ਘੋਸ਼ਣਾਵਾਂ
◼ ਸਾਹਿੱਤ ਪੇਸ਼ਕਸ਼ ਨਵੰਬਰ: ਪੁਸਤਕ, ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ, 20 ਰੁਪਏ ਦੇ ਚੰਦੇ ਤੇ। ਜਿੱਥੇ ਕਿਤੇ ਸਾਹਿੱਤ ਦਿੱਤੇ ਗਏ ਸਨ, ਉੱਥੇ ਗ੍ਰਹਿ ਬਾਈਬਲ ਅਧਿਐਨ ਆਰੰਭ ਕਰਨ ਦੇ ਉਦੇਸ਼ ਨਾਲ ਵਾਪਸ ਜਾਣ ਦਾ ਇਕ ਖ਼ਾਸ ਜਤਨ ਕੀਤਾ ਜਾਵੇਗਾ। ਦਸੰਬਰ: ਪੁਸਤਕ, ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ, 25 ਰੁਪਏ (ਵੱਡੀ ਪੁਸਤਕ 45 ਰੁਪਏ) ਦੇ ਚੰਦੇ ਤੇ। ਵਿਕਲਪਕ ਵਜੋਂ, ਜਿੱਥੇ ਉਪਯੁਕਤ ਹੋਵੇ ਉੱਥੇ ਜਾਂ ਤਾਂ ਪੁਸਤਕ, ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ ਜਾਂ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ, 45 ਰੁਪਏ ਦੇ ਚੰਦੇ ਤੇ ਪੇਸ਼ ਕੀਤੀ ਜਾ ਸਕਦੀ ਹੈ। ਜਨਵਰੀ: ਪੁਰਾਣੀਆਂ 192-ਸਫ਼ੇ ਵਾਲੀਆਂ ਪੁਸਤਕਾਂ ਦੀ ਵਿਸ਼ੇਸ਼ ਪੇਸ਼ਕਸ਼ 10 ਰੁਪਏ ਪ੍ਰਤਿ ਕਾਪੀ ਦੇ ਚੰਦੇ ਤੇ। ਇਸ ਸ਼੍ਰੇਣੀ ਵਿਚ ਦੀਆਂ ਹੇਠਾਂ ਦਿੱਤੀਆਂ ਗਈਆਂ ਪੁਸਤਕਾਂ ਸਾਡੇ ਕੋਲ ਹਾਲੇ ਉਪਲਬਧ ਹਨ: ਅੰਗ੍ਰੇਜ਼ੀ: ਕੀ ਇਹੋ ਜੀਵਨ ਸਭ ਕੁਝ ਹੈ? ਅਤੇ ਕੀ ਮਨੁੱਖ ਇੱਥੇ ਕ੍ਰਮ-ਵਿਕਾਸ ਦੁਆਰਾ ਜਾਂ ਸ੍ਰਿਸ਼ਟੀ ਦੁਆਰਾ ਆਇਆ?; ਹਿੰਦੀ ਅਤੇ ਤਾਮਿਲ: “ਤੇਰਾ ਰਾਜ ਆਵੇ”; ਕੰਨੜ: ‘ਗੱਲਾਂ ਜਿਨ੍ਹਾਂ ਵਿੱਚ ਪਰਮੇਸ਼ੁਰ ਦਾ ਝੂਠ ਬੋਲਣਾ ਅਣਹੋਣਾ ਹੈ’ ਅਤੇ “ਤੇਰਾ ਰਾਜ ਆਵੇ”; ਗੁਜਰਾਤੀ: ਸੱਚ ਜਿਹੜਾ ਅਨੰਤ ਜ਼ਿੰਦਗੀ ਵਲ ਲੈ ਜਾਂਦਾ ਹੈ, ਖ਼ੁਸ਼ ਖ਼ਬਰੀ—ਤੁਹਾਨੂੰ ਖ਼ੁਸ਼ ਕਰਨ ਲਈ, ਅਤੇ “ਤੇਰਾ ਰਾਜ ਆਵੇ”; ਤੇਲਗੂ: ਕੀ ਇਹੋ ਜੀਵਨ ਸਭ ਕੁਝ ਹੈ?; ਮਰਾਠੀ: “ਤੇਰਾ ਰਾਜ ਆਵੇ” ਅਤੇ ਮਹਾਨ ਸਿੱਖਿਅਕ ਦੀ ਸੁਣਨਾ। ਨੇਪਾਲੀ ਜਾਂ ਬੰਗਲਾ ਪੜ੍ਹਨਾ ਪਸੰਦ ਕਰਨ ਵਾਲਿਆਂ ਨੂੰ ਕੋਈ ਵੀ 32-ਸਫ਼ੇ ਵਾਲੀ ਵੱਡੀ ਪੁਸਤਿਕਾ ਪੇਸ਼ ਕੀਤੀ ਜਾ ਸਕਦੀ ਹੈ। ਮਲਿਆਲਮ ਚਾਹੁਣ ਵਾਲਿਆਂ ਨੂੰ ਪੁਸਤਕ ਆਪਣਾ ਪਰਿਵਾਰਕ ਜੀਵਨ ਸੁਖੀ ਬਣਾਉਣਾ 20 ਰੁਪਏ ਦੇ ਚੰਦੇ ਤੇ ਪੇਸ਼ ਕੀਤੀ ਜਾ ਸਕਦੀ ਹੈ ਅਤੇ ਪੰਜਾਬੀ ਪਸੰਦ ਕਰਨ ਵਾਲਿਆਂ ਨੂੰ ਪੁਸਤਕ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ, 20 ਰੁਪਏ ਦੇ ਲਈ ਪੇਸ਼ ਕੀਤੀ ਜਾ ਸਕਦੀ ਹੈ। ਕਿਰਪਾ ਕਰ ਕੇ ਧਿਆਨ ਦਿਓ ਕਿ ਇਨ੍ਹਾਂ ਆਖ਼ਰੀ ਦੋ ਪੁਸਤਕਾਂ ਨੂੰ ਵਿਸ਼ੇਸ਼ ਮੁੱਲ ਤੇ ਪੇਸ਼ ਨਹੀਂ ਕੀਤਾ ਜਾਣਾ ਚਾਹੀਦਾ ਹੈ। ਫਰਵਰੀ: ਪੁਸਤਕ, ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ, 25 ਰੁਪਏ (ਵੱਡੀ ਪੁਸਤਕ 45 ਰੁਪਏ) ਦੇ ਚੰਦੇ ਤੇ ਜਾਂ ਪੁਸਤਕ, ਆਪਣਾ ਪਰਿਵਾਰਕ ਜੀਵਨ ਸੁਖੀ ਬਣਾਉਣਾ (ਅੰਗ੍ਰੇਜ਼ੀ), 20 ਰੁਪਏ ਦੇ ਚੰਦੇ ਤੇ। ਪੰਜਾਬੀ ਪਸੰਦ ਕਰਨ ਵਾਲੇ ਲੋਕਾਂ ਨੂੰ ਪੁਸਤਕ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ, 20 ਰੁਪਏ ਦੇ ਲਈ ਪੇਸ਼ ਕੀਤੀ ਜਾ ਸਕਦੀ ਹੈ। ਵਿਕਲਪਕ ਵਜੋਂ, ਕੋਈ ਵੀ ਪੁਰਾਣੀ 192-ਸਫ਼ੇ ਵਾਲੀ ਵਿਸ਼ੇਸ਼ ਪੇਸ਼ਕਸ਼ ਪੁਸਤਕ ਨੂੰ 10 ਰੁਪਏ ਦੇ ਚੰਦੇ ਤੇ ਪੇਸ਼ ਕੀਤਾ ਜਾ ਸਕਦਾ ਹੈ।
◼ ਜਿਨ੍ਹਾਂ ਕਲੀਸਿਯਾਵਾਂ ਕੋਲ ਅਜੇ ਵੀ ਕਿੰਗਡਮ ਨਿਊਜ਼ ਨੰ. 34 ਦੀ ਸਪਲਾਈ ਹੈ, ਉਹ ਇਨ੍ਹਾਂ ਨੂੰ ਦੂਜਿਆਂ ਟ੍ਰੈਕਟਾਂ ਵਾਂਗ, ਭਾਵੇਂ ਘਰ-ਘਰ ਵਿਚ ਜਾਂ ਕਿਧਰੇ ਹੋਰ ਪੇਸ਼ ਕਰਨ ਲਈ ਪ੍ਰਕਾਸ਼ਕਾਂ ਨੂੰ ਉਤਸ਼ਾਹਿਤ ਕਰ ਸਕਦੀਆਂ ਹਨ। ਜੇਕਰ ਜਾਇਜ਼ ਹੈ, ਤਾਂ ਪ੍ਰਕਾਸ਼ਕ ਹਰੇਕ ਘਰ-ਵਿਖੇ-ਨਹੀਂ ਘਰਾਂ ਤੇ ਇਕ ਟ੍ਰੈਕਟ ਛੱਡ ਸਕਦੇ ਹਨ, ਇਹ ਨਿਸ਼ਚਿਤ ਕਰਦੇ ਹੋਏ ਕਿ ਇਹ ਰਾਹਗੀਰਾਂ ਦੀ ਅੱਖੋਂ ਓਹਲੇ ਰੱਖਿਆ ਗਿਆ ਹੈ। ਇਸ ਬਹੁਮੁੱਲੇ ਸੰਦੇਸ਼ ਦੀਆਂ ਬਾਕੀ ਸਾਰੀਆਂ ਕਾਪੀਆਂ ਨੂੰ ਵੰਡਣ ਦਾ ਜਤਨ ਕੀਤਾ ਜਾਣਾ ਚਾਹੀਦਾ ਹੈ।
◼ ਸਾਲ 1951 ਤੋਂ 1959 ਤਕ ਦੇ ਅੰਗ੍ਰੇਜ਼ੀ ਵਿਚ ਪਹਿਰਾਬੁਰਜ ਦੇ ਜਿਲਦਬੱਧ ਖੰਡ ਹੁਣ ਉਨ੍ਹਾਂ ਕਲੀਸਿਯਾਵਾਂ ਨੂੰ ਭੇਜੇ ਜਾ ਰਹੇ ਹਨ ਜਿਨ੍ਹਾਂ ਨੇ ਇਨ੍ਹਾਂ ਦਾ ਆਰਡਰ ਦਿੱਤਾ ਸੀ। ਇਨ੍ਹਾਂ ਖੰਡਾਂ ਦੀ ਕੀਮਤ ਪ੍ਰਕਾਸ਼ਕਾਂ ਅਤੇ ਪਾਇਨੀਅਰਾਂ ਦੇ ਲਈ 90 ਰੁਪਏ ਪ੍ਰਤਿ ਖੰਡ ਹੈ—ਨੌ ਖੰਡਾਂ ਦੇ ਸੈੱਟ ਦੀ ਕੀਮਤ 810 ਰੁਪਏ ਹੈ। ਇਨ੍ਹਾਂ ਖੰਡਾਂ ਨੂੰ ਜਮ੍ਹਾ ਨਹੀਂ ਕੀਤਾ ਜਾਣਾ ਚਾਹੀਦਾ ਹੈ ਬਲਕਿ ਛੇਤੀ ਨਾਲ ਉਨ੍ਹਾਂ ਵਿਅਕਤੀਆਂ ਨੂੰ ਦੇ ਦਿੱਤਾ ਜਾਣਾ ਚਾਹੀਦਾ ਹੈ ਜਿਨ੍ਹਾਂ ਨੇ ਇਨ੍ਹਾਂ ਦਾ ਆਰਡਰ ਦਿੱਤਾ ਸੀ ਅਤੇ ਪੈਸਾ ਤਤਪਰਤਾ ਸਹਿਤ ਸੰਸਥਾ ਨੂੰ ਭੇਜ ਦਿੱਤਾ ਜਾਣਾ ਚਾਹੀਦਾ ਹੈ। ਕਿਰਪਾ ਕਰ ਕੇ ਯਾਦ ਰੱਖੋ ਕਿ ਜਿਲਦਬੱਧ ਖੰਡ ਵਿਸ਼ੇਸ਼ ਫਰਮਾਇਸ਼ੀ ਸਾਮੱਗਰੀ ਹਨ ਅਤੇ ਕੇਵਲ ਉਦੋਂ ਹੀ ਆਰਡਰ ਕੀਤੇ ਜਾਣੇ ਚਾਹੀਦੇ ਹਨ ਜਦੋਂ ਤੁਹਾਨੂੰ ਖ਼ਾਸ ਫਰਮਾਇਸ਼ ਮਿਲਦੀ ਹੈ। ਸਭ ਵਿਸ਼ੇਸ਼ ਫਰਮਾਇਸ਼ੀ ਸਾਮੱਗਰੀ ਵਾਂਗ, ਇਨ੍ਹਾਂ ਦੀ ਕੀਮਤ ਅਗਲੀ ਭਿਜਵਾਈ ਦੇ ਨਾਲ ਹੀ ਸੰਸਥਾ ਨੂੰ ਭੇਜ ਦਿੱਤੀ ਜਾਣੀ ਚਾਹੀਦੀ ਹੈ। ਇਨ੍ਹਾਂ ਖੰਡਾਂ ਨੂੰ ਭੇਜਣ ਮਗਰੋਂ, ਸਾਡੇ ਕੋਲ ਪੁਰਾਣੇ ਖੰਡਾਂ ਦਾ ਹੋਰ ਕੋਈ ਆਰਡਰ ਬਾਕੀ ਨਹੀਂ ਰਹੇਗਾ—ਸਾਰੀਆਂ ਕਲੀਸਿਯਾਵਾਂ ਨੂੰ ਉਹ ਸਾਰੇ ਪੁਰਾਣੇ ਖੰਡ ਮਿਲ ਚੁੱਕੇ ਹੋਣਗੇ ਜਿਨ੍ਹਾਂ ਦਾ ਉਨ੍ਹਾਂ ਨੇ ਹੁਣ ਤਕ ਆਰਡਰ ਦਿੱਤਾ ਹੈ। ਲੇਕਿਨ, ਸਾਡੇ ਕੋਲ ਇਨ੍ਹਾਂ ਖੰਡਾਂ ਦਾ ਇਕ ਛੋਟਾ ਸਟਾਕ ਬਾਕੀ ਰਹੇਗਾ। ਇਸ ਲਈ, ਕੋਈ ਵੀ ਵਿਅਕਤੀ ਜੋ ਇਨ੍ਹਾਂ ਖੰਡਾਂ ਦਾ ਇੱਛੁਕ ਹੈ, ਉਸ ਨੂੰ ਤੁਰੰਤ ਆਪਣੀ ਕਲੀਸਿਯਾ ਰਾਹੀਂ ਇਨ੍ਹਾਂ ਦੀ ਫਰਮਾਇਸ਼ ਕਰਨੀ ਚਾਹੀਦੀ ਹੈ। ਇਕ ਵਾਰ ਇਹ ਸਟਾਕ ਖ਼ਤਮ ਹੋ ਜਾਣ ਤੇ, ਅਸੀਂ ਪੁਰਾਣੇ ਖੰਡਾਂ ਲਈ ਹੋਰ ਕੋਈ ਫਰਮਾਇਸ਼ ਗ੍ਰਹਿਣ ਨਹੀਂ ਕਰਾਂਗੇ—ਕੇਵਲ ਭਾਵੀ ਖੰਡਾਂ ਦੇ ਲਈ ਸਥਾਈ ਆਰਡਰਾਂ ਨੂੰ ਸਵੀਕਾਰ ਕੀਤਾ ਜਾਵੇਗਾ, ਨਾਲ ਹੀ ਨਵੇਂ ਖੰਡਾਂ ਦੇ ਲਈ ਚਾਲੂ ਸਥਾਈ ਆਰਡਰਾਂ ਦੀ ਪੂਰਤੀ ਜਾਰੀ ਰਹੇਗੀ।