ਘੋਸ਼ਣਾਵਾਂ
◼ ਮਾਰਚ ਲਈ ਸਾਹਿੱਤ ਪੇਸ਼ਕਸ਼: ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ। ਗ੍ਰਹਿ ਬਾਈਬਲ ਅਧਿਐਨ ਸ਼ੁਰੂ ਕਰਨ ਦੇ ਖ਼ਾਸ ਜਤਨ ਕੀਤੇ ਜਾਣਗੇ। ਅਪ੍ਰੈਲ ਅਤੇ ਮਈ: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ। ਦਿਲਚਸਪੀ ਰੱਖਣ ਵਾਲਿਆਂ ਨੂੰ ਦੇਣ ਲਈ ਆਪਣੇ ਕੋਲ ਮੰਗ ਬਰੋਸ਼ਰ ਰੱਖੋ ਅਤੇ ਗ੍ਰਹਿ ਬਾਈਬਲ ਅਧਿਐਨ ਸ਼ੁਰੂ ਕਰਨ ਦੇ ਜਤਨ ਕਰੋ। ਜੂਨ: ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਗ੍ਰਹਿ ਬਾਈਬਲ ਅਧਿਐਨ ਸ਼ੁਰੂ ਕਰਨ ਉੱਤੇ ਧਿਆਨ ਦਿਓ।
◼ ਅਪ੍ਰੈਲ ਅਤੇ ਮਈ ਵਿਚ ਸਹਿਯੋਗੀ ਪਾਇਨੀਅਰਾਂ ਵਜੋਂ ਸੇਵਾ ਕਰਨ ਦੀ ਇੱਛਾ ਰੱਖਣ ਵਾਲੇ ਪ੍ਰਕਾਸ਼ਕਾਂ ਨੂੰ ਹੁਣ ਤੋਂ ਹੀ ਆਪਣੀਆਂ ਯੋਜਨਾਵਾਂ ਬਣਾਉਣੀਆਂ ਚਾਹੀਦੀਆਂ ਹਨ ਅਤੇ ਛੇਤੀ ਨਾਲ ਆਪਣੀ ਅਰਜ਼ੀ ਦੇ ਦੇਣੀ ਚਾਹੀਦੀ ਹੈ। ਇਹ ਬਜ਼ੁਰਗਾਂ ਦੀ ਮਦਦ ਕਰੇਗਾ ਕਿ ਉਹ ਖੇਤਰ ਸੇਵਾ ਦੇ ਜ਼ਰੂਰੀ ਪ੍ਰਬੰਧ ਕਰ ਸਕਣ ਅਤੇ ਚੋਖੇ ਰਸਾਲੇ ਅਤੇ ਦੂਜੇ ਸਾਹਿੱਤ ਤਿਆਰ ਰੱਖ ਸਕਣ। ਸਹਿਯੋਗੀ ਪਾਇਨੀਅਰਾਂ ਵਜੋਂ ਸਵੀਕਾਰ ਕੀਤੇ ਗਏ ਸਾਰੇ ਪ੍ਰਕਾਸ਼ਕਾਂ ਦੇ ਨਾਂ ਹਰ ਮਹੀਨੇ ਕਲੀਸਿਯਾ ਵਿਚ ਐਲਾਨ ਕੀਤੇ ਜਾਣੇ ਚਾਹੀਦੇ ਹਨ।
◼ ਸਾਡੀ ਰਾਜ ਸੇਵਕਾਈ ਦੇ ਇਸ ਅੰਕ ਵਿਚ ਦਾਨੀਏਲ ਦੀ ਭਵਿੱਖਬਾਣੀ ਵੱਲ ਧਿਆਨ ਦਿਓ! ਕਿਤਾਬ ਦੀ ਮੁਕੰਮਲ ਅਧਿਐਨ ਅਨੁਸੂਚੀ ਦਿੱਤੀ ਗਈ ਹੈ। ਸ਼ਾਇਦ ਤੁਸੀਂ ਇਸ ਦੀ ਇਕ ਫੋਟੋ-ਕਾਪੀ ਕਰਵਾ ਕੇ ਆਪਣੀ ਇਸ ਪੁਸਤਕ ਦੀ ਨਿੱਜੀ ਕਾਪੀ ਵਿਚ ਰੱਖਣਾ ਚਾਹੋ ਤਾਂਕਿ ਤੁਸੀਂ ਕਦੇ ਵੀ ਇਸ ਨੂੰ ਦੇਖ ਸਕੋ।
◼ ਪ੍ਰਧਾਨ ਨਿਗਾਹਬਾਨ ਜਾਂ ਉਸ ਵੱਲੋਂ ਨਿਯੁਕਤ ਵਿਅਕਤੀ ਨੂੰ ਕਲੀਸਿਯਾ ਦੇ ਲੇਖੇ ਦੀ ਲੇਖਾ-ਪੜਤਾਲ 1 ਮਾਰਚ ਨੂੰ ਜਾਂ ਇਸ ਮਗਰੋਂ ਛੇਤੀ ਤੋਂ ਛੇਤੀ ਕਰਨੀ ਚਾਹੀਦੀ ਹੈ। ਜਦੋਂ ਇਹ ਕੀਤੀ ਜਾ ਚੁੱਕੀ ਹੋਵੇ, ਤਾਂ ਅਗਲੀ ਲੇਖਾ ਰਿਪੋਰਟ ਪੜ੍ਹੇ ਜਾਣ ਤੋਂ ਬਾਅਦ ਕਲੀਸਿਯਾ ਵਿਚ ਇਸ ਦੀ ਘੋਸ਼ਣਾ ਕਰੋ।
◼ ਸਮਾਰਕ, ਬੁੱਧਵਾਰ, 19 ਅਪ੍ਰੈਲ 2000 ਨੂੰ ਮਨਾਇਆ ਜਾਵੇਗਾ। ਜੇਕਰ ਤੁਹਾਡੀ ਕਲੀਸਿਯਾ ਦੀਆਂ ਸਭਾਵਾਂ ਆਮ ਤੌਰ ਤੇ ਬੁੱਧਵਾਰ ਨੂੰ ਹੁੰਦੀਆਂ ਹਨ, ਤਾਂ ਇਨ੍ਹਾਂ ਨੂੰ ਹਫ਼ਤੇ ਦੇ ਕਿਸੇ ਹੋਰ ਦਿਨ ਰੱਖੋ ਜੇਕਰ ਕਿੰਗਡਮ ਹਾਲ ਉਪਲਬਧ ਹੋਵੇ। ਜੇਕਰ ਇਹ ਮੁਮਕਿਨ ਨਹੀਂ ਹੈ ਅਤੇ ਤੁਹਾਡੀ ਸੇਵਾ ਸਭਾ ਛੁੱਟ ਜਾਂਦੀ ਹੈ, ਤਾਂ ਸੇਵਾ ਸਭਾ ਦੇ ਉਨ੍ਹਾਂ ਹਿੱਸਿਆਂ ਨੂੰ ਜੋ ਖ਼ਾਸ ਕਰਕੇ ਤੁਹਾਡੀ ਕਲੀਸਿਯਾ ਲਈ ਢੁਕਵੇਂ ਹਨ, ਕਿਸੇ ਹੋਰ ਸੇਵਾ ਸਭਾ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।
◼ ਕਲੀਸਿਯਾ ਨਾਲ ਸੰਗਤ ਕਰਨ ਵਾਲਿਆਂ ਨੂੰ ਪਹਿਰਾਬੁਰਜ ਅਤੇ ਜਾਗਰੂਕ ਬਣੋ! ਦੀਆਂ ਸਾਰੀਆਂ ਨਵੀਆਂ ਅਤੇ ਨਵਿਆਈਆਂ ਗਈਆਂ ਸਬਸਕ੍ਰਿਪਸ਼ਨਾਂ, ਜਿਨ੍ਹਾਂ ਵਿਚ ਉਨ੍ਹਾਂ ਦੀਆਂ ਆਪਣੀਆਂ ਨਿੱਜੀ ਸਬਸ਼ਕ੍ਰਿਪਸ਼ਨਾਂ ਵੀ ਸ਼ਾਮਲ ਹਨ, ਕਲੀਸਿਯਾ ਦੁਆਰਾ ਭੇਜਣੀਆਂ ਚਾਹੀਦੀਆਂ ਹਨ।
◼ ਸੋਸਾਇਟੀ ਸਾਹਿੱਤ ਲਈ ਪ੍ਰਕਾਸ਼ਕਾਂ ਦੀਆਂ ਵਿਅਕਤੀਗਤ ਦਰਖ਼ਾਸਤਾਂ ਪੂਰੀਆਂ ਨਹੀਂ ਕਰਦੀ ਹੈ। ਸੋਸਾਇਟੀ ਨੂੰ ਸਾਹਿੱਤ ਲਈ ਕਲੀਸਿਯਾ ਦੀ ਮਾਸਿਕ ਦਰਖ਼ਾਸਤ ਭੇਜਣ ਤੋਂ ਪਹਿਲਾਂ ਪ੍ਰਧਾਨ ਨਿਗਾਹਬਾਨ ਨੂੰ ਹਰ ਮਹੀਨੇ ਇਕ ਘੋਸ਼ਣਾ ਕਰਨ ਦਾ ਪ੍ਰਬੰਧ ਕਰਨਾ ਚਾਹੀਦਾ ਹੈ, ਤਾਂਕਿ ਨਿੱਜੀ ਸਾਹਿੱਤ ਹਾਸਲ ਕਰਨ ਵਿਚ ਦਿਲਚਸਪੀ ਰੱਖਣ ਵਾਲੇ ਸਾਰੇ ਲੋਕ ਉਸ ਭਰਾ ਨੂੰ ਦੱਸ ਸਕਣ ਜੋ ਸਾਹਿੱਤ ਦਾ ਕੰਮ ਸੰਭਾਲਦਾ ਹੈ। ਕਿਰਪਾ ਕਰ ਕੇ ਯਾਦ ਰੱਖੋ ਕਿ ਕਿਹੜੇ ਪ੍ਰਕਾਸ਼ਨ ਖ਼ਾਸ-ਦਰਖ਼ਾਸਤ ਸਾਹਿੱਤ ਹਨ।
◼ ਭਾਰਤ ਵਿਚ ਸਿਲਸਿਲੇ ਵਾਰ ਹੋਏ “ਪਰਮੇਸ਼ੁਰ ਦਾ ਅਗੰਮ ਵਾਕ” ਜ਼ਿਲ੍ਹਾ ਮਹਾਂ-ਸੰਮੇਲਨਾਂ ਦੀ ਕੁੱਲ ਹਾਜ਼ਰੀ 30,462 ਸੀ। ਇਹ ਇਕ ਨਵਾਂ ਸਿਖਰ ਹੈ ਅਤੇ ਪਿਛਲੇ ਸਾਲ ਨਾਲੋਂ ਇਸ ਵਾਰ 10 ਪ੍ਰਤਿਸ਼ਤ ਵਾਧਾ ਹੋਇਆ ਹੈ। ਇਨ੍ਹਾਂ ਸਤਾਈ ਥਾਵਾਂ ਤੇ ਕੁੱਲ ਮਿਲਾ ਕੇ 881 ਲੋਕਾਂ ਨੇ ਬਪਤਿਸਮਾ ਲਿਆ।
◼ ਬ੍ਰਿਟੇਨ ਵਿਚ ਪੰਜਾਬੀ ਜ਼ਿਲ੍ਹਾ ਸੰਮੇਲਨ: ਡਡਲੀ ਅਸੈਂਬਲੀ ਹਾਲ ਦੀ ਮੁਰੰਮਤ ਦੇ ਕਾਰਨ ਜ਼ਿਲ੍ਹਾ ਸੰਮੇਲਨ ਦੀ ਤਾਰੀਖ਼ ਨੂੰ ਬਦਲਣ ਦੀ ਲੋੜ ਪਈ ਹੈ। ਸੰਮੇਲਨ ਹੁਣ 25-27 ਅਗਸਤ 2000 ਨੂੰ ਹੋਵੇਗਾ। ਸਾਨੂੰ ਉਮੀਦ ਹੈ ਕਿ ਤੁਸੀਂ ਇਸ ਤਾਰੀਖ਼ ਮੁਤਾਬਕ ਹਾਜ਼ਰ ਹੋਣ ਲਈ ਤਿਆਰੀਆਂ ਕਰ ਸਕੋਗੇ।
◼ ਨਵੇਂ ਪ੍ਰਕਾਸ਼ਨ ਉਪਲਬਧ:
ਚਰਚਾ ਲਈ ਬਾਈਬਲ ਵਿਸ਼ੇ ਅਤੇ ਬਾਈਬਲ ਦੀਆਂ ਮੂਲ ਸਿੱਖਿਆਵਾਂ—ਮੀਜ਼ੋ ਭਾਸ਼ਾ