ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
1 ਮਈ ਤੋਂ 21 ਅਗਸਤ 2000 ਦੇ ਹਫ਼ਤਿਆਂ ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ ਭਾਸ਼ਣ-ਨਿਯੁਕਤੀਆਂ ਵਿਚ ਪੂਰੀ ਕੀਤੀ ਗਈ ਸਾਮੱਗਰੀ ਉੱਤੇ ਬੰਦ-ਪੁਸਤਕ ਪੁਨਰ-ਵਿਚਾਰ। ਮਿੱਥੇ ਗਏ ਸਮੇਂ ਵਿਚ ਤੁਸੀਂ ਜਿੰਨੇ ਸਵਾਲਾਂ ਦੇ ਜਵਾਬ ਦੇ ਸਕੋ, ਉਸ ਨੂੰ ਲਿਖਣ ਦੇ ਲਈ ਇਕ ਵੱਖਰਾ ਕਾਗਜ਼ ਵਰਤੋ।
[ਸੂਚਨਾ: ਲਿਖਤੀ ਪੁਨਰ-ਵਿਚਾਰ ਦੌਰਾਨ, ਕਿਸੇ ਵੀ ਸਵਾਲ ਦਾ ਜਵਾਬ ਦੇਣ ਲਈ ਸਿਰਫ਼ ਬਾਈਬਲ ਹੀ ਵਰਤੀ ਜਾ ਸਕਦੀ ਹੈ। ਸਵਾਲਾਂ ਦੇ ਬਾਅਦ ਦਿੱਤੇ ਗਏ ਹਵਾਲੇ ਤੁਹਾਡੀ ਨਿੱਜੀ ਰਿਸਰਚ ਲਈ ਹਨ। ਪਹਿਰਾਬੁਰਜ ਦੇ ਸਭ ਹਵਾਲੀਆਂ ਵਿਚ ਸ਼ਾਇਦ ਸਫ਼ਾ ਅਤੇ ਪੈਰਾ ਨੰਬਰ ਨਾ ਹੋਣ।]
ਹੇਠਾਂ ਦਿੱਤੇ ਗਏ ਹਰੇਕ ਵਾਕ ਦਾ ਸਹੀ ਜਾਂ ਗ਼ਲਤ ਵਿਚ ਜਵਾਬ ਦਿਓ:
1. ਜਦੋਂ ਇਫ਼ਰਾਈਮ ਦੇ ਲੋਕਾਂ ਨੇ ਗਿਦਾਊਨ ਨਾਲ ਨਾਜਾਇਜ਼ ਹੀ ਝਗੜਾ ਮੁੱਲ ਲੈਣਾ ਚਾਹਿਆ, ਤਾਂ ਉਸ ਦੇ ਨਿਮਰਤਾ ਅਤੇ ਹਲੀਮੀ ਭਰੇ ਜਵਾਬ ਨੇ ਉਨ੍ਹਾਂ ਦਾ ਗੁੱਸਾ ਠੰਢਾ ਕਰ ਦਿੱਤਾ। (ਨਿਆ. 8:1-3) [ਹਫ਼ਤਾਵਾਰ ਬਾਈਬਲ ਪਠਨ]
2. ਹਾਲਾਂਕਿ ਮਾਨੋਆਹ ਨੇ ਕਿਹਾ ਕਿ “ਅਸਾਂ ਪਰਮੇਸ਼ੁਰ ਨੂੰ ਡਿੱਠਾ ਹੈ,” ਪਰ ਅਸਲ ਵਿਚ ਉਸ ਨੇ ਅਤੇ ਉਸ ਦੀ ਪਤਨੀ ਨੇ ਯਹੋਵਾਹ ਨੂੰ ਨਹੀਂ, ਸਗੋਂ ਪਰਮੇਸ਼ੁਰ ਦੇ ਦੂਤ ਨੂੰ ਦੇਖਿਆ ਸੀ। (ਨਿਆ. 13:22) [ਹਫ਼ਤਾਵਾਰ ਬਾਈਬਲ ਪਠਨ; w88 5/15 ਸਫ਼ਾ 23, ਪੈਰਾ 3 ਦੇਖੋ।]
3. ਜਿਵੇਂ ਕਿ ਇਕ ਪਤਨੀ ਨੂੰ ਇਹ ਮਹਿਸੂਸ ਕਰਨ ਦੀ ਜ਼ਰੂਰਤ ਹੈ ਕਿ ਉਸ ਦਾ ਪਤੀ ਉਸ ਦਾ ਆਦਰ ਕਰਦਾ ਹੈ ਅਤੇ ਉਸ ਨੂੰ ਬਹੁਤ ਪਿਆਰ ਕਰਦਾ ਹੈ, ਉਸੇ ਤਰ੍ਹਾਂ ਇਕ ਪਤੀ ਨੂੰ ਵੀ ਇਹ ਮਹਿਸੂਸ ਕਰਨ ਦੀ ਜ਼ਰੂਰਤ ਹੈ ਕਿ ਉਸ ਦੀ ਪਤਨੀ ਉਸ ਦਾ ਸਤਿਕਾਰ ਕਰਦੀ ਹੈ। [kl-PJ ਸਫ਼ਾ 144, ਪੈਰਾ 12]
4. ਪ੍ਰਾਰਥਨਾਵਾਂ ਵਿਚ ਸਭ ਤੋਂ ਪਹਿਲਾਂ ਸਾਨੂੰ ਆਪਣੀਆਂ ਜ਼ਰੂਰਤਾਂ ਬਾਰੇ ਗੱਲ ਕਰਨੀ ਚਾਹੀਦੀ ਹੈ। [kl-PJ ਸਫ਼ਾ 155, ਪੈਰਾ 13]
5. ਨਿਆਈਆਂ 21:25 ਇਕ ਅਜਿਹੇ ਸਮੇਂ ਬਾਰੇ ਦੱਸਦਾ ਹੈ ਜਦੋਂ ਯਹੋਵਾਹ ਨੇ ਇਸਰਾਏਲੀ ਕੌਮ ਨੂੰ ਬਿਨਾਂ ਕਿਸੇ ਅਗਵਾਈ ਦੇ ਛੱਡ ਦਿੱਤਾ ਸੀ। [ਹਫ਼ਤਾਵਾਰ ਬਾਈਬਲ ਪਠਨ; w95 6/15 ਸਫ਼ਾ 22, ਪੈਰਾ 16 ਦੇਖੋ।]
6. ਨੇਮ ਦੇ ਸੰਦੂਕ ਉੱਤੇ ਬਣੀਆਂ ਕਰੂਬੀਆਂ ਦੀਆਂ ਮੂਰਤਾਂ ਯਹੋਵਾਹ ਦੀ ਸ਼ਾਹੀ ਮੌਜੂਦਗੀ ਨੂੰ ਦਰਸਾਉਂਦੀਆਂ ਸਨ ਤੇ ਇਹ ਮੰਨਿਆ ਜਾਂਦਾ ਸੀ ਕਿ ਉਹ “ਦੋਹੁੰ ਕਰੂਬੀਆਂ ਦੇ ਵਿਚਕਾਰ ਟਿਕਦਾ [“ਵਿਰਾਜਮਾਨ,” ਪਵਿੱਤਰ ਬਾਈਬਲ ਨਵਾਂ ਅਨੁਵਾਦ] ਸੀ। (1 ਸਮੂ. 4:4) [ਹਫ਼ਤਾਵਾਰ ਬਾਈਬਲ ਪਠਨ; w80 11/1 ਸਫ਼ਾ 29, ਪੈਰਾ 2 ਦੇਖੋ।]
7. ਜਦੋਂ ਸ਼ਾਊਲ ਦੇ ਸਿਪਾਹੀਆਂ ਨੇ ਔਖੇ ਦਿਨਾਂ ਵਿਚ ਲਹੂ ਸਣੇ ਮਾਸ ਖਾਧਾ ਤਾਂ ਉਨ੍ਹਾਂ ਨੂੰ ਸਜ਼ਾ ਨਹੀਂ ਦਿੱਤੀ ਗਈ ਸੀ। ਇਸ ਦਾ ਮਤਲਬ ਇਹ ਹੈ ਕਿ ਕਿਸੇ ਇਨਸਾਨ ਦੀ ਜਾਨ ਬਚਾਉਣ ਲਈ ਥੋੜ੍ਹੇ ਸਮੇਂ ਲਈ ਪਰਮੇਸ਼ੁਰੀ ਕਾਨੂੰਨ ਤੋੜਿਆ ਜਾ ਸਕਦਾ ਹੈ। (1 ਸਮੂ. 14:24-35) [ਹਫ਼ਤਾਵਾਰ ਬਾਈਬਲ ਪਠਨ; w94 4/15 ਸਫ਼ਾ 31, ਪੈਰੇ 7-9 ਦੇਖੋ।]
8. ਹਾਲਾਂਕਿ ਕੁਝ ਲੋਕ “ਯਕੀਨ ਦਿਲਾਉਣਾ” ਲਫ਼ਜ਼ ਨੂੰ ਚਾਲਬਾਜ਼ੀ ਅਤੇ ਚਲਾਕੀ ਨਾਲ ਜੋੜਦੇ ਹਨ, ਪਰ ਇਹ ਲਫ਼ਜ਼ ਠੋਸ ਦਲੀਲ ਦੇ ਕੇ ਕਿਸੇ ਨੂੰ ਕਾਇਲ ਕਰਨ ਲਈ ਅਤੇ ਕਿਸੇ ਦਾ ਮਨ ਬਦਲਣ ਲਈ ਵੀ ਵਰਤਿਆ ਜਾ ਸਕਦਾ ਹੈ। (2 ਤਿਮੋ. 3:14, 15) [w98 5/15 ਸਫ਼ਾ 21, ਪੈਰਾ 4]
9. “ਜੀਉਣ ਦੀ ਗੱਠੜੀ” ਸੁਰੱਖਿਆ ਅਤੇ ਬਚਾਅ ਦੇ ਪਰਮੇਸ਼ੁਰੀ ਇੰਤਜ਼ਾਮ ਨੂੰ ਦਰਸਾਉਂਦੀ ਹੈ, ਜਿਸ ਦਾ ਫ਼ਾਇਦਾ ਦਾਊਦ ਨੂੰ ਤਾਂ ਹੀ ਹੁੰਦਾ ਜੇ ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਖ਼ੂਨ ਦਾ ਦੋਸ਼ੀ ਬਣਨ ਤੋਂ ਬਚਿਆ ਰਹਿੰਦਾ। (1 ਸਮੂ. 25:29) [ਹਫ਼ਤਾਵਾਰ ਬਾਈਬਲ ਪਠਨ; w91 6/15 ਸਫ਼ਾ 14, ਪੈਰਾ 3 ਦੇਖੋ।]
10. ਦਾਊਦਵੰਸੀ ਰਾਜ ਨੇਮ ਬਾਰੇ 2 ਸਮੂਏਲ 7:16 ਵਿਚ ਦੱਸਿਆ ਗਿਆ ਹੈ। ਇਹ ਕਾਨੂੰਨੀ ਗਾਰੰਟੀ ਸੀ ਕਿ ਮਸੀਹਾ ਦਾਊਦ ਦੇ ਘਰਾਣੇ ਵਿੱਚੋਂ ਆਵੇਗਾ ਜੋ “ਸਦੀਪਕ ਤੋੜੀ” ਹਕੂਮਤ ਕਰੇਗਾ। [ਹਫ਼ਤਾਵਾਰ ਬਾਈਬਲ ਪਠਨ; w89 2/1 ਸਫ਼ਾ 14, ਪੈਰਾ 21 ਸਫ਼ਾ 15, ਪੈਰਾ 22 ਦੇਖੋ।]
ਹੇਠਾਂ ਦਿੱਤੇ ਗਏ ਸਵਾਲਾਂ ਦੇ ਜਵਾਬ ਦਿਓ:
11. ਜ਼ਬੂਰ 34:18 ਵਿਚ ਕੀ ਭਰੋਸਾ ਦਿੱਤਾ ਗਿਆ ਹੈ? [w98 4/1 ਸਫ਼ਾ 31, ਪੈਰਾ 2]
12. ਯੂਸੁਫ਼ ਦਾ ਨਾਂ ਬਰਨਬਾਸ ਰੱਖਿਆ ਗਿਆ ਸੀ, ਇਸ ਤੋਂ ਕਿਸ ਗੱਲ ਦਾ ਪਤਾ ਲੱਗਦਾ ਹੈ? (ਰਸੂ. 4:36, ਨਿ ਵ) [w98 4/15 ਸਫ਼ਾ 20, ਪੈਰਾ 3; ਫੁਟਨੋਟ]
13. ਬਾਈਬਲ ਦਾ ਬਿਰਤਾਂਤ ਕਿਉਂ ਕਹਿੰਦਾ ਹੈ ਕਿ ਏਲੀ ਆਪਣੇ ਪੁੱਤਰਾਂ ਦਾ ਯਹੋਵਾਹ ਨਾਲੋਂ ਵਧੀਕ ਆਦਰ ਕਰਦਾ ਰਿਹਾ? (1 ਸਮੂ. 2:12, 22-24, 29) [ਹਫ਼ਤਾਵਾਰ ਬਾਈਬਲ ਪਠਨ; w-PJ 96 9/1 ਸਫ਼ਾ 13-14 ਦੇਖੋ।]
14. ਅਸੀਂ ਪਰਮੇਸ਼ੁਰ ਨੂੰ ਕਿਉਂ ਪ੍ਰਾਰਥਨਾ ਕਰੀਏ ਜੇਕਰ ਉਹ ‘ਸਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ ਭਈ ਸਾਨੂੰ ਕਿਨ੍ਹਾਂ ਕਿਨ੍ਹਾਂ ਵਸਤਾਂ ਦੀ ਲੋੜ ਹੈ?’ [kl-PJ ਸਫ਼ਾ 151, ਪੈਰਾ 4]
15. ਸਮੂਏਲ ਦੇ ਪਰਿਵਾਰ ਨੇ 1 ਸਮੂਏਲ 1:1-7 ਮੁਤਾਬਕ ਕਿਹੜੀ ਵਧੀਆ ਮਿਸਾਲ ਕਾਇਮ ਕੀਤੀ? [ਹਫ਼ਤਾਵਾਰ ਬਾਈਬਲ ਪਠਨ; w-PJ 98 3/1 ਸਫ਼ਾ 18, ਪੈਰਾ 12 ਦੇਖੋ।]
16. ਕਿਸ ਅਰਥ ਵਿਚ ਕਿਹਾ ਜਾ ਸਕਦਾ ਹੈ ਕਿ ‘ਇਸ ਜੁਗ ਦਾ ਧਨ ਧੋਖਾ’ ਹੈ? (ਮੱਤੀ 13:22) [w-PJ 98 5/1 ਸਫ਼ਾ 5, ਪੈਰਾ 1]
17. ਦਾਊਦ ਨਾਲੋਂ ਉਮਰ ਵਿਚ ਵੱਡੇ ਯੋਨਾਥਾਨ ਨੇ ਕਿਵੇਂ ਯਹੋਵਾਹ ਦੇ ਮਸਹ ਕੀਤੇ ਹੋਏ ਦਾਊਦ ਪ੍ਰਤੀ ਸਨਮਾਨ ਦਿਖਾਇਆ ਅਤੇ ਇਹ ਅੱਜ ਕਿਸ ਗੱਲ ਨੂੰ ਦਰਸਾਉਂਦਾ ਹੈ? (1 ਸਮੂ. 18:1, 3, 4) [ਹਫ਼ਤਾਵਾਰ ਬਾਈਬਲ ਪਠਨ; w89 1/1 ਸਫ਼ੇ 24, 26; ਪੈਰੇ 4, 13 ਦੇਖੋ।]
18. ਭਾਵੇਂ ਅੱਯੂਬ “ਖਰਾ ਤੇ ਨੇਕ” ਇਨਸਾਨ ਸੀ, ਪਰ ਉਸ ਦੀ ਕਿਤਾਬ ਕਿਵੇਂ ਦਿਖਾਉਂਦੀ ਹੈ ਕਿ ਇਸ ਦਾ ਮਤਲਬ ਇਹ ਨਹੀਂ ਕਿ ਅੱਯੂਬ ਮੁਕੰਮਲ ਸੀ? (ਅੱਯੂਬ 1:8) [w98 5/1 ਸਫ਼ਾ 31, ਪੈਰਾ 1]
19. “ਵੱਡਾ ਜਤਨ ਕਰੋ,” ਇਸ ਦਾ ਕੀ ਮਤਲਬ ਹੈ? (ਲੂਕਾ 13:24) [w-PJ 98 6/1 ਸਫ਼ੇ 30, 31; ਪੈਰੇ 1, 4]
20. ਜਦੋਂ ਅਸੀਂ ਦੂਜਿਆਂ ਨਾਲ ਕੰਮ ਕਰਦੇ ਹਾਂ, ਤਾਂ 2 ਸਮੂਏਲ 12:26-28 ਵਿਚ ਦਿੱਤੇ ਗਏ ਕਿਹੜੇ ਸਬਕ ਨੂੰ ਅਸੀਂ ਮਨ ਵਿਚ ਰੱਖ ਸਕਦੇ ਹਾਂ? [ਹਫ਼ਤਾਵਾਰ ਬਾਈਬਲ ਪਠਨ; w93 12/1 ਸਫ਼ਾ 19, ਪੈਰਾ 19 ਦੇਖੋ।]
ਹੇਠਾਂ ਦਿੱਤੀਆਂ ਗਈਆਂ ਖਾਲੀ ਥਾਂਵਾਂ ਭਰੋ:
21. ਨਿਸ਼ਠਾ ਵਿਆਹ ਨੂੰ ․․․․․․․․ ਅਤੇ ․․․․․․․․ ਪ੍ਰਦਾਨ ਕਰਦੀ ਹੈ। [kl-PJ ਸਫ਼ਾ 141, ਪੈਰਾ 6]
22. ਪਹਿਲੀ ਸਦੀ ਸਾ.ਯੁ. ਵਿਚ ਯਹੋਵਾਹ ਨੇ ․․․․․․․․ ਸਥਾਪਿਤ ਕੀਤਾ। ਕਲੀਸਿਯਾਵਾਂ ਬਣਾਈਆਂ ਗਈਆਂ ਜੋ ਰਸੂਲਾਂ ਅਤੇ ਬਜ਼ੁਰਗਾਂ ਨਾਲ ਬਣੀ ․․․․․․․․ ਦੇ ਨਿਰਦੇਸ਼ਨ ਅਧੀਨ ਕਾਰਜ ਕਰਦੀਆਂ ਸਨ। (ਰਸੂ. 15:22-31) [kl-PJ ਸਫ਼ਾ 160, ਪੈਰੇ 3]
23. ਪਰਮੇਸ਼ੁਰੀ ਨਾਂ ਯਹੋਵਾਹ ਦਾ ਮਤਲਬ ਹੈ ․․․․․․․․ ਅਤੇ ਇਹ ਦਰਸਾਉਂਦਾ ਹੈ ਕਿ ਯਹੋਵਾਹ ਨੂੰ ਆਪਣੇ ․․․․․․․․ ਨੂੰ ਪੂਰਾ ਕਰਨ ਲਈ ਜੋ ਵੀ ਬਣਨ ਦੀ ਲੋੜ ਹੁੰਦੀ ਹੈ ਉਹ ਉਸ ਮੁਤਾਬਕ ਬਣ ਜਾਂਦਾ ਹੈ। [w98 5/1 ਸਫ਼ਾ 5, ਪੈਰਾ 3]
24. ਕਲੀਸਿਯਾ ਦੇ ਖੇਤਰ ਵਿਚ ਹਰ ਪ੍ਰਕਾਰ ਦੇ ਲੋਕਾਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ, ․․․․․․․․ ਰੱਖਣ ਵਾਲੇ ਲੋਕਾਂ ਨੂੰ ਲੱਭਣ ਦਾ ਇਕ ਤਰੀਕਾ ਹੈ ਅਤੇ ਉਨ੍ਹਾਂ ਉੱਤਮ ਕੰਮਾਂ ਵਿੱਚੋਂ ਹੈ ਜੋ ਸਾਬਤ ਕਰਦੇ ਹਨ ਕਿ ਤੁਹਾਡੇ ਕੋਲ ․․․․․․․․ ਹੈ। [kl-PJ ਸਫ਼ਾ 175, ਪੈਰਾ 9]
25. ਯਿਸੂ ਦੁਆਰਾ ਦਿੱਤਾ ਗੁਆਂਢੀ ਸਾਮਰੀ ਦਾ ਦ੍ਰਿਸ਼ਟਾਂਤ ਦਿਖਾਉਂਦਾ ਹੈ ਕਿ ਖਰਾ ਇਨਸਾਨ ਉਹ ਹੈ ਜੋ ਪਰਮੇਸ਼ੁਰ ਦੇ ․․․․․․․․ ਨੂੰ ਮੰਨਣ ਦੇ ਨਾਲ-ਨਾਲ ਉਸ ਦੇ ․․․․․․․․ ਨੂੰ ਵੀ ਦਿਖਾਉਂਦਾ ਹੈ। (ਲੂਕਾ 10:29-37) [w98 7/1 ਸਫ਼ਾ 31, ਪੈਰਾ 2]
ਹੇਠਾਂ ਦਿੱਤੇ ਗਏ ਹਰੇਕ ਵਾਕ ਵਿੱਚੋਂ ਸਹੀ ਜਵਾਬ ਚੁਣੋ:
26. ਪ੍ਰਾਰਥਨਾ (ਇਕ ਖੋਖਲੀ ਰਸਮ; ਕੁਝ ਹਾਸਲ ਕਰਨ ਦਾ ਤਰੀਕਾ; ਪਰਮੇਸ਼ੁਰ ਨਾਲ ਇਕ ਨਜ਼ਦੀਕੀ ਸੰਬੰਧ ਕਾਇਮ ਕਰਨ ਦਾ ਇਕ ਜ਼ਰੀਆ) ਹੈ। [kl-PJ ਸਫ਼ਾ 150, ਪੈਰਾ 3]
27. ਨਿਆਈਆਂ ਦੁਆਰਾ ਇਸਰਾਏਲ ਉੱਤੇ ਹਕੂਮਤ ਕਰਨ ਦਾ ਜੁਗ ਉਦੋਂ ਖ਼ਤਮ ਹੋਇਆ ਜਦੋਂ (ਸਮੂਏਲ; ਦਾਊਦ; ਸ਼ਾਊਲ) ਨੂੰ ਰਾਜੇ ਵਜੋਂ ਮਸਹ ਕੀਤਾ ਗਿਆ ਅਤੇ ਉਸ ਨੇ ਥੋੜ੍ਹੇ ਸਮੇਂ ਬਾਅਦ ਯਹੋਵਾਹ ਦੀ ਮਦਦ ਨਾਲ (ਅੰਮੋਨੀਆਂ; ਮੋਆਬੀਆਂ; ਫਿਲਿਸਤੀਆਂ) ਨੂੰ ਹਰਾ ਦਿੱਤਾ ਸੀ। (1 ਸਮੂ. 11:6, 11) [ਹਫ਼ਤਾਵਾਰ ਬਾਈਬਲ ਪਠਨ; w95 12/15 ਸਫ਼ਾ 9, ਪੈਰਾ 2 ਸਫ਼ਾ 10, ਪੈਰਾ 1 ਦੇਖੋ।]
28. ਤਿਮੋਥਿਉਸ ਨੂੰ “ਪਵਿੱਤਰ ਲਿਖਤਾਂ” ਦੀ ਸਿੱਖਿਆ (ਪੌਲੁਸ ਰਸੂਲ; ਉਸ ਦੇ ਪਿਤਾ; ਉਸ ਦੀ ਮਾਂ ਅਤੇ ਦਾਦੀ) ਨੇ ਦਿੱਤੀ, ਜਿਸ ਨਾਲ ਉਸ ਨੇ ਇੰਨੀ ਤਰੱਕੀ ਕੀਤੀ ਕਿ ਉਹ ਇਕ ਵਧੀਆ ਮਿਸ਼ਨਰੀ ਅਤੇ ਨਿਗਾਹਬਾਨ ਬਣਿਆ। (2 ਤਿਮੋ. 3:14, 15; ਫ਼ਿਲਿ. 2:19-22) [w98 5/15 ਸਫ਼ਾ 8, ਪੈਰਾ 3 ਸਫ਼ਾ 9, ਪੈਰਾ 5]
29. ਬਪਤਿਸਮਾ (ਤੁਹਾਡੀ ਅਧਿਆਤਮਿਕ ਤਰੱਕੀ ਦਾ ਅੰਤ, ਯਹੋਵਾਹ ਦੇ ਇਕ ਗਵਾਹ ਦੇ ਤੌਰ ਤੇ ਪਰਮੇਸ਼ੁਰ ਦੇ ਪ੍ਰਤੀ ਜੀਵਨ ਭਰ ਦੀ ਸੇਵਾ ਦਾ ਆਰੰਭ, ਮੁਕਤੀ ਦੀ ਜ਼ਮਾਨਤ) ਹੈ। [kl-PJ ਸਫ਼ਾ 178, ਪੈਰਾ 17 ਦੇਖੋ।]
30. ਜੋ ਲੋਕ ਯਹੋਵਾਹ ਪਰਮੇਸ਼ੁਰ ਦੇ ਨਾਲ ਪ੍ਰੇਮ ਰੱਖਦੇ ਹਨ ਅਤੇ ਪਰਾਦੀਸ ਧਰਤੀ ਵਿਚ ਵਸਦੇ ਹਨ, ਉਨ੍ਹਾਂ ਦੇ ਸਾਮ੍ਹਣੇ (ਸਦੀਪਕਾਲ; ਇਕ ਹਜ਼ਾਰ ਸਾਲ; ਜ਼ਿੰਦਗੀ ਦੇ 70 ਜਾਂ 80 ਸਾਲ) ਹੋਵੇਗਾ। [kl-PJ ਸਫ਼ਾ 190, ਪੈਰਾ 22]
ਹੇਠਾਂ ਦਿੱਤੇ ਗਏ ਨੁਕਤਿਆਂ ਲਈ ਸਹੀ ਆਇਤ ਦੱਸੋ:
ਨਿਆ. 11:30, 31; 1 ਸਮੂ. 15:22; 30:24, 25; 2 ਰਾਜ. 6:15-17; ਯਾਕੂ. 5:11
31. ਯਹੋਵਾਹ ਭਰੋਸਾ ਦਿੰਦਾ ਹੈ ਕਿ ਉਹ ਆਪਣੇ ਲੋਕਾਂ ਨੂੰ ਬਚਾਉਣ ਲਈ ਆਪਣੀ ਇੱਛਾ ਮੁਤਾਬਕ ਸਵਰਗੀ ਫ਼ੌਜਾਂ ਨੂੰ ਵਰਤੇਗਾ। [w98 4/15 ਸਫ਼ਾ 29, ਪੈਰਾ 5]
32. ਕਲੀਸਿਯਾ ਦੇ ਬਜ਼ੁਰਗਾਂ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਬਚਨ ਪੂਰੇ ਕਰਨ, ਭਾਵੇਂ ਇਸ ਦੇ ਲਈ ਉਨ੍ਹਾਂ ਨੂੰ ਤਕਲੀਫ਼ ਅਤੇ ਨੁਕਸਾਨ ਵੀ ਕਿਉਂ ਨਾ ਸਹਿਣੇ ਪੈਣ। [w-PJ 99 9/15 ਸਫ਼ਾ 10, ਪੈਰਾ 3-4]
33. ਅਜ਼ਮਾਇਸ਼ਾਂ ਵੇਲੇ ਖਰਾਈ ਬਣਾਈ ਰੱਖਣ ਤੇ ਯਹੋਵਾਹ ਪਰਮੇਸ਼ੁਰ ਕੋਲੋਂ ਵੱਡੀਆਂ ਬਰਕਤਾਂ ਮਿਲਦੀਆਂ ਹਨ। [w98 5/1 ਸਫ਼ਾ 31, ਪੈਰਾ 4]
34. ਪਰਮੇਸ਼ੁਰ ਨਾਲ ਸੱਚਾ ਪ੍ਰੇਮ ਕਰਨ ਦਾ ਮਤਲਬ ਉਸ ਦੀਆਂ ਹਿਦਾਇਤਾਂ ਨੂੰ ਮੰਨਣਾ ਹੈ ਨਾ ਕਿ ਸਿਰਫ਼ ਉਸ ਨੂੰ ਬਲੀਦਾਨ ਚੜ੍ਹਾਉਣੇ। [ਹਫ਼ਤਾਵਾਰ ਬਾਈਬਲ ਪਠਨ; w96 6/15 ਸਫ਼ਾ 5, ਪੈਰਾ 1 ਦੇਖੋ।]
35. ਯਹੋਵਾਹ ਉਨ੍ਹਾਂ ਸਾਰੇ ਭੈਣ-ਭਰਾਵਾਂ ਦੀ ਬੜੀ ਕਦਰ ਕਰਦਾ ਹੈ ਜੋ ਅੱਜ ਉਸ ਦੇ ਸੰਗਠਨ ਦੇ ਕੰਮਾਂ ਵਿਚ ਮਦਦ ਕਰਦੇ ਹਨ ਚਾਹੇ ਉਹ ਦੂਜਿਆਂ ਦੀਆਂ ਨਜ਼ਰਾਂ ਵਿਚ ਆਉਣ ਜਾਂ ਨਾ ਆਉਣ। [ਹਫ਼ਤਾਵਾਰ ਬਾਈਬਲ ਪਠਨ; w86 9/1 ਸਫ਼ਾ 28, ਪੈਰਾ 4 ਦੇਖੋ।]