ਘੋਸ਼ਣਾਵਾਂ
◼ ਸਾਹਿੱਤ ਪੇਸ਼ਕਸ਼ ਨਵੰਬਰ: ਕਿੰਗਡਮ ਨਿਊਜ਼ ਨੰ. 35 ਦੀ ਵੰਡਾਈ ਜਾਰੀ ਰਹੇਗੀ। ਕਿੰਗਡਮ ਨਿਊਜ਼ ਨੰ. 35 ਦੀ ਉਪਲਬਧ ਸਪਲਾਈ ਖ਼ਤਮ ਹੋਣ ਮਗਰੋਂ, ਗਿਆਨ ਪੁਸਤਕ 20 ਰੁਪਏ ਲਈ ਪੇਸ਼ ਕੀਤੀ ਜਾ ਸਕਦੀ ਹੈ। ਦਸੰਬਰ: ਹੇਠਾਂ ਦਿੱਤੀਆਂ ਤਿੰਨ ਪੁਸਤਕਾਂ ਵਿੱਚੋਂ ਕਿਸੇ ਇਕ ਨੂੰ 45 ਰੁਪਏ ਦੇ ਚੰਦੇ ਤੇ ਪੇਸ਼ ਕੀਤਾ ਜਾ ਸਕਦਾ ਹੈ: ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ, (ਛੋਟੀ ਪੁਸਤਕ 25 ਰੁਪਏ), ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ, (ਛੋਟੀ ਪੁਸਤਕ 30 ਰੁਪਏ), ਜਾਂ ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ। ਵਿਕਲਪਕ ਵਜੋਂ, ਜੁਲਾਈ ਦੀ ਸਾਡੀ ਰਾਜ ਸੇਵਕਾਈ ਵਿਚ ਸੂਚੀਬੱਧ ਖ਼ਾਸ ਕੀਮਤ ਪੁਸਤਕਾਂ ਵਿੱਚੋਂ ਕਿਸੇ ਇਕ ਨੂੰ ਢਾਈ ਰੁਪਏ ਲਈ ਪੇਸ਼ ਕੀਤਾ ਜਾ ਸਕਦਾ ਹੈ। ਜਨਵਰੀ: ਸੰਸਥਾ ਵੱਲੋਂ ਅੱਧੀ ਕੀਮਤ ਜਾਂ ਖ਼ਾਸ ਕੀਮਤ ਪੁਸਤਕਾਂ ਵਜੋਂ ਸੂਚੀਬੱਧ ਕੀਤੀ ਗਈ ਕੋਈ ਵੀ ਪੁਰਾਣੀ 192 ਸਫ਼ਿਆਂ ਵਾਲੀ ਪੁਸਤਕ। ਜਿੱਥੇ ਅਜਿਹੀਆਂ ਪੁਸਤਕਾਂ ਸਥਾਨਕ ਭਾਸ਼ਾਵਾਂ ਵਿਚ ਉਪਲਬਧ ਨਹੀਂ ਹਨ, ਉੱਥੇ ਗਿਆਨ ਜਾਂ ਪਰਿਵਾਰਕ ਖ਼ੁਸ਼ੀ ਪੁਸਤਕਾਂ ਨੂੰ 20 ਰੁਪਏ ਪ੍ਰਤੀ ਕਾਪੀ ਲਈ ਪੇਸ਼ ਕੀਤਾ ਜਾ ਸਕਦਾ ਹੈ। ਫਰਵਰੀ: ਪੁਸਤਕ, ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ, 25 ਰੁਪਏ (ਵੱਡੀ ਪੁਸਤਕ 45 ਰੁਪਏ) ਦੇ ਚੰਦੇ ਤੇ ਜਾਂ ਸੰਸਥਾ ਵੱਲੋਂ ਅੱਧੀ ਕੀਮਤ ਜਾਂ ਖ਼ਾਸ ਕੀਮਤ ਪੁਸਤਕਾਂ ਵਜੋਂ ਸੂਚੀਬੱਧ ਕੀਤੀ ਗਈ ਕੋਈ ਵੀ ਪੁਰਾਣੀ 192 ਸਫ਼ਿਆਂ ਵਾਲੀ ਪੁਸਤਕ। ਜਿੱਥੇ ਅਜਿਹੀਆਂ ਪੁਸਤਕਾਂ ਸਥਾਨਕ ਭਾਸ਼ਾਵਾਂ ਵਿਚ ਉਪਲਬਧ ਨਹੀਂ ਹਨ, ਉੱਥੇ ਗਿਆਨ ਜਾਂ ਪਰਿਵਾਰਕ ਖ਼ੁਸ਼ੀ ਪੁਸਤਕਾਂ ਨੂੰ 20 ਰੁਪਏ ਪ੍ਰਤੀ ਕਾਪੀ ਲਈ ਪੇਸ਼ ਕੀਤਾ ਜਾ ਸਕਦਾ ਹੈ।
◼ ਨਵੰਬਰ 16 ਨੂੰ ਵਿਸ਼ੇਸ਼ ਮੁਹਿੰਮ ਖ਼ਤਮ ਹੋਣ ਮਗਰੋਂ, ਜਿਨ੍ਹਾਂ ਕਲੀਸਿਯਾਵਾਂ ਕੋਲ ਅਜੇ ਵੀ ਕਿੰਗਡਮ ਨਿਊਜ਼ ਨੰ. 35 ਦੀ ਸਪਲਾਈ ਹੈ, ਉਹ ਇਨ੍ਹਾਂ ਨੂੰ ਦੂਜਿਆਂ ਟ੍ਰੈਕਟਾਂ ਵਾਂਗ, ਭਾਵੇਂ ਘਰ-ਘਰ ਵਿਚ ਜਾਂ ਕਿਧਰੇ ਹੋਰ ਪੇਸ਼ ਕਰਨ ਲਈ ਪ੍ਰਕਾਸ਼ਕਾਂ ਨੂੰ ਉਤਸ਼ਾਹਿਤ ਕਰ ਸਕਦੀਆਂ ਹਨ। ਜੇਕਰ ਜਾਇਜ਼ ਹੈ, ਤਾਂ ਪ੍ਰਕਾਸ਼ਕ ਹਰੇਕ ਘਰ-ਵਿਖੇ-ਨਹੀਂ ਘਰਾਂ ਤੇ ਇਕ ਟ੍ਰੈਕਟ ਛੱਡ ਸਕਦੇ ਹਨ, ਇਹ ਨਿਸ਼ਚਿਤ ਕਰਦੇ ਹੋਏ ਕਿ ਇਹ ਰਾਹਗੀਰਾਂ ਦੀਆਂ ਅੱਖਾਂ ਤੋਂ ਓਹਲੇ ਰੱਖਿਆ ਗਿਆ ਹੈ। ਇਸ ਬਹੁਮੁੱਲੇ ਸੰਦੇਸ਼ ਦੀਆਂ ਬਾਕੀ ਸਾਰੀਆਂ ਕਾਪੀਆਂ ਨੂੰ ਵੰਡਣ ਦਾ ਜਤਨ ਕੀਤਾ ਜਾਣਾ ਚਾਹੀਦਾ ਹੈ।
◼ ਜਨਵਰੀ 1998 ਤੋਂ ਸ਼ੁਰੂ, ਸਰਕਟ ਨਿਗਾਹਬਾਨ ਆਪਣੀਆਂ ਮੁਲਾਕਾਤਾਂ ਦੌਰਾਨ “ਯਹੋਵਾਹ ਦੀ ਬਚਾਉਣ ਵਾਲੀ ਸ਼ਕਤੀ ਉੱਤੇ ਭਰੋਸਾ ਰੱਖੋ” ਨਾਮਕ ਪਬਲਿਕ ਭਾਸ਼ਣ ਅਤੇ “ਯਹੋਵਾਹ ਦੇ ਭੈ ਵਿਚ ਚਲਦੀਆਂ ਕਲੀਸਿਯਾਵਾਂ—ਚੰਗਾ ਆਚਰਣ ਕਾਇਮ ਰੱਖਦੀਆਂ ਹਨ” ਨਾਮਕ ਸਮਾਪਤੀ ਸੇਵਾ ਭਾਸ਼ਣ ਦੇਣਗੇ। ਵੀਰਵਾਰ (ਜਾਂ ਸ਼ੁੱਕਰਵਾਰ) ਨੂੰ ਉਨ੍ਹਾਂ ਦੇ ਪਹਿਲੇ ਸੇਵਾ ਭਾਸ਼ਣ ਦਾ ਵਿਸ਼ਾ ਹੈ: “ਪਰਮੇਸ਼ੁਰ ਦੇ ਸੁਗੰਧਿਤ ਗਿਆਨ ਨੂੰ ‘ਥਾਓਂ ਥਾਈਂ’ ਖਿਲਾਰਨਾ।”