ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
ਮਈ 6 ਤੋਂ ਅਗਸਤ 19, 1996, ਦੇ ਹਫ਼ਤਿਆਂ ਦੇ ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ ਭਾਸ਼ਣ-ਨਿਯੁਕਤੀਆਂ ਵਿਚ ਪੂਰੀ ਕੀਤੀ ਗਈ ਸਾਮੱਗਰੀ ਉੱਤੇ ਬੰਦ-ਪੁਸਤਕ ਪੁਨਰ-ਵਿਚਾਰ। ਨਿਯੁਕਤ ਕੀਤੇ ਗਏ ਸਮੇਂ ਵਿਚ ਤੁਸੀਂ ਜਿੰਨੇ ਸਵਾਲਾਂ ਦੇ ਜਵਾਬ ਦੇ ਸਕੋ, ਉਸ ਨੂੰ ਲਿਖਣ ਦੇ ਲਈ ਇਕ ਵੱਖਰਾ ਕਾਗਜ਼ ਇਸਤੇਮਾਲ ਕਰੋ।
[ਸੂਚਨਾ: ਲਿਖਿਤ ਪੁਨਰ-ਵਿਚਾਰ ਦੇ ਦੌਰਾਨ, ਕਿਸੇ ਵੀ ਸਵਾਲ ਦਾ ਜਵਾਬ ਦੇਣ ਲਈ ਕੇਵਲ ਬਾਈਬਲ ਹੀ ਇਸਤੇਮਾਲ ਕੀਤੀ ਜਾ ਸਕਦੀ ਹੈ। ਸਵਾਲਾਂ ਦੇ ਮਗਰੋਂ ਦਿੱਤੇ ਗਏ ਹਵਾਲੇ ਤੁਹਾਡੀ ਨਿੱਜੀ ਰਿਸਰਚ ਲਈ ਹਨ। ਪਹਿਰਾਬੁਰਜ ਦੇ ਸਭ ਹਵਾਲੀਆਂ ਵਿਚ ਸ਼ਾਇਦ ਸਫ਼ਾ ਅਤੇ ਪੈਰਾ ਨੰਬਰ ਨਾ ਹੋਣ।]
ਹਰੇਕ ਨਿਮਨਲਿਖਿਤ ਕਥਨ ਦਾ ਸਹੀ ਜਾਂ ਗ਼ਲਤ ਵਿਚ ਜਵਾਬ ਦਿਓ:
1. ਯਿਸੂ ਦੇ ਇਕ ਬਲੀਦਾਨ ਨੇ ਮੂਸਾ ਦੀ ਬਿਵਸਥਾ ਹੇਠ ਚੜ੍ਹਾਏ ਗਏ ਸਾਰੇ ਬਲੀਦਾਨਾਂ ਦੀ ਥਾਂ ਲੈ ਲਈ। [uw ਸਫ਼ਾ 33 ਪੈਰਾ 8(4)]
2. ‘ਮਾਗੋਗ ਦਾ ਗੋਗ’ ਪ੍ਰਤੀਕਾਤਮਕ ਤੌਰ ਤੇ ਇਸ ਸੰਸਾਰ ਦੀਆਂ ਸਰਕਾਰਾਂ ਨੂੰ ਸੰਕੇਤ ਕਰਦਾ ਹੈ। (ਹਿਜ਼. 38:2) [ਸਪਤਾਹਕ ਬਾਈਬਲ ਪਠਨ; ਦੇਖੋ w91 8/15 ਸਫ਼ਾ 27 ਪੈਰਾ 2.]
3. ਠੀਕ ਜਿਵੇਂ ਆਹਾਲੀਬਾਹ ਦੀ ਵੱਡੀ ਭੈਣ ਆਹਾਲਾਹ ਸੀ, ਜਿਵੇਂ ਕਿ ਹਿਜ਼ਕੀਏਲ ਅਧਿਆਇ 23 ਵਿਚ ਚਿੱਤਰਿਆ ਗਿਆ ਹੈ, ਉਵੇਂ ਹੀ ਪ੍ਰੋਟੈਸਟੈਂਟ ਮਤ ਦੀ ਵੱਡੀ ਭੈਣ ਰੋਮਨ ਕੈਥੋਲਿਕ ਮਤ ਹੈ, ਅਤੇ ਦੋਹਾਂ ਸੰਗਠਨਾਂ ਨੇ ਸੰਸਾਰ ਦੀਆਂ ਵਪਾਰਕ ਅਤੇ ਰਾਜਨੀਤਿਕ ਸ਼ਕਤੀਆਂ ਦੇ ਨਾਲ ਅਧਿਆਤਮਿਕ ਜ਼ਨਾਹ ਕਰਨ ਦੇ ਦੁਆਰਾ ਆਪਣੇ ਆਪ ਨੂੰ ਦੂਸ਼ਿਤ ਕੀਤਾ ਹੈ। [ਸਪਤਾਹਕ ਬਾਈਬਲ ਪਠਨ; ਦੇਖੋ w89 4/1 30.]
4. ਸੰਤ ਬਣਨ ਦੇ ਲਈ, ਇਕ ਵਿਅਕਤੀ ਨੂੰ ਮਰਨਾ ਪਵੇਗਾ। [rs ਸਫ਼ਾ 353 ਪੈਰਾ 1]
5. ਇਹ ਤੱਥ ਕਿ ਬਾਈਬਲ ਖ਼ੁਦ ਦੀ ਵਿਆਖਿਆ ਕਰਦੀ ਹੈ, ਇਸ ਤੋਂ ਦੇਖਿਆ ਜਾ ਸਕਦਾ ਹੈ ਜਿਸ ਤਰੀਕੇ ਨਾਲ ਪਰਕਾਸ਼ ਦੀ ਪੋਥੀ 21:8 ਸਪੱਸ਼ਟ ਕਰਦੀ ਹੈ ਕਿ ਸ਼ਤਾਨ ਨੂੰ “ਅੱਗ ਅਤੇ ਗੰਧਕ ਦੀ ਝੀਲ” ਵਿਚ ਸੁੱਟੇ ਜਾਣ ਦਾ ਕੀ ਅਰਥ ਹੈ, ਜਿਵੇਂ ਕਿ ਪਰਕਾਸ਼ ਦੀ ਪੋਥੀ 20:10 ਵਿਚ ਵਰਣਿਤ ਹੈ। [rs ਸਫ਼ਾ 365 ਪੈਰਾ 4]
6. ਯਾਕੂਬ 4:17 ਅਤੇ ਹਿਜ਼ਕੀਏਲ 33:7-9 ਵਿਚ ਸੁਮੇਲ ਹੈ, ਜੋ ਦਿਖਾਉਂਦਾ ਹੈ ਕਿ ਪਰਮੇਸ਼ੁਰ ਸਾਡੇ ਤੋਂ ਜੋ ਮੰਗ ਕਰਦਾ ਹੈ, ਦੇ ਬਾਰੇ ਗਿਆਨ ਸਾਨੂੰ ਉਸ ਦੇ ਪ੍ਰਤੀ ਜਵਾਬਦੇਹ ਬਣਾਉਂਦਾ ਹੈ। [ਸਪਤਾਹਕ ਬਾਈਬਲ ਪਠਨ; ਦੇਖੋ w93 4/1 ਸਫ਼ਾ 7 ਪੈਰਾ 1.]
7. ਰਾਜਾ ਨਬੂਕਦਨੱਸਰ ਵੱਲੋਂ ਸੁਪਨੇ ਦੀ ਮੂਰਤ ਦਾ ਵਰਣਨ ਦਾਨੀਏਲ ਨੂੰ ਦੇਣ ਮਗਰੋਂ, ਦਾਨੀਏਲ ਨੇ ਉਸ ਦਾ ਅਰਥ ਸਮਝਾਉਣ ਦੇ ਦੁਆਰਾ ਖ਼ੁਦ ਨੂੰ ਇਕ ਸੱਚਾ ਨਬੀ ਸਾਬਤ ਕੀਤਾ। [ਸਪਤਾਹਕ ਬਾਈਬਲ ਪਠਨ; ਦੇਖੋ ਦਾਨੀਏਲ 2:7-9, 26.]
8. ਹਿਜ਼ਕੀਏਲ 47:1 ਵਿਚ ਵਰਣਿਤ ਕਾਲਪਨਿਕ ਭਵਨ ਵਿੱਚੋਂ ਵਹਿ ਰਿਹਾ ਪਾਣੀ, ਬਪਤਿਸਮੇ ਦੀ ਸ਼ੁੱਧ ਕਰਨ ਦੀ ਸ਼ਕਤੀ ਨੂੰ ਦਰਸਾਉਂਦਾ ਹੈ। [ਸਪਤਾਹਕ ਬਾਈਬਲ ਪਠਨ; ਦੇਖੋ w88 9/15 ਸਫ਼ਾ 27 ਪੈਰਾ 20.]
9. ਕਿਸੇ ਨੂੰ ਵੀ ਇਨਕਾਰ ਕਰਨ ਤੋਂ ਨਾ ਡਰੋ, ਜੋ ਤੁਹਾਨੂੰ “ਮਜ਼ਾ ਲੈਣ” ਦੇ ਲਈ ਉਕਸਾਉਂਦਾ ਹੈ, ਭਾਵੇਂ ਕਿ ਇਹ ਨਿਮੰਤ੍ਰਣ ਅਜਿਹੇ ਵਿਅਕਤੀ ਤੋਂ ਆਉਂਦਾ ਹੈ ਜੋ ਮਸੀਹੀ ਹੋਣ ਦਾ ਦਾਅਵਾ ਕਰਦਾ ਹੈ। (2 ਪਤ. 2:18, 19) [uw ਸਫ਼ਾ 43 ਪੈਰਾ 11]
10. ਪਰਮੇਸ਼ੁਰ ਨੇ ਇਬਲੀਸ ਨੂੰ ਸ੍ਰਿਸ਼ਟ ਕੀਤਾ। [rs ਸਫ਼ਾ 363 ਪੈਰਾ 2]
ਨਿਮਨਲਿਖਿਤ ਸਵਾਲਾਂ ਦਾ ਜਵਾਬ ਦਿਓ:
11. ਅਬਰਾਹਾਮ ਵੱਲੋਂ ਇਸਹਾਕ ਨੂੰ ਬਲੀ ਚੜ੍ਹਾਉਣ ਦੇ ਜਤਨ ਤੋਂ ਸਾਨੂੰ ਕੀ ਸਮਝਣ ਵਿਚ ਮਦਦ ਮਿਲਣੀ ਚਾਹੀਦੀ ਹੈ? (ਉਤ. 22:1-18) [uw ਸਫ਼ਾ 32 ਪੈਰਾ 8(1)]
12. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਜੋ ਕਾਰਜ-ਨਿਯੁਕਤੀ ਯਹੋਵਾਹ ਪਰਮੇਸ਼ੁਰ ਨੇ ਆਦਮ ਅਤੇ ਹੱਵਾਹ ਨੂੰ ਦਿੱਤੀ ਸੀ ਉਹ ਇਕ ਨਿਯਮ ਸੀ? (ਉਤ. 1:28; 2:15) [uw ਸਫ਼ਾ 38 ਪੈਰਾ 2]
13. ਯਹੋਵਾਹ ਦੇ ਮਸਹ ਕੀਤੇ ਹੋਏ ਗਵਾਹਾਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਕਿਸ ਤਰੀਕੇ ਵਿਚ ਹਿਜ਼ਕੀਏਲ ਦੀ ਤਰ੍ਹਾਂ ਹੋਣਾ ਚਾਹੀਦਾ ਹੈ? (ਹਿਜ਼. 11:25) [ਸਪਤਾਹਕ ਬਾਈਬਲ ਪਠਨ; ਦੇਖੋ w88 9/15 ਸਫ਼ਾ 16 ਪੈਰਾ 3.]
14. ਸੱਪ ਦੀ ਸੰਤਾਨ ਵਿਚ ਕੌਣ ਸੰਮਿਲਿਤ ਹਨ? [uw ਸਫ਼ਾ 30 ਪੈਰਾ 3]
15. ਯਹੋਵਾਹ ਉੱਤੇ ਝੂਠ ਬੋਲਣ ਦਾ ਆਰੋਪ ਲਗਾਉਣ ਦੇ ਨਾਲ-ਨਾਲ, ਸ਼ਤਾਨ ਨੇ ਕੀ ਦਾਅਵਾ ਕੀਤਾ ਕਿ ਪਰਮੇਸ਼ੁਰ ਆਪਣੇ ਪ੍ਰਾਣੀਆਂ ਨੂੰ ਕਿਸ ਚੀਜ਼ ਤੋਂ ਵੰਚਿਤ ਰੱਖ ਰਿਹਾ ਸੀ? (ਉਤ. 3:1-5) [uw ਸਫ਼ਾ 46 ਪੈਰਾ 1]
16. ਈਸ਼ਵਰੀ ਨਾਂ, ਯਹੋਵਾਹ ਦਾ ਕੀ ਅਰਥ ਹੈ? [kl-PJ ਸਫ਼ਾ 25 ਪੈਰਾ 7]
17. ਕਿਹੜੇ ਦੋ ਤਰੀਕਿਆਂ ਤੋਂ ਕਿਹਾ ਜਾ ਸਕਦਾ ਹੈ ਕਿ ਆਦਮ ਅਤੇ ਹੱਵਾਹ ਉਸੇ ਦਿਨ ਮਰ ਗਏ “ਜਿਸ ਦਿਨ” ਉਨ੍ਹਾਂ ਨੇ ਭਲੇ ਬੁਰੇ ਦੀ ਸਿਆਣ ਦੇ ਬਿਰਛ ਤੋਂ ਖਾਧਾ ਸੀ? (ਉਤ. 2:17) [uw ਸਫ਼ਾ 56 ਪੈਰਾ 5]
18. ਕਿਵੇਂ 2 ਥੱਸਲੁਨੀਕੀਆਂ 1:9 ਅਤੇ ਪਰਕਾਸ਼ ਦੀ ਪੋਥੀ 21:8 ਸਪੱਸ਼ਟ ਤੌਰ ਤੇ ਦਿਖਾਉਂਦੇ ਹਨ ਕਿ ਵਿਸ਼ਵ ਮੁਕਤੀ ਇਕ ਝੂਠੀ ਸਿੱਖਿਆ ਹੈ? [rs ਸਫ਼ਾ 358 ਪੈਰੇ 1-3]
19. ਕਿਹੜੇ ਨਬੀ ਨੇ ਧਰਤੀ ਦਾ ਇਕ “ਕੁੰਡਲ” ਦੇ ਤੌਰ ਤੇ ਜ਼ਿਕਰ ਕੀਤਾ, ਅਤੇ ਇਹ ਸ਼ਾਸਤਰ ਵਿਚ ਕਿੱਥੇ ਲਿਖਿਆ ਹੋਇਆ ਹੈ? [kl-PJ ਸਫ਼ਾ 17 ਪੈਰਾ 14]
20. ਇਬਲੀਸ ਹੋਂਦ ਵਿਚ ਹੈ, ਇਸ ਦੇ ਸਬੂਤ ਦਾ ਮੁੱਖ ਸ੍ਰੋਤ ਕੀ ਹੈ, ਸਾਡੇ ਕੋਲ ਕਿਸ ਦੀ ਅਨਿੰਦਣਯੋਗ ਗਵਾਹੀ ਮੌਜੂਦ ਹੈ, ਅਤੇ ਸੰਸਾਰ ਵਿਚ ਦੁਸ਼ਟਤਾ ਦੀ ਮਾਤਰਾ ਸਾਨੂੰ ਕਿਸ ਤਰੀਕੇ ਤੋਂ ਯਕੀਨ ਦਿਲਾਉਂਦੀ ਹੈ ਕਿ ਸ਼ਤਾਨ ਹੋਂਦ ਵਿਚ ਹੈ? [rs ਸਫ਼ਾ 361 ਪੈਰੇ 3, 4]
ਹਰੇਕ ਨਿਮਨਲਿਖਿਤ ਕਥਨ ਨੂੰ ਪੂਰਾ ਕਰਨ ਦੇ ਲਈ ਲੋੜੀਂਦੇ ਸ਼ਬਦ ਜਾਂ ਵਾਕਾਂਸ਼ ਪ੍ਰਦਾਨ ਕਰੋ:
21.ਹਿਜ਼ਕੀਏਲ 21:26 ਦੀ ਪੂਰਤੀ ਵਿਚ, ․․․․․․․․ ਦਾ “ਉੱਚਾ” ਰਾਜ, ․․․․․․․․ ਵਿਚ ਨਾਸ਼ ਕੀਤੇ ਜਾਣ ਦੇ ਦੁਆਰਾ ‘ਨੀਵਾਂ ਕੀਤਾ’ ਗਿਆ, ਅਤੇ “ਨੀਵੇਂ” ․․․․․․․․ ਰਾਜਾਂ ਨੂੰ ‘ਉੱਚਾ ਕੀਤਾ’ ਗਿਆ, ਜਦੋਂ ਉਨ੍ਹਾਂ ਨੂੰ ਪਰਮੇਸ਼ੁਰ ਦੇ ਪ੍ਰਤਿਰੂਪੀ ․․․․․․․․ ਵੱਲੋਂ ਬਿਨਾਂ ਕਿਸੇ ਦਖ਼ਲ ਦੇ ਧਰਤੀ ਉੱਤੇ ਨਿਯੰਤ੍ਰਣ ਕਰਨ ਦਿੱਤਾ ਗਿਆ। [ਸਪਤਾਹਕ ਬਾਈਬਲ ਪਠਨ; ਦੇਖੋ w88 9/15 ਸਫ਼ਾ 19 ਪੈਰਾ 16.]
22. ․․․․․․․․ ਦੀ ਪੋਥੀ ਦਾ ਇਕ ਭਾਗ ਅਸਲ ਵਿਚ ਪਹਿਲਾਂ ਤੋਂ ਲਿਖਿਆ ਗਿਆ ․․․․․․․․ ਹੈ, ਜੋ ਸਦੀਆਂ ਦੇ ਦੌਰਾਨ ਵੱਡੀਆਂ ਰਾਜਬੰਸਾਂ ਵੱਲੋਂ ਤਾਕਤ ਦੇ ਲਈ ਸੰਘਰਸ਼ ਉੱਤੇ ਕੇਂਦ੍ਰਿਤ ਹੈ। [si ਸਫ਼ਾ 138 ਪੈਰਾ 1]
23. ਹਿਜ਼ਕੀਏਲ 34:23 ਵਿਚ “ਮੇਰਾ ਦਾਸ ਦਾਊਦ” ਅਭਿਵਿਅਕਤੀ ਨੂੰ ․․․․․․․․ ਦੀ ਮੌਤ ਤੋਂ ਕਾਫ਼ੀ ਸਮੇਂ ਬਾਅਦ ਲਿਖਿਆ ਗਿਆ ਸੀ; ਇਹ ਇਕ ਭਵਿੱਖ-ਸੂਚਕ ਕਥਨ ਹੈ ਅਤੇ ․․․․․․․․ ਨੂੰ ਸੰਕੇਤ ਕਰਦਾ ਹੈ। [si ਸਫ਼ਾ 137 ਪੈਰਾ 31]
24. ਕੂਚ 34:7 ਜ਼ਿਕਰ ਕਰਦਾ ਹੈ ਕਿ ਇਕ ․․․․․․․․ ਦੇ ਤੌਰ ਤੇ ਇਸਰਾਏਲੀਆਂ ਦਾ ਕੀ ਹੁੰਦਾ ਜੇਕਰ ਉਹ ਪਰਮੇਸ਼ੁਰ ਦੇ ਵਿਰੁੱਧ ਪਾਪ ਕਰਦੇ ਅਤੇ ਗ਼ੁਲਾਮੀ ਵਿਚ ਲਿਜਾਏ ਜਾਂਦੇ, ਜਦ ਕਿ ਹਿਜ਼ਕੀਏਲ 18:4 ਪਰਮੇਸ਼ੁਰ ਦੇ ਪ੍ਰਤੀ ․․․․․․․․ ਜਵਾਬਦੇਹੀ ਦਾ ਜ਼ਿਕਰ ਕਰਦਾ ਹੈ। [ਸਪਤਾਹਕ ਬਾਈਬਲ ਪਠਨ; ਦੇਖੋ w88 2/1 ਸਫ਼ਾ 6.]
25. ਬਾਈਬਲ ਪੜ੍ਹਦੇ ਸਮੇਂ, ਆਪਣੇ ਆਪ ਨੂੰ ਇਹ ਪੁੱਛਣਾ ਚੰਗਾ ਹੈ ਕਿ ਤੁਸੀਂ ਜੋ ਪੜ੍ਹ ਰਹੇ ਹੋ, ਉਸ ਦਾ ਤੁਸੀਂ ․․․․․․․․ ਪ੍ਰਯੋਗ ਕਿਵੇਂ ਕਰ ਸਕਦੇ ਹੋ ਅਤੇ ਜੋ ਤੁਸੀਂ ਪੜ੍ਹਦੇ ਹੋ ਉਸ ਨੂੰ ਤੁਸੀਂ ․․․․․․․․ ਦੀ ਮਦਦ ਕਰਨ ਦੇ ਲਈ ਕਿਵੇਂ ਇਸਤੇਮਾਲ ਕਰ ਸਕਦੇ ਹੋ। [uw ਸਫ਼ਾ 26 ਪੈਰਾ 12(4) ਅਤੇ ਸਫ਼ਾ 28 ਪੈਰਾ 12(5)]
ਹਰੇਕ ਨਿਮਨਲਿਖਿਤ ਕਥਨ ਵਿਚ ਸਹੀ ਜਵਾਬ ਚੁਣੋ:
26. ਇਕ ਮਸੀਹੀ ਦੇ ਜੀਵਨ ਵਿਚ ਮੁੱਖ ਚਿੰਤਾ (ਕਲੀਸਿਯਾ ਵਿਚ ਵਿਸ਼ੇਸ਼-ਸਨਮਾਨਾਂ ਪ੍ਰਾਪਤ ਕਰਨਾ; ਆਰਮਾਗੇਡਨ ਵਿੱਚੋਂ ਬਚਣਾ; ਯਹੋਵਾਹ ਦੇ ਨਾਲ ਇਕ ਚੰਗਾ ਸੰਬੰਧ ਰੱਖਣਾ) ਹੈ। [uw ਸਫ਼ਾ 42 ਪੈਰਾ 9]
27. ਅਨੇਕ ਲੋਕ ਇਹ ਮੰਨਣ ਤੋਂ ਇਨਕਾਰ ਕਰਦੇ ਹਨ ਕਿ ਜੀਵਨ ਵਿਚ ਜਿਨ੍ਹਾਂ ਸਮੱਸਿਆਵਾਂ ਦਾ ਅਸੀਂ ਸ਼ਾਇਦ ਸਾਮ੍ਹਣਾ ਕਰਦੇ ਹਾਂ, ਅਕਸਰ ਉਨ੍ਹਾਂ ਦਾ ਕਾਰਨ ਹੈ (ਲੋਕ ਜੋ ਸਾਨੂੰ ਹਾਨੀ ਪਹੁੰਚਾਉਣ ਲਈ ਤੁਲੇ ਹੋਏ ਹਨ; ਸਮਾਂ ਅਤੇ ਅਣਚਿਤਵੀ ਪਰਿਸਥਿਤੀਆਂ; ਸਾਡੀਆਂ ਖ਼ੁਦ ਦੀਆਂ ਪਾਪਪੂਰਣ ਇੱਛਾਵਾਂ ਅਤੇ ਬੁਰੀ ਸੰਗਤ)। (1 ਕੁਰਿੰ. 15:33; ਯਾਕੂ. 1:14, 15) [uw ਸਫ਼ਾ 44 ਪੈਰਾ 13]
28. ਸਾਡਾ (ਗਿਆਨ; ਸਿਖਾਉਣ ਦੀ ਯੋਗਤਾ; ਆਚਰਣ) ਦਿਖਾਉਂਦਾ ਹੈ ਕਿ ਉਸ ਸਰਬੋਚ ਵਾਦ-ਵਿਸ਼ੇ, ਜਿਸ ਵਿਚ ਪਰਮੇਸ਼ੁਰ ਦੇ ਪ੍ਰਤੀ ਸਾਡੀ ਨਿਸ਼ਠਾ ਸੰਮਿਲਿਤ ਹੈ, ਦੇ ਸੰਬੰਧ ਵਿਚ ਸਾਡੀ ਕੀ ਸਥਿਤੀ ਹੈ। [uw ਸਫ਼ਾ 52 ਪੈਰਾ 12]
29. ਸਭ ਤੋਂ ਪਹਿਲਾਂ ‘ਦਯਾ ਦੇ ਭਾਂਡੇ’ ਬਣਨ ਵਾਲੇ (ਗ਼ੈਰ-ਯਹੂਦੀ; ਯਹੂਦੀ; ਸੁੰਨਤ-ਪ੍ਰਾਪਤ ਸਾਮਰੀ) ਸਨ, ਉਸ ਤੋਂ ਬਾਅਦ (ਗ਼ੈਰ-ਯਹੂਦੀ; ਯਹੂਦੀ; ਸੁੰਨਤ-ਪ੍ਰਾਪਤ ਸਾਮਰੀ) ਸਨ, ਅਤੇ ਅਖ਼ੀਰ ਵਿਚ (ਗ਼ੈਰ-ਯਹੂਦੀ; ਯਹੂਦੀ; ਸੁੰਨਤ-ਪ੍ਰਾਪਤ ਸਾਮਰੀ) ਸਨ। (ਰੋਮੀ. 9:23, 24) [uw ਸਫ਼ਾ 58 ਪੈਰੇ 8, 10]
30. ਸ਼ਤਾਨ ਤੋਂ ਤਾਕਤ ਪ੍ਰਾਪਤ ਕਰਨ ਵਾਲਾ ਦਰਿੰਦਾ (ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ; ਸੰਯੁਕਤ ਰਾਸ਼ਟਰ-ਸੰਘ; ਹਕੂਮਤ ਦੀ ਵਿਸ਼ਵ-ਵਿਆਪੀ ਰਾਜਨੀਤਿਕ ਵਿਵਸਥਾ) ਹੈ। (ਪਰ. 13:1, 2) [rs ਸਫ਼ਾ 364 ਪੈਰਾ 2–ਸਫ਼ਾ 365 ਪੈਰਾ 2]
ਨਿਮਨਲਿਖਿਤ ਸ਼ਾਸਤਰਵਚਨਾਂ ਨੂੰ ਹੇਠਾਂ ਸੂਚੀਬੱਧ ਕਥਨਾਂ ਦੇ ਨਾਲ ਮਿਲਾਓ:
ਜ਼ਬੂ. 78:40, 41; ਯਸਾ. 55:10, 11; ਹਿਜ਼. 18:25; ਦਾਨੀ. 1:8, 11-13; ਰਸੂ. 8:32-38
31. ਸੱਚਾਈ ਦੇ ਲਈ ਅਤੇ ਬਾਈਬਲ ਭਵਿੱਖਬਾਣੀਆਂ ਦੀ ਪੂਰਤੀ ਵਿਚ ਯਿਸੂ ਮਸੀਹ ਨੇ ਜੋ ਕੁਝ ਕੀਤਾ ਹੈ, ਉਸ ਦੇ ਲਈ ਕਦਰਦਾਨੀ ਨੇਕਦਿਲ ਲੋਕਾਂ ਨੂੰ ਬਪਤਿਸਮਾ ਲੈਣ ਦੇ ਲਈ ਪ੍ਰੇਰਿਤ ਕਰਦੀ ਹੈ। [ਰਸੂ. 8:32-38] [uw ਸਫ਼ਾ 32 ਪੈਰਾ 7]
32. ਨੌਜਵਾਨ ਮਸੀਹੀਆਂ ਨੂੰ ਅਧਿਕਾਰੀਆਂ ਅਤੇ ਸੰਗੀ ਛਾਤਰਾਂ ਨੂੰ ਆਦਰ ਸਹਿਤ ਇਹ ਦੱਸਣ ਵਿਚ ਹਿਚਕਿਚਾਉਣਾ ਨਹੀਂ ਚਾਹੀਦਾ ਹੈ ਕਿ ਉਹ ਆਪਣੇ ਈਸ਼ਵਰੀ ਸਿੱਖਿਅਤ ਅੰਤਹਕਰਣ ਦੀ ਉਲੰਘਣਾ ਨਹੀਂ ਕਰਨਗੇ। [ਸਪਤਾਹਕ ਬਾਈਬਲ ਪਠਨ; ਦੇਖੋ w92 11/1 ਸਫ਼ਾ 14 ਪੈਰਾ 17.]
33. ਮਨੁੱਖਜਾਤੀ ਅਤੇ ਧਰਤੀ ਦੇ ਲਈ ਪਰਮੇਸ਼ੁਰ ਦਾ ਮੂਲ ਮਕਸਦ ਪੂਰਾ ਹੋਵੇਗਾ। [kl-PJ ਸਫ਼ਾ 9 ਪੈਰਾ 10]
34. ਸੱਚੇ ਮਸੀਹੀਆਂ ਨੂੰ ਯਹੋਵਾਹ ਦੇ ਮਾਰਗ ਦੇ ਅਨੁਸਾਰ ਆਪਣੀ ਸੋਚਣੀ ਨੂੰ ਬਦਲਣ ਦੇ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ, ਅਤੇ ਸਾਨੂੰ ਕਦੇ ਵੀ ਇਹ ਮਹਿਸੂਸ ਕਰਦੇ ਹੋਏ ਕਿ ਉਚਿਤ ਸ਼ਾਸਤਰ ਸੰਬੰਧੀ ਸਲਾਹ ਸਾਨੂੰ ਲਾਗੂ ਨਹੀਂ ਹੁੰਦੀ ਹੈ, ਇਸ ਨੂੰ ਅਣਡਿੱਠ ਨਹੀਂ ਕਰਨਾ ਚਾਹੀਦਾ ਹੈ। [ਸਪਤਾਹਕ ਬਾਈਬਲ ਪਠਨ; ਦੇਖੋ w90 11/1 ਸਫ਼ਾ 31.]
35. ਪਰਮੇਸ਼ੁਰ ਦੀਆਂ ਭਾਵਨਾਵਾਂ ਹਨ, ਅਤੇ ਜੋ ਚੋਣਾਂ ਅਸੀਂ ਕਰਦੇ ਹਾਂ ਉਹ ਉਸ ਨੂੰ ਪ੍ਰਭਾਵਿਤ ਕਰਦੀਆਂ ਹਨ। [kl-PJ ਸਫ਼ਾ 14 ਪੈਰਾ 8]