ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 5/97 ਸਫ਼ੇ 4-6
  • ਸਬਸਕ੍ਰਿਪਸ਼ਨਾਂ ਨੂੰ ਕਿਵੇਂ ਸੰਭਾਲੀਏ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸਬਸਕ੍ਰਿਪਸ਼ਨਾਂ ਨੂੰ ਕਿਵੇਂ ਸੰਭਾਲੀਏ
  • ਸਾਡੀ ਰਾਜ ਸੇਵਕਾਈ—1997
ਸਾਡੀ ਰਾਜ ਸੇਵਕਾਈ—1997
km 5/97 ਸਫ਼ੇ 4-6

ਸਬਸਕ੍ਰਿਪਸ਼ਨਾਂ ਨੂੰ ਕਿਵੇਂ ਸੰਭਾਲੀਏ

1 ਇਹ ਦੇਖ ਕੇ ਬਹੁਤ ਹੀ ਖ਼ੁਸ਼ੀ ਹੁੰਦੀ ਹੈ ਕਿ ਭਾਰਤ ਸ਼ਾਖਾ ਸੰਸਾਰ ਭਰ ਵਿਚ 40 ਤੋਂ ਵੱਧ ਦੇਸ਼ਾਂ ਨੂੰ ਭਾਰਤੀ ਭਾਸ਼ਾਵਾਂ ਵਿਚ ਰਸਾਲੇ ਮੁਹੱਈਆ ਕਰ ਰਹੀ ਹੈ। ਇਸ ਤੋਂ ਇਲਾਵਾ, ਜਿਵੇਂ ਅਸੀਂ ਦੂਜੇ ਦੇਸ਼ਾਂ ਨੂੰ ਭਾਰਤੀ ਭਾਸ਼ਾਵਾਂ ਵਿਚ ਸਬ­ਸਕ੍ਰਿਪਸ਼ਨ ਭੇਜਦੇ ਹਾਂ, ਉਸੇ ਤਰ੍ਹਾਂ ਦੂਜੀਆਂ ਸ਼ਾਖਾਵਾਂ ਤੋਂ ਸਾਨੂੰ ਵਿਦੇਸ਼ੀ ਭਾਸ਼ਾਵਾਂ ਵਿਚ ਸਬਸਕ੍ਰਿਪਸ਼ਨਾਂ ਹਾਸਲ ਹੁੰਦੀਆਂ ਹਨ, ਅਤੇ ਇਸ ਲਈ ਸਾਨੂੰ ਭਾਰਤ, ਬੰਗਲਾਦੇਸ਼, ਅਤੇ ਨੇਪਾਲ ਵਿਚ ਵਿਦੇਸ਼ੀ ਭਾਸ਼ਾਵਾਂ ਬੋਲਣ ਵਾਲਿਆਂ ਨੂੰ ਉਨ੍ਹਾਂ ਦੀ ਭਾਸ਼ਾ ਵਿਚ ਸਬਸਕ੍ਰਿਪਸ਼ਨ ਹਾਸਲ ਕਰਵਾਉਣ ਵਿਚ ਮਦਦ ਕਰਨ ਦਾ ਵਿਸ਼ੇਸ਼-ਸਨਮਾਨ ਪ੍ਰਾਪਤ ਹੈ। ਸਬਸਕ੍ਰਿਪਸ਼ਨ ਹਾਸਲ ਕਰਨ ਵਿਚ ਤੁਹਾਡੇ ਜਤਨਾਂ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਅਤੇ ਤੁਹਾਨੂੰ ਇਸ ਸੰਬੰਧ ਵਿਚ ਸਕਾਰਾਤਮਕ ਮਨੋਬਿਰਤੀ ਬਣਾਈ ਰੱਖਣ ਲਈ ਉਤਸ਼ਾਹਿਤ ਕਰਦੇ ਹਾਂ।

2 ਫਿਰ ਵੀ, ਦੇਸ਼ ਭਰ ਵਿਚ ਡਾਕ ਰਾਹੀਂ ਰਸਾਲਿਆਂ ਦੀ ਸਪਲਾਈ ਦੇ ਸੰਬੰਧ ਵਿਚ ਅਸੀਂ ਕੁਝ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਆਏ ਹਾਂ। ਕਈ ਸਬ­ਸਕ੍ਰਿਪਸ਼ਨਾਂ ਅਤੇ ਵਰਤਾਵਿਆਂ ਲਈ ਰਸਾਲੇ ਆਪਣੀ ਮੰਜ਼ਲ ਤਕ ਨਹੀਂ ਪਹੁੰਚਾਏ ਜਾ ਰਹੇ ਹਨ; ਕੁਝ ਤਾਂ ਨਾ ਪਹੁੰਚਾਉਣਯੋਗ ਡਾਕ ਵਜੋਂ ਸੰਸਥਾ ਨੂੰ ਮੋੜੇ ਜਾਂਦੇ ਹਨ। ਜਾਂਚ ਕਰਨ ਤੇ ਪ੍ਰਗਟ ਹੋਇਆ ਹੈ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਸੀ ਜੇਕਰ ਪ੍ਰਕਾਸ਼ਕ ਸਬਸਕ੍ਰਿਪਸ਼ਨਾਂ ਨੂੰ ਸੰਭਾਲਣ ਵਿਚ ਜ਼ਿਆਦਾ ਚੌਕਸ ਅਤੇ ਚੁਸਤ ਹੁੰਦੇ। ਇਸ ਲਈ ਅਸੀਂ ਤੁਹਾਨੂੰ ਹੇਠ ਦਿੱਤੇ ਨੁਕਤਿਆਂ ਤੇ ਗੌਰ ਕਰਨ ਲਈ ਉਤਸ਼ਾਹਿਤ ਕਰਦੇ ਹਾਂ, ਜੋ ਬਿਹਤਰ ਸੇਵਾ ਨੂੰ ਯਕੀਨੀ ਬਣਾਉਣਗੇ ਅਤੇ ਸਬਸਕ੍ਰਿਪਸ਼ਨਾਂ ਨੂੰ ਸੰਭਾਲਣ ਵਿਚ ਬੇਲੋੜੀਆਂ ਸਮੱਸਿਆਵਾਂ ਅਤੇ ਦੇਰੀ ਨਾ ਹੋਣ ਵਿਚ ਮਦਦ ਕਰਨਗੇ।

3 ਅਗਾਊਂ ਯੋਜਨਾਬੰਦੀ ਦੇ ਸਿੱਟੇ ਵਜੋਂ ਬਿਹਤਰ ਸੇਵਾ ਮੁਹੱਈਆ ਕੀਤੀ ਜਾਵੇਗੀ। (ਉਤ. 41:33-36; ਲੂਕਾ 14:28-30) ਮਿਸਾਲ ਵਜੋਂ, ਜਦੋਂ ਸਹਿ­ਯੋਗੀ ਪਾਇਨੀਅਰ ਹੁੰਦੇ ਹਨ, ਉਦੋਂ ਕਲੀਸਿਯਾਵਾਂ ਨੂੰ ਸ਼ਾਇਦ ਰਸਾਲਿਆਂ ਲਈ ਸਪੈਸ਼ਲ ਆਰਡਰ ਦੇਣੇ ਪੈਣ। ਇਹ ਦੇਖਣ ਲਈ ਅਖ਼ੀਰਲੇ ਪਲ ਤਕ ਉਡੀਕਣ ਦੀ ਬਜਾਇ ਕਿ ਕਿੰਨੇ ਪ੍ਰਕਾਸ਼ਕ ਸਹਿਯੋਗੀ ਪਾਇਨੀਅਰਾਂ ਵਜੋਂ ਆਪਣਾ ਨਾਂ ਦਿੰਦੇ ਹਨ, ਇਸ ਸੇਵਾ ਵਿਚ ਭਾਗ ਲੈਣ ਵਾਲਿਆਂ ਦੀ ਅਨੁਮਾਨਿਤ ਗਿਣਤੀ ਉੱਤੇ ਆਧਾਰਿਤ, ਸਪੈਸ਼ਲ ਆਰਡਰਾਂ ਨੂੰ ਕਾਫ਼ੀ ਸਮਾਂ ਪਹਿਲਾਂ ਭੇਜਣਾ ਬੁੱਧੀ­ਮਤਾ ਹੋਵੇਗੀ। ਹਾਲਾਂਕਿ ਅਸੀਂ ਤੁਹਾਡੇ ਵੱਲੋਂ ਦਰਖ਼ਾਸਤ ਕੀਤੇ ਗਏ ਸਭ ਰਸਾਲੇ ਮੁਹੱਈਆ ਕਰਨੇ ਚਾਹੁੰਦੇ ਹਾਂ, ਪਰ ਦਰਖ਼ਾਸਤ ਕੀਤੇ ਗਏ ਅੰਕ ਦੇ ਛੱਪ ਜਾਣ ਮਗਰੋਂ ਸਪੈਸ਼ਲ ਆਰਡਰਾਂ ਨੂੰ ਪੂਰਾ ਕਰਨਾ ਸੰਭਵ ਨਹੀਂ ਹੈ। ਕਿਰਪਾ ਕਰ ਕੇ ਧਿਆਨ ਦਿਓ ਕਿ ਤੁਹਾਡੇ ਸਪੈਸ਼ਲ ਆਰਡਰ ਇੱਛਿਤ ਅੰਕ ਦੀ ਤਾਰੀਖ਼ ਤੋਂ 60 ਦਿਨ ਪਹਿਲਾਂ ਸੰਸਥਾ ਨੂੰ ਪਹੁੰਚਣੇ ਚਾਹੀਦੇ ਹਨ। ਪਰੰਤੂ, ਵਰਤਮਾਨ ਆਰਡਰ ਵਿਚ ਜਾਂ ਪਤੇ ਵਿਚ ਕੋਈ ਵੀ ਤਬਦੀਲੀ 45 ਦਿਨਾਂ ਦੇ ਅੰਦਰ-ਅੰਦਰ ਲਾਗੂ ਕੀਤੀ ਜਾਵੇਗੀ।

4 ਸਹੀ, ਪੜ੍ਹਨਯੋਗ, ਅਤੇ ਪੂਰੀ ਜਾਣਕਾਰੀ ਹਰ ਪ੍ਰਕਾਰ ਦੀ ਡਾਕ ਦੀ ਸਹੀ ਵੰਡਾਈ ਦੀ ਕੁੰਜੀ ਹੈ। ਜਦੋਂ ਤੁਸੀਂ ਸਬਸਕ੍ਰਿਪਸ਼ਨ ਪਰਚੀ ਜਾਂ ਵਰਤਾਵਿਆਂ ਲਈ ਰਸਾਲਿਆਂ ਦਾ ਡਾਕ-ਪਤਾ ਭਰਦੇ ਹੋ, ਤਾਂ ਕਿਰਪਾ ਕਰ ਕੇ ਯਾਦ ਰੱਖੋ ਕਿ ਇਹ ਅਜਿਹੇ ਵਿਅਕਤੀ ਦੁਆਰਾ ਸਹੀ-ਸਹੀ ਪੜ੍ਹਿਆ ਅਤੇ ਸਮਝਿਆ ਜਾਣਾ ਚਾਹੀਦਾ ਹੈ ਜੋ ਸ਼ਾਇਦ ਤੁਹਾਡੇ ਇਲਾਕੇ ਦੀਆਂ ਥਾਵਾਂ ਦੇ ਨਾਵਾਂ ਤੋਂ ਜਾਣੂ ਨਾ ਹੋਵੇ। ਇਸ ਲਈ, ਕਿਰਪਾ ਕਰ ਕੇ ਨਿਸ਼ਚਿਤ ਕਰੋ ਕਿ ਸਭ ਲੋੜੀਂਦੀ ਜਾਣਕਾਰੀ ਸਹੀ ਤਰਤੀਬ ਵਿਚ ਦਿੱਤੀ ਗਈ ਹੈ ਅਤੇ ਪੜ੍ਹਨਯੋਗ ਢੰਗ ਨਾਲ ਅਤੇ ਸਹੀ-ਸਹੀ ਲਿਖੀ ਗਈ ਹੈ। ਕੋਈ ਵੀ ਸ਼ਹਿਰ ਜਾਂ ਡਾਕਖਾਨੇ ਦਾ ਨਾਂ, ਜਾਂ ਪਿੰਨ-ਕੋਡ ਸੰਖਿਪਤ ਵਿਚ ਨਹੀਂ ਲਿਖਿਆ ਜਾਣਾ ਚਾਹੀਦਾ ਹੈ। ਜਾਣਕਾਰੀ ਦੇ ਹਰੇਕ ਅੰਗ ਨੂੰ ਕਾਮਿਆਂ ਨਾਲ ਅਲੱਗ ਕਰੋ ਅਤੇ ਹਰੇਕ ਸ਼ਬਦ ਮਗਰੋਂ ਥਾਂ ਛੱਡੋ। ਗ਼ਲਤ ਜਾਂ ਅਧੂਰੀ ਜਾਣਕਾਰੀ ਦੇ ਕਾਰਨ ਡਾਕ-ਵੰਡਾਈ ਵਿਚ ਦੇਰੀ ਜਾਂ ਰੁਕਾਵਟ ਹੋਵੇਗੀ। ਸਬਸਕ੍ਰਿਪਸ਼ਨਾਂ ਦੇ ਸੰਬੰਧ ਵਿਚ, ਲਿਖੀ ਗਈ ਜਾਣਕਾਰੀ ਦੀ ਪੁਸ਼ਟੀ ਕਰਨ ਲਈ ਗਾਹਕ ਨੂੰ ਕਹਿਣਾ ਹਮੇਸ਼ਾ ਵਧੀਆ ਰਹਿੰਦਾ ਹੈ। ਵਰਤਾਵਿਆਂ ਲਈ ਰਸਾਲਿਆਂ ਦਾ ਡਾਕ-ਪਤਾ ਅਜਿਹੀ ਥਾਂ ਦਾ ਹੋਣਾ ਚਾਹੀਦਾ ਹੈ ਜਿੱਥੇ ਡਾਕੀਏ ਨੂੰ ਰਸਾਲੇ ਪਹੁੰਚਾਉਣ ਵਿਚ ਸੁਵਿਧਾ ਹੋਵੇ।

5 ਨਵੇਂ ਸੇਵਾ ਫਾਰਮਾਂ ਦੀ ਵਰਤੋਂ ਕਰੋ। ਫਾਰਮਾਂ ਦਾ ਉਦੇਸ਼ ਕੰਮ ਨੂੰ ਆਸਾਨ ਅਤੇ ਤੇਜ਼ ਕਰਨਾ ਹੈ। ਮਿਸਾਲ ਵਜੋਂ, ਵਰਤਾਵੇ ਲਈ ਆਰਡਰ (M-AB-202) ਫਾਰਮ ਵਰਤਦੇ ਹੋਏ ਤੁਸੀਂ ਵਰਤਾਵਿਆਂ ਲਈ ਰਸਾਲਿਆਂ ਦਾ ਨਵਾਂ ਆਰਡਰ ਦੇ ਸਕਦੇ ਹੋ, ਜਾਂ ਵਰਤਮਾਨ ਆਰਡਰ ਨੂੰ ਵਧਾ, ਘਟਾ ਜਾਂ ਰੱਦ ਕਰ ਸਕਦੇ ਹੋ, ਜਾਂ ਸਪੈਸ਼ਲ ਆਰਡਰ ਦੇ ਸਕਦੇ ਹੋ। ਇਸ ਲਈ, ਸੰਸਥਾ ਨੂੰ ਚਿੱਠੀਆਂ ਲਿਖਣ ਦੀ ਬਜਾਇ, ਕਿਰਪਾ ਕਰ ਕੇ ਇਸ ਮਕਸਦ ਲਈ ਦਿੱਤੇ ਗਏ ਸੇਵਾ ਫਾਰਮ ਦੀ ਵਰਤੋਂ ਕਰੋ। ਸਬਸਕ੍ਰਿਪਸ਼ਨ ਮੁੜ-ਭਰਾਈ ਲਈ, ਕਿਰਪਾ ਕਰ ਕੇ ਸਬਸਕ੍ਰਿਪਸ਼ਨ ਸਮਾਪਤੀ (M-91/M-191) ਪਰਚੀਆਂ ਵਰਤਣ ਦੀ ਕੋਸ਼ਿਸ਼ ਕਰੋ। ਜੇ ਇਹ ਉਪਲਬਧ ਨਹੀਂ ਹਨ, ਤਾਂ ਤੁਸੀਂ (ਰੈਪਰ ਤੋਂ) ਗਾਹਕ ਦੇ ਪਤੇ ਦਾ ਲੇਬਲ ਨਵੀਂ ਸਬਸਕ੍ਰਿਪਸ਼ਨ ਪਰਚੀ ਨਾਲ ਜਾਂ ਇਕ ਮੁੜ-ਭਰਾਈ ਫਾਰਮ (M-5/M-105) ਨਾਲ ਜੋੜ ਕੇ ਸੰਸਥਾ ਨੂੰ ਭੇਜ ਸਕਦੇ ਹੋ। ਸਬਸਕ੍ਰਿਪਸ਼ਨ ਪਤੇ ਵਿਚ ਤਬਦੀਲੀਆਂ ਨੂੰ ਸਬਸਕ੍ਰਿਪਸ਼ਨ ਪਤੇ ਵਿਚ ਤਬਦੀਲੀ (M-205) ਫਾਰਮ ਵਰਤਦੇ ਹੋਏ, ਛੇ ਹਫ਼ਤੇ ਪਹਿਲਾਂ ਰਿਪੋਰਟ ਕੀਤਾ ਜਾਣਾ ਚਾਹੀਦਾ ਹੈ। ਤਬਦੀਲੀ ਕਰਦੇ ਸਮੇਂ, ਸਾਨੂੰ ਹਮੇਸ਼ਾ ਪੁਰਾਣਾ ਅਤੇ ਨਵਾਂ ਪਤਾ ਦਿਓ। ਇਹ ਬਹੁਤ ਸਹਾਈ ਹੋਵੇਗਾ ਜੇਕਰ ਤੁਸੀਂ ਰਸਾਲੇ ਦੇ ਲਿਫ਼ਾਫ਼ੇ ਤੋਂ ਪੁਰਾਣੇ ਪਤੇ ਦਾ ਲੇਬਲ ਨਾਲ ਜੋੜ ਸਕੋ। ਗਾਹਕ ਨੂੰ ਪਤੇ ਵਿਚ ਕੋਈ ਵੀ ਤਬਦੀਲੀ ਬਾਰੇ ਸਥਾਨਕ ਡਾਕਖਾਨੇ ਨੂੰ ਸੂਚਿਤ ਕਰਨ ਲਈ ਜਾਂ ਇਸ ਤਬਦੀਲੀ ਦੇ ਲਾਗੂ ਹੋਣ ਤਕ ਡਾਕਖਾਨੇ ਤੋਂ ਰਸਾਲੇ ਚੁੱਕਣ ਲਈ ਖ਼ਾਸ ਪ੍ਰਬੰਧ ਕਰਨ ਲਈ ਬੇਨਤੀ ਕਰੋ। ਇਸੇ ਤਰ੍ਹਾਂ, ਜਦੋਂ ਵਰਤਾਵਿਆਂ ਲਈ ਰਸਾਲਿਆਂ ਦੇ ਡਾਕ-ਪਤੇ ਵਿਚ ਤਬਦੀਲੀ ਹੁੰਦੀ ਹੈ, ਤਾਂ ਕਲੀਸਿਯਾਵਾਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਇਸ ਤਬਦੀਲੀ ਦੇ ਲਾਗੂ ਹੋਣ ਤਕ ਪੁਰਾਣੇ ਪਤੇ ਤੋਂ ਜਾਂ ਡਾਕਖਾਨੇ ਤੋਂ ਆਪਣੇ ਰਸਾਲੇ ਚੁੱਕਣ ਦੇ ਪ੍ਰਬੰਧ ਕਰਨ।

6 ਸਬਸਕ੍ਰਿਪਸ਼ਨਾਂ ਨੂੰ ਅਤੇ ਸੰਸਥਾ ਵੱਲੋਂ ਪੁੱਛ-ਗਿੱਛ ਨੂੰ ਫ਼ਟਾਫਟ ਸੰਭਾਲੋ। ਸਬਸਕ੍ਰਿਪਸ਼ਨਾਂ ਮਿਲਦੇ ਹੀ ਅਗਲੀ ਸਭਾ ਵਿਚ ਕਲੀਸਿਯਾ ਦੇ ਨਿਯੁਕਤ ਭਰਾ ਨੂੰ ਦੇ ਦੇਣੀਆਂ ਚਾਹੀਦੀਆਂ ਹਨ। ਹਰ ਹਫ਼ਤੇ ਸੈਕਟਰੀ ਨੂੰ ਹਾਸਲ ਹੋਈਆਂ ਸਾਰੀਆਂ ਸਬਸਕ੍ਰਿਪਸ਼ਨਾਂ, ਭਾਵੇਂ ਇਹ ਕੇਵਲ ਇਕ ਹੀ ਹੋਵੇ, ਨੂੰ ਸਹੀ ਢੰਗ ਨਾਲ ਭਰੇ ਗਏ ਸਪਤਾਹਕ ਸਬਸਕ੍ਰਿਪਸ਼ਨ (M-AB-203) ਫਾਰਮ ਸਮੇਤ ਸੰਸਥਾ ਨੂੰ ਭੇਜਣਾ ਚਾਹੀਦਾ ਹੈ। ਸਬਸਕ੍ਰਿਪਸ਼ਨਾਂ ਨੂੰ ਮਾਸਿਕ ਭਿਜਵਾਈ ਨਾਲ ਭੇਜਣ ਲਈ ਰੋਕਿਆ ਨਹੀਂ ਜਾਣਾ ਚਾਹੀਦਾ ਹੈ। ਸੰਸਥਾ ਨੂੰ ਭੇਜੀ ਗਈ ਹਰ ਚੀਜ਼ ਦੀ ਇਕ ਕਾਪੀ ਹਮੇਸ਼ਾ ਆਪਣੇ ਕੋਲ ਰੱਖੋ। ਪ੍ਰਕਾਸ਼ਕਾਂ ਨੂੰ ਗਾਹਕਾਂ ਕੋਲ ਵਾਪਸ ਜਾਣਾ ਚਾਹੀਦਾ ਹੈ, ਇਹ ਨਿਸ਼ਚਿਤ ਕਰਨ ਲਈ ਕਿ ਉਨ੍ਹਾਂ ਨੂੰ ਰਸਾਲੇ ਮਿਲ ਰਹੇ ਹਨ। ਆਮ ਤੌਰ ਤੇ, ਜਦੋਂ ਸੰਸਥਾ ਨੂੰ ਸਬਸਕ੍ਰਿਪਸ਼ਨ ਪਰਚੀਆਂ ਮਿਲਦੀਆਂ ਹਨ, ਉਸ ਤਾਰੀਖ਼ ਤੋਂ ਛੇ ਹਫ਼ਤਿਆਂ ਦੇ ਵਿਚ-ਵਿਚ ਗਾਹਕਾਂ ਨੂੰ ਆਪਣੀ ਸਬ­ਸਕ੍ਰਿਪਸ਼ਨ ਦਾ ਪਹਿਲਾ ਅੰਕ ਮਿਲ ਜਾਣਾ ਚਾਹੀਦਾ ਹੈ। ਕਿਰਪਾ ਕਰ ਕੇ ਫ਼ਟਾਫਟ ਕਾਰਵਾਈ ਕਰੋ ਜਦੋਂ ਤੁਸੀਂ ਸੰਸਥਾ ਤੋਂ ਕੋਈ ਨੋਟਿਸ ਹਾਸਲ ਕਰਦੇ ਹੋ, ਜਿਵੇਂ ਕਿ ਤਸਦੀਕ ਨੋਟਿਸ (M-232), ਸਬਸਕ੍ਰਿਪਸ਼ਨ ਸਮਾਪਤੀ (M-91 ਜਾਂ M-191) ਫਾਰਮ, ਨਾ ਪਹੁੰਚਾਉਣਯੋਗ ਸਬਸਕ੍ਰਿਪਸ਼ਨ ਦੀ ਪੈਰਵੀ (M-210) ਫਾਰਮ, ਇਤਿਆਦਿ। ਜਦੋਂ ਤੁਸੀਂ ਕਿਸੇ ਨਾ ਪਹੁੰਚਾਉਣਯੋਗ ਸਬਸਕ੍ਰਿਪਸ਼ਨ ਦੇ ਗਾਹਕ ਨੂੰ ਲੱਭ ਲੈਂਦੇ ਹੋ, ਤਾਂ ਉਸ ਨੂੰ ਇਹ ਦੱਸਿਆ ਜਾਣਾ ਚਾਹੀਦਾ ਹੈ ਕਿ ਉਸ ਨੂੰ ਸ਼ਾਇਦ ਕੁਝ ਸਮੇਂ ਲਈ ਰਸਾਲੇ ਹਾਸਲ ਨਾ ਹੋਣ। ਪਰੰਤੂ ਨਾ ਪਹੁੰਚਾਉਣਯੋਗ ਸਬ­ਸਕ੍ਰਿਪਸ਼ਨ ਦੀ ਪੈਰਵੀ ਪਰਚੀ, ਤੁਹਾਡੀਆਂ ਟਿੱਪਣੀਆਂ ਸਮੇਤ ਸੰਸਥਾ ਨੂੰ ਮਿਲਦੇ ਹੀ ਇਹ ਮੁੜ ਸ਼ੁਰੂ ਕੀਤੀ ਜਾਵੇਗੀ।

7 ਵਰਤਾਵਿਆਂ ਲਈ ਰਸਾਲੇ ਜਾਂ ਸਬਸਕ੍ਰਿਪਸ਼ਨਾਂ ਦੀ ਭਿਜਵਾਈ ਵਿਚ ਬੇਨੇਮੀਆਂ ਨੂੰ ਬਿਨਾਂ ਦੇਰ ਕੀਤੇ ਰਿਪੋਰਟ ਕਰੋ। ਜੇਕਰ ਵਰਤਾਵਿਆਂ ਲਈ ਰਸਾਲਿਆਂ ਦਾ ਕੋਈ ਵੀ ਅੰਕ ਉਸ ਅੰਕ ਦੀ ਤਾਰੀਖ਼ ਤਕ ਹਾਸਲ ਨਹੀਂ ਹੋਇਆ ਹੈ, ਤਾਂ ਸੰਸਥਾ ਨੂੰ ਵੇਰਵੇ ਸਹਿਤ ਲਿਖੋ। ਜੇ ਤੁਸੀਂ ਫ਼ਟਾਫਟ ਰਿਪੋਰਟ ਕਰੋ, ਤਾਂ ਸੰਸਥਾ ਸ਼ਾਇਦ ਤੁਹਾਡੇ ਨੁਕਸਾਨ ਦੀ ਪੂਰਤੀ ਕਰੇ। ਜੇ ਸਬਸਕ੍ਰਿਪਸ਼ਨ ਹਾਸਲ ਨਹੀਂ ਹੋ ਰਹੀ ਹੈ ਅਤੇ ਇਸ ਨੂੰ ਸੰਸਥਾ ਨੂੰ ਭੇਜੇ ਅੱਠ ਹਫ਼ਤਿਆਂ ਤੋਂ ਜ਼ਿਆਦਾ ਸਮਾਂ ਬੀਤ ਚੁੱਕਾ ਹੈ, ਤਾਂ ਇਹ ਕਲੀਸਿਯਾ ਦੁਆਰਾ ਰਿਪੋਰਟ ਕੀਤੀ ਜਾਣੀ ਚਾਹੀਦੀ ਹੈ। ਜੇ ਪਿਛਲੇ ਦੋ ਮਾਸਿਕ ਚਿੱਠਿਆਂ ਉੱਤੇ ਇਹ ਚਾਰਜ ਨਹੀਂ ਕੀਤੀ ਗਈ ਹੈ, ਤਾਂ ਸੈਕਟਰੀ ਨੂੰ ਇਕ ਸਹਿਪੱਤਰ ਸਮੇਤ, ਸਪਤਾਹਕ ਸਬਸਕ੍ਰਿਪਸ਼ਨ ਫਾਰਮ ਦੀ ਇਕ ਕਾਪੀ ਅਤੇ ਸਾਰੀਆਂ ਸੰਬੰਧਿਤ ਸਬਸਕ੍ਰਿਪਸ਼ਨ ਪਰਚੀਆਂ ਦੀਆਂ ਡੁਪਲੀਕੇਟ ਕਾਪੀਆਂ ਦੁਬਾਰਾ ਭੇਜਣੀਆਂ ਪੈਣਗੀਆਂ। ਪਰੰਤੂ, ਜੇਕਰ ਇਹ ਮਾਸਿਕ ਚਿੱਠੇ ਉੱਤੇ ਚਾਰਜ ਕੀਤੀ ਗਈ ਹੈ, ਤਾਂ ਕੇਵਲ ਵਿਚਾਰ ਅਧੀਨ ਸਬਸਕ੍ਰਿਪਸ਼ਨ ਪਰਚੀਆਂ ਦੀ ਇਕ ਕਾਪੀ ਭੇਜੋ, ਅਤੇ ਨਾਲੇ ਇਕ ਸਹਿਪੱਤਰ ਵੀ ਭੇਜੋ ਇਹ ਸਮਝਾਉਂਦੇ ਹੋਏ ਕਿ ਸਬਸਕ੍ਰਿਪਸ਼ਨ ਚਾਰਜ ਕੀਤੀਆਂ ਗਈਆਂ ਹਨ ਪਰ ਹਾਸਲ ਨਹੀਂ ਹੋ ਰਹੀਆਂ ਹਨ। ਕਿਰਪਾ ਕਰ ਕੇ ਉਸ ਸਪਤਾਹਕ ਸਬਸਕ੍ਰਿਪਸ਼ਨ (M-AB-203) ਫਾਰਮ ਦੀਆਂ ਕਾਪੀਆਂ ਨਾ ਭੇਜੋ ਜਿਨ੍ਹਾਂ ਦਾ ਚਾਰਜ ਪਹਿਲਾਂ ਹੀ ਚਿੱਠੇ ਉੱਤੇ ਦਿਖਾਇਆ ਜਾ ਚੁੱਕਾ ਹੈ।

8 ਸਥਾਨਕ ਡਾਕ ਅਧਿਕਾਰੀਆਂ ਨਾਲ ਚੰਗਾ ਸੰਬੰਧ ਰਸਾਲਿਆਂ ਦੀ ਸਹੀ ਵੰਡਾਈ ਵਿਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਸਾਡੇ ਨਾਲ ਬਿਹਤਰ ਜਾਣ-ਪਛਾਣ, ਉਨ੍ਹਾਂ ਦੀ ਸਾਡੇ ਬਾਰੇ ਅਤੇ ਸਾਡੇ ਰਸਾਲਿਆਂ ਬਾਰੇ ਕੋਈ ਵੀ ਪੂਰਵ-ਧਾਰਣਾ ਨੂੰ ਦੂਰ ਕਰ ਸਕਦੀ ਹੈ। ਉਹ ਸਾਡੇ ਨਿਮਿੱਤ ਜੋ ਮਹੱਤਵਪੂਰਣ ਸੇਵਾ ਕਰਦੇ ਹਨ, ਉਸ ਲਈ ਕਦਰਦਾਨੀ ਪ੍ਰਗਟ ਕਰਨੀ ਵਧੀਆ ਫਲ ਲਿਆ­ਵੇਗੀ। (ਨਿਆ. 8:1-3) ਇਹ ਚੰਗਾ ਹੋਵੇਗਾ ਜੇਕਰ ਕਲੀਸਿਯਾ ਦੇ ਅਨੁ­ਭਵੀ ਭਰਾ (ਅਤੇ ਭੈਣਾਂ) ਸਮੇਂ-ਸਮੇਂ ਤੇ ਸਥਾਨਕ ਡਾਕ ਅਧਿਕਾਰੀਆਂ ਨਾਲ ਦੋਸਤਾਨਾ ਮੁਲਾਕਾਤਾਂ ਕਰਨ। ਡਾਕੀਏ ਅਤੇ ਦੂਜੇ ਅਧਿਕਾਰੀਆਂ ਦੇ ਘਰਾਂ ਵਿਚ ਦੋਸਤਾਨਾ ਵਿਚਾਰ-ਵਟਾਂਦਰਾ ਕਰਨਾ, ਉਨ੍ਹਾਂ ਨਾਲ ਚੰਗੇ ਸੰਬੰਧ ਬਣਾਉਣ ਵਿਚ ਮਦਦ ਕਰ ਸਕਦਾ ਹੈ। ਆਪਣਾ ਸਹਿਯੋਗ ਦੇਣਾ, ਚੋਣਵੇਂ ਡਾਕਖਾਨਿਆਂ ਨੂੰ ਸੁਗਾਤ ਸਬਸਕ੍ਰਿਪਸ਼ਨਾਂ ਦੇਣੀਆਂ ਅਤੇ ਬਖ਼ਸ਼ੀਸ਼ ਦੇਣੀ ਕੁਝ ਹੋਰ ਗੱਲਾਂ ਹਨ ਜਿਸ ਉੱਤੇ ਤੁਸੀਂ ਸੰਬੰਧ ਸੁਧਾਰਨ ਲਈ ਵਿਚਾਰ ਕਰ ਸਕਦੇ ਹੋ।

9 ਕਦੇ ਵੀ ਬਹਿਸੀ ਨਾ ਹੋਵੋ। ਆਪਣੇ ਡਾਕੀਏ ਨਾਲ ਦਿਆਲੂ ਢੰਗ ਨਾਲ ਪੇਸ਼ ਆਓ, ਉਦੋਂ ਵੀ ਜਦੋਂ ਉਹ ਤੁਹਾਡੀ ਡਾਕ ਸਮੇਂ ਸਿਰ ਨਹੀਂ ਪਹੁੰਚਾਉਂਦਾ ਹੈ, ਇਹ ਜਾਣਦੇ ਹੋਏ ਕਿ ਉਸ ਨੂੰ ਵੀ ਸ਼ਾਇਦ ਕਈ ਸਮੱਸਿਆਵਾਂ ਅਤੇ ਔਖਿਆਈਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੋਵੇਗਾ। (ਯਾਕੂ. 3:13) ਆਪਣੀ ਡਾਕ ਚੁੱਕਣ ਵਿਚ ਸਥਾਨਕ ਡਾਕਖਾਨੇ ਨੂੰ ਸਹਿਯੋਗ ਦਿਓ, ਖ਼ਾਸ ਕਰਕੇ ਜਦੋਂ ਭਾਰੀਆਂ ਚੀਜ਼ਾਂ ਸ਼ਾਮਲ ਹੁੰਦੀਆਂ ਹਨ। ਅਜਿਹੇ ਮਾਮਲਿਆਂ ਵਿਚ, ਇਹ ਸ਼ਾਇਦ ਬਿਹਤਰ ਹੋਵੇ ਜੇਕਰ ਤੁਸੀਂ ਡਾਕਖਾਨੇ ਤੋਂ ਆਪਣੀ ਡਾਕ ਨੂੰ, ਖ਼ਾਸ ਕਰਕੇ ਰਸਾਲਿਆਂ ਦੇ ਬੰਡਲਾਂ ਨੂੰ ਨਿਯਮਿਤ ਤੌਰ ਤੇ ਚੁੱਕਣ ਲਈ ਕਿਸੇ ਦਾ ਪ੍ਰਬੰਧ ਕਰ ਸਕੋ, ਇਹ ਆਸ ਕਰਨ ਦੀ ਬਜਾਇ ਕਿ ਡਾਕੀਆ ਆ ਕੇ ਤੁਹਾਡੇ ਘਰ ਦੇ ਜਾਵੇ। ਪਰ ਤੁਸੀਂ ਡਾਕੀਏ ਨੂੰ ਬੇਨਤੀ ਕਰ ਸਕਦੇ ਹੋ ਕਿ ਉਹ ਤੁਹਾਡੀ ਡਾਕ ਆਉਣ ਤੇ ਤੁਹਾਨੂੰ ਦੱਸ ਦੇਵੇ।

10 ਯਹੋਵਾਹ ਸਾਡੇ ਤੋਂ ਆਸ ਰੱਖਦਾ ਹੈ ਕਿ ਅਸੀਂ ਸਰਕਾਰੀ ਕਰਮਚਾਰੀਆਂ, ਜਿਸ ਵਿਚ ਡਾਕ ਅਧਿਕਾਰੀ ਵੀ ਸ਼ਾਮਲ ਹਨ, ਦੇ ਨਾਲ ਵਰਤਾਉ ਕਰਨ ਵਿਚ ਚੌਕਸ ਅਤੇ ਸੁਚੱਜੇ ਹੋਈਏ। (ਮੱਤੀ 10:16) ਸਬਸਕ੍ਰਿਪਸ਼ਨਾਂ ਦਾ ਕੀ ਬਣਦਾ ਹੈ, ਇਸ ਦਾ ਅਸਰ ਸਥਾਨਕ ਕਲੀਸਿਯਾ ਦੀ ਅਤੇ ਸੰਸਥਾ ਦੀ ਨੇਕਨਾਮੀ ਉੱਤੇ, ਅਤੇ, ਸਭ ਤੋਂ ਜ਼ਰੂਰੀ, ਪਰਮੇਸ਼ੁਰ ਦੇ ਨਾਂ ਉੱਤੇ ਪੈਂਦਾ ਹੈ। (1 ਸਮੂ. 16:7ਅ) ਇਸ ਲਈ, ਅਸੀਂ ਤੁਹਾਨੂੰ ਇਸ ਉੱਤੇ ਵਿਚਾਰ ਕਰਨ ਲਈ ਉਤਸ਼ਾਹਿਤ ਕਰਦੇ ਹਾਂ ਕਿ ਤੁਸੀਂ ਬਿਹਤਰ ਡਾਕ ਸੇਵਾ ਹਾਸਲ ਕਰਨ ਲਈ ਸਥਾਨਕ ਤੌਰ ਤੇ ਕੀ ਕਰ ਸਕਦੇ ਹੋ। ਸਾਨੂੰ ਯਕੀਨ ਹੈ ਕਿ ਜਿਉਂ-ਜਿਉਂ ਤੁਸੀਂ ਸੰਸਥਾ ਦੀ ਸੇਧ ਦੀ ਪੈਰਵੀ ਕਰਦੇ ਹੋ ਅਤੇ ਸਥਾਨਕ ਡਾਕ ਅਧਿਕਾਰੀਆਂ ਨੂੰ ਸਹਿਯੋਗ ਦਿੰਦੇ ਹੋ, ਤੁਸੀਂ ਆਪਣੇ ਲਈ ਚੰਗੀ ਸੇਵਾ ਨੂੰ ਯਕੀਨੀ ਬਣਾਓਗੇ।

[ਸਫ਼ੇ 6 ਉੱਤੇ ਡੱਬੀ]

ਬਿਹਤਰ ਸੇਵਾ ਨੂੰ ਯਕੀਨੀ ਬਣਾਉਣ ਲਈ ਤੁਸੀਂ ਕੀ ਕਰ ਸਕਦੇ ਹੋ

(ੳ) ਸਬਸਕ੍ਰਿਪਸ਼ਨ ਪਰਚੀਆਂ ਭਰਦੇ ਸਮੇਂ ਕਿਰਪਾ ਕਰ ਕੇ ਨਿਸ਼ਚਿਤ ਕਰੋ ਕਿ ਸਭ ਲੋੜੀਂਦੀ ਜਾਣਕਾਰੀ ਸਹੀ-ਸਹੀ, ਪੜ੍ਹਨਯੋਗ ਢੰਗ ਨਾਲ, ਅਤੇ ਸਹੀ ਤਰਤੀਬ ਵਿਚ ਲਿਖੀ ਗਈ ਹੈ। ਪਤੇ ਵਿਚ ਜਾਣਕਾਰੀ ਦੇ ਹਰੇਕ ਅੰਗ ਨੂੰ ਅਲੱਗ ਕਰਨ ਲਈ ਕਾਮਿਆਂ ਦੀ ਵਰਤੋਂ ਕਰੋ। ਤੁਸੀਂ ਜੋ ਕੁਝ ਲਿਖਿਆ ਹੈ, ਉਸ ਦੀ ਪੁਸ਼ਟੀ ਕਰਨ ਲਈ ਗਾਹਕ ਨੂੰ ਕਹਿਣਾ ਵਧੀਆ ਰਹਿੰਦਾ ਹੈ।

(ਅ) ਗਾਹਕ ਦੇ ਨਾਂ ਅੱਗੇ ਸ਼੍ਰੀ, ਸ਼੍ਰੀਮਤੀ, ਕੁਮਾਰੀ, ਜਾਂ ਡਾ., ਇਤਿਆਦਿ ਅਗੇਤਰ ਲਾਏ ਜਾ ਸਕਦੇ ਹਨ, ਪਰ ਆਮ ਤੌਰ ਤੇ ਪਿਛੇਤਰ ਲਾਉਣ ਦੀ ਲੋੜ ਨਹੀਂ ਹੈ।

(ੲ) ਡਾਕਖਾਨੇ ਅਤੇ ਸ਼ਹਿਰ ਦੇ ਨਾਂ, ਇੱਥੋਂ ਤਕ ਕਿ ਮਹਾਂਨਗਰਾਂ ਦੇ ਨਾਂ ਨੂੰ ਵੀ ਪੂਰਾ-ਪੂਰਾ ਲਿਖਣਾ ਚਾਹੀਦਾ ਹੈ—ਸੰਖਿਪਤ ਰੂਪ ਇਸਤੇਮਾਲ ਨਾ ਕਰੋ। ਜੇ ਤੁਸੀਂ ਨਹੀਂ ਜਾਣਦੇ ਹੋ ਕਿ ਪਿੰਨ-ਕੋਡ ਕੀ ਹੈ, ਤਾਂ ਕਿਰਪਾ ਕਰ ਕੇ ਇਸ ਦੀ ਨਿਯਤ ਥਾਂ ਤੇ ਲਕੀਰ ਖਿੱਚ ਦਿਓ।

(ਸ) ਕਲੀਸਿਯਾ ਨੰਬਰ ਉਸ ਕਲੀਸਿਯਾ ਦਾ ਹੋਣਾ ਚਾਹੀਦਾ ਹੈ ਜਿਸ ਦੇ ਖੇਤਰ ਵਿਚ ਗਾਹਕ ਵੱਸਦਾ ਹੈ। ਜੇਕਰ ਉਹ ਤੁਹਾਡੀ ਕਲੀਸਿਯਾ ਦੇ ਖੇਤਰ ਤੋਂ ਬਾਹਰ ਵੱਸਦਾ ਹੈ ਅਤੇ ਤੁਹਾਨੂੰ ਉਸ ਕਲੀਸਿਯਾ ਦਾ ਨੰਬਰ ਨਹੀਂ ਪਤਾ ਹੈ ਜਿਸ ਦੇ ਖੇਤਰ ਵਿਚ ਉਹ ਹੈ, ਤਾਂ ਕਿਰਪਾ ਕਰ ਕੇ ਇਸ ਲਈ ਦਿੱਤੀ ਗਈ ਥਾਂ ਤੇ ਲਕੀਰ ਖਿੱਚ ਦਿਓ।

(ਹ) ਸੁਗਾਤ ਸਬਸਕ੍ਰਿਪਸ਼ਨਾਂ ਦੇ ਸੰਬੰਧ ਵਿਚ ਪਰਚੀ ਦੇ ਉੱਪਰ ਸੱਜੇ ਕੋਣੇ ਵਿਚ ਦਿੱਤੀ ਗਈ ਡੱਬੀ ਵਿਚ ਠੀਕਾ ਲਾਉਣਾ ਚਾਹੀਦਾ ਹੈ। ਨਿਸ਼ਚਿਤ ਕਰੋ ਕਿ ਸੁਗਾਤ ਦੇਣ ਵਾਲੇ ਵਿਅਕਤੀ ਦਾ ਨਾਂ ਅਤੇ ਠਿਕਾਣਾ ਉਸ ਥਾਂ ਤੇ ਲਿਖਿਆ ਗਿਆ ਹੈ ਜੋ ਸਬਸਕ੍ਰਿਪਸ਼ਨ ਹਾਸਲ ਕਰਨ ਵਾਲੇ ਵਿਅਕਤੀ ਬਾਰੇ ਜਾਣਕਾਰੀ ਲਈ ਦਿੱਤੀ ਗਈ ਹੈ।

(ਕ) ਭਾਸ਼ਾ ਦਾ ਨਾਂ ਪੂਰੀ ਤਰ੍ਹਾਂ ਨਾਲ ਲਿਖਿਆ ਜਾਣਾ ਚਾਹੀਦਾ ਹੈ, ਭਾਵੇਂ ਇਹ ਅੰਗ੍ਰੇਜ਼ੀ ਸਬਸਕ੍ਰਿਪਸ਼ਨ ਹੋਵੇ। ਬ੍ਰੇਲ ਸਬਸਕ੍ਰਿਪਸ਼ਨ ਦੇ ਮਾਮਲੇ ਵਿਚ, ਭਾਸ਼ਾ ਦੇ ਨਾਲ-ਨਾਲ ਇਸ ਦਾ ਵੀ ਜ਼ਿਕਰ ਕਰੋ। (ਉਦਾਹਰਣ: “ਬ੍ਰੇਲ-ਅੰਗ੍ਰੇਜ਼ੀ।”) ਇਸ ਵੇਲੇ, ਕੋਈ ਵੀ ਭਾਰਤੀ ਭਾਸ਼ਾ ਵਿਚ ਬ੍ਰੇਲ ਪ੍ਰਕਾਸ਼ਨ ਉਪਲਬਧ ਨਹੀਂ ਹਨ।

(ਖ) ਸਥਾਨਕ ਸਬਸਕ੍ਰਿਪਸ਼ਨ ਦੀ ਮਿਆਦ ਘੱਟੋ-ਘੱਟ 12 ਅੰਕ ਅਤੇ ਜ਼ਿਆਦਾ ਤੋਂ ਜ਼ਿਆਦਾ 5 ਸਾਲ ਹੈ, ਪਰੰਤੂ ਕੋਈ ਵੀ ਹਵਾਈ ਡਾਕ ਸਬਸਕ੍ਰਿਪਸ਼ਨ ਇਕ ਸਾਲ ਤੋਂ ਵੱਧ ਸਮੇਂ ਲਈ ਨਹੀਂ ਲਈ ਜਾਣੀ ਚਾਹੀਦੀ ਹੈ।

(ਗ) ਮੁੜ-ਭਰਾਈ: ਕਿਰਪਾ ਕਰ ਕੇ ਮੁੜ-ਭਰਾਈ ਲਈ ਸਬਸਕ੍ਰਿਪਸ਼ਨ ਸਮਾਪਤੀ ਪਰਚੀਆਂ (M-91 ਅਤੇ M-191) ਇਸਤੇਮਾਲ ਕਰੋ। ਜੇ ਇਹ ਉਪਲਬਧ ਨਹੀਂ ਹਨ, ਤਾਂ ਮੁੜ-ਭਰਾਈ ਫਾਰਮ (M-5/M-105) ਜਾਂ ਨਵੀਆਂ ਪਰਚੀਆਂ ਇਸਤੇਮਾਲ ਕਰੋ। ਅਜਿਹੇ ਮਾਮਲੇ ਵਿਚ, ਇਹ ਚੰਗਾ ਹੋਵੇਗਾ ਜੇਕਰ ਤੁਸੀਂ ਗਾਹਕ ਨੂੰ ਹਾਸਲ ਹੋਏ ਰਸਾਲੇ ਦੇ ਲਿਫ਼ਾਫ਼ੇ ਤੋਂ ਪਤੇ ਦਾ ਲੇਬਲ ਨਾਲ ਭੇਜ ਸਕੋ।

(ਘ) ਵੱਡੇ-ਛਾਪ ਸੰਸਕਰਣ ਕੁਝ ਭਾਸ਼ਾਵਾਂ ਵਿਚ (ਪਰ ਕੋਈ ਵੀ ਭਾਰਤੀ ਭਾਸ਼ਾ ਵਿਚ ਨਹੀਂ) ਉਪਲਬਧ ਹੈ, ਜਿਵੇਂ ਕਿ ਪਹਿਰਾਬੁਰਜ ਦੇ ਸਫ਼ੇ 2 ਉੱਤੇ ਦਿਖਾਇਆ ਗਿਆ ਹੈ। ਇਸ ਵਿਚ ਕੇਵਲ ਅਧਿਐਨ ਲੇਖ ਹੁੰਦੇ ਹਨ।

(ਙ) ਮੁੱਲ: ਵਰਤਮਾਨ ਸਬਸਕ੍ਰਿਪਸ਼ਨ ਮੁੱਲ ਰਸਾਲਿਆਂ ਵਿਚ ਦਿਖਾਏ ਗਏ ਹਨ। ਪਾਇਨੀਅਰ ਮੁੱਲ ਅਤੇ ਬ੍ਰੇਲ ਸਬਸਕ੍ਰਿਪਸ਼ਨਾਂ ਦਾ ਮੁੱਲ ਨਵੀਨਤਮ ਪਹਿਰਾਬੁਰਜ ਪ੍ਰਕਾਸ਼ਨਾਂ ਦੀ ਮੁੱਲ ਸੂਚੀ ਤੋਂ ਹਾਸਲ ਕੀਤਾ ਜਾ ਸਕਦਾ ਹੈ, ਜਦ ਤਕ ਕਿ ਇਹ ਸੂਚੀ ਸਾਡੀ ਰਾਜ ਸੇਵਕਾਈ ਵਿਚ ਨਵੇਂ ਮੁੱਲ ਦੀ ਘੋਸ਼ਣਾ ਦੁਆਰਾ ਮਨਸੂਖ ਨਾ ਕੀਤੀ ਜਾਵੇ। ਸੈਕਟਰੀ ਨੂੰ ਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਸਬਸਕ੍ਰਿਪਸ਼ਨ ਪਰਚੀ ਉੱਤੇ ਦਿਖਾਈ ਗਈ ਰਕਮ, ਸਪਤਾਹਕ ਸਬਸਕ੍ਰਿਪਸ਼ਨ ਫਾਰਮ ਉੱਤੇ ਦਿਖਾਈ ਗਈ ਰਕਮ ਨਾਲ ਮੇਲ ਖਾਂਦੀ ਹੈ।

(ਚ) ਭਾਰਤ ਤੋਂ ਅਰਬ ਦੇਸ਼ਾਂ ਨੂੰ ਛੱਡ ਹੋਰ ਕਿਸੇ ਵੀ ਬਾਹਰਲੇ ਦੇਸ਼ ਨੂੰ ਭੇਜੇ ਗਏ ਰਸਾਲਿਆਂ ਦਾ ਹਵਾਈ ਡਾਕ ਸਬਸਕ੍ਰਿਪਸ਼ਨ ਮੁੱਲ ਇਸ ਵੇਲੇ, ਆਮ ਸਬਸਕ੍ਰਿਪਸ਼ਨ ਮੁੱਲ ਤੋਂ ਇਲਾਵਾ, 9 ਰੁਪਏ ਪ੍ਰਤਿ ਡਾਕ ਹੈ। ਖਾੜੀ ਦੇਸ਼ਾਂ ਲਈ ਸਾਰੀਆਂ ਸਬਸਕ੍ਰਿਪਸ਼ਨਾਂ ਨੂੰ ਪ੍ਰਥਮ ਦਰਜੇ ਦੀ ਡਾਕ ਰਾਹੀਂ ਭੇਜਿਆ ਜਾਂਦਾ ਹੈ ਅਤੇ ਡਾਕ ਖ਼ਰਚ 11 ਰੁਪਏ ਪ੍ਰਤਿ ਡਾਕ ਹੈ। ਕਿਰਪਾ ਕਰ ਕੇ ਦੂਜੇ ਦੇਸ਼ਾਂ ਵਿਚ ਛਪੇ ਰਸਾਲਿਆਂ ਦੇ ਵਰਤਮਾਨ ਹਵਾਈ ਡਾਕ ਮੁੱਲ ਬਾਰੇ ਸੰਸਥਾ ਨਾਲ ਸੰਪਰਕ ਕਰੋ।

(ਛ) ਸਾਰੀਆਂ ਸਬਸਕ੍ਰਿਪਸ਼ਨਾਂ, ਜਿਨ੍ਹਾਂ ਵਿਚ ਪ੍ਰਕਾਸ਼ਕਾਂ ਦੀਆਂ ਨਿੱਜੀ ਸਬ­ਸਕ੍ਰਿਪਸ਼ਨਾਂ ਵੀ ਸ਼ਾਮਲ ਹਨ, ਸਥਾਨਕ ਕਲੀਸਿਯਾ ਦੁਆਰਾ ਭੇਜੋ। ਉਸੇ ਤਰ੍ਹਾਂ, ਜਦੋਂ ਸੰਸਥਾ ਤੋਂ ਕੁਝ ਪੁੱਛਣ ਦੀ ਲੋੜ ਪਵੇ, ਤਾਂ ਇਹ ਕਲੀਸਿਯਾ ਦੁਆਰਾ ਪੁੱਛੋ। ਸਬਸਕ੍ਰਿਪਸ਼ਨ ਮਿਲਦੇ ਹੀ ਅਗਲੀ ਸਭਾ ਵਿਚ ਸਾਰੀਆਂ ਸਬਸਕ੍ਰਿਪਸ਼ਨ ਪਰਚੀਆਂ ਦੀਆਂ ਦੋ-ਦੋ ਕਾਪੀਆਂ ਸਬਸਕ੍ਰਿਪਸ਼ਨ ਦੀ ਸੰਭਾਲ ਲਈ ਨਿਯੁਕਤ ਭਰਾ ਨੂੰ ਸੌਂਪ ਦਿਓ। ਹਰ ਹਫ਼ਤੇ ਸੈਕਟਰੀ ਨੂੰ ਹਾਸਲ ਹੋਈਆਂ ਸਾਰੀਆਂ ਸਬਸਕ੍ਰਿਪ­ਸ਼ਨਾਂ, ਭਾਵੇਂ ਇਹ ਕੇਵਲ ਇਕ ਹੀ ਹੋਵੇ, ਨੂੰ ਸਹੀ ਢੰਗ ਨਾਲ ਭਰੇ ਗਏ ਸਪਤਾਹਕ ਸਬਸਕ੍ਰਿਪਸ਼ਨ (M-AB-203) ਫਾਰਮ ਸਮੇਤ ਸੰਸਥਾ ਨੂੰ ਭੇਜਣਾ ਚਾਹੀਦਾ ਹੈ। ਕੋਈ ਵੀ ਸਬਸਕ੍ਰਿਪਸ਼ਨ ਮਾਸਿਕ ਭਿਜਵਾਈ ਨਾਲ ਭੇਜਣ ਲਈ ਰੋਕੀ ਨਹੀਂ ਜਾਣੀ ਚਾਹੀਦੀ ਹੈ।

(ਜ) ਗਾਹਕਾਂ ਕੋਲ ਵਾਪਸ ਜਾਓ, ਇਹ ਨਿਸ਼ਚਿਤ ਕਰਨ ਲਈ ਕਿ ਉਨ੍ਹਾਂ ਨੂੰ ਰਸਾਲੇ ਮਿਲ ਰਹੇ ਹਨ। ਸੰਸਥਾ ਨੂੰ ਸਬਸਕ੍ਰਿਪਸ਼ਨ ਪਰਚੀ(ਆਂ) ਮਿਲਣ ਦੇ ਸਮੇਂ ਤੋਂ ਲੈ ਕੇ ਗਾਹਕ ਨੂੰ ਰਸਾਲੇ (ਰਸਾਲਿਆਂ) ਦੀ ਪਹਿਲੀ ਕਾਪੀ ਮਿਲਣ ਤਕ ਛੇ ਹਫ਼ਤੇ ਲੱਗ ਸਕਦੇ ਹਨ।

(ਝ) ਜਿਹੜੀਆਂ ਸਬਸਕ੍ਰਿਪਸ਼ਨਾਂ ਸੰਸਥਾ ਨੂੰ ਪਰਚੀਆਂ ਭੇਜਣ ਦੇ ਅੱਠ ਹਫ਼ਤਿਆਂ ਤੋਂ ਵੱਧ ਸਮੇਂ ਮਗਰੋਂ ਵੀ ਹਾਸਲ ਨਹੀਂ ਹੁੰਦੀਆਂ ਹਨ, ਉਹ ਕਲੀਸਿਯਾ ਦੁਆਰਾ ਰਿਪੋਰਟ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਜੇ ਪਿਛਲੇ ਦੋ ਮਾਸਿਕ ਚਿੱਠਿਆਂ ਉੱਤੇ ਇਸ ਦਾ ਖਾਤਾ ਨਹੀਂ ਪਾਇਆ ਗਿਆ ਹੈ, ਤਾਂ ਸੈਕਟਰੀ ਨੂੰ ਇਕ ਸਹਿਪੱਤਰ ਸਮੇਤ, ਸਪਤਾਹਕ ਸਬਸਕ੍ਰਿਪਸ਼ਨ ਦੀ ਇਕ ਕਾਪੀ, ਅਤੇ ਸਾਰੇ ਸੰਬੰਧਿਤ ਸਬਸਕ੍ਰਿਪਸ਼ਨ ਪਰਚੀਆਂ ਦੀਆਂ ਡੁਪਲੀਕੇਟ ਕਾਪੀਆਂ ਦੁਬਾਰਾ ਭੇਜਣੀਆਂ ਚਾਹੀਦੀਆਂ ਹਨ। ਜੇਕਰ ਮਾਸਿਕ ਚਿੱਠੇ ਉੱਤੇ ਚਾਰਜ ਕੀਤਾ ਗਿਆ ਹੈ, ਤਾਂ ਕੇਵਲ ਵਿਚਾਰ ਅਧੀਨ ਸਬਸਕ੍ਰਿਪਸ਼ਨ ਪਰਚੀਆਂ ਦੀ ਕਾਪੀ ਭੇਜੋ, ਅਤੇ ਨਾਲੇ ਇਕ ਸਹਿਪੱਤਰ ਵੀ ਭੇਜੋ ਇਹ ਸਮਝਾਉਂਦੇ ਹੋਏ ਕਿ ਸਬਸਕ੍ਰਿਪਸ਼ਨਾਂ ਚਾਰਜ ਕੀਤੀਆਂ ਗਈਆਂ ਹਨ ਪਰ ਅਜੇ ਤਕ ਹਾਸਲ ਨਹੀਂ ਹੋਈਆਂ ਹਨ। ਕਿਰਪਾ ਕਰ ਕੇ ਅਜਿਹੇ ਕਿਸੇ ਵੀ ਸਪਤਾਹਕ ਸਬਸਕ੍ਰਿਪਸ਼ਨ ਫਾਰਮਾਂ ਦੀਆਂ ਕਾਪੀਆਂ ਨਾ ਭੇਜੋ ਜਿਨ੍ਹਾਂ ਦਾ ਚਾਰਜ ਪਹਿਲਾਂ ਹੀ ਚਿੱਠੇ ਉੱਤੇ ਦਿਖਾਇਆ ਜਾ ਚੁੱਕਾ ਹੈ।

(ਞ) ਪਤੇ ਵਿਚ ਤਬਦੀਲੀ, ਜੇਕਰ ਸੰਭਵ ਹੋਵੇ ਤਾਂ ਛੇ ਹਫ਼ਤੇ ਪਹਿਲਾਂ, ਸਬ­ਸਕ੍ਰਿਪਸ਼ਨ ਪਤੇ ਵਿਚ ਤਬਦੀਲੀ ਫਾਰਮ (M-205) ਵਰਤਦੇ ਹੋਏ ਰਿਪੋਰਟ ਕੀਤੀ ਜਾਣੀ ਚਾਹੀਦੀ ਹੈ, ਅਤੇ ਪੁਰਾਣਾ ਤੇ ਨਵਾਂ ਪਤਾ ਦੋਵੇਂ ਦੇਣੇ ਚਾਹੀਦੇ ਹਨ। ਜੇ ਸੰਭਵ ਹੋਵੇ, ਤਾਂ ਕਿਰਪਾ ਕਰ ਕੇ ਗਾਹਕ ਦੇ ਪੁਰਾਣੇ ਪਤੇ ਦਾ ਲੇਬਲ ਨਾਲ ਭੇਜੋ। ਗਾਹਕ ਨੂੰ ਪਤੇ ਵਿਚ ਤਬਦੀਲੀ ਬਾਰੇ ਸਥਾਨਕ ਡਾਕ ਅਧਿਕਾਰੀਆਂ ਨੂੰ ਸੂਚਿਤ ਕਰਨ ਲਈ ਅਤੇ/ਜਾਂ ਇਸ ਤਬਦੀਲੀ ਦੇ ਲਾਗੂ ਹੋਣ ਤਕ ਆਪਣੇ ਰਸਾਲਿਆਂ ਨੂੰ ਪੁਰਾਣੇ ਪਤੇ ਤੋਂ ਚੁੱਕਣ ਲਈ ਬੇਨਤੀ ਕਰੋ।

(ਟ) “ਨਾ ਪਹੁੰਚਾਉਣਯੋਗ ਸਬਸਕ੍ਰਿਪਸ਼ਨ ਦੀ ਪੈਰਵੀ” ਪਰਚੀਆਂ ਉਸ ਨੂੰ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਜਿਸ ਨੇ ਸਬਸਕ੍ਰਿਪਸ਼ਨ ਹਾਸਲ ਕੀਤੀ ਸੀ, ਤਾਂਕਿ ਉਹ ਗਾਹਕ ਕੋਲ ਜਾ ਕੇ ਮਾਮਲੇ ਨੂੰ ਠੀਕ ਕਰ ਸਕੇ। ਸੰਸਥਾ ਵੱਲੋਂ ਅਜਿਹੀ ਕਿਸੇ ਪੁੱਛ-ਗਿੱਛ ਨੂੰ ਫ਼ਟਾਫਟ ਸੰਭਾਲੋ।

(ਠ) ਡਾਕ ਅਧਿਕਾਰੀਆਂ ਨਾਲ ਦਿਆਲੂ ਅਤੇ ਸਹਿਯੋਗੀ ਬਣੋ, ਉਦੋਂ ਵੀ ਜਦੋਂ ਉਹ ਤੁਹਾਡੀ ਡਾਕ ਸਮੇਂ ਸਿਰ ਨਹੀਂ ਪਹੁੰਚਾਉਂਦੇ ਹਨ। ਇਹ ਸ਼ਾਇਦ ਉਨ੍ਹਾਂ ਨੂੰ ਚੰਗੀ ਮਨੋ-ਦਸ਼ਾ ਵਿਚ ਰੱਖੇ ਅਤੇ ਉਨ੍ਹਾਂ ਦੀਆਂ ਕੋਈ ਵੀ ਪੂਰਵ-ਧਾਰਣਾਵਾਂ ਨੂੰ ਦੂਰ ਕਰੇ।

ਜਿਉਂ-ਜਿਉਂ ਤੁਸੀਂ ਇਨ੍ਹਾਂ ਹਿਦਾਇਤਾਂ ਦੀ ਧਿਆਨ ਨਾਲ ਪੈਰਵੀ ਕਰਦੇ ਹੋ, ਅਸੀਂ ਯਕੀਨੀ ਹਾਂ ਕਿ ਸਬਸਕ੍ਰਿਪਸ਼ਨਾਂ ਨੂੰ ਸੰਭਾਲਣ ਵਿਚ ਦੇਰੀ ਲਿਆਉਣ ਵਾਲੀਆਂ ਜ਼ਿਆਦਾਤਰ ਸਮੱਸਿਆਵਾਂ ਦੂਰ ਕੀਤੀਆਂ ਜਾਣਗੀਆਂ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ