ਘੋਸ਼ਣਾਵਾਂ
◼ ਜੁਲਾਈ ਅਤੇ ਅਗਸਤ ਲਈ ਸਾਹਿੱਤ ਪੇਸ਼ਕਸ਼: ਅੱਗੇ ਦੱਸੇ ਗਏ 32 ਸਫ਼ਿਆਂ ਵਾਲੇ ਬਰੋਸ਼ਰਾਂ ਵਿੱਚੋਂ ਕਿਸੇ ਇਕ ਨੂੰ ਵਰਤਿਆ ਜਾ ਸਕਦਾ ਹੈ: ਕੀ ਪਰਮੇਸ਼ੁਰ ਸੱਚ ਮੁੱਚ ਸਾਡੀ ਪਰਵਾਹ ਕਰਦਾ ਹੈ?, ਧਰਤੀ ਉਤੇ ਸਦਾ ਦੇ ਜੀਵਨ ਦਾ ਆਨੰਦ ਮਾਣੋ!, ਕੀ ਤੁਹਾਨੂੰ ਤ੍ਰਿਏਕ ਵਿਚ ਵਿਸ਼ਵਾਸ ਕਰਨਾ ਚਾਹੀਦਾ ਹੈ? (ਅੰਗ੍ਰੇਜ਼ੀ), ਈਸ਼ਵਰੀ ਨਾਂ ਜੋ ਸਦਾ ਦੇ ਲਈ ਕਾਇਮ ਰਹੇਗਾ (ਅੰਗ੍ਰੇਜ਼ੀ), ਉਹ ਸਰਕਾਰ ਜਿਹੜੀ ਪਰਾਦੀਸ ਲਿਆਵੇਗੀ, ਸਾਨੂੰ ਕੀ ਹੁੰਦਾ ਹੈ ਜਦੋਂ ਅਸੀਂ ਮਰ ਜਾਂਦੇ ਹਾਂ? (ਅੰਗ੍ਰੇਜ਼ੀ), ਜੀਵਨ ਦਾ ਮਕਸਦ ਕੀ ਹੈ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ? ਅਤੇ ਜਦੋਂ ਕੋਈ ਵਿਅਕਤੀ ਜਿਸ ਨਾਲ ਤੁਸੀਂ ਪ੍ਰੇਮ ਰੱਖਦੇ ਹੋ ਮਰ ਜਾਂਦਾ ਹੈ। ਜਿੱਥੇ ਕਿਤੇ ਉਚਿਤ ਹੋਵੇ, ਉੱਥੇ ਤਮਾਮ ਲੋਕਾਂ ਲਈ ਇਕ ਪੁਸਤਕ, ਸਾਡੀਆਂ ਸਮੱਸਿਆਵਾਂ—ਉਨ੍ਹਾਂ ਨੂੰ ਸੁਲਝਾਉਣ ਵਿਚ ਕੌਣ ਸਾਡੀ ਮਦਦ ਕਰੇਗਾ?, ਮਰੇ ਹੋਇਆਂ ਦੀਆਂ ਆਤਮਾਵਾਂ—ਕੀ ਉਹ ਤੁਹਾਡੀ ਮਦਦ ਕਰ ਸਕਦੀਆਂ ਹਨ ਜਾਂ ਤੁਹਾਨੂੰ ਹਾਨੀ ਪਹੁੰਚਾ ਸਕਦੀਆਂ ਹਨ? ਕੀ ਉਹ ਸੱਚ-ਮੁੱਚ ਹੋਂਦ ਵਿਚ ਹਨ? (ਅੰਗ੍ਰੇਜ਼ੀ) ਅਤੇ ਕੀ ਕਦੇ ਯੁੱਧ ਰਹਿਤ ਸੰਸਾਰ ਹੋਵੇਗਾ? (ਅੰਗ੍ਰੇਜ਼ੀ) ਬਰੋਸ਼ਰ ਪੇਸ਼ ਕੀਤੇ ਜਾ ਸਕਦੇ ਹਨ। ਸਤੰਬਰ: ਜੀਵਨ—ਇਹ ਇੱਥੇ ਕਿਵੇਂ ਆਇਆ? ਕ੍ਰਮ-ਵਿਕਾਸ ਦੁਆਰਾ ਜਾਂ ਸ੍ਰਿਸ਼ਟੀ ਦੁਆਰਾ? ਅਕਤੂਬਰ: ਪਹਿਰਾਬੁਰਜ ਅਤੇ ਜਾਗਰੂਕ ਬਣੋ! ਦੀਆਂ ਕਾਪੀਆਂ। ਜੇ ਦੁਬਾਰਾ ਜਾਣ ਤੇ ਵਿਅਕਤੀ ਦਿਲਚਸਪੀ ਦਿਖਾਉਂਦਾ ਹੈ, ਤਾਂ ਸਬਸਕ੍ਰਿਪਸ਼ਨ ਪੇਸ਼ ਕੀਤਾ ਜਾ ਸਕਦਾ ਹੈ।
◼ ਸਤੰਬਰ ਤੋਂ ਸ਼ੁਰੂ ਕਰਦੇ ਹੋਏ ਸਰਕਟ ਨਿਗਾਹਬਾਨ ਜਨਤਕ ਭਾਸ਼ਣ ਦੇਣਗੇ ਜਿਸ ਦਾ ਵਿਸ਼ਾ ਹੈ “ਇਨਸਾਨੀ ਸਰਕਾਰਾਂ ਤੱਕੜੀ ਵਿਚ ਤੋਲੀਆਂ ਗਈਆਂ ਹਨ।”
◼ ਨਵੇਂ ਪ੍ਰਕਾਸ਼ਨ ਉਪਲਬਧ:
ਕੀ ਪਰਮੇਸ਼ੁਰ ਸਾਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ? ਜਾਂ ਕੀ ਕਿਸਮਤ ਸਾਡੀਆਂ ਜ਼ਿੰਦਗੀਆਂ ਤੇ ਰਾਜ ਕਰਦੀ ਹੈ? (ਟ੍ਰੈਕਟ ਨੰ. 71), ਸਭ ਤੋਂ ਵੱਡਾ ਨਾਂ (ਟ੍ਰੈਕਟ ਨੰ. 72), ਯਹੋਵਾਹ ਦੇ ਗਵਾਹ ਕੌਣ ਹਨ (ਟ੍ਰੈਕਟ ਨੰ. 73) ਅਤੇ ਨਰਕ ਦੀ ਅੱਗ—ਕੀ ਇਹ ਪਰਮੇਸ਼ੁਰੀ ਨਿਆਂ ਦਾ ਇਕ ਹਿੱਸਾ ਹੈ? (ਟ੍ਰੈਕਟ ਨੰ. 74)—ਉੜੀਆ
◼ ਕਲੀਸਿਯਾਵਾਂ ਨੂੰ ਦਰਖ਼ਾਸਤ ਕੀਤੀ ਜਾਂਦੀ ਹੈ ਕਿ ਉਹ ਸੋਸਾਇਟੀ ਨੂੰ ਮਹੀਨੇ ਵਿਚ ਇੱਕੋ ਹੀ ਸਾਹਿੱਤ ਦਰਖ਼ਾਸਤ ਫਾਰਮ (S-14) ਭੇਜਣ। ਜੇ ਸੋਸਾਇਟੀ ਨੂੰ ਇਹ ਫਾਰਮ ਭੇਜਣ ਤੋਂ ਬਾਅਦ ਕੋਈ ਭੈਣ-ਭਰਾ ਸਾਹਿੱਤ ਦਾ ਆਰਡਰ ਦਿੰਦਾ ਹੈ, ਤਾਂ ਉਸ ਨੂੰ ਅਗਲੇ ਮਹੀਨੇ ਦੀ ਸਾਹਿੱਤ ਦਰਖ਼ਾਸਤ ਵਿਚ ਸ਼ਾਮਲ ਕਰ ਲਿਆ ਜਾਣਾ ਚਾਹੀਦਾ ਹੈ।
◼ ਜੇ ਕਲੀਸਿਯਾਵਾਂ ਨੂੰ ਸੇਵਾ ਫਾਰਮਾਂ ਦੀ ਲੋੜ ਹੈ, ਤਾਂ ਉਨ੍ਹਾਂ ਨੂੰ ਸਾਹਿੱਤ ਦਰਖ਼ਾਸਤ ਫਾਰਮ (S-14) ਤੇ ਹੀ ਆਰਡਰ ਕਰਨਾ ਚਾਹੀਦਾ ਹੈ।