ਉਪਲਬਧ ਸਾਹਿੱਤ
ਸਾਲਾਂ ਦੇ ਦੌਰਾਨ, “ਮਾਤਬਰ ਅਤੇ ਬੁੱਧਵਾਨ ਨੌਕਰ” ਨੇ ਖੇਤਰ ਵਿਚ ਵਰਤੋਂ ਲਈ ਸਾਨੂੰ ਅਦਭੁਤ ਸਾਹਿੱਤ ਪ੍ਰਦਾਨ ਕੀਤਾ ਹੈ। ਇਹ ਸੱਚ-ਮੁੱਚ ਹੀ ‘ਵੇਲੇ ਸਿਰ ਰਸਤ’ ਸਾਬਤ ਹੋਇਆ ਹੈ ਅਤੇ ਇਨ੍ਹਾਂ ਪ੍ਰਕਾਸ਼ਨਾਂ ਦੁਆਰਾ ਲੱਖਾਂ ਨੂੰ ਸੱਚਾਈ ਦਾ ਯਥਾਰਥ ਗਿਆਨ ਹਾਸਲ ਕਰਨ ਲਈ ਮਦਦ ਕੀਤਾ ਗਿਆ ਹੈ। (ਮੱਤੀ 24:45) ਹਾਲਾਂਕਿ ਪ੍ਰਤਿ ਮਹੀਨੇ ਸਾਡੀ ਰਾਜ ਸੇਵਕਾਈ ਵਿਚ ਸੁਝਾਅ ਕੀਤੀ ਗਈ ਪੇਸ਼ਕਸ਼ ਦੀ ਪੈਰਵੀ ਕਰਨੀ ਚੰਗੀ ਗੱਲ ਹੈ, ਪ੍ਰਕਾਸ਼ਕ ਆਪਣੇ ਨਾਲ ਦੂਜੇ ਸਾਹਿੱਤ ਰੱਖ ਸਕਦੇ ਹਨ ਜੋ ਉਹ, ਘਰ-ਸੁਆਮੀ ਦੀਆਂ ਲੋੜਾਂ ਅਨੁਸਾਰ, ਪੇਸ਼ ਕਰਨਗੇ। ਜਿਨ੍ਹਾਂ ਪੁਸਤਕਾਂ ਦਾ ਸਾਡੇ ਕੋਲ ਚੋਖਾ ਸਟਾਕ ਹੈ, ਉਨ੍ਹਾਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ ਅਤੇ ਅਸੀਂ ਸਾਰੀਆਂ ਕਲੀਸਿਯਾਵਾਂ ਨੂੰ ਉਤਸ਼ਾਹਿਤ ਕਰਦੇ ਹਾਂ ਕਿ ਉਹ ਆਪਣੇ ਸਥਾਨਕ ਖੇਤਰ ਵਿਚ ਵਰਤੀਆਂ ਜਾਂਦੀਆਂ ਭਾਸ਼ਾਵਾਂ ਵਿਚ ਇਨ੍ਹਾਂ ਵਿੱਚੋਂ ਘੱਟੋਂ-ਘੱਟ ਕੁਝ ਪੁਸਤਕਾਂ ਨੂੰ ਉਚਿਤ ਮਾਤਰਾ ਵਿਚ ਮੰਗਵਾਉਣ। ਪ੍ਰਕਾਸ਼ਕਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਉਹ ਇਨ੍ਹਾਂ ਨੂੰ ਆਪਣੀ ਨਿੱਜੀ ਲਾਇਬ੍ਰੇਰੀ ਲਈ ਹਾਸਲ ਕਰਨ, ਆਪਣੇ ਬਾਈਬਲ ਅਧਿਐਨ ਅਤੇ ਪੁਨਰ-ਮੁਲਾਕਾਤਾਂ ਨੂੰ ਪੇਸ਼ ਕਰਨ, ਅਤੇ ਘਰ-ਘਰ ਦੀ ਸੇਵਕਾਈ ਵਿਚ ਇਨ੍ਹਾਂ ਨੂੰ ਆਪਣੇ ਕੋਲ ਰੱਖਣ ਤਾਂ ਜੋ ਜਿੱਥੇ ਵਿਵਹਾਰਕ ਹੋਵੇ ਉੱਥੇ ਇਨ੍ਹਾਂ ਨੂੰ ਪੇਸ਼ ਕਰਨ।
ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਉਪਾਸਨਾ ਵਿਚ ਇਕਮੁੱਠ, ਤਾਮਿਲ, ਨੇਪਾਲੀ, ਮਰਾਠੀ, ਅਤੇ ਮਲਿਆਲਮ; ਕੀ ਤੁਹਾਨੂੰ ਤ੍ਰਿਏਕ ਵਿਚ ਵਿਸ਼ਵਾਸ ਕਰਨਾ ਚਾਹੀਦਾ ਹੈ?, ਅੰਗ੍ਰੇਜ਼ੀ, ਹਿੰਦੀ, ਕੰਨੜ, ਕੋਂਕਨੀ (ਦੋਵੇਂ ਕੰਨੜ ਲਿਪੀ ਅਤੇ ਰੋਮਨ ਲਿਪੀ), ਗੁਜਰਾਤੀ, ਤਾਮਿਲ, ਤੇਲਗੂ, ਬੰਗਲਾ, ਮਰਾਠੀ, ਮਲਿਆਲਮ, ਅਤੇ ਮੀਜ਼ੋ; ਚਰਚਾ ਲਈ ਬਾਈਬਲ ਵਿਸ਼ੇ, ਕੰਨੜ, ਗੁਜਰਾਤੀ, ਬੰਗਲਾ, ਅਤੇ ਮਰਾਠੀ; ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ, ਅੰਗ੍ਰੇਜ਼ੀ (ਵੱਡਾ ਆਕਾਰ), ਗੁਜਰਾਤੀ, ਬੰਗਲਾ, ਅਤੇ ਮਰਾਠੀ; “ਤੇਰਾ ਰਾਜ ਆਵੇ,” ਅੰਗ੍ਰੇਜ਼ੀ, ਹਿੰਦੀ, ਕੰਨੜ, ਗੁਜਰਾਤੀ, ਤਾਮਿਲ, ਅਤੇ ਮਰਾਠੀ; ਪ੍ਰਸ਼ਨ ਜੋ ਨੌਜਵਾਨ ਪੁੱਛਦੇ ਹਨ—ਉੱਤਰ ਜੋ ਕੰਮ ਕਰਦੇ ਹਨ ਅਤੇ ਤੁਹਾਡੀ ਜਵਾਨੀ—ਇਸ ਦਾ ਪੂਰਾ ਲਾਭ ਉਠਾਉਣਾ, ਤਾਮਿਲ ਅਤੇ ਮਲਿਆਲਮ; ਯਹੋਵਾਹ ਦੇ ਗਵਾਹ—ਸੰਯੁਕਤ ਰੂਪ ਵਿਚ ਪਰਮੇਸ਼ੁਰ ਦੀ ਇੱਛਾ ਵਿਸ਼ਵ-ਵਿਆਪੀ ਪੂਰੀ ਕਰ ਰਹੇ, ਅੰਗ੍ਰੇਜ਼ੀ, ਹਿੰਦੀ, ਗੁਜਰਾਤੀ, ਤਾਮਿਲ, ਤੇਲਗੂ, ਨੇਪਾਲੀ, ਮਰਾਠੀ, ਅਤੇ ਮਲਿਆਲਮ; ਲਹੂ ਤੁਹਾਡੀ ਜਾਨ ਕਿਵੇਂ ਬਚਾ ਸਕਦਾ ਹੈ, ਅੰਗ੍ਰੇਜ਼ੀ, ਹਿੰਦੀ, ਕੰਨੜ, ਤਾਮਿਲ, ਤੇਲਗੂ, ਮਰਾਠੀ, ਅਤੇ ਮਲਿਆਲਮ; ਵੀਹਵੀਂ ਸਦੀ ਵਿਚ ਯਹੋਵਾਹ ਦੇ ਗਵਾਹ, ਅੰਗ੍ਰੇਜ਼ੀ, ਹਿੰਦੀ, ਕੰਨੜ, ਗੁਜਰਾਤੀ, ਤਾਮਿਲ, ਤੇਲਗੂ, ਬੰਗਲਾ, ਮਰਾਠੀ, ਅਤੇ ਮਲਿਆਲਮ। ਨਾਲ ਹੀ, ਸਾਡੇ ਕੋਲ ਅਧਿਕਤਰ ਭਾਸ਼ਾਵਾਂ ਵਿਚ ਨਿਯਮਿਤ ਤੌਰ ਤੇ ਵਰਤੀਆਂ ਜਾਣ ਵਾਲੀਆਂ ਵੱਡੀਆਂ ਪੁਸਤਿਕਾਵਾਂ ਦਾ ਇਕ ਚੰਗਾ ਸਟਾਕ ਹੈ ਜੋ ਇਸ ਮਹੀਨੇ ਦੀ ਪੇਸ਼ਕਸ਼ ਹਨ।