ਘੋਸ਼ਣਾਵਾਂ
◼ ਨਵੰਬਰ ਲਈ ਸਾਹਿੱਤ ਪੇਸ਼ਕਸ਼: ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ। ਦਸੰਬਰ: ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ, ਦੇ ਨਾਲ ਨਿਊ ਵਰਲਡ ਟ੍ਰਾਂਸਲੇਸ਼ਨ। ਜਨਵਰੀ: ਸੂਚੀਬੱਧ ਕੀਤੀਆਂ ਗਈਆਂ ਅੱਧੀ ਜਾਂ ਖ਼ਾਸ ਕੀਮਤ ਵਾਲੀਆਂ ਪੁਸਤਕਾਂ ਵਿੱਚੋਂ ਕੋਈ ਵੀ 192 ਸਫ਼ਿਆਂ ਵਾਲੀ ਪੁਰਾਣੀ ਪੁਸਤਕ।
◼ ਹਾਲ ਹੀ ਦੇ ਸਾਲਾਂ ਵਿਚ ਵਿਦੇਸ਼ ਜਾਣਾ ਕਾਫ਼ੀ ਸੌਖਾ ਹੋ ਗਿਆ ਹੈ। ਨਤੀਜੇ ਵਜੋਂ, ਸਾਡੇ ਬਹੁਤ ਸਾਰੇ ਭੈਣ-ਭਰਾਵਾਂ ਨੇ ਦੂਸਰੇ ਦੇਸ਼ਾਂ ਦੀ ਯਾਤਰਾ ਕਰਨ ਦੀ ਯੋਜਨਾ ਬਣਾਈ ਹੈ। ਅਕਸਰ ਉਹ ਜਾਣਕਾਰੀ ਲਈ ਸੋਸਾਇਟੀ ਦੇ ਸ਼ਾਖਾ ਦਫ਼ਤਰਾਂ ਨਾਲ ਸੰਪਰਕ ਕਰਦੇ ਹਨ। ਸ਼ਾਖਾ ਦਫ਼ਤਰਾਂ ਨੂੰ ਭਰਾਵਾਂ ਨੂੰ ਵਿਦੇਸ਼ ਦੇ ਰਾਜ ਗ੍ਰਹਿਆਂ ਦੇ ਪਤੇ ਅਤੇ ਸਭਾਵਾਂ ਦੇ ਸਮੇਂ ਦੱਸਣ ਵਿਚ ਖ਼ੁਸ਼ੀ ਹੁੰਦੀ ਹੈ, ਤਾਂਕਿ ਉਹ ਉੱਥੇ ਦੀਆਂ ਕਲੀਸਿਯਾਵਾਂ ਨੂੰ ਸੰਪਰਕ ਕਰ ਸਕਣ। ਇਸ ਤੋਂ ਇਲਾਵਾ, ਉਹ ਸ਼ਾਖਾ ਦਫ਼ਤਰ ਦਾ ਦੌਰਾ ਕਰਨ ਬਾਰੇ ਵੀ ਜਾਣਕਾਰੀ ਹਾਸਲ ਕਰ ਸਕਦੇ ਹਨ। ਪਰੰਤੂ, ਰਿਪੋਰਟਾਂ ਦਿਖਾਉਂਦੀਆਂ ਹਨ ਕਿ ਇਨ੍ਹਾਂ ਗੱਲਾਂ ਤੋਂ ਇਲਾਵਾ ਯਾਤਰਾ ਪ੍ਰਬੰਧ, ਰਹਿਣ ਦੀ ਥਾਂ, ਸਥਾਨਕ ਸੈਲਾਨੀ ਆਕਰਸ਼ਣਾਂ ਆਦਿ ਬਾਰੇ ਵੀ ਪੁੱਛ-ਗਿੱਛ ਕੀਤੀ ਜਾਂਦੀ ਹੈ। ਸ਼ਾਖਾ ਦਫ਼ਤਰ ਇਸ ਤਰ੍ਹਾਂ ਦੀ ਜਾਣਕਾਰੀ ਦੇਣ ਲਈ ਲੈਸ ਨਹੀਂ ਹਨ, ਅਤੇ ਨਾ ਹੀ ਉਨ੍ਹਾਂ ਕੋਲ ਇੰਨਾ ਜ਼ਿਆਦਾ ਸਮਾਂ ਹੈ। ਵਿਦੇਸ਼ ਘੁੰਮਣ ਦੀ ਯੋਜਨਾ ਬਣਾਉਣ ਵਾਲੇ ਭੈਣ-ਭਰਾਵਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਉਹ ਟਰੈਵਲ ਏਜੰਟ ਜਾਂ ਟੂਰਿਸਟ ਬਿਓਰੋ ਵਰਗੇ ਸ੍ਰੋਤਾਂ ਨਾਲ ਸੰਪਰਕ ਕਰਨ, ਜੋ ਆਮ ਤੌਰ ਤੇ ਸੈਲਾਨੀਆਂ ਨੂੰ ਇਸ ਤਰ੍ਹਾਂ ਦੀ ਜਾਣਕਾਰੀ ਦਿੰਦੇ ਹਨ।
◼ ਸਾਨੂੰ ਇਹ ਐਲਾਨ ਕਰਦਿਆਂ ਖ਼ੁਸ਼ੀ ਹੁੰਦੀ ਹੈ ਕਿ ਸਤੰਬਰ 1, 1998, ਤੋਂ ਭਾਰਤ ਵਿਚ ਤਿੰਨ ਨਵੇਂ ਸਰਕਟ ਬਣਾਏ ਗਏ ਹਨ: ਕੇਰਲਾ ਵਿਚ ਨੌਵਾਂ ਸਰਕਟ, ਤਾਮਿਲ ਨਾਡੂ ਵਿਚ ਛੇਵਾਂ ਸਰਕਟ ਅਤੇ ਆਂਧਰਾ ਪ੍ਰਦੇਸ਼ ਵਿਚ ਤੀਸਰਾ ਸਰਕਟ। ਹੁਣ ਦੇਸ਼ ਵਿਚ ਸਰਕਟਾਂ ਦੀ ਕੁੱਲ ਸੰਖਿਆ 27 ਹੋ ਗਈ ਹੈ।
◼ ਬੰਗਲਾਦੇਸ਼ ਅਤੇ ਨੇਪਾਲ ਦੇ ਕੰਮ ਦੀ ਦੇਖ-ਰੇਖ ਜੋ ਪਹਿਲਾਂ ਭਾਰਤ ਸ਼ਾਖਾ ਦੇ ਅਧੀਨ ਸੀ, ਹੁਣ ਸਤੰਬਰ 1, 1998, ਤੋਂ ਜਪਾਨ ਸ਼ਾਖਾ ਨੂੰ ਸੌਂਪ ਦਿੱਤੀ ਗਈ ਹੈ।
◼ ਨਵੇਂ ਪ੍ਰਕਾਸ਼ਨ ਉਪਲਬਧ:
ਇਕ ਸ਼ਾਂਤੀਪੂਰਣ ਨਵੀਂ ਦੁਨੀਆਂ ਵਿਚ ਜੀਵਨ (ਟ੍ਰੈਕਟ ਨੰ. 15)
ਮਰੇ ਹੋਏ ਪਿਆਰਿਆਂ ਲਈ ਕੀ ਉਮੀਦ? (ਟ੍ਰੈਕਟ ਨੰ. 16)
ਯਹੋਵਾਹ ਦੇ ਗਵਾਹ ਕੀ ਵਿਸ਼ਵਾਸ ਕਰਦੇ ਹਨ (ਟ੍ਰੈਕਟ ਨੰ. 14)
[ਇਹ ਨਵੇਂ ਪ੍ਰਕਾਸ਼ਨ ਆਸਾਮੀ ਅਤੇ ਕੋਂਕਨੀ (ਰੋਮਨ ਲਿਪੀ) ਵਿਚ ਉਪਲਬਧ ਹਨ]
◼ ਮੁੜ ਉਪਲਬਧ ਪ੍ਰਕਾਸ਼ਨ:
ਕੀ ਤੁਹਾਨੂੰ ਤ੍ਰਿਏਕ ਵਿਚ ਵਿਸ਼ਵਾਸ ਕਰਨਾ ਚਾਹੀਦਾ ਹੈ?—ਤਾਮਿਲ
ਦਿਲਗਿਰੇ ਵਿਅਕਤੀਆਂ ਲਈ ਦਿਲਾਸਾ (ਟ੍ਰੈਕਟ ਨੰ. 20)—ਉਰਦੂ
◼ ਨਵੀਂ ਵਿਡਿਓ-ਕੈਸਟ ਉਪਲਬਧ:
ਨੂਹ—ਉਹ ਪਰਮੇਸ਼ੁਰ ਦੇ ਨਾਲ-ਨਾਲ ਚੱਲਿਆ—ਅੰਗ੍ਰੇਜ਼ੀ
[ਇਹ 25 ਮਿੰਟ ਦਾ ਵਿਡਿਓ ਖ਼ਾਸ ਤੌਰ ਤੇ ਬੱਚਿਆਂ ਲਈ ਤਿਆਰ ਕੀਤਾ ਗਿਆ ਹੈ। ਇਹ ਵਫ਼ਾਦਾਰ ਨੂਹ ਅਤੇ ਉਸ ਦੇ ਪਰਿਵਾਰ ਦੇ ਬਾਈਬਲ ਬਿਰਤਾਂਤ ਨੂੰ ਤਸਵੀਰਾਂ, ਸਪੈਸ਼ਲ ਇਫੇਕਟ ਅਤੇ ਚਲ-ਚਿੱਤਰਾਂ ਦੀ ਮਦਦ ਨਾਲ ਦੱਸਦਾ ਹੈ। ਆਰਕੈਸਟਰਾ ਸੰਗੀਤ ਅਤੇ ਧੁਨੀ-ਪ੍ਰਭਾਵ ਇਸ ਬਾਈਬਲ ਕਹਾਣੀ ਨੂੰ ਆਕਰਸ਼ਕ ਢੰਗ ਨਾਲ ਪੇਸ਼ ਕਰਨ ਵਿਚ ਯੋਗਦਾਨ ਪਾਉਂਦੇ ਹਨ। ਵਿਡਿਓ ਦੇ ਕਵਰ ਉੱਤੇ ਸਵਾਲ ਦਿੱਤੇ ਗਏ ਹਨ ਜਿਨ੍ਹਾਂ ਨੂੰ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਸਿਖਾਉਣ ਵਾਸਤੇ ਇਸਤੇਮਾਲ ਕਰ ਸਕਦੇ ਹਨ।]