ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 7/98 ਸਫ਼ਾ 1
  • ਹਮੇਸ਼ਾ ਹਾਜ਼ਰ ਹੋਣਾ ਕਿੰਨਾ ਚੰਗਾ ਹੈ!

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਹਮੇਸ਼ਾ ਹਾਜ਼ਰ ਹੋਣਾ ਕਿੰਨਾ ਚੰਗਾ ਹੈ!
  • ਸਾਡੀ ਰਾਜ ਸੇਵਕਾਈ—1998
  • ਮਿਲਦੀ-ਜੁਲਦੀ ਜਾਣਕਾਰੀ
  • ਸਾਨੂੰ ਭਗਤੀ ਕਰਨ ਲਈ ਕਿਉਂ ਇਕੱਠੇ ਹੋਣਾ ਚਾਹੀਦਾ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2016
  • ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਵਿਚ ਤੁਹਾਡਾ ਸੁਆਗਤ ਹੈ!
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
  • ਮਸੀਹੀ ਇਕੱਠਾਂ ਦੀ ਕਦਰ ਕਰਨੀ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1998
  • ਕੀ ਤੁਸੀਂ ਮਸੀਹੀ ਮੀਟਿੰਗਾਂ ਨੂੰ ਉਤਸ਼ਾਹੀ ਬਣਾਉਣ ਵਿਚ ਯੋਗਦਾਨ ਪਾਉਂਦੇ ਹੋ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2010
ਹੋਰ ਦੇਖੋ
ਸਾਡੀ ਰਾਜ ਸੇਵਕਾਈ—1998
km 7/98 ਸਫ਼ਾ 1

ਹਮੇਸ਼ਾ ਹਾਜ਼ਰ ਹੋਣਾ ਕਿੰਨਾ ਚੰਗਾ ਹੈ!

1 ਦਹਾਕਿਆਂ ਤੋਂ ਪੂਰਬੀ ਯੂਰਪ ਵਿਚ ਸਾਡੇ ਬਹੁਤ ਸਾਰੇ ਪਿਆਰੇ ਭਰਾਵਾਂ ਦੇ ਖੁੱਲ੍ਹੇ-ਆਮ ਇਕੱਠੇ ਮਿਲਣ ਉੱਤੇ ਪਾਬੰਦੀਆਂ ਲੱਗੀਆਂ ਹੋਈਆਂ ਸਨ। ਜ਼ਰਾ ਉਨ੍ਹਾਂ ਦੀ ਖ਼ੁਸ਼ੀ ਦੀ ਕਲਪਨਾ ਕਰੋ ਜਦੋਂ ਇਹ ਪਾਬੰਦੀਆਂ ਹਟਾਈਆਂ ਗਈਆਂ ਸਨ ਅਤੇ ਉਹ ਆਜ਼ਾਦੀ ਨਾਲ ਇਕੱਠੇ ਮਿਲ ਸਕਦੇ ਸਨ!

2 ਅਜਿਹੀ ਇਕ ਕਲੀਸਿਯਾ ਨਾਲ ਆਪਣੀ ਮੁਲਾਕਾਤ ਦੇ ਸੰਬੰਧ ਵਿਚ, ਇਕ ਸਰਕਟ ਨਿਗਾਹਬਾਨ ਨੇ ਲਿਖਿਆ: “ਮੰਗਲਵਾਰ ਦੀ ਸ਼ਾਮ ਨੂੰ, ਮੇਰੀ ਮੁਲਾਕਾਤ ਦੇ ਠੀਕ ਸ਼ੁਰੂ ਵਿਚ ਹੀਟਰ ਖ਼ਰਾਬ ਹੋ ਗਿਆ। ਬਾਹਰ, ਤਾਪਮਾਨ ਜਮਾਉ ਦਰਜੇ ਦੇ ਨੇੜੇ-ਤੇੜੇ ਸੀ, ਅਤੇ ਅੰਦਰ, ਤਾਪਮਾਨ ਕੇਵਲ ਪੰਜ ਡਿਗਰੀ ਸੈਂਟੀਗ੍ਰੇਡ ਸੀ। ਭਰਾ ਆਪਣੇ ਕੋਟ, ਸਕਾਰਫ, ਦਸਤਾਨੇ, ਟੋਪੀਆਂ, ਅਤੇ ਬੂਟ ਪਾ ਕੇ ਬੈਠੇ ਹੋਏ ਸਨ। ਕੋਈ ਵੀ ਮੇਰੇ ਨਾਲ-ਨਾਲ ਬਾਈਬਲ ਵਿੱਚੋਂ ਸ਼ਾਸਤਰਵਚਨ ਕੱਢ ਕੇ ਨਹੀਂ ਦੇਖ ਪਾ ਰਿਹਾ ਸੀ, ਕਿਉਂਕਿ ਸਫ਼ੇ ਪਲਟਾਉਣਾ ਨਾਮੁਮਕਿਨ ਸੀ। ਆਪਣੇ ਸੂਟ ਵਿਚ ਮੰਚ ਉੱਤੇ ਖੜ੍ਹਾ, ਮੈਂ ਠੰਢ ਨਾਲ ਆਕੜ ਗਿਆ ਸੀ, ਅਤੇ ਜਦੋਂ ਵੀ ਮੈਂ ਬੋਲਦਾ, ਮੈਂ ਆਪਣੇ ਮੂੰਹ ਵਿੱਚੋਂ ਨਿਕਲਦੀ ਭਾਫ਼ ਨੂੰ ਦੇਖ ਸਕਦਾ ਸੀ। ਪਰ ਜਿਹੜੀ ਗੱਲ ਨੇ ਮੈਨੂੰ ਪ੍ਰਭਾਵਿਤ ਕੀਤਾ, ਉਹ ਇਹ ਸੀ ਕਿ ਮੈਂ ਇਕ ਵੀ ਸ਼ਿਕਾਇਤ ਨਹੀਂ ਸੁਣੀ। ਸਾਰੇ ਭਰਾਵਾਂ ਨੇ ਕਿਹਾ ਕਿ ਉੱਥੇ ਹਾਜ਼ਰ ਹੋਣਾ ਕਿੰਨਾ ਸੁਹਾਵਣਾ ਅਤੇ ਚੰਗਾ ਰਿਹਾ!” ਇਨ੍ਹਾਂ ਭਰਾਵਾਂ ਨੂੰ ਉਸ ਸਭਾ ਵਿਚ ਗ਼ੈਰ-ਹਾਜ਼ਰ ਹੋਣ ਦਾ ਖ਼ਿਆਲ ਤਕ ਨਹੀਂ ਆਇਆ!

3 ਕੀ ਅਸੀਂ ਵੀ ਇੰਜ ਮਹਿਸੂਸ ਕਰਦੇ ਹਾਂ? ਕੀ ਅਸੀਂ ਆਪਣੀਆਂ ਸਪਤਾਹਕ ਸਭਾਵਾਂ ਵਿਚ ਆਜ਼ਾਦੀ ਨਾਲ ਇਕੱਠੇ ਹੋਣ ਦੇ ਮੌਕੇ ਦੀ ਕਦਰ ਕਰਦੇ ਹਾਂ? ਜਾਂ ਕੀ ਅਸੀਂ ਸਭਾਵਾਂ ਲਈ ਕਦਰ ਦੀ ਘਾਟ ਦਿਖਾਉਂਦੇ ਹਾਂ ਜਦੋਂ ਹਾਲਾਤ ਚੰਗੇ ਹਨ? ਨਿਯਮਿਤ ਤੌਰ ਤੇ ਸਭਾਵਾਂ ਵਿਚ ਹਾਜ਼ਰ ਹੋਣਾ ਸ਼ਾਇਦ ਆਸਾਨ ਨਾ ਹੋਵੇ, ਅਤੇ ਹੋ ਸਕਦਾ ਹੈ ਕਿ ਕਈ ਵਾਰੀ ਸਾਡੇ ਕੋਲ ਗ਼ੈਰ-ਹਾਜ਼ਰ ਹੋਣ ਦੇ ਜਾਇਜ਼ ਕਾਰਨ ਹੋਣ। ਪਰੰਤੂ, ਕਦੀ ਵੀ ਨਾ ਭੁੱਲੋ ਕਿ ਸਾਡੇ ਵਿਚਕਾਰ ਅਜਿਹੇ ਭੈਣ-ਭਰਾ ਵੀ ਹਨ ਜੋ ਵਧਦੀ ਉਮਰ, ਗੰਭੀਰ ਸਿਹਤ ਸਮੱਸਿਆਵਾਂ, ਸਰੀਰਕ ਅਪੰਗਤਾ, ਬਹੁਤ ਜ਼ਿਆਦਾ ਕੰਮ-ਕਾਜ, ਅਤੇ ਦੂਜੀਆਂ ਗੰਭੀਰ ਜ਼ਿੰਮੇਵਾਰੀਆਂ ਦੇ ਬਾਵਜੂਦ ਵੀ ਸਭਾਵਾਂ ਦੀ ਮਹੱਤਤਾ ਨੂੰ ਪਛਾਣਦੇ ਹਨ ਅਤੇ ਲਗਭਗ ਹਮੇਸ਼ਾ ਹਾਜ਼ਰ ਹੁੰਦੇ ਹਨ। ਰੀਸ ਕਰਨ ਲਈ ਕਿੰਨੀਆਂ ਚੰਗੀਆਂ ਮਿਸਾਲਾਂ!—ਤੁਲਨਾ ਕਰੋ ਲੂਕਾ 2:37.

4 ਆਓ ਅਸੀਂ ਆਪਣੀਆਂ ਸਾਰੀਆਂ ਮਸੀਹੀ ਸਭਾਵਾਂ ਵਿਚ, ਪੁਸਤਕ ਅਧਿਐਨ ਦੇ ਛੋਟੇ ਸਮੂਹ ਤੋਂ ਲੈ ਕੇ ਵੱਡੇ ਮਹਾਂ-ਸੰਮੇਲਨ ਤਕ, ਹਾਜ਼ਰ ਹੋਣ ਦੁਆਰਾ ਸੱਚੀ ਉਪਾਸਨਾ ਦਾ ਸਮਰਥਨ ਕਰਨ ਨੂੰ ਆਪਣਾ ਦਸਤੂਰ ਬਣਾਈਏ। ਸਾਨੂੰ ਇਨ੍ਹਾਂ ਇਕੱਠਾਂ ਵਿਚ ਹਾਜ਼ਰੀ ਨੂੰ ਇੰਨੀ ਗੰਭੀਰਤਾ ਨਾਲ ਕਿਉਂ ਲੈਣਾ ਚਾਹੀਦਾ ਹੈ? ਕਿਉਂਕਿ ਇਹ ਇਕ ਈਸ਼ਵਰੀ ਹੁਕਮ ਹੈ ਕਿ ਅਸੀਂ ਇਕੱਠੇ ਹੋਈਏ। ਪਰ ਇਸ ਤੋਂ ਇਲਾਵਾ ਦੂਸਰੇ ਮਹੱਤਵਪੂਰਣ ਕਾਰਨ ਵੀ ਹਨ। ਸਾਨੂੰ ਸਾਰਿਆਂ ਨੂੰ ਈਸ਼ਵਰੀ ਹਿਦਾਇਤ ਦੇ ਫ਼ਾਇਦਿਆਂ ਦੀ ਅਤੇ ਪਵਿੱਤਰ ਆਤਮਾ ਦੀ ਮਦਦ ਦੀ ਲੋੜ ਹੈ, ਜੋ ਸਾਨੂੰ ਸਭਾਵਾਂ ਵਿਚ ਮਿਲਦੇ ਹਨ। (ਮੱਤੀ 18:20) ਜਦੋਂ ਅਸੀਂ ਆਪਣੇ ਭਰਾਵਾਂ ਨਾਲ ਸੰਗਤ ਕਰਦੇ ਹਾਂ, ਤਾਂ ਅਸੀਂ ਇਕ ਦੂਜੇ ਨੂੰ ਉਤਸ਼ਾਹ ਦੇਣ ਦੁਆਰਾ ਤਕੜੇ ਹੁੰਦੇ ਹਾਂ।—ਇਬ. 10:24, 25.

5 ਰੂਪਾਂਤਰਣ ਦੇ ਸਮੇਂ, ਪਤਰਸ ਨੇ ਕਿਹਾ, “ਸੁਆਮੀ ਜੀ ਸਾਡਾ ਐਥੇ ਹੋਣਾ ਚੰਗਾ ਹੈ।” (ਲੂਕਾ 9:33) ਸਾਨੂੰ ਵੀ ਆਪਣੀਆਂ ਸਾਰੀਆਂ ਸਭਾਵਾਂ ਬਾਰੇ ਇੰਜ ਮਹਿਸੂਸ ਕਰਨਾ ਚਾਹੀਦਾ ਹੈ। ਸੱਚ-ਮੁੱਚ, ਹਮੇਸ਼ਾ ਹਾਜ਼ਰ ਹੋਣਾ ਕਿੰਨਾ ਚੰਗਾ ਹੈ!

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ