ਰਾਜ ਗ੍ਰਹਿ ਲਈ ਕਰਜ਼ੇ
ਭਾਰਤ ਦੇ ਬਹੁਤ ਸਾਰੇ ਹਿੱਸਿਆਂ ਵਿਚ, ਯਹੋਵਾਹ ਦੇ ਲੋਕ ਇਕ ਸਭ ਤੋਂ ਵੱਡੀ ਚੁਣੌਤੀ ਦਾ ਸਾਮ੍ਹਣਾ ਕਰਦੇ ਹਨ, ਉਹ ਹੈ ਸਭਾ ਲਈ ਉਚਿਤ ਜਗ੍ਹਾ ਮੁਹੱਈਆ ਕਰਨਾ। ਜਦ ਕਿ ਬਹੁਤ ਸਾਰੀਆਂ ਕਲੀਸਿਯਾਵਾਂ ਕੋਲ ਆਪਣੇ ਰਾਜ ਗ੍ਰਹਿ ਹਨ, ਪਰ ਦੂਜੀਆਂ ਕਲੀਸਿਯਾਵਾਂ ਸਭਾਵਾਂ ਲਈ ਜਗ੍ਹਾ ਕਿਰਾਏ ਤੇ ਲੈਣ ਲਈ ਮਜਬੂਰ ਹਨ। ਕਿਰਾਏ ਲਈ ਜਗ੍ਹਾ ਦੀਆਂ ਮਾੜੀਆਂ ਹਾਲਤਾਂ ਸਮੱਸਿਆ ਨੂੰ ਹੋਰ ਵਧਾ ਦਿੰਦੀਆਂ ਹਨ ਜਿਸ ਨਾਲ ਬਹੁਤ ਸਾਰੇ ਪ੍ਰਕਾਸ਼ਕਾਂ ਨੂੰ ਨਜਿੱਠਣਾ ਪੈਂਦਾ ਹੈ। ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਹੀ ਉਨ੍ਹਾਂ ਦੀ ਜ਼ਿਆਦਾਤਰ ਆਮਦਨੀ ਖ਼ਤਮ ਹੋ ਜਾਂਦੀ ਹੈ, ਇਸ ਲਈ ਉਨ੍ਹਾਂ ਨੂੰ ਆਪਣਾ ਰਾਜ ਗ੍ਰਹਿ ਬਣਾਉਣ ਦੀ ਆਸ਼ਾ ਧੁੰਦਲੀ ਜਾਪਦੀ ਹੈ।
ਲੋੜੀਂਦੇ ਫੰਡ ਇਕੱਠੇ ਕਰਨ ਦੀ ਕੋਸ਼ਿਸ਼ ਵਿਚ ਕੁਝ ਭਰਾਵਾਂ ਨੇ ਵਿਦੇਸ਼ਾਂ ਵਿਚ ਰਹਿੰਦੇ ਭਰਾਵਾਂ ਨੂੰ ਲਿਖਿਆ ਹੈ ਕਿ ਉਹ ਪੈਸੇ ਦੇ ਕੇ ਉਨ੍ਹਾਂ ਦੀ ਸਹਾਇਤਾ ਕਰਨ। ਇਸ ਤਰ੍ਹਾਂ ਨਹੀਂ ਕੀਤਾ ਜਾਣਾ ਚਾਹੀਦਾ ਹੈ। ਜਦ ਕਿ ਇਸ ਦਾ ਮੰਤਵ ਸ਼ਾਇਦ ਠੀਕ ਹੋਵੇ, ਪਰ ਇਹ ਤਰੀਕਾ ਬਾਈਬਲ ਦੇ ਸਿਧਾਂਤਾਂ ਜਾਂ ਸੰਸਥਾਈ ਪ੍ਰਬੰਧਾਂ ਦੇ ਅਨੁਸਾਰ ਨਹੀਂ ਹੈ। 2 ਕੁਰਿੰਥੀਆਂ 8:10-15 ਵਿਚ ਦਿੱਤੇ ਗਏ ਨਿਰਦੇਸ਼ਨ ਵਿਚ ਆਪਣੀ ਕਲੀਸਿਯਾ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਮਦਦ ਵਾਸਤੇ ਨਿੱਜੀ ਤੌਰ ਤੇ ਬੇਨਤੀ ਨਹੀਂ ਕੀਤੀ ਗਈ ਸੀ। ਬਲਕਿ, ਬਹੁਤ ਸਾਰੇ ਭਰਾਵਾਂ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਪ੍ਰਬੰਧਕ ਸਭਾ ਵੱਲੋਂ ਇਹ ਨਿਰਦੇਸ਼ਨ ਦਿੱਤਾ ਗਿਆ ਸੀ।
ਅੱਜ ਭਾਰਤ ਵਿਚ, ਸੋਸਾਇਟੀ ਕੋਲ “ਰਾਜ ਗ੍ਰਹਿ ਫੰਡ” ਹੈ ਜਿਸ ਦੇ ਦੁਆਰਾ ਇਹ ਸ਼ਾਸਤਰੀ ਨਿਰਦੇਸ਼ਨ ਦਿੱਤਾ ਜਾਂਦਾ ਹੈ। ਜਿਹੜੀਆਂ ਕਲੀਸਿਯਾਵਾਂ ਜ਼ਮੀਨ ਖ਼ਰੀਦਣ ਵਾਸਤੇ ਜਾਂ ਰਾਜ ਗ੍ਰਹਿ ਬਣਾਉਣ ਵਾਸਤੇ ਮਦਦ ਚਾਹੁੰਦੀਆਂ ਹਨ, ਤਾਂ ਉਨ੍ਹਾਂ ਨੂੰ ਨਿਰਦੇਸ਼ਨ ਲਈ ਸੋਸਾਇਟੀ ਨੂੰ ਲਿਖਣਾ ਚਾਹੀਦਾ ਹੈ। ਮਦਦ ਲਈ ਵਿਦੇਸ਼ ਰਹਿੰਦੇ ਭਰਾਵਾਂ ਨੂੰ ਲਿਖਣਾ ਉਚਿਤ ਨਹੀਂ ਹੈ। ਜਦ ਕਿ ਅਸੀਂ ਸ਼ਾਇਦ ਸੋਚੀਏ ਕਿ ਉਨ੍ਹਾਂ ਕੋਲ ਪੈਸਾ ਹੈ ਜਿਹੜਾ ਸਾਡੀ ਸਹਾਇਤਾ ਕਰਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ, ਪਰ ਜੇਕਰ ਉਹ ਪ੍ਰਭੂ ਦੇ ਕੰਮ ਲਈ ਆਪਣੇ ਪੈਸੇ ਦੇਣੇ ਚਾਹੁੰਦੇ ਹਨ, ਤਾਂ ਉਨ੍ਹਾਂ ਦੇ ਆਪਣੇ ਦੇਸ਼ ਵਿਚ ਹੀ ਸੋਸਾਇਟੀ ਦੇ ਵਿਸ਼ਵ-ਵਿਆਪੀ ਕੰਮ ਜਾਂ ਰਾਜ ਗ੍ਰਹਿ ਲਈ ਆਪਣੇ ਪੈਸੇ ਦਾਨ ਕਰਨ ਦਾ ਪ੍ਰਬੰਧ ਹੈ।—2 ਕੁਰਿੰ. 9:7.
ਸੋਸਾਇਟੀ ਨੇ ਸਾਰੇ ਬਜ਼ੁਰਗਾਂ ਦੇ ਸਮੂਹ ਨੂੰ ਬਹੁਤ ਸਪੱਸ਼ਟ ਤੌਰ ਤੇ ਸੇਧ ਪ੍ਰਦਾਨ ਕੀਤੀ ਹੈ ਕਿ ਉਹ ਵਿਵਸਥਿਤ ਤਰੀਕੇ ਨਾਲ ਕਿਸ ਤਰ੍ਹਾਂ ਸੋਸਾਇਟੀ ਕੋਲੋਂ ਸਹਾਇਤਾ ਲੈ ਸਕਦੇ ਹਨ। ਆਓ ਅਸੀਂ ਸਾਰੇ ਇਸ ਦੈਵ-ਸ਼ਾਸਕੀ ਨਿਰਦੇਸ਼ਨ ਨੂੰ ਸਹਿਯੋਗ ਦੇਈਏ ਤਾਂਕਿ “ਸਾਰੀਆਂ ਗੱਲਾਂ ਢਬ ਸਿਰ ਅਤੇ ਜੁਗਤੀ ਨਾਲ ਹੋਣ।”—1 ਕੁਰਿੰ. 14:40.