ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 10/99 ਸਫ਼ਾ 1
  • ਬੱਚੇ “ਯਹੋਵਾਹ ਵੱਲੋਂ ਮਿਰਾਸ ਹਨ”

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਬੱਚੇ “ਯਹੋਵਾਹ ਵੱਲੋਂ ਮਿਰਾਸ ਹਨ”
  • ਸਾਡੀ ਰਾਜ ਸੇਵਕਾਈ—1999
ਸਾਡੀ ਰਾਜ ਸੇਵਕਾਈ—1999
km 10/99 ਸਫ਼ਾ 1

ਬੱਚੇ “ਯਹੋਵਾਹ ਵੱਲੋਂ ਮਿਰਾਸ ਹਨ”

1 “ਜਦੋਂ ਤਕ ਬੱਚਿਆਂ ਵੱਲ ਖ਼ਾਸ ਧਿਆਨ ਨਹੀਂ ਦਿੱਤਾ ਜਾਂਦਾ, ਉਦੋਂ ਤਕ ਲੰਮੇ ਸਮੇਂ ਤੋਂ ਚਲੀਆਂ ਆ ਰਹੀਆਂ ਮਨੁੱਖਤਾ ਦੀਆਂ ਸਭ ਤੋਂ ਬੁਨਿਆਦੀ ਸਮੱਸਿਆਵਾਂ ਇਸੇ ਤਰ੍ਹਾਂ ਬਣੀਆਂ ਰਹਿਣਗੀਆਂ।”—ਸੰਯੁਕਤ ਰਾਸ਼ਟਰ-ਸੰਘ ਬਾਲ ਫ਼ੰਡ। ਅਪ੍ਰੈਲ-ਜੂਨ 1999 ਦੇ ਜਾਗਰੂਕ ਬਣੋ! ਦੀ ਲੇਖ-ਮਾਲਾ ਦਾ ਪਹਿਲਾ ਲੇਖ ਇਨ੍ਹਾਂ ਸ਼ਬਦਾਂ ਨਾਲ ਸ਼ੁਰੂ ਹੁੰਦਾ ਹੈ। ਅਸੀਂ ਸਾਰੇ ਹੀ ਯਹੋਵਾਹ ਦੇ ਗਵਾਹਾਂ ਨੇ ਇਸ ਰਸਾਲੇ ਨੂੰ ਵੰਡਣ ਦੀ ਮੁਹਿੰਮ ਵਿਚ ਹਿੱਸਾ ਲੈ ਕੇ ਅਤੇ ਦੁਨੀਆਂ ਵਿਚ ਬੱਚਿਆਂ ਦੀ ਮੌਜੂਦਾ ਬੁਰੀ ਹਾਲਤ ਵੱਲ ਲੋਕਾਂ ਦਾ ਧਿਆਨ ਦਿਵਾ ਕੇ ਖ਼ੁਸ਼ੀ ਪ੍ਰਾਪਤ ਕੀਤੀ ਹੈ।

2 ਪਰਮੇਸ਼ੁਰ ਦੇ ਲੋਕਾਂ ਵਿਚ ਮਸੀਹੀ ਮਾਪਿਆਂ ਨੂੰ ਇਸ ਵਿਸ਼ਵ-ਵਿਆਪੀ ਮੁਹਿੰਮ ਵਿਚ ਹਿੱਸਾ ਲੈ ਕੇ ਕਿੰਨੀ ਖ਼ੁਸ਼ੀ ਹੋਈ ਹੋਵੇਗੀ। ਉਨ੍ਹਾਂ ਨੇ ਨਾ ਸਿਰਫ਼ ਚੰਗੇ ਮਾਤਾ-ਪਿਤਾ ਬਣਨ ਲਈ ਬਾਈਬਲ ਵਿਚ ਦਿੱਤੀ ਗਈ ਚੰਗੀ ਅਗਵਾਈ ਤੋਂ ਫ਼ਾਇਦਾ ਉਠਾਇਆ ਹੋਵੇਗਾ, ਬਲਕਿ ਦੂਜੇ ਲੋਕਾਂ ਨੂੰ ਵੀ ਯਹੋਵਾਹ ਦੇ ਤਰੀਕਿਆਂ ਅਨੁਸਾਰ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਬਾਰੇ ਪੂਰੇ ਜੋਸ਼ ਨਾਲ ਸਲਾਹ ਦਿੱਤੀ ਹੋਣੀ ਹੈ। ਬੇਸ਼ੱਕ ਪਰਮੇਸ਼ੁਰ ਨੂੰ ਮੰਨਣ ਵਾਲੇ ਬੱਚਿਆਂ ਨੇ ਇਸ ਮੁਹਿੰਮ ਵਿਚ ਪੂਰੇ ਦਿਲੋਂ ਹਿੱਸਾ ਲੈ ਕੇ ਸੁਣਨ ਵਾਲਿਆਂ ਨੂੰ ਪ੍ਰਭਾਵਿਤ ਕੀਤਾ ਹੋਵੇਗਾ।—ਕਹਾ. 1:8, 9.

3 ਸਭਾਵਾਂ ਵਿਚ ਹਾਜ਼ਰ ਹੋ ਕੇ ਬੱਚਿਆਂ ਨੂੰ ਬਹੁਤ ਜ਼ਿਆਦਾ ਫ਼ਾਇਦਾ ਹੁੰਦਾ ਹੈ। ਉਹ ਮਸੀਹੀ ਕਲੀਸਿਯਾ ਵਿਚ ਮਹਾਨ ਸਿੱਖਿਅਕ, ਯਹੋਵਾਹ ਵੱਲੋਂ ਸਿਖਾਏ ਜਾਣ ਦੇ ਵਿਸ਼ੇਸ਼-ਸਨਮਾਨ ਦਾ ਆਨੰਦ ਮਾਣਦੇ ਹਨ। ਮਹਾਨ ਗੁਰੂ ਯਿਸੂ ਮਸੀਹ ਨੂੰ ਧਿਆਨ ਨਾਲ ਸੁਣ ਕੇ ਉਹ ਉਸ ਦੇ ਨਕਸ਼ੇ-ਕਦਮਾਂ ਉੱਤੇ ਚੱਲਣਾ ਸਿੱਖਦੇ ਹਨ। ਇਸ ਤੋਂ ਵੀ ਵੱਧ, “ਮਾਤਬਰ ਅਤੇ ਬੁੱਧਵਾਨ ਨੌਕਰ” ਬੱਚਿਆਂ ਦੀ ਅਤੇ ਖ਼ਾਸ ਕਰਕੇ ਕਿਸ਼ੋਰਾਂ ਦੀ ਮਦਦ ਕਰਨ ਲਈ ਨਾ ਸਿਰਫ਼ ਉਨ੍ਹਾਂ ਨੂੰ ਸਮੇਂ ਸਿਰ ਸਲਾਹ ਦੇਣ ਦੇ ਖ਼ਾਸ ਜਤਨ ਕਰ ਰਿਹਾ ਹੈ, ਬਲਕਿ ਉਨ੍ਹਾਂ ਦੇ ਮਾਪਿਆਂ ਨੂੰ ਵੀ ਸਲਾਹ ਦੇ ਰਿਹਾ ਹੈ।

4 ਆਪਣੇ ਬੱਚਿਆਂ ਦੀ ਅਧਿਆਤਮਿਕ ਤੌਰ ਤੇ ਮਦਦ ਕਰਦੇ ਰਹਿਣ ਲਈ ਮਾਪੇ ਕੀ ਕਰ ਸਕਦੇ ਹਨ? ਇਹ ਸੱਚ ਹੈ ਕਿ ਸੰਸਾਰ ਵਿਚ ਬੱਚੇ ਸੰਕਟ ਵਿਚ ਹਨ ਅਤੇ ਉਨ੍ਹਾਂ ਨੂੰ ਫ਼ੌਰਨ ਮਦਦ ਦੇਣ ਦੀ ਲੋੜ ਹੈ, ਪਰ ਇਹ ਵੀ ਸੱਚ ਹੈ ਕਿ ਮਸੀਹੀ ਬੱਚਿਆਂ ਨੂੰ ਸੰਸਾਰ ਦੇ ਪ੍ਰਭਾਵਾਂ ਤੋਂ ਪਹਿਲਾਂ ਨਾਲੋਂ ਹੁਣ ਕਿਤੇ ਜ਼ਿਆਦਾ ਸੁਰੱਖਿਆ ਦੀ ਲੋੜ ਹੈ। ਇਸ ਸੰਬੰਧ ਵਿਚ ਇਕ ਬਾਕਾਇਦਾ ਪਰਿਵਾਰਕ ਅਧਿਐਨ ਕਰਨਾ ਬਹੁਤ ਹੀ ਜ਼ਰੂਰੀ ਹੈ। ਸਾਨੂੰ ਇਹ ਉਤਸ਼ਾਹ ਦਿੱਤਾ ਜਾਂਦਾ ਹੈ ਕਿ ਜੇਕਰ ਅਸੀਂ ਪਰਿਵਾਰਕ ਅਧਿਐਨ ਨਹੀਂ ਕਰਦੇ ਹਾਂ, ਤਾਂ ਸਾਨੂੰ ਅੱਜ ਤੋਂ ਹੀ ਇਸ ਨੂੰ ਸ਼ੁਰੂ ਕਰਨਾ ਚਾਹੀਦਾ ਹੈ। (ਕਹਾ. 2:1-5) ਇਕ ਅਰਥਪੂਰਣ ਅਧਿਐਨ ਦੇ ਨਾਲ-ਨਾਲ ਸਭਾਵਾਂ ਵਿਚ ਬਾਕਾਇਦਾ ਹਾਜ਼ਰੀ, ਸ਼ਤਾਨ ਅਰਥਾਤ ਇਬਲੀਸ ਦੇ ਬਹਿਕਾਵਿਆਂ ਦਾ ਸਾਮ੍ਹਣਾ ਕਰਨ ਲਈ ਸਾਡੇ ਬੱਚਿਆਂ ਨੂੰ ਮਜ਼ਬੂਤ ਬਣਾਏਗੀ।—ਅਫ਼. 6:11, 12, 16.

5 ਮਾਪਿਆਂ ਕੋਲ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਦਾ ਅਨੋਖਾ ਵਿਸ਼ੇਸ਼-ਸਨਮਾਨ ਹੈ। ਇਹ ਇਕ ਜ਼ਿੰਮੇਵਾਰੀ ਹੈ ਜੋ ਕਿ ਸਾਡੇ ਸਵਰਗੀ ਪਿਤਾ, ਯਹੋਵਾਹ ਪਰਮੇਸ਼ੁਰ ਨੇ ਉਨ੍ਹਾਂ ਨੂੰ ਦਿੱਤੀ ਹੈ। ਸੱਚ-ਮੁੱਚ ਇਹ ਇਕ ਵੱਡੀ ਅਤੇ ਔਖੀ ਜ਼ਿੰਮੇਵਾਰੀ ਹੈ। ਪਰ ਜੇਕਰ ਮਸੀਹੀ ਮਾਪੇ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਲਈ ਹੁਣ ਤੋਂ ਹੀ ਸਮਾਂ ਕੱਢਣ ਅਤੇ ਉਨ੍ਹਾਂ ਦੀ ਚੰਗੀ ਦੇਖ-ਭਾਲ ਕਰਨ, ਤਾਂ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਆਦਰਯੋਗ ਅਤੇ ਧਾਰਮਿਕ ਆਦਮੀ ਅਤੇ ਤੀਵੀਆਂ ਬਣਦੇ ਦੇਖਣ ਦੀ ਵੱਡੀ ਖ਼ੁਸ਼ੀ ਪ੍ਰਾਪਤ ਹੋਵੇਗੀ।—ਜ਼ਬੂ. 127:3-5.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ