ਘੋਸ਼ਣਾਵਾਂ
◼ ਜੂਨ ਲਈ ਸਾਹਿੱਤ ਪੇਸ਼ਕਸ਼: ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਬਾਈਬਲ ਸਟੱਡੀ ਸ਼ੁਰੂ ਕਰਨ ਉੱਤੇ ਧਿਆਨ ਦਿਓ। ਜੁਲਾਈ ਅਤੇ ਅਗਸਤ: ਅੱਗੇ ਦੱਸੇ ਗਏ 32 ਸਫ਼ਿਆਂ ਵਾਲੇ ਬਰੋਸ਼ਰਾਂ ਵਿੱਚੋਂ ਕਿਸੇ ਇਕ ਨੂੰ ਵਰਤਿਆ ਜਾ ਸਕਦਾ ਹੈ: ਕੀ ਪਰਮੇਸ਼ੁਰ ਸੱਚ ਮੁੱਚ ਸਾਡੀ ਪਰਵਾਹ ਕਰਦਾ ਹੈ?, ਧਰਤੀ ਉਤੇ ਸਦਾ ਦੇ ਜੀਵਨ ਦਾ ਆਨੰਦ ਮਾਣੋ!, ਕੀ ਤੁਹਾਨੂੰ ਤ੍ਰਿਏਕ ਵਿਚ ਵਿਸ਼ਵਾਸ ਕਰਨਾ ਚਾਹੀਦਾ ਹੈ?, ਈਸ਼ਵਰੀ ਨਾਂ ਜੋ ਸਦਾ ਦੇ ਲਈ ਕਾਇਮ ਰਹੇਗਾ (ਅੰਗ੍ਰੇਜ਼ੀ), ਉਹ ਸਰਕਾਰ ਜਿਹੜੀ ਪਰਾਦੀਸ ਲਿਆਵੇਗੀ, ਸਾਨੂੰ ਕੀ ਹੁੰਦਾ ਹੈ ਜਦੋਂ ਅਸੀਂ ਮਰ ਜਾਂਦੇ ਹਾਂ? (ਅੰਗ੍ਰੇਜ਼ੀ), ਜੀਵਨ ਦਾ ਮਕਸਦ ਕੀ ਹੈ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ? ਅਤੇ ਜਦੋਂ ਕੋਈ ਵਿਅਕਤੀ ਜਿਸ ਨਾਲ ਤੁਸੀਂ ਪ੍ਰੇਮ ਰੱਖਦੇ ਹੋ ਮਰ ਜਾਂਦਾ ਹੈ। ਜਿੱਥੇ ਕਿਤੇ ਉਚਿਤ ਹੋਵੇ, ਉੱਥੇ ਤਮਾਮ ਲੋਕਾਂ ਲਈ ਇਕ ਪੁਸਤਕ, ਸਾਡੀਆਂ ਸਮੱਸਿਆਵਾਂ—ਉਨ੍ਹਾਂ ਨੂੰ ਸੁਲਝਾਉਣ ਵਿਚ ਕੌਣ ਸਾਡੀ ਮਦਦ ਕਰੇਗਾ?, ਮਰੇ ਹੋਇਆਂ ਦੀਆਂ ਆਤਮਾਵਾਂ—ਕੀ ਉਹ ਤੁਹਾਡੀ ਮਦਦ ਕਰ ਸਕਦੀਆਂ ਹਨ ਜਾਂ ਤੁਹਾਨੂੰ ਹਾਨੀ ਪਹੁੰਚਾ ਸਕਦੀਆਂ ਹਨ? ਕੀ ਉਹ ਸੱਚ-ਮੁੱਚ ਹੋਂਦ ਵਿਚ ਹਨ? (ਅੰਗ੍ਰੇਜ਼ੀ) ਅਤੇ ਕੀ ਕਦੇ ਯੁੱਧ ਰਹਿਤ ਸੰਸਾਰ ਹੋਵੇਗਾ? (ਅੰਗ੍ਰੇਜ਼ੀ) ਬਰੋਸ਼ਰ ਪੇਸ਼ ਕੀਤੇ ਜਾ ਸਕਦੇ ਹਨ। ਸਤੰਬਰ: ਜੀਵਨ—ਇਹ ਇੱਥੇ ਕਿਵੇਂ ਆਇਆ? ਕ੍ਰਮ-ਵਿਕਾਸ ਦੁਆਰਾ ਜਾਂ ਸ੍ਰਿਸ਼ਟੀ ਦੁਆਰਾ?
◼ ਜਦੋਂ ਕਲੀਸਿਯਾ ਆਪਣੀ ਭਾਸ਼ਾ ਵਿਚ ਸੱਦਾ ਪੱਤਰ ਮੰਗਵਾਉਂਦੀ ਹੈ, ਤਾਂ ਕਿਰਪਾ ਕਰ ਕੇ ਕਲੀਸਿਯਾ ਦਾ ਨਾਂ ਅਤੇ ਸਭਾ ਦਾ ਪੂਰਾ ਪਤਾ ਆਪਣੀ ਭਾਸ਼ਾ ਵਿਚ ਸੱਦਾ ਪੱਤਰ ਦਰਖ਼ਾਸਤ ਫਾਰਮ (S(d)-16) ਤੇ ਦਿੱਤੀ ਸਹੀ ਡੱਬੀ ਵਿਚ ਭਰੋ। ਫਾਰਮ ਭਰਨ ਤੋਂ ਪਹਿਲਾਂ ਧਿਆਨ ਨਾਲ ਯਾਦ ਰੱਖਣ ਯੋਗ ਗੱਲਾਂ (POINTS TO REMEMBER) ਨੂੰ ਪੜ੍ਹੋ।
◼ ਜੂਨ ਵਿਚ ਸਾਹਿੱਤ ਆਰਡਰ ਕਰਨ ਦੇ ਨਾਲ-ਨਾਲ ਕਲੀਸਿਯਾਵਾਂ 1999 ਦੇ ਪਹਿਰਾਬੁਰਜ ਅਤੇ ਜਾਗਰੂਕ ਬਣੋ! (ਅੰਗ੍ਰੇਜ਼ੀ) ਦੇ ਜਿਲਦਬੱਧ ਖੰਡਾਂ ਦਾ ਆਰਡਰ ਦੇਣਾ ਸ਼ੁਰੂ ਕਰ ਸਕਦੀਆਂ ਹਨ। ਜਦੋਂ ਤਕ ਜਿਲਦਬੱਧ ਖੰਡ ਸਾਡੇ ਕੋਲ ਨਹੀਂ ਆ ਜਾਂਦੇ ਅਤੇ ਭੇਜਣ ਲਈ ਤਿਆਰ ਨਹੀਂ ਹੋ ਜਾਂਦੇ, ਤਦ ਤਕ ਕਲੀਸਿਯਾ ਦੇ ਆਰਡਰ ਸਾਡੀ ਲਿਸਟ ਉੱਤੇ ਰਹਿਣਗੇ। ਇਹ ਜਿਲਦਬੱਧ ਖੰਡ ਖ਼ਾਸ ਦਰਖ਼ਾਸਤਾਂ ਹੁੰਦੀਆਂ ਹਨ।
◼ ਦੁਬਾਰਾ ਉਪਲਬਧ ਪ੍ਰਕਾਸ਼ਨ:
ਚਰਚਾ ਲਈ ਬਾਈਬਲ ਵਿਸ਼ੇ—ਤਾਮਿਲ, ਮਲਿਆਲਮ