ਅਗਵਾਈ ਕਰਨ ਵਾਲੇ ਨਿਗਾਹਬਾਨ—ਪ੍ਰਧਾਨ ਨਿਗਾਹਬਾਨ
1 ਕਲੀਸਿਯਾ ਵਿਚ ਇਕ ਨਿਗਾਹਬਾਨ ਵਜੋਂ ਸੇਵਾ ਕਰਨੀ ਇਕ ਬਹੁਤ ਵੱਡੀ ਜ਼ਿੰਮੇਵਾਰੀ ਹੈ। (ਰਸੂ. 20:28; 1 ਤਿਮੋ. 3:1) ਇਹ ਇਕ ਲੇਖ-ਮਾਲਾ ਦਾ ਪਹਿਲਾ ਲੇਖ ਹੈ। ਇਹ ਲੇਖ-ਮਾਲਾ ਮਸੀਹੀ ਬਜ਼ੁਰਗਾਂ ਦੀਆਂ ਵੱਖੋ-ਵੱਖਰੀਆਂ ਜ਼ਿੰਮੇਵਾਰੀਆਂ ਬਾਰੇ ਜਾਣਕਾਰੀ ਦੇਵੇਗੀ ਤਾਂਕਿ ਅਸੀਂ ਸਾਰੇ ਉਸ ਮਹੱਤਵਪੂਰਣ ਕੰਮ ਦੀ ਕਦਰ ਕਰ ਸਕੀਏ ਜੋ ਉਹ ਸਾਡੇ ਹਿਤ ਲਈ ਕਰਦੇ ਹਨ।
2 ਸੰਸਥਾ ਪ੍ਰਧਾਨ ਨਿਗਾਹਬਾਨ ਨੂੰ ਅਸੀਮਿਤ ਸਮੇਂ ਤਕ ਸੇਵਾ ਕਰਨ ਲਈ ਨਿਯੁਕਤ ਕਰਦੀ ਹੈ। ਕਿਉਂ ਜੋ ਪ੍ਰਧਾਨ ਨਿਗਾਹਬਾਨ ਮਾਮਲਿਆਂ ਵਿਚ ਤਾਲ-ਮੇਲ ਰੱਖਦਾ ਹੈ, ਇਹ ਬਜ਼ੁਰਗਾਂ ਨੂੰ ਆਪਣੇ ਨਿਯੁਕਤ ਕੰਮਾਂ ਵੱਲ ਪੂਰਾ ਧਿਆਨ ਦੇਣ ਵਿਚ ਮਦਦ ਦਿੰਦਾ ਹੈ। (ਆਪਣੀ ਸੇਵਕਾਈ [ਅੰਗ੍ਰੇਜ਼ੀ], ਸਫ਼ਾ 42) ਇਸ ਵਿਚ ਕੀ ਕੁਝ ਸ਼ਾਮਲ ਹੈ?
3 ਕਲੀਸਿਯਾ ਦੀ ਡਾਕ ਪ੍ਰਧਾਨ ਨਿਗਾਹਬਾਨ ਕੋਲ ਆਉਂਦੀ ਹੈ ਅਤੇ ਉਹ ਇਹ ਫ਼ੌਰਨ ਸੈਕਟਰੀ ਨੂੰ ਦੇ ਦਿੰਦਾ ਹੈ ਜੋ ਇਸ ਨੂੰ ਸੰਭਾਲਦਾ ਹੈ। ਬਜ਼ੁਰਗਾਂ ਦੀਆਂ ਸਭਾਵਾਂ ਦੀ ਤਿਆਰੀ ਵਿਚ, ਪ੍ਰਧਾਨ ਨਿਗਾਹਬਾਨ ਦੂਜੇ ਬਜ਼ੁਰਗਾਂ ਦੀ ਸਲਾਹ ਲੈਂਦਾ ਹੈ ਕਿ ਕਿਨ੍ਹਾਂ ਮੁੱਦਿਆਂ ਉੱਤੇ ਚਰਚਾ ਕਰਨ ਦੀ ਲੋੜ ਹੈ ਅਤੇ ਫਿਰ ਏਜੰਡਾ ਤਿਆਰ ਕਰਦਾ ਹੈ। ਉਹ ਬਜ਼ੁਰਗਾਂ ਦੀਆਂ ਸਭਾਵਾਂ ਵਿਚ ਸਭਾਪਤੀ ਵਜੋਂ ਵੀ ਸੇਵਾ ਕਰਦਾ ਹੈ। ਜਦੋਂ ਫ਼ੈਸਲੇ ਕੀਤੇ ਜਾਂਦੇ ਹਨ, ਤਾਂ ਉਹ ਨਿਸ਼ਚਿਤ ਕਰਦਾ ਹੈ ਕਿ ਇਨ੍ਹਾਂ ਨੂੰ ਉਚਿਤ ਢੰਗ ਨਾਲ ਲਾਗੂ ਕੀਤਾ ਜਾਵੇ। ਸੇਵਾ ਸਭਾ ਦੇ ਭਾਗਾਂ ਦੀ ਅਤੇ ਪਬਲਿਕ ਭਾਸ਼ਣਾਂ ਦੀ ਅਨੁਸੂਚੀ ਉਸ ਦੀ ਨਿਗਰਾਨੀ ਹੇਠ ਬਣਾਈ ਜਾਂਦੀ ਹੈ। ਉਹ ਕਲੀਸਿਯਾ ਵਿਚ ਕੀਤੀਆਂ ਜਾਣ ਵਾਲੀਆਂ ਘੋਸ਼ਣਾਵਾਂ ਨੂੰ ਪਹਿਲਾਂ ਪ੍ਰਵਾਨ ਕਰਦਾ ਹੈ, ਕਲੀਸਿਯਾ ਦੇ ਆਮ ਖ਼ਰਚਿਆਂ ਨੂੰ ਪਹਿਲਾਂ ਮਨਜ਼ੂਰੀ ਦਿੰਦਾ ਹੈ, ਅਤੇ ਨਿਸ਼ਚਿਤ ਕਰਦਾ ਹੈ ਕਿ ਕਲੀਸਿਯਾ ਦੇ ਲੇਖੇ ਦੀ ਤਿਮਾਹੀ ਪੜਤਾਲ ਕੀਤੀ ਜਾਵੇ।
4 ਸਭਾਪਤੀ ਹੋਣ ਦੇ ਨਾਤੇ, ਪ੍ਰਧਾਨ ਨਿਗਾਹਬਾਨ ਕਲੀਸਿਯਾ ਦੀ ਸੇਵਾ ਸਮਿਤੀ ਦੇ ਕੰਮ ਵਿਚ ਤਾਲ-ਮੇਲ ਰੱਖਦਾ ਹੈ। ਜਦੋਂ ਇਕ ਬਾਈਬਲ ਸਿੱਖਿਆਰਥੀ ਇਕ ਬਪਤਿਸਮਾ-ਰਹਿਤ ਪ੍ਰਕਾਸ਼ਕ ਬਣਨ ਦੀ ਬੇਨਤੀ ਕਰਦਾ ਹੈ ਜਾਂ ਜਦੋਂ ਇਕ ਬਪਤਿਸਮਾ-ਰਹਿਤ ਪ੍ਰਕਾਸ਼ਕ ਬਪਤਿਸਮਾ ਲੈਣਾ ਚਾਹੁੰਦਾ ਹੈ, ਤਾਂ ਪ੍ਰਧਾਨ ਨਿਗਾਹਬਾਨ ਉਸ ਨਾਲ ਗੱਲ ਕਰਨ ਲਈ ਬਜ਼ੁਰਗਾਂ ਦਾ ਪ੍ਰਬੰਧ ਕਰਦਾ ਹੈ। ਸਰਕਟ ਨਿਗਾਹਬਾਨ ਦੀ ਮੁਲਾਕਾਤ ਦੀ ਤਿਆਰੀ ਵਿਚ ਵੀ ਪ੍ਰਧਾਨ ਨਿਗਾਹਬਾਨ ਅਗਵਾਈ ਲੈਂਦਾ ਹੈ ਤਾਂਕਿ ਕਲੀਸਿਯਾ ਉਸ ਸਰਗਰਮੀਆਂ ਵਾਲੇ ਖ਼ਾਸ ਹਫ਼ਤੇ ਤੋਂ ਪੂਰਾ ਲਾਭ ਉਠਾ ਸਕੇ।
5 ਪ੍ਰਧਾਨ ਨਿਗਾਹਬਾਨ ਦੀਆਂ ਅਲੱਗ-ਅਲੱਗ ਅਤੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹਨ। ਜਿਉਂ-ਜਿਉਂ ਉਹ ਨਿਮਰਤਾ ਸਹਿਤ ਆਪਣੀਆਂ ਜ਼ਿੰਮੇਵਾਰੀਆਂ ਨੂੰ “ਤਰੱਦਦ ਨਾਲ” ਸੰਭਾਲਦਾ ਹੈ, ਅਸੀਂ ਸਾਰੇ ਭੈਣ-ਭਰਾ ਬਜ਼ੁਰਗਾਂ ਨੂੰ ਸਹਿਯੋਗ ਦੇਣ ਦੁਆਰਾ ਆਪਣਾ ਫ਼ਰਜ਼ ਨਿਭਾ ਸਕਦੇ ਹਨ। (ਰੋਮੀ. 12:8) ਜੇ ਅਸੀਂ ਆਪਣੇ ਵਿਚਕਾਰ ਅਗਵਾਈ ਲੈਣ ਵਾਲਿਆਂ ਪ੍ਰਤੀ “ਆਗਿਆਕਾਰੀ” ਹੁੰਦੇ ਹਾਂ ਅਤੇ ਉਨ੍ਹਾਂ ਦੇ “ਅਧੀਨ” ਰਹਿੰਦੇ ਹਾਂ, ਤਾਂ ਉਹ ਜ਼ਿਆਦਾ ਅਸਲੀ ਆਨੰਦ ਨਾਲ ਆਪਣਾ ਕੰਮ ਕਰ ਸਕਦੇ ਹਨ।—ਇਬ. 13:17.