ਘੋਸ਼ਣਾਵਾਂ
◼ ਮਈ ਲਈ ਸਾਹਿੱਤ ਪੇਸ਼ਕਸ਼: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ। ਜੇ ਦੁਬਾਰਾ ਜਾਣ ਤੇ ਵਿਅਕਤੀ ਦਿਲਚਸਪੀ ਦਿਖਾਉਂਦਾ ਹੈ, ਤਾਂ ਸਬਸਕ੍ਰਿਪਸ਼ਨ ਪੇਸ਼ ਕੀਤੀ ਜਾ ਸਕਦੀ ਹੈ। ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ ਜਾਂ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਪੇਸ਼ ਕਰੋ। ਜੂਨ: ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਜਾਂ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ। ਬਾਈਬਲ ਸਟੱਡੀਆਂ ਸ਼ੁਰੂ ਕਰਾਉਣ ਵੱਲ ਧਿਆਨ ਦਿਓ। ਜੁਲਾਈ ਅਤੇ ਅਗਸਤ: ਹੇਠਾਂ ਦਿੱਤੇ ਗਏ 32 ਸਫ਼ਿਆਂ ਵਾਲੇ ਬਰੋਸ਼ਰਾਂ ਵਿੱਚੋਂ ਕਿਸੇ ਇਕ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ: ਕੀ ਪਰਮੇਸ਼ੁਰ ਸੱਚ ਮੁੱਚ ਸਾਡੀ ਪਰਵਾਹ ਕਰਦਾ ਹੈ?, ਧਰਤੀ ਉੱਤੇ ਸਦਾ ਦੇ ਜੀਵਨ ਦਾ ਆਨੰਦ ਮਾਣੋ!, “ਵੇਖ! ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ,” ਕੀ ਤੁਹਾਨੂੰ ਤ੍ਰਿਏਕ ਵਿਚ ਵਿਸ਼ਵਾਸ ਕਰਨਾ ਚਾਹੀਦਾ ਹੈ? (ਅੰਗ੍ਰੇਜ਼ੀ), ਈਸ਼ਵਰੀ ਨਾਂ ਜੋ ਸਦਾ ਤਕ ਕਾਇਮ ਰਹੇਗਾ (ਅੰਗ੍ਰੇਜ਼ੀ), ਉਹ ਸਰਕਾਰ ਜਿਹੜੀ ਪਰਾਦੀਸ ਲਿਆਵੇਗੀ, ਸਾਨੂੰ ਕੀ ਹੁੰਦਾ ਹੈ ਜਦੋਂ ਅਸੀਂ ਮਰ ਜਾਂਦੇ ਹਾਂ? (ਅੰਗ੍ਰੇਜ਼ੀ), ਜੀਵਨ ਦਾ ਮਕਸਦ ਕੀ ਹੈ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ? ਅਤੇ ਜਦੋਂ ਕੋਈ ਵਿਅਕਤੀ ਜਿਸ ਨਾਲ ਤੁਸੀਂ ਪ੍ਰੇਮ ਰੱਖਦੇ ਹੋ ਮਰ ਜਾਂਦਾ ਹੈ। ਜਿੱਥੇ ਕਿਤੇ ਢੁਕਵਾਂ ਹੋਵੇ ਉੱਥੇ ਤਮਾਮ ਲੋਕਾਂ ਲਈ ਇਕ ਪੁਸਤਕ, ਸਾਡੀਆਂ ਸਮੱਸਿਆਵਾਂ—ਉਨ੍ਹਾਂ ਨੂੰ ਸੁਲਝਾਉਣ ਵਿਚ ਕੌਣ ਸਾਡੀ ਮਦਦ ਕਰੇਗਾ?, ਮਰੇ ਹੋਇਆਂ ਦੀਆਂ ਆਤਮਾਵਾਂ—ਕੀ ਉਹ ਤੁਹਾਡੀ ਮਦਦ ਕਰ ਸਕਦੀਆਂ ਹਨ ਜਾਂ ਤੁਹਾਨੂੰ ਹਾਨੀ ਪਹੁੰਚਾ ਸਕਦੀਆਂ ਹਨ? ਕੀ ਉਹ ਸੱਚ-ਮੁੱਚ ਹੋਂਦ ਵਿਚ ਹਨ? (ਅੰਗ੍ਰੇਜ਼ੀ) ਅਤੇ ਕੀ ਕਦੇ ਯੁੱਧ ਰਹਿਤ ਸੰਸਾਰ ਹੋਵੇਗਾ? (ਅੰਗ੍ਰੇਜ਼ੀ) ਬਰੋਸ਼ਰ ਪੇਸ਼ ਕੀਤੇ ਜਾ ਸਕਦੇ ਹਨ।
◼ ਪ੍ਰਧਾਨ ਨਿਗਾਹਬਾਨ ਜਾਂ ਉਸ ਵੱਲੋਂ ਨਿਯੁਕਤ ਵਿਅਕਤੀ ਨੂੰ ਕਲੀਸਿਯਾ ਦੇ ਲੇਖੇ ਦੀ ਲੇਖਾ-ਪੜਤਾਲ 1 ਜੂਨ ਨੂੰ ਜਾਂ ਇਸ ਮਗਰੋਂ ਛੇਤੀ ਤੋਂ ਛੇਤੀ ਕਰਨੀ ਚਾਹੀਦੀ ਹੈ। ਜਦੋਂ ਇਹ ਕੀਤੀ ਜਾ ਚੁੱਕੀ ਹੋਵੇ, ਤਾਂ ਅਗਲੀ ਲੇਖਾ ਰਿਪੋਰਟ ਪੜ੍ਹੇ ਜਾਣ ਤੋਂ ਬਾਅਦ ਕਲੀਸਿਯਾ ਵਿਚ ਇਸ ਦੀ ਘੋਸ਼ਣਾ ਕਰੋ।
◼ ਕਲੀਸਿਯਾ ਪੁਸਤਕ ਅਧਿਐਨ ਵਿਚ 30 ਜੁਲਾਈ 2001 ਦੇ ਹਫ਼ਤੇ ਤੋਂ ਅਸੀਂ ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1 ਨਾਮਕ ਕਿਤਾਬ ਦਾ ਅਧਿਐਨ ਕਰਾਂਗੇ। ਮਰਾਠੀ, ਨੇਪਾਲੀ ਤੇ ਤੇਲਗੂ ਭਾਸ਼ਾਵਾਂ ਦੇ ਬੁੱਕ ਸਟੱਡੀ ਗਰੁੱਪ 5 ਨਵੰਬਰ ਤਕ ਪਰਕਾਸ਼ ਦੀ ਪੋਥੀ—ਇਸ ਦਾ ਮਹਾਨ ਸਿਖਰ ਨੇੜੇ! ਕਿਤਾਬ ਦਾ ਅਧਿਐਨ ਕਰਨਗੇ।
◼ ਇਸ ਵੇਲੇ ਸਾਰੇ ਕਮਪੈਕਟ ਡਿਸਕ ਸਟਾਕ ਵਿਚ ਨਹੀਂ ਹਨ ਤੇ ਨਾ ਹੀ ਇਨ੍ਹਾਂ ਦੇ ਆਉਣ ਦੀ ਅਜੇ ਉਮੀਦ ਹੈ। ਇਸ ਲਈ ਕਲੀਸਿਯਾਵਾਂ ਵੱਲੋਂ ਭੇਜੀਆਂ ਸੀ. ਡੀ. ਲਈ ਦਰਖ਼ਾਸਤਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਵਿਚ ਸੀ. ਡੀ ਰੋਮ ਉੱਤੇ ਵਾਚਟਾਵਰ ਲਾਇਬ੍ਰੇਰੀ—1999 ਦਾ ਸੰਸਕਰਣ ਤੇ ਸੀ. ਡੀ. ਉੱਤੇ ਕਿੰਗਡਮ ਮੈਲੋਡੀਜ਼, ਰਾਜ ਗੀਤ ਗਾਉਣਾ ਅਤੇ ਯਹੋਵਾਹ ਦੀ ਉਸਤਤ ਗਾਓ ਵੀ ਸ਼ਾਮਲ ਹਨ। ਕਿਰਪਾ ਕਰ ਕੇ ਉਦੋਂ ਤਕ ਸੀ. ਡੀ. ਲਈ ਦਰਖ਼ਾਸਤਾਂ ਨਾ ਭੇਜੋ ਜਦ ਤਕ ਇਨ੍ਹਾਂ ਦੇ ਦੁਬਾਰਾ ਉਪਲਬਧ ਹੋਣ ਬਾਰੇ ਸਾਡੀ ਰਾਜ ਸੇਵਕਾਈ ਵਿਚ ਘੋਸ਼ਣਾ ਨਹੀਂ ਕੀਤੀ ਜਾਂਦੀ।
◼ ਦੁਬਾਰਾ ਉਪਲਬਧ ਪ੍ਰਕਾਸ਼ਨ:
ਯਹੋਵਾਹ ਕੌਣ ਹੈ? (ਟ੍ਰੈਕਟ ਨੰ. 23)—ਅੰਗ੍ਰੇਜ਼ੀ, ਹਿੰਦੀ, ਕੰਨੜ, ਗੁਜਰਾਤੀ, ਤਾਮਿਲ, ਤੇਲਗੂ, ਨੇਪਾਲੀ, ਬੰਗਾਲੀ, ਮਰਾਠੀ, ਮਲਿਆਲਮ, ਮੀਜ਼ੋ
ਕੀ ਕਿਸਮਤ ਸਾਡੀਆਂ ਜ਼ਿੰਦਗੀਆਂ ਤੇ ਹਕੂਮਤ ਕਰਦੀ ਹੈ? ਜਾਂ ਕੀ ਖ਼ੁਦਾ ਸਾਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ? (ਮੁਸਲਮਾਨਾਂ ਲਈ) (ਟ੍ਰੈਕਟ ਨੰ. 71)—ਅੰਗ੍ਰੇਜ਼ੀ, ਹਿੰਦੀ, ਕੰਨੜ, ਤਾਮਿਲ, ਤੇਲਗੂ, ਮਲਿਆਲਮ
ਸਭ ਤੋਂ ਵੱਡਾ ਨਾਂ (ਮੁਸਲਮਾਨਾਂ ਲਈ) (ਟ੍ਰੈਕਟ ਨੰ. 72)—ਅੰਗ੍ਰੇਜ਼ੀ, ਹਿੰਦੀ, ਕੰਨੜ, ਤਾਮਿਲ, ਤੇਲਗੂ, ਮਲਿਆਲਮ
ਯਹੋਵਾਹ ਦੇ ਗਵਾਹ ਕੌਣ ਹਨ? (ਮੁਸਲਮਾਨਾਂ ਲਈ) (ਟ੍ਰੈਕਟ ਨੰ. 73)—ਅੰਗ੍ਰੇਜ਼ੀ, ਹਿੰਦੀ, ਕੰਨੜ, ਤਾਮਿਲ, ਤੇਲਗੂ, ਮਲਿਆਲਮ
ਜਹੰਨਮ—ਕੀ ਇਹ ਖ਼ੁਦਾਈ ਇਨਸਾਫ਼ ਦਾ ਹਿੱਸਾ ਹੈ? (ਮੁਸਲਮਾਨਾਂ ਲਈ) (ਟ੍ਰੈਕਟ ਨੰ. 74)—ਅੰਗ੍ਰੇਜ਼ੀ, ਹਿੰਦੀ, ਕੰਨੜ, ਤਾਮਿਲ, ਤੇਲਗੂ, ਮਲਿਆਲਮ
◼ ਭਾਰਤ ਵਿਚ ਸਟਾਕ ਵਿਚ ਨਹੀਂ ਹਨ:
ਕੀ ਕੋਈ ਸ੍ਰਿਸ਼ਟੀਕਰਤਾ ਹੈ ਜੋ ਤੁਹਾਡੀ ਪਰਵਾਹ ਕਰਦਾ ਹੈ?—ਅੰਗ੍ਰੇਜ਼ੀ
ਦੈਵ-ਸ਼ਾਸਕੀ ਸੇਵਕਾਈ ਸਕੂਲ ਗਾਈਡਬੁੱਕ—ਅੰਗ੍ਰੇਜ਼ੀ
“ਪੂਰਾ ਸ਼ਾਸਤਰ ਪਰਮੇਸ਼ੁਰ ਤੋਂ ਪ੍ਰੇਰਿਤ ਹੈ ਅਤੇ ਲਾਭਕਾਰੀ ਹੈ”—ਅੰਗ੍ਰੇਜ਼ੀ
ਵਾਚ ਟਾਵਰ ਪ੍ਰਕਾਸ਼ਨ ਇੰਡੈਕਸ 1930-1985—ਅੰਗ੍ਰੇਜ਼ੀ
ਮਰੇ ਹੋਇਆਂ ਦੀਆਂ ਆਤਮਾਵਾਂ—ਕੀ ਉਹ ਤੁਹਾਡੀ ਮਦਦ ਕਰ ਸਕਦੀਆਂ ਹਨ ਜਾਂ ਤੁਹਾਨੂੰ ਹਾਨੀ ਪਹੁੰਚਾ ਸਕਦੀਆਂ ਹਨ? ਕੀ ਉਹ ਸੱਚ-ਮੁੱਚ ਹੋਂਦ ਵਿਚ ਹਨ?—ਅੰਗ੍ਰੇਜ਼ੀ