ਚਾਰ-ਰੰਗੀ ਪ੍ਰੈੱਸ
ਅਸੀਂ ਜੁਲਾਈ 2, 1997, ਦੀ ਗਸ਼ਤੀ ਚਿੱਠੀ ਦੇ ਪ੍ਰਤੀ ਤੁਹਾਡੇ ਜਵਾਬੀ-ਕਰਮ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਉਸ ਚਿੱਠੀ ਵਿਚ ਇਹ ਖ਼ੁਸ਼ ਖ਼ਬਰੀ ਸੀ ਕਿ ਅਸੀਂ ਦੋ ਚਾਰ-ਰੰਗੀ ਪ੍ਰੈੱਸਾਂ ਲਗਵਾ ਕੇ ਰੰਗੀਨ ਪਹਿਰਾਬੁਰਜ ਅਤੇ ਜਾਗਰੂਕ ਬਣੋ! ਛਾਪਣਾ ਸ਼ੁਰੂ ਕਰਨ ਵਾਲੇ ਹਾਂ। ਇਨ੍ਹਾਂ ਪ੍ਰੈੱਸਾਂ ਦੀ ਹੁਣ ਕਿਸੇ ਵੀ ਸਮੇਂ ਭਾਰਤ ਪਹੁੰਚਣ ਦੀ ਆਸ ਹੈ, ਜਿਸ ਮਗਰੋਂ ਸਾਨੂੰ ਇਨ੍ਹਾਂ ਦਾ ਖ਼ਰਚਾ ਭਰਨਾ ਪਵੇਗਾ—ਹਰੇਕ ਪ੍ਰੈੱਸ ਨੂੰ ਵਸੂਲ ਕਰਨ ਅਤੇ ਲਗਵਾਉਣ ਦੀ ਅਨੁਮਾਨਿਤ ਕੀਮਤ ਲਗਭਗ 70 ਲੱਖ ਰੁਪਏ ਹੈ।
ਸਾਡੀ ਚਿੱਠੀ ਮਿਲਣ ਮਗਰੋਂ, ਬਹੁਤ ਸਾਰੀਆਂ ਕਲੀਸਿਯਾਵਾਂ ਅਤੇ ਭੈਣਾਂ-ਭਰਾਵਾਂ ਨੇ ਇਨ੍ਹਾਂ ਪ੍ਰੈੱਸਾਂ ਦੇ ਖ਼ਰਚੇ ਲਈ ਪ੍ਰਹਿਰੀਦੁਰਗ ਪ੍ਰਕਾਸ਼ਨ ਸੋਸਾਇਟੀ ਨੂੰ ਉਦਾਰ ਚੰਦੇ ਭੇਜੇ ਹਨ। ਕੁਝ ਤਾਂ ਹੁਣ ਵੀ ਚੰਦਾ ਭੇਜ ਰਹੇ ਹਨ, ਜਿਸ ਲਈ ਅਸੀਂ ਦਿਲੋਂ ਸ਼ੁਕਰਗੁਜ਼ਾਰ ਹਾਂ। ਇਸ ਖ਼ਾਸ ਪ੍ਰਾਜੈਕਟ ਪ੍ਰਤੀ ਯੋਗਦਾਨ ਦੇਣ ਦਾ ਅਵਸਰ ਅਜੇ ਵੀ ਖੁੱਲ੍ਹਾ ਹੈ, ਅਤੇ ਅਸੀਂ ਤੁਹਾਡੇ ਜਾਰੀ ਸਮਰਥਨ ਦੀ ਆਸ ਰੱਖਦੇ ਹਾਂ। ਚੰਦਾ ਭੇਜਣ, ਜਾਂ ਸੰਸਥਾ ਕੋਲ ਵਿਆਜ-ਰਹਿਤ ਰਕਮ ਜਮ੍ਹਾ ਕਰਾਉਣ ਦੀਆਂ ਇੱਛੁਕ ਕਲੀਸਿਯਾਵਾਂ ਅਤੇ ਭੈਣਾਂ-ਭਰਾਵਾਂ ਨੂੰ ਜੁਲਾਈ 2, 1997, ਦੀ ਸਾਡੀ ਚਿੱਠੀ ਪੜ੍ਹ ਕੇ ਉਸ ਵਿਚ ਦਿੱਤੀਆਂ ਹਿਦਾਇਤਾਂ ਦੀ ਪੂਰੀ ਤਰ੍ਹਾਂ ਨਾਲ ਪੈਰਵੀ ਕਰਨੀ ਚਾਹੀਦੀ ਹੈ।
ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਚਾਰ-ਰੰਗੀ ਛਪਾਈ ਸ਼ੁਰੂ ਕਰਨ ਨਾਲ ਖੇਤਰ ਉੱਤੇ ਲਾਭਕਾਰੀ ਅਸਰ ਪਵੇਗਾ, ਜਿਉਂ-ਜਿਉਂ ਸਾਡੇ ਰਸਾਲੇ, ਜੋ ਸੱਚਾਈ ਦੀਆਂ ਮਨ ਭਾਉਂਦੀਆਂ ਗੱਲਾਂ ਨਾਲ ਭਰੇ ਹੋਏ ਹਨ, ਸਦੀਪਕ ਜੀਵਨ ਲਈ ਸਹੀ ਮਨੋਬਿਰਤੀ ਰੱਖਣ ਵਾਲੇ ਲੋਕਾਂ ਲਈ ਹੋਰ ਵੀ ਜ਼ਿਆਦਾ ਆਕਰਸ਼ਿਤ ਬਣਾਏ ਜਾਂਦੇ ਹਨ।—ਕਹਾ. 25:11; ਉਪ. 12:10; ਰਸੂ. 13:48, ਨਿ ਵ।