ਘੋਸ਼ਣਾਵਾਂ
◼ ਕਲੀਸਿਯਾ ਨਾਲ ਸੰਗਤ ਕਰਨ ਵਾਲਿਆਂ ਨੂੰ ਪਹਿਰਾਬੁਰਜ ਅਤੇ ਅਵੇਕ! ਦੀਆਂ ਸਾਰੀਆਂ ਨਵੀਆਂ ਅਤੇ ਨਵਿਆਈਆਂ ਗਈਆਂ ਸਬਸਕ੍ਰਿਪਸ਼ਨਾਂ, ਜਿਨ੍ਹਾਂ ਵਿਚ ਉਨ੍ਹਾਂ ਦੀਆਂ ਆਪਣੀਆਂ ਨਿੱਜੀ ਸਬਸਕ੍ਰਿਪਸ਼ਨਾਂ ਵੀ ਸ਼ਾਮਲ ਹਨ, ਕਲੀਸਿਯਾ ਦੁਆਰਾ ਭੇਜਣੀਆਂ ਚਾਹੀਦੀਆਂ ਹਨ।
◼ ਕਿਉਂਕਿ ਸੰਸਥਾ ਨੂੰ ਹਰ ਮਹੀਨੇ ਅਨੇਕ ਕਲੀਸਿਯਾ ਰਿਪੋਰਟ (S-1) ਕਾਰਡ ਦੇਰੀ ਨਾਲ ਮਿਲ ਰਹੇ ਹਨ, ਇੱਥੇ ਕੁਝ ਯਾਦ-ਦਹਾਨੀਆਂ ਹਨ: (1) ਕਿਰਪਾ ਕਰ ਕੇ ਆਪਣੀ ਕਲੀਸਿਯਾ ਦੇ S-1 ਕਾਰਡ ਨੂੰ ਮਹੀਨੇ ਵਿਚ ਛੇਤੀ ਤੋਂ ਛੇਤੀ ਡਾਕ ਜਾਂ ਫ਼ੈਕਸ ਰਾਹੀਂ ਭੇਜੋ ਪਰੰਤੂ ਮਹੀਨੇ ਦੇ ਛੇਵੇਂ ਦਿਨ ਤੋਂ ਬਾਅਦ ਨਹ। (2) ਪ੍ਰਕਾਸ਼ਕਾਂ ਨੂੰ ਉਤਸ਼ਾਹ ਦਿਓ ਕਿ ਉਹ ਆਪਣੀਆਂ ਰਿਪੋਰਟਾਂ ਤੁਰੰਤ ਦੇਣ, ਪਰੰਤੂ ਪ੍ਰਕਾਸ਼ਕਾਂ ਦੀ ਰਿਪੋਰਟ ਲਈ ਮਹੀਨੇ ਦੇ ਛੇਵੇਂ ਦਿਨ ਤੋਂ ਬਾਅਦ ਇੰਤਜ਼ਾਰ ਨਾ ਕਰੋ; ਦੇਰ ਨਾਲ ਮਿਲੀਆਂ ਰਿਪੋਰਟਾਂ ਨੂੰ ਅਗਲੇ ਮਹੀਨੇ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ ਅਤੇ ਰਿਪੋਰਟ ਕੀਤੀ ਗਈ ਸਰਗਰਮੀ ਅਤੇ ਦੇਰੀ ਨਾਲ ਰਿਪੋਰਟ ਕਰਨ ਵਾਲੇ ਪ੍ਰਕਾਸ਼ਕਾਂ ਦੀ ਗਿਣਤੀ ਨੂੰ ਅਗਲੇ ਮਹੀਨੇ ਵਿਚ ਰਿਪੋਰਟ ਕੀਤੀ ਗਈ ਸਰਗਰਮੀ ਅਤੇ ਰਿਪੋਰਟ ਕਰਨ ਵਾਲੇ ਪ੍ਰਕਾਸ਼ਕਾਂ ਦੀ ਗਿਣਤੀ ਵਿਚ ਜੋੜਿਆ ਜਾ ਸਕਦਾ ਹੈ। (3) ਜੇਕਰ ਰਿਪੋਰਟਾਂ ਦੇਰੀ ਨਾਲ ਮਿਲੀਆਂ ਹਨ ਜਾਂ S-1 ਭੇਜਣ ਮਗਰੋਂ ਗ਼ਲਤੀਆਂ ਨਜ਼ਰ ਆਉਂਦੀਆਂ ਹਨ, ਤਾਂ ਸੰਸਥਾ ਨੂੰ ਜੋੜ ਜਾਂ ਸੋਧ ਨਾ ਭੇਜੋ। ਜੋੜ ਜਾਂ ਸੋਧ ਨੂੰ ਅਗਲੇ ਮਹੀਨੇ ਦੀ ਆਪਣੀ ਕਲੀਸਿਯਾ ਰਿਪੋਰਟ ਵਿਚ ਸਥਾਨਕ ਤੌਰ ਤੇ ਸ਼ਾਮਲ ਕਰੋ। (4) ਜੇਕਰ ਤੁਹਾਨੂੰ ਆਪਣੇ ਮਾਸਿਕ ਚਿੱਠੇ ਨਾਲ ਇਕ ਯਾਦ-ਪੱਤਰ ਮਿਲਦਾ ਹੈ ਜੋ ਤੁਹਾਨੂੰ ਕਿਸੇ ਖ਼ਾਸ ਮਹੀਨੇ ਦੀ ਡੁਪਲੀਕੇਟ ਰਿਪੋਰਟ ਭੇਜਣ ਲਈ ਦਰਖ਼ਾਸਤ ਕਰਦਾ ਹੈ, ਤਾਂ ਕਿਰਪਾ ਕਰ ਕੇ ਇਹ ਤੁਰੰਤ ਭੇਜੋ। ਇਹ ਨਾ ਸੋਚੋ ਕਿ ਕਿਉਂ ਜੋ ਤੁਸੀਂ ਆਪਣੀ ਕਲੀਸਿਯਾ ਰਿਪੋਰਟ ਭੇਜ ਦਿੱਤੀ ਹੈ, ਇਹ ਸਾਨੂੰ ਕਦੇ ਨਾ ਕਦੇ ਮਿਲ ਹੀ ਜਾਵੇਗੀ। ਡਾਕ ਵਿਚ ਅਨੇਕ ਰਿਪੋਰਟਾਂ ਗੁੰਮ ਹੋ ਰਹੀਆਂ ਹਨ ਪਰੰਤੂ ਸਾਨੂੰ ਕਲੀਸਿਯਾਵਾਂ ਨੂੰ ਤਿੰਨ ਜਾਂ ਚਾਰ ਦਰਖ਼ਾਸਤਾਂ ਭੇਜਣ ਦੀ ਜ਼ਰੂਰਤ ਪੈ ਰਹੀ ਹੈ ਇਸ ਤੋਂ ਪਹਿਲਾਂ ਕਿ ਉਹ ਸਾਨੂੰ ਡੁਪਲੀਕੇਟ ਰਿਪੋਰਟ ਭੇਜਣ। ਡੁਪਲੀਕੇਟ ਦੇ ਨਾਲ ਸਪੱਸ਼ਟੀਕਰਣ ਭੇਜਣ ਦੀ ਕੋਈ ਜ਼ਰੂਰਤ ਨਹੀਂ ਹੈ, ਕਿਰਪਾ ਕਰ ਕੇ ਕੇਵਲ ਡੁਪਲੀਕੇਟ ਤੁਰੰਤ ਭੇਜੋ।
◼ ਨਵੇਂ ਪ੍ਰਕਾਸ਼ਨ ਉਪਲਬਧ:
ਆਪਣੀ ਸੇਵਕਾਈ ਨੂੰ ਸੰਪੰਨ ਕਰਨ ਲਈ ਸੰਗਠਿਤ (ਸੋਧ 1997)—ਤਾਮਿਲ
ਕੀ ਇਹ ਸੰਸਾਰ ਬਚੇਗਾ? ਟ੍ਰੈਕਟ ਨੰ. 19—ਪੰਜਾਬੀ
ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ?—ਉਰਦੂ, ਸਿੰਧੀ
ਵਾਚ ਟਾਵਰ ਪ੍ਰਕਾਸ਼ਨ ਇੰਡੈਕਸ 1986-1995—ਅੰਗ੍ਰੇਜ਼ੀ
ਇਹ ਦਸ-ਸਾਲਾ ਇੰਡੈਕਸ ਪਾਇਨੀਅਰਾਂ ਲਈ 95 ਰੁਪਏ ਹੈ ਅਤੇ ਪ੍ਰਕਾਸ਼ਕਾਂ ਤੇ ਪਬਲਿਕ ਲਈ 130 ਰੁਪਏ ਹੈ।
◼ ਮੁੜ ਉਪਲਬਧ ਪ੍ਰਕਾਸ਼ਨ:
ਐਮਫ਼ੈਟਿਕ ਡਾਇਗਲੌਟ—ਅੰਗ੍ਰੇਜ਼ੀ
ਔਥੋਰਾਈਜ਼ਡ ਵਰਯਨ ਵਿਦ ਕਾਨਕੋਰਡੈਂਸ (bi10)—ਅੰਗ੍ਰੇਜ਼ੀ
ਸੱਚੀ ਸ਼ਾਂਤੀ ਅਤੇ ਸੁਰੱਖਿਆ—ਤੁਸੀਂ ਉਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ?—ਅੰਗ੍ਰੇਜ਼ੀ
ਸਾਰੀਆਂ ਕੌਮਾਂ ਲਈ ਖ਼ੁਸ਼ ਖ਼ਬਰੀ—ਅੰਗ੍ਰੇਜ਼ੀ
ਸ਼ਾਸਤਰ ਉੱਤੇ ਅੰਤਰਦ੍ਰਿਸ਼ਟੀ—ਅੰਗ੍ਰੇਜ਼ੀ
ਕੀ ਕੋਈ ਪਰਮੇਸ਼ੁਰ ਹੈ ਜਿਹੜਾ ਫਿਕਰ ਕਰਦਾ ਹੈ?—ਹਿੰਦੀ, ਕੰਨੜ, ਗੁਜਰਾਤੀ, ਤਾਮਿਲ, ਤੇਲਗੂ, ਮਰਾਠੀ, ਮਲਿਆਲਮ
ਕੌਂਪ੍ਰੀਹੇਨਸਿਵ ਕਾਨਕੋਰਡੈਂਸ ਆਫ਼ ਦ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ—ਅੰਗ੍ਰੇਜ਼ੀ
ਖ਼ੁਸ਼ੀ—ਇਹ ਕਿਵੇਂ ਹਾਸਲ ਕਰਨੀ ਹੈ?—ਅੰਗ੍ਰੇਜ਼ੀ
ਜੀਵਨ—ਇਹ ਇੱਥੇ ਕਿਵੇਂ ਆਇਆ? ਕ੍ਰਮ-ਵਿਕਾਸ ਦੁਆਰਾ ਜਾਂ ਸ੍ਰਿਸ਼ਟੀ ਦੁਆਰਾ? (ਵੱਡੀ ਅਤੇ ਛੋਟੀ ਪੁਸਤਕ)—ਅੰਗ੍ਰੇਜ਼ੀ
ਤੁਹਾਡੀ ਜਵਾਨੀ—ਇਸ ਦਾ ਪੂਰਾ ਲਾਭ ਉਠਾਉਣਾ—ਅੰਗ੍ਰੇਜ਼ੀ
ਨਿਊ ਵਰਲਡ ਟ੍ਰਾਂਸਲੇਸ਼ਨ ਵਿਦ ਮਾਰਜਿਨਲ ਰੈਫ਼ਰੈਂਸਿਸ (Rbi8)—ਅੰਗ੍ਰੇਜ਼ੀ
ਪੜ੍ਹਨਾ-ਲਿਖਣਾ ਸਿੱਖੋ—ਅੰਗ੍ਰੇਜ਼ੀ
‘ਪੂਰਾ ਸ਼ਾਸਤਰ ਪਰਮੇਸ਼ੁਰ ਤੋਂ ਪ੍ਰੇਰਿਤ ਹੈ ਅਤੇ ਲਾਭਕਾਰੀ ਹੈ’—ਅੰਗ੍ਰੇਜ਼ੀ
ਯਹੋਵਾਹ ਦੀ ਉਸਤਤੀ ਗਾਓ (ਵੱਡੀ ਪੁਸਤਕ ਅਤੇ ਵੱਡੇ ਅੱਖਰਾਂ ਵਾਲੀ ਗੀਤ-ਪੁਸਤਕ)—ਅੰਗ੍ਰੇਜ਼ੀ