ਘੋਸ਼ਣਾਵਾਂ
◼ ਫਰਵਰੀ ਲਈ ਸਾਹਿੱਤ ਪੇਸ਼ਕਸ਼: ਪਰਿਵਾਰਕ ਖ਼ੁਸ਼ੀ ਦਾ ਰਾਜ਼। ਮਾਰਚ: ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ। ਗ੍ਰਹਿ ਬਾਈਬਲ ਅਧਿਐਨ ਸ਼ੁਰੂ ਕਰਨ ਦੇ ਖ਼ਾਸ ਜਤਨ ਕੀਤੇ ਜਾਣਗੇ। ਅਪ੍ਰੈਲ ਅਤੇ ਮਈ: ਪਹਿਰਾਬੁਰਜ ਅਤੇ ਜਾਗਰੂਕ ਬਣੋ! ਦੀ ਸਬਸਕ੍ਰਿਪਸ਼ਨ। ਦਿਲਚਸਪੀ ਰੱਖਣ ਵਾਲਿਆਂ ਨੂੰ ਦੇਣ ਲਈ ਆਪਣੇ ਕੋਲ ਮੰਗ ਬਰੋਸ਼ਰ ਦਾ ਸਟਾਕ ਰੱਖੋ, ਅਤੇ ਗ੍ਰਹਿ ਬਾਈਬਲ ਅਧਿਐਨ ਸ਼ੁਰੂ ਕਰਨ ਦੇ ਜਤਨ ਕਰੋ।
◼ ਮਾਰਚ 22, 1999, ਦੇ ਹਫ਼ਤੇ ਦੇ ਆਰੰਭ ਤੋਂ ਕਲੀਸਿਯਾ ਪੁਸਤਕ ਅਧਿਐਨ ਵਿਚ ਪੁਸਤਕ ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ ਉੱਤੇ ਵਿਚਾਰ ਕੀਤਾ ਜਾਵੇਗਾ। ਸਾਡੀ ਰਾਜ ਸੇਵਕਾਈ ਦੇ ਇਸ ਅੰਕ ਵਿਚ ਪੂਰੀ ਅਧਿਐਨ ਅਨੁਸੂਚੀ ਦਿੱਤੀ ਗਈ ਹੈ। ਤੁਸੀਂ ਇਸ ਦੀ ਇਕ ਫੋਟੋ ਕਾਪੀ ਕਰਵਾ ਕੇ ਆਪਣੀ ਇਸ ਪੁਸਤਕ ਦੀ ਨਿੱਜੀ ਕਾਪੀ ਵਿਚ ਰੱਖ ਸਕਦੇ ਹੋ ਤਾਂਕਿ ਜਦੋਂ ਚਾਹੋ ਇਸ ਨੂੰ ਦੇਖ ਸਕਦੇ ਹੋ। ਇਸ ਪੁਸਤਕ ਦੀ ਭੂਮਿਕਾ ਦੀ ਚਰਚਾ ਕਿਵੇਂ ਕੀਤੀ ਜਾਣੀ ਹੈ, ਇਹ ਅਪ੍ਰੈਲ 1993 ਦੀ ਸਾਡੀ ਰਾਜ ਸੇਵਕਾਈ (ਅੰਗ੍ਰੇਜ਼ੀ) ਦੇ ਸਫ਼ਾ 8 ਉੱਤੇ ਦਿੱਤੇ ਗਏ ਲੇਖ “ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ ਦਾ ਅਧਿਐਨ ਕਰਨਾ” ਦੇ ਪੈਰਾ 5 ਵਿਚ ਸਮਝਾਇਆ ਗਿਆ ਹੈ।
◼ ਸੈਕਟਰੀ ਅਤੇ ਸੇਵਾ ਨਿਗਾਹਬਾਨ ਨੂੰ ਸਾਰੇ ਨਿਯਮਿਤ ਪਾਇਨੀਅਰਾਂ ਦੀ ਸਰਗਰਮੀ ਦਾ ਪੁਨਰ-ਵਿਚਾਰ ਕਰਨਾ ਚਾਹੀਦਾ ਹੈ। ਜੇਕਰ ਕਿਸੇ ਨੂੰ ਘੰਟੇ ਪੂਰੇ ਕਰਨ ਵਿਚ ਮੁਸ਼ਕਲ ਪੇਸ਼ ਆ ਰਹੀ ਹੈ, ਤਾਂ ਬਜ਼ੁਰਗਾਂ ਨੂੰ ਸਹਾਇਤਾ ਦੇਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਸੁਝਾਵਾਂ ਲਈ, ਸੰਸਥਾ ਦੀਆਂ ਅਕਤੂਬਰ 1 ਦੀਆਂ ਸਾਲਾਨਾ S-201 ਚਿੱਠੀਆਂ ਦਾ ਪੁਨਰ-ਵਿਚਾਰ ਕਰੋ। ਨਾਲੇ ਅਕਤੂਬਰ 1986 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿਚ ਪੈਰੇ 12-20 ਨੂੰ ਵੀ ਦੇਖੋ।
◼ ਜਨਵਰੀ 15, 1999, ਦੇ ਅੰਕ ਤੋਂ ਆਰੰਭ ਕਰਦੇ ਹੋਏ ਉਰਦੂ ਵਿਚ ਪਹਿਰਾਬੁਰਜ ਅਰਧ-ਮਾਸਿਕ ਸੰਸਕਰਣ ਵਜੋਂ ਉਪਲਬਧ ਹੋਵੇਗਾ।