ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 4/98 ਸਫ਼ੇ 3-6
  • ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
  • ਸਾਡੀ ਰਾਜ ਸੇਵਕਾਈ—1998
ਸਾਡੀ ਰਾਜ ਸੇਵਕਾਈ—1998
km 4/98 ਸਫ਼ੇ 3-6

ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ

ਜਨਵਰੀ 5 ਤੋਂ ਅਪ੍ਰੈਲ 20, 1998, ਦੇ ਹਫ਼ਤਿਆਂ ਦੇ ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ ਭਾਸ਼ਣ-ਨਿਯੁਕਤੀਆਂ ਵਿਚ ਪੂਰੀ ਕੀਤੀ ਗਈ ਸਾਮੱਗਰੀ ਉੱਤੇ ਬੰਦ-ਪੁਸਤਕ ਪੁਨਰ-ਵਿਚਾਰ। ਨਿਯੁਕਤ ਕੀਤੇ ਗਏ ਸਮੇਂ ਵਿਚ ਤੁਸੀਂ ਜਿੰਨੇ ਸਵਾਲਾਂ ਦੇ ਜਵਾਬ ਦੇ ਸਕੋ, ਉਸ ਨੂੰ ਲਿਖਣ ਦੇ ਲਈ ਇਕ ਵੱਖਰਾ ਕਾਗਜ਼ ਇਸਤੇਮਾਲ ਕਰੋ।

[ਸੂਚਨਾ: ਲਿਖਿਤ ਪੁਨਰ-ਵਿਚਾਰ ਦੇ ਦੌਰਾਨ, ਕਿਸੇ ਵੀ ਸਵਾਲ ਦਾ ਜਵਾਬ ਦੇਣ ਲਈ ਕੇਵਲ ਬਾਈਬਲ ਹੀ ਇਸਤੇਮਾਲ ਕੀਤੀ ਜਾ ਸਕਦੀ ਹੈ। ਸਵਾਲਾਂ ਦੇ ਮਗਰੋਂ ਦਿੱਤੇ ਗਏ ਹਵਾਲੇ ਤੁਹਾਡੀ ਨਿੱਜੀ ਰਿਸਰਚ ਲਈ ਹਨ। ਪਹਿਰਾਬੁਰਜ ਦੇ ਸਭ ਹਵਾਲੀਆਂ ਵਿਚ ਸ਼ਾਇਦ ਸਫ਼ਾ ਅਤੇ ਪੈਰਾ ਨੰਬਰ ਨਾ ਹੋਣ।]

ਹਰੇਕ ਨਿਮਨਲਿਖਿਤ ਕਥਨ ਦਾ ਸਹੀ ਜਾਂ ਗ਼ਲਤ ਵਿਚ ਜਵਾਬ ਦਿਓ:

1. ਰਸੂਲਾਂ ਦੇ ਕਰਤੱਬ 15:29 ਵਿਚ ਕਥਨ “ਤੁਹਾਡੀ ਕਲਿਆਣ ਹੋਵੇ” ਇਸ ਗੱਲ ਦਾ ਵਾਅਦਾ ਸੀ ਕਿ ‘ਜੇਕਰ ਤੁਸੀਂ ਲਹੂ ਅਤੇ ਹਰਾਮਕਾਰੀ ਤੋਂ ਬਚੇ ਰਹੋਗੇ, ਤਾਂ ਤੁਹਾਡੀ ਬਿਹਤਰ ਸਿਹਤ ਹੋਵੇਗੀ।’ [ਸਪਤਾਹਕ ਬਾਈਬਲ ਪਠਨ; ਦੇਖੋ w91 6/15 ਸਫ਼ਾ 9 ਪੈਰਾ 7 ਫੁਟਨੋਟ।]

2. ਕੁਰਿੰਥੀ ਮਸੀਹੀਆਂ ਦੇ ਅਧਿਆਤਮਿਕ ਕਲਿਆਣ ਲਈ ਗਹਿਰੀ ਚਿੰਤਾ ਨੇ ਪੌਲੁਸ ਨੂੰ ਆਪਣੇ ਦੂਸਰੇ ਮਿਸ਼ਨਰੀ ਦੌਰੇ ਦੌਰਾਨ ਉਨ੍ਹਾਂ ਨੂੰ ਆਪਣੀ ਪਹਿਲੀ ਪੱਤਰੀ ਲਿਖਣ ਲਈ ਪ੍ਰੇਰਿਤ ਕੀਤਾ। [si ਸਫ਼ਾ 210 ਪੈਰਾ 3]

3. ਮਿਸਰੀ ਲੋਕ ਫ਼ਿਰਊਨ ਨੂੰ ਇਕ ਬਾਜ਼-ਸਿਰ ਦੇਵਤਾ, ਹੋਰਸ ਦਾ ਹੀ ਅਵਤਾਰ ਸਮਝਦੇ ਸਨ। [w-PJ 96 1/1 ਸਫ਼ਾ 30 ਪੈਰਾ 1]

4. ਅੰਗ੍ਰੇਜ਼ੀ ਸ਼ਬਦ “ਸਾਇਮਨੀ” ਜੋ ਰਸੂਲਾਂ ਦੇ ਕਰਤੱਬ 8:9-24 ਵਿਚ ਦਰਜ ਘਟਨਾ ਤੋਂ ਉਤਪੰਨ ਹੁੰਦਾ ਹੈ, ਜਾਦੂਗਰੀ ਨੂੰ ਸੂਚਿਤ ਕਰਦਾ ਹੈ। [ਸਪਤਾਹਕ ਬਾਈਬਲ ਪਠਨ; ਦੇਖੋ w90 6/1 ਸਫ਼ਾ 17 ਪੈਰਾ 8.]

5. ਰੋਮੀਆਂ 8:6, 7 ਵਿਚ ‘ਸਰੀਰ’ ਸ਼ਬਦ ਅਪੂਰਣ ਮਾਨਵ ਜਿਸ ਨੇ ਵਿਰਸੇ ਵਿਚ ਪਾਪੀ ਝੁਕਾਵਾਂ ਨੂੰ ਹਾਸਲ ਕੀਤਾ ਹੈ, ਦੇ ਤੌਰ ਤੇ ਸਾਡੀ ਪਤਿਤ ਸਥਿਤੀ ਨੂੰ ਸੂਚਿਤ ਕਰਦਾ ਹੈ। [ਸਪਤਾਹਕ ਬਾਈਬਲ ਪਠਨ; ਦੇਖੋ w91 3/1 ਸਫ਼ਾ 21 ਪੈਰਾ 4.]

6. ਕਿਉਂ ਜੋ ਯਹੋਵਾਹ ਨੇ ਬਾਅਦ ਵਿਚ ਜ਼ਮੀਨ ਦੇ ਅਨਾਜ ਅਤੇ ਦੂਜੇ ਫਲਾਂ ਦੀਆਂ ਭੇਟਾਂ ਨੂੰ ਸਵੀਕਾਰ ਕੀਤਾ, ਕਇਨ ਦੀ ਭੇਟ ਸਪੱਸ਼ਟ ਤੌਰ ਤੇ ਇਸ ਲਈ ਠੁਕਰਾਈ ਗਈ ਸੀ ਕਿਉਂਕਿ ਉਸ ਦੇ ਦਿਲ ਵਿਚ ਕੋਈ ਖੋਟ ਸੀ। (ਉਤ. 4:3-5) [w96 6/15 ਸਫ਼ਾ 4 ਪੈਰਾ 8]

7. ਜਿਉਂ-ਜਿਉਂ ਇਕ ਮਸੀਹੀ ਬਾਈਬਲ ਦੇ ਨੈਤਿਕ ਅਤੇ ਅਧਿਆਤਮਿਕ ਮਿਆਰਾਂ ਨੂੰ ਆਪਣੇ ਜੀਵਨ ਵਿਚ ਲਾਗੂ ਕਰਦਾ ਹੈ, ਉਹ ਯਹੋਵਾਹ ਦੇ ਬਚਨ ਦੁਆਰਾ ਸਾਫ਼ ਕੀਤਾ ਜਾਂਦਾ ਹੈ, ਉਨ੍ਹਾਂ ਸਾਰੇ ਕੰਮਾਂ ਤੋਂ ‘ਧੋਇਆ ਜਾਂਦਾ’ ਹੈ ਜਿਨ੍ਹਾਂ ਨੂੰ ਯਹੋਵਾਹ ਪਰਮੇਸ਼ੁਰ ਨਫ਼ਰਤ ਕਰਦਾ ਹੈ। (1 ਕੁਰਿੰ. 6:9-11) [w96 1/1 ਸਫ਼ਾ 30 ਪੈਰਾ 4]

8. ਖ਼ੁਦ ਪੌਲੁਸ ਰਸੂਲ ਨੇ ਸਤਫਨਾਸ ਦੇ ਘਰਾਣੇ ਦੇ ਜੀਆਂ ਨੂੰ ਕੁਰਿੰਥੁਸ ਵਿਚ ਬਪਤਿਸਮਾ ਦਿੱਤਾ ਸੀ। [w96 6/15 ਸਫ਼ਾ 29 ਪੈਰਾ 2]

9. ਰਸੂਲਾਂ ਦੇ ਕਰਤੱਬ 20:20 ਵਿਚ “ਘਰ ਘਰ” ਅਭਿਵਿਅਕਤੀ ਕੇਵਲ ਸੰਗੀ ਵਿਸ਼ਵਾਸੀਆਂ ਨਾਲ ਉਨ੍ਹਾਂ ਦਿਆਂ ਘਰਾਂ ਵਿਚ ਕੀਤੀਆਂ ਗਈਆਂ ਰਹਿਨੁਮਾਈ ਮੁਲਾਕਾਤਾਂ ਨੂੰ ਸੂਚਿਤ ਕਰਦੀ ਹੈ ਕਿਉਂਕਿ ਸੰਦਰਭ ਦਿਖਾਉਂਦਾ ਹੈ ਕਿ ਪੌਲੁਸ ਕਲੀਸਿਯਾ ਦੇ ਬਜ਼ੁਰਗਾਂ ਨੂੰ ਸੰਬੋਧਿਤ ਕਰ ਰਿਹਾ ਸੀ। [ਸਪਤਾਹਕ ਬਾਈਬਲ ਪਠਨ; ਦੇਖੋ w91 1/15 ਸਫ਼ਾ 11 ਪੈਰਾ 5.]

10. ਜੇਕਰ ਅਸੀਂ ਅਧਿਆਤਮਿਕ ਚੀਜ਼ਾਂ ਦੀ ਕਦਰ ਕਰਨ ਲਈ ਆਪਣੇ ਦਿਲ ਨੂੰ ਸਿਖਲਾਈ ਦੇਈਏ ਅਤੇ ਇੰਜ ਕਰਨ ਵਿਚ ਮਦਦ ਲਈ ਪਰਮੇਸ਼ੁਰ ਦੀ ਆਤਮਾ ਲਈ ਪ੍ਰਾਰਥਨਾ ਕਰੀਏ, ਤਾਂ ਅਸੀਂ “ਸਰੀਰਕ ਮਨਸ਼ਾ” ਤੋਂ ਦੂਰ ਰਹਾਂਗੇ। (ਰੋਮੀ. 8:6, 7) [ਸਪਤਾਹਕ ਬਾਈਬਲ ਪਠਨ; ਦੇਖੋ w91 3/1 ਸਫ਼ਾ 21 ਪੈਰਾ 5]

ਨਿਮਨਲਿਖਿਤ ਸਵਾਲਾਂ ਦੇ ਜਵਾਬ ਦਿਓ:

11. ਰਸੂਲਾਂ ਦੇ ਕਰਤੱਬ ਦੀ ਪੋਥੀ ਵਿਚ ਕਿਹੜਾ ਬਿਰਤਾਂਤ ਦਿਖਾਉਂਦਾ ਹੈ ਕਿ ਕੇਵਲ ਪਰਮੇਸ਼ੁਰ ਦਾ ਬਚਨ ਰੱਖਣਾ ਅਤੇ ਵਿਅਕਤੀਗਤ ਤੌਰ ਤੇ ਇਸ ਨੂੰ ਪੜ੍ਹਨਾ ਹੀ ਉਹ ਸਹੀ ਗਿਆਨ ਪ੍ਰਾਪਤ ਕਰਨ ਲਈ ਕਾਫ਼ੀ ਨਹੀਂ ਹੈ ਜੋ ਇਕ ਵਿਅਕਤੀ ਨੂੰ ਜੀਵਨ ਦੇ ਰਾਹ ਉੱਤੇ ਲੈ ਜਾਂਦਾ ਹੈ। [ਸਪਤਾਹਕ ਬਾਈਬਲ ਪਠਨ; ਦੇਖੋ w91 9/1 ਸਫ਼ਾ 19 ਪੈਰਾ 16]

12. ਕਿਹੜੀਆਂ ਗੱਲਾਂ ਨੂੰ ਸਾਨੂੰ ਆਪਣੇ ਅਧਿਆਤਮਿਕ ਭਰਾਵਾਂ ਬਾਰੇ ਆਲੋਚਨਾਤਮਕ ਹੋਣ ਤੋਂ ਰੋਕਣਾ ਚਾਹੀਦਾ ਹੈ? [w96 3/15 ਸਫ਼ਾ 22 ਪੈਰਾ 5]

13. ਨਿਊ ਵਰਲਡ ਟ੍ਰਾਂਸਲੇਸ਼ਨ ਰਸੂਲਾਂ ਦੇ ਕਰਤੱਬ 11:26 ਵਿਚ “ਈਸ਼ਵਰੀ ਨਿਰਦੇਸ਼ਨ ਰਾਹੀਂ ਮਸੀਹੀ ਕਹਿਲਾਏ ਗਏ” ਅਭਿਵਿਅਕਤੀ ਕਿਉਂ ਇਸਤੇਮਾਲ ਕਰਦਾ ਹੈ, ਜਦ ਕਿ ਦੂਜੇ ਬਾਈਬਲ ਅਨੁਵਾਦ “ਈਸ਼ਵਰੀ ਨਿਰਦੇਸ਼ਨ” ਦਾ ਵਿਚਾਰ ਸ਼ਾਮਲ ਨਹੀਂ ਕਰਦੇ ਹਨ? [ਸਪਤਾਹਕ ਬਾਈਬਲ ਪਠਨ; ਦੇਖੋ w90 6/1 ਸਫ਼ਾ 19 ਪੈਰਾ 19.]

14. ਆਪਣੇ ਪਤੀ ਦਾ ਗਹਿਰਾ ਮਾਣ ਕਰਨ ਵਿਚ ਕਿਹੜੀ ਗੱਲ ਇਕ ਮਸੀਹੀ ਪਤਨੀ ਦੀ ਮਦਦ ਕਰੇਗੀ? (ਅਫ਼. 5:33) [w96 3/1 ਸਫ਼ਾ 21 ਪੈਰਾ 5]

15. ਰਸੂਲਾਂ ਦੇ ਕਰਤੱਬ 17:11 ਵਿਚ ਕਿਸ ਪ੍ਰਕਾਰ ਦੇ ਨਿੱਜੀ ਅਧਿਐਨ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ? [si ਸਫ਼ਾ 205 ਪੈਰਾ 38]

16. ਰੋਮ ਦੇ ਮਸੀਹੀਆਂ ਦੇ ਨਾਂ ਆਪਣੀ ਪੱਤਰੀ ਵਿਚ ਪੌਲੁਸ ਨੇ ਯਹੂਦੀਆਂ ਅਤੇ ਗ਼ੈਰ-ਯਹੂਦੀਆਂ ਬਾਰੇ ਕਿਹੜੀ ਗੱਲ ਪੱਕੀ ਤਰ੍ਹਾਂ ਨਾਲ ਸਿੱਧ ਕੀਤੀ ਸੀ? [si ਸਫ਼ਾ 206 ਪੈਰਾ 2]

17. ਰੋਮੀਆਂ 12:2 ਦੇ ਅਨੁਸਾਰ, ਮਸੀਹੀਆਂ ਦੇ ਵਿਅਕਤਿੱਤਵ ਪਰਮੇਸ਼ੁਰ ਦੇ ਬਚਨ ਦੀ ਸ਼ਕਤੀ ਦੁਆਰਾ ਕਿਸ ਹੱਦ ਤਕ ਬਦਲ ਜਾਂਦੇ ਹਨ? [ਸਪਤਾਹਕ ਬਾਈਬਲ ਪਠਨ; ਦੇਖੋ w90 4/1 ਸਫ਼ਾ 16 ਪੈਰਾ 3.]

18. ਰੋਮੀਆਂ 11:25 ਵਿਚ ਪੌਲੁਸ ਦੁਆਰਾ ਜ਼ਿਕਰ ਕੀਤਾ ਗਿਆ “ਭੇਤ” ਕੀ ਹੈ? [ਸਪਤਾਹਕ ਬਾਈਬਲ ਪਠਨ; ਦੇਖੋ w83 8/15 ਸਫ਼ਾ 16 ਪੈਰਾ 16.]

19. ਮਸੀਹੀ ਕਲੀਸਿਯਾ ਲਈ ਅਪਸ਼ਚਾਤਾਪੀ ਪਾਪੀਆਂ ਨੂੰ ਛੇਕਣਾ ਕਿਉਂ ਉਚਿਤ ਹੈ? (1 ਕੁਰਿੰ. 5:11, 13) [ਸਪਤਾਹਕ ਬਾਈਬਲ ਪਠਨ; ਦੇਖੋ g96 9/8 ਸਫ਼ਾ 27 ਪੈਰੇ 2-3.]

20. ਵੈਰੀ ਦੇ ਸਿਰ ਉੱਤੇ ਅੱਗ ਦੇ ਅੰਗਿਆਰਾਂ ਦਾ ਢੇਰ ਲਾਉਣ ਨਾਲ ਬੁਰਾਈ ਨੂੰ ਜਿੱਤਣ ਵਿਚ ਕਿਵੇਂ ਮਦਦ ਮਿਲੇਗੀ? (ਰੋਮੀ. 12:20, 21) [ਸਪਤਾਹਕ ਬਾਈਬਲ ਪਠਨ; ਦੇਖੋ g86 1/22 ਸਫ਼ਾ 6 ਪੈਰਾ 5.]

ਹਰੇਕ ਨਿਮਨਲਿਖਿਤ ਕਥਨ ਨੂੰ ਪੂਰਾ ਕਰਨ ਦੇ ਲਈ ਲੋੜੀਂਦਾ(ਦੇ) ਸ਼ਬਦ ਜਾਂ ਵਾਕਾਂਸ਼ ਪ੍ਰਦਾਨ ਕਰੋ:

21. ਫ਼ਿਲਿੱਪੁਸ ਨੇ ਹਬਸ਼ੀ ਖੋਜੇ ਨੂੰ ਸਮਝਾਇਆ ਕਿ ਕਿਵੇਂ ․․․․․․․․ ਦੀ ਭਵਿੱਖਬਾਣੀ ਦੀ ਪੂਰਤੀ ਹੋ ਚੁੱਕੀ ਹੈ, ਅਤੇ ਗਿਆਨ ਹਾਸਲ ਕਰਨ ਤੇ, ਖੋਜੇ ਨੇ ․․․․․․․․ ਲਈ ਨਿਮਰਤਾ ਸਹਿਤ ਬੇਨਤੀ ਕੀਤੀ। (ਰਸੂ. 8:28-35) [si ਸਫ਼ਾ 204 ਪੈਰਾ 33]

22. ․․․․․․․․ ਦੇ ਵਿਸ਼ੇ ਉੱਤੇ ਵਾਦ-ਵਿਵਾਦ ਕਰਦੇ ਸਮੇਂ, ․․․․․․․․ ਨੇ ਇਹ ਕਹਿੰਦੇ ਹੋਏ ਆਪਣੇ ਫ਼ੈਸਲੇ ਦਾ ਸਮਰਥਨ ਕੀਤਾ: “ਨਬੀਆਂ ਦੇ ਬਚਨ ਏਸ ਨਾਲ ਮਿਲਦੇ ਹਨ ਜਿਵੇਂ ਲਿਖਿਆ ਹੈ।” (ਰਸੂ. 15:15-18) [ਸਪਤਾਹਕ ਬਾਈਬਲ ਪਠਨ; ਦੇਖੋ si ਸਫ਼ਾ 204 ਪੈਰਾ 33.]

23. ․․․․․․․․ ਦਾ ਗੁਣ ਸਾਨੂੰ ‘ਇੱਕ ਦੂਏ ਨੂੰ ਆਪਣੇ ਆਪ ਤੋਂ ਉੱਤਮ ਜਾਣਨ’ ਦੇ ਯੋਗ ਬਣਾਉਂਦਾ ਹੈ, ਜਦ ਕਿ ․․․․․․․․ ਸਾਨੂੰ ਅਜ਼ਮਾਇਸ਼ਾਂ ਅਧੀਨ “ਸਬਰ ਕਰਨ ਵਾਲਾ” ਬਣਾਉਂਦੀ ਹੈ। (ਫ਼ਿਲਿ. 2:3; 2 ਤਿਮੋ. 2:24, 25) [w96 5/15 ਸਫ਼ਾ 21 ਪੈਰਾ 5]

24. ਰੋਮੀਆਂ ਅਧਿਆਇ 11 ਵਿਚ ਪ੍ਰਤੀਕਾਤਮਕ ਜ਼ੈਤੂਨ ਦੇ ਰੁੱਖ ਬਾਰੇ ਪੌਲੁਸ ਦੇ ਦ੍ਰਿਸ਼ਟਾਂਤ ਅਨੁਸਾਰ, ਜਿਸ ਤਰ੍ਹਾਂ ਇਸਰਾਏਲ ਦੇ 12 ਗੋਤ ਇਸਹਾਕ ਰਾਹੀਂ ਅਬਰਾਹਾਮ ਤੋਂ ਉਤਪੰਨ ਹੋਏ ਸਨ, ਉਸੇ ਤਰ੍ਹਾਂ ․․․․․․․․ ਦੇ 12 ਪ੍ਰਤੀਕਾਤਮਕ ਗੋਤ ․․․․․․․․ ਰਾਹੀਂ ․․․․․․․․ ਤੋਂ ਉਤਪੰਨ ਹੋਏ ਹਨ। [ਸਪਤਾਹਕ ਬਾਈਬਲ ਪਠਨ; ਦੇਖੋ w83 8/15 ਸਫ਼ਾ 16 ਪੈਰਾ 15.]

25. ਜਿਸ ਤਰ੍ਹਾਂ ਯਹੋਵਾਹ ਨੇ ․․․․․․․․ ਦੀ ਉਜਾੜ ਵਿਚ ਡੇਰੇ ਲਾਏ ਹੋਏ ਇਸਰਾਏਲੀਆਂ ਨੂੰ ਸੰਭਾਲਿਆ, ਉਸੇ ਤਰ੍ਹਾਂ ਉਹ ਸਾਨੂੰ ਵੀ ਇਸ ․․․․․․․․ ਵਿਚ ਸੰਭਾਲ ਸਕਦਾ ਹੈ। [w96 8/15 ਸਫ਼ਾ 7 ਪੈਰੇ 1-2]

ਹਰੇਕ ਨਿਮਨਲਿਖਿਤ ਕਥਨ ਵਿਚ ਸਹੀ ਜਵਾਬ ਚੁਣੋ:

26. ਰਸੂਲਾਂ ਦੇ ਕਰਤੱਬ ਅਧਿਆਇ 17 ਵਿਚ ਪੌਲੁਸ ਨੇ ਸੂਝ ਨਾਲ ਆਪਣੇ ਭਾਸ਼ਣ ਰਾਹੀਂ ਜੀਵਿਤ ਪਰਮੇਸ਼ੁਰ ਦੀ (ਸਰਬਸੱਤਾ; ਧਾਰਮਿਕਤਾ; ਪ੍ਰੇਮ) ਨੂੰ ਸਾਬਤ ਕੀਤਾ। [ਸਪਤਾਹਕ ਬਾਈਬਲ ਪਠਨ; ਦੇਖੋ si ਸਫ਼ਾ 204 ਪੈਰਾ 37.]

27. (ਪੌਲੁਸ; ਪਤਰਸ; ਲੂਕਾ) ਨੇ (ਬਰਿਯਾ; ਮਕਦੂਨਿਯਾ; ਯਰੂਸ਼ਲਮ) ਦੇ ਲੋਕਾਂ ਦੀ ਨਿੱਘੇ

ਦਿਲ ਨਾਲ ਸ਼ਲਾਘਾ ਕੀਤੀ ਕਿਉਂਕਿ ਉਹ ਉੱਦਮੀ ਢੰਗ ਨਾਲ ਸ਼ਾਸਤਰ ਦੀ ਜਾਂਚ ਕਰਦੇ ਸਨ। (ਰਸੂ. 17:11) [ਸਪਤਾਹਕ ਬਾਈਬਲ ਪਠਨ; ਦੇਖੋ w95 5/1 ਸਫ਼ਾ 14 ਪੈਰਾ 3.]

28. ਰੋਮੀਆਂ 1:25 ਵਿਚ ਜ਼ਿਕਰ ਕੀਤਾ ਗਿਆ ਝੂਠ, ਜਾਂ ਕੁਸੱਤ (ਮੂਰਤੀ-ਪੂਜਾ; ਅਨੈਤਿਕ ਲਿੰਗੀ ਅਭਿਆਸਾਂ; ਝੂਠ ਬੋਲਣ ਦੀ ਆਦਤ) ਨੂੰ ਸੂਚਿਤ ਕਰਦਾ ਹੈ। [ਸਪਤਾਹਕ ਬਾਈਬਲ ਪਠਨ; ਦੇਖੋ w91 11/15 ਸਫ਼ਾ 6 ਪੈਰਾ 6.]

29. ਹਕੀਕਤ ਵਿਚ, ਜਦੋਂ ਸਮੱਸਿਆਵਾਂ ਉੱਠਦੀਆਂ ਹਨ, ਤਾਂ ਅਕਸਰ (ਲੋਕ; ਪਰਮੇਸ਼ੁਰ ਅਤੇ ਮਸੀਹ; ਸ਼ਤਾਨ ਅਤੇ ਪਿਸ਼ਾਚ) ਦੋਸ਼ੀ ਹੁੰਦੇ ਹਨ। [16, w96 9/1 ਸਫ਼ਾ 5 ਪੈਰਾ 3]

30. ਪੌਲੁਸ ਨੇ ਕੁਰਿੰਥੀਆਂ ਦੇ ਨਾਂ ਆਪਣੀ ਪਹਿਲੀ ਪੱਤਰੀ ਲਗਭਗ ਸਾਲ (52; 55; 56) ਸਾ.ਯੁ. ਵਿਚ ਲਿਖੀ ਜਦੋਂ ਉਹ (ਰੋਮ; ਅਫ਼ਸੁਸ; ਕੁਰਿੰਥੁਸ) ਵਿਚ ਸੀ। [15, si ਸਫ਼ਾ 210 ਪੈਰਾ 3]

ਨਿਮਨਲਿਖਿਤ ਸ਼ਾਸਤਰਵਚਨਾਂ ਨੂੰ ਹੇਠਾਂ ਸੂਚੀਬੱਧ ਕਥਨਾਂ ਦੇ ਨਾਲ ਮਿਲਾਓ:

ਕਹਾ. 17:27; ਉਪ. 9:11; ਮੱਤੀ 10:16; ਰਸੂ. 10:34, 35; 2 ਕੁਰਿੰ. 4:18

31. ਯਹੋਵਾਹ ਦੇ ਸੇਵਕਾਂ ਵਜੋਂ, ਸਾਨੂੰ ਸਾਰੇ ਨਸਲੀ ਸਮੂਹਾਂ ਦੇ ਲੋਕਾਂ ਨੂੰ ਉਸੇ ਤਰ੍ਹਾਂ ਵਿਚਾਰਨਾ ਚਾਹੀਦਾ ਹੈ ਜਿਵੇਂ ਉਹ ਵਿਚਾਰਦਾ ਹੈ। [2, ਸਪਤਾਹਕ ਬਾਈਬਲ ਪਠਨ; ਦੇਖੋ w88 5/15 ਸਫ਼ਾ 16 ਪੈਰਾ 6.]

32. ਸਾਨੂੰ ਆਪਣੇ ਵਰਤਮਾਨ ਹਾਲਾਤ ਤੋਂ ਅੱਗੇ ਦੇਖਣਾ ਚਾਹੀਦਾ ਹੈ, ਅਤੇ ਮਸੀਹੀ ਜੀਵਨ-ਮਾਰਗ ਦੇ ਆਨੰਦਿਤ ਨਤੀਜੇ ਉੱਤੇ ਆਪਣਾ ਧਿਆਨ ਲਾਉਣਾ ਚਾਹੀਦਾ ਹੈ। [3, w96 2/15 ਸਫ਼ਾ 27 ਪੈਰੇ 3-4]

33. ਸਮਝ ਅਤੇ ਭਰਾਤਰੀ ਪ੍ਰੇਮ ਸਾਨੂੰ ਚੋਟ ਪਹੁੰਚਾਉਣ ਵਾਲੀਆਂ ਗੱਲਾਂ ਕਹਿਣ ਦੀ ਇੱਛਾ ਨੂੰ ਰੋਕਣ ਵਿਚ ਮਦਦ ਦੇਣਗੇ। [7, w96 5/15 ਸਫ਼ਾ 22 ਪੈਰਾ 7]

34. ਸਤਾਹਟ ਆਉਣ ਤੇ, ਸੱਚੇ ਮਸੀਹੀਆਂ ਨੂੰ ਦੂਜਿਆਂ ਨੂੰ ਰਾਜ ਸੰਦੇਸ਼ ਸੁਣਾਉਣ ਵਿਚ ਸਾਵਧਾਨੀ ਅਤੇ ਭੋਲਾਪਣ ਵਰਤਣ ਦੀ ਲੋੜ ਹੈ। [12, w96 7/15 ਸਫ਼ਾ 22 ਪੈਰਾ 4]

35. ਇਹ ਵਿਸ਼ਵਾਸ ਕਰਨ ਦਾ ਕੋਈ ਕਾਰਨ ਨਹੀਂ ਹੈ ਕਿ ਹਾਦਸਿਆਂ ਦੇ ਪਿੱਛੇ ਸ੍ਰਿਸ਼ਟੀਕਰਤਾ ਦਾ ਹੱਥ ਹੈ ਜਾਂ ਕਿ ਹਾਦਸਿਆਂ ਦੇ ਸ਼ਿਕਾਰ ਵਿਅਕਤੀਆਂ ਨੂੰ ਕਿਸੇ ਤਰੀਕੇ ਨਾਲ ਸਜ਼ਾ ਦਿੱਤੀ ਜਾ ਰਹੀ ਹੈ। [16, w96 9/1 ਸਫ਼ਾ 5 ਪੈਰਾ 4]

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ