਗਠਨਾਂ ਦੇ ਨਾਲ ਸੰਬੰਧਿਤ ਹਾਂ ਜਿਨ੍ਹਾਂ ਦਾ ਰਿਕਾਰਡ ਰਿਹਾ ਹੈ ਕਿ ਉਹ ਲੋਕਾਂ ਨੂੰ ਆਪਣਾ ਧਰਮ ਬਦਲਣ ਲਈ ਜਾਂ ਤਾਂ ਰਿਸ਼ਵਤ ਦਿੰਦੇ ਹਨ ਜਾਂ ਦਬਾਉ ਪਾਉਂਦੇ ਹਨ। ਅਸੀਂ ਨਿਸ਼ਚੇ ਹੀ ਅਜਿਹੀਆਂ ਕਾਰਵਾਈਆਂ ਨੂੰ ਪ੍ਰਵਾਨ ਨਹੀਂ ਕਰਦੇ ਹਾਂ, ਨਾ ਹੀ ਸਾਡਾ ਕਿਸੇ ਵੀ ਤਰੀਕੇ ਤੋਂ ਗਿਰਜਿਆਂ ਦੇ ਨਾਲ ਸੰਬੰਧ ਹੈ। ਅਸੀਂ 50 ਲੱਖ ਤੋਂ ਅਧਿਕ ਸਵੈ-ਇੱਛੁਕ ਸੇਵਕਾਂ ਦੇ ਇਕ ਕੌਮਾਂਤਰੀ ਸਮੂਹ ਦਾ ਭਾਗ ਹਾਂ ਜੋ ਇਸ ਖ਼ੁਸ਼ ਖ਼ਬਰੀ ਦੇ ਨਾਲ ਆਪਣੇ ਗੁਆਂਢੀਆਂ ਨਾਲ ਮੁਲਾਕਾਤ ਕਰ ਰਹੇ ਹਨ ਕਿ ਛੇਤੀ ਹੀ ਯੁੱਧ ਨਾ ਹੋਣਗੇ। ਕੀ ਮੈਂ ਤੁਹਾਨੂੰ ਦਿਖਾ ਸਕਦਾ ਹਾਂ ਕਿ ਕਿਸ ਚੀਜ਼ ਨੇ ਸਾਨੂੰ ਇਹ ਭਰੋਸਾ ਦਿੱਤਾ ਹੈ? . . . (ਜ਼ਬੂ 46:8, 9)’
‘ਮੈਂ ਕੇਵਲ ਆਪਣੇ ਹੀ ਪਵਿੱਤਰ ਗ੍ਰੰਥਾਂ ਨੂੰ ਪੜ੍ਹਦਾ ਹਾਂ’
◼ ‘ਮੈਨੂੰ ਇਹ ਦੇਖ ਕੇ ਬਹੁਤ ਖ਼ੁਸ਼ੀ ਹੋਈ ਹੈ ਕਿ ਅਜੇ ਵੀ ਕੋਈ ਹੈ ਜੋ ਧਰਮ ਵਿਚ ਰੁਚੀ ਰੱਖਦਾ ਹੈ। ਨਿਸ਼ਚੇ ਹੀ ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ ਕਿ ਅੱਜ ਅਧਿਕਤਰ ਲੋਕ ਮਨੋਰੰਜਨ ਅਤੇ ਭੌਤਿਕ ਸੰਪਤੀਆਂ ਵਿਚ ਜ਼ਿਆਦਾ ਰੁਚੀ ਰੱਖਦੇ ਜਾਪਦੇ ਹਨ . . . ਕਿਉਂ ਜੋ ਤੁਸੀਂ ਕੁਝ ਧਾਰਮਿਕ ਗ੍ਰੰਥਾਂ ਦੇ ਨਾਲ ਪਰਿਚਿਤ ਹੋ, ਮੈਂ ਸੋਚ ਰਿਹਾ ਹਾਂ ਕਿ ਬਾਈਬਲ, ਉਹ ਪਵਿੱਤਰ ਗ੍ਰੰਥ ਜਿਸ ਦੇ ਨਾਲ ਮੈਂ ਸਭ ਤੋਂ ਜ਼ਿਆਦਾ ਪਰਿਚਿਤ ਹਾਂ, ਵਿੱਚੋਂ ਇਸ ਆਇਤ ਬਾਰੇ ਤੁਹਾਡਾ ਕੀ ਵਿਚਾਰ ਹੋਵੇਗਾ? (ਕਹਾ 2:20-22) . . . ਹੁਣ, ਅਨੇਕ ਪਵਿੱਤਰ ਲਿਖਤਾਂ ਸੰਕੇਤ ਕਰਦੀਆਂ ਹਨ ਕਿ ਪਰਮੇਸ਼ੁਰ ਕਿਸੇ ਦਿਨ ਸਾਰੇ ਦੁਸ਼ਟ ਲੋਕਾਂ ਨੂੰ ਨਾਸ਼ ਕਰ ਦੇਵੇਗਾ, ਪਰੰਤੂ ਅਸੀਂ ਆਪਣੇ ਗੁਆਂਢੀਆਂ ਨੂੰ ਇਹ ਦਿਖਾਉਣ ਲਈ ਮੁਲਾਕਾਤ ਕਰ ਰਹੇ ਹਾਂ ਕਿ ਬਾਈਬਲ ਇਸ ਬਾਰੇ ਅਤਿ ਵਿਸ਼ਿਸ਼ਟ ਸੰਕੇਤ ਦਿੰਦੀ ਹੈ ਕਿ ਇਹ ਵਿਨਾਸ਼ ਕਦੋਂ ਵਾਪਰੇਗਾ, ਅਤੇ ਇਹ ਸਾਨੂੰ ਦੱਸਦੀ ਹੈ ਕਿ ਅਸੀਂ ਕਿਵੇਂ ਉਸ ਵਿੱਚੋਂ ਬਚ ਕੇ ਧਰਤੀ ਉੱਤੇ ਆਨੰਦ ਵਿਚ ਜੀ ਸਕਦੇ ਹਾਂ। ਮੈਂ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ।’
◼ ‘ਜੀ ਹਾਂ, ਅਨੇਕ ਲੋਕ ਕੇਵਲ ਉਨ੍ਹਾਂ ਧਾਰਮਿਕ ਲਿਖਤਾਂ ਨੂੰ ਹੀ ਪੜ੍ਹ ਕੇ ਸੰਤੁਸ਼ਟ ਹਨ ਜੋ ਉਨ੍ਹਾਂ ਨੂੰ ਬਚਪਨ ਤੋਂ ਸਿਖਾਈਆਂ ਜਾਂਦੀਆਂ ਹਨ। ਵਿਅਕਤੀਗਤ ਤੌਰ ਤੇ, ਮੈਨੂੰ ਇਸ ਬਾਰੇ ਸਿੱਖਣਾ ਬਹੁਤ ਦਿਲਚਸਪ ਲੱਗਿਆ ਹੈ ਕਿ ਦੂਸਰੇ ਲੋਕ ਪਰਮੇਸ਼ੁਰ ਦੇ ਬਾਰੇ ਅਤੇ ਉਸ ਦੀ ਉਪਾਸਨਾ ਕਰਨ ਦੇ ਤਰੀਕੇ ਬਾਰੇ ਕੀ ਵਿਸ਼ਵਾਸ ਕਰਦੇ ਹਨ। ਇਸ ਦੇ ਸਿੱਟੇ ਵਜੋਂ ਮੈਨੂੰ ਸਾਡੇ ਦਿਨਾਂ ਬਾਰੇ ਕੁਝ ਵਿਸ਼ੇਸ਼ ਭਵਿੱਖਬਾਣੀਆਂ ਲੱਭੀਆਂ ਹਨ, ਜਦ ਸੰਸਾਰ ਇੰਨੀ ਹਿੰਸਾ ਅਤੇ ਗੜਬੜੀ ਦੇ ਨਾਲ ਭਰਿਆ ਹੋਇਆ ਹੈ। ਮੈਂ ਤੁਹਾਨੂੰ ਅੱਜ ਦੇ ਸੰਸਾਰ ਬਾਰੇ ਇਕ ਵਰਣਨ ਦਿਖਾਉਣਾ ਚਾਹਾਂਗਾ ਜੋ ਮੈਂ ਸੋਚਦਾ ਹਾਂ ਕਿ ਤੁਸੀਂ ਬਹੁਤ ਹੀ ਸਹੀ ਪਾਓਗੇ . . . (2 ਤਿਮੋ 3:1-5, [ਕੁਝ ਭਾਗ])’
11 ਰਸੂਲ ਪੌਲੁਸ ਨੇ ਭਰੋਸੇ ਦੇ ਨਾਲ ਆਖਿਆ: “ਮੈਂ ਸਭਨਾਂ ਦੇ ਲਹੂ ਤੋਂ ਬੇਦੋਸ਼ ਹਾਂ। ਕਿਉਂ ਜੋ ਮੈਂ ਤੁਹਾਨੂੰ ਪਰਮੇਸ਼ੁਰ ਦੀ ਸਾਰੀ ਮੱਤ ਦੱਸਣ ਤੋਂ ਨਹੀਂ ਝਕਿਆ।” (ਰਸੂ 20:26, 27) ਆਓ ਅਸੀਂ ‘ਸਭ ਕਿਸਮ ਦੇ ਮਨੁੱਖਾਂ’ ਨੂੰ ਸੱਚਾਈ ਦਾ ਵਧੀਆ ਸੰਦੇਸ਼ ਪੇਸ਼ ਕਰਦੇ ਸਮੇਂ ਆਪਣੀ ‘ਸਪੱਸ਼ਟ ਸੋਚਣ ਸ਼ਕਤੀ’ ਦੀ ਵਰਤੋਂ ਕਰਨ ਦੁਆਰਾ ਪੌਲੁਸ ਦੀ ਤਰ੍ਹਾਂ ਸਮਾਨ ਉੱਦਮ ਪ੍ਰਦਰਸ਼ਿਤ ਕਰਨ ਦੀ ਹਰ ਕੋਸ਼ਿਸ਼ ਕਰੀਏ।—2 ਪਤ 3:1, ਨਿ ਵ.