ਕੀ ਤੁਹਾਡੀ ਲਾਇਬ੍ਰੇਰੀ ਵਿਚ ਸਾਰੀਆਂ ਯੀਅਰ ਬੁੱਕਾਂ ਹਨ?
ਯਹੋਵਾਹ ਦੇ ਗਵਾਹਾਂ ਦੀ ਹਰ ਯੀਅਰ ਬੁੱਕ (ਅੰਗ੍ਰੇਜ਼ੀ) ਜਾਣਕਾਰੀ ਦਾ ਇਕ ਬਹੁਮੁੱਲਾ ਖ਼ਜ਼ਾਨਾ ਹੈ ਜਿਸ ਨੂੰ ਪੜ੍ਹ ਕੇ ਬੜੀ ਖ਼ੁਸ਼ੀ ਮਿਲਦੀ ਹੈ। ਇਨ੍ਹਾਂ ਵਿੱਚੋਂ ਦੁਨੀਆਂ ਭਰ ਵਿਚ ਕੀਤੇ ਜਾ ਰਹੇ ਰਾਜ ਦੇ ਪ੍ਰਚਾਰ ਦੀਆਂ ਉਤਸ਼ਾਹਜਨਕ ਰਿਪੋਰਟਾਂ ਪੜ੍ਹ ਕੇ ਸਾਡਾ ਵਿਸ਼ਵਾਸ ਮਜ਼ਬੂਤ ਹੁੰਦਾ ਹੈ ਕਿ ਯਹੋਵਾਹ ਆਪਣੇ ਲੋਕਾਂ ਨੂੰ ਨਿਰਦੇਸ਼ਨ ਦੇ ਰਿਹਾ ਹੈ, ਉਨ੍ਹਾਂ ਦੀ ਰੱਖਿਆ ਕਰ ਰਿਹਾ ਤੇ ਬਰਕਤਾਂ ਦੇ ਰਿਹਾ ਹੈ। ਸਾਡੇ ਕੋਲ ਅੰਗ੍ਰੇਜ਼ੀ ਵਿਚ ਸਾਲ 1997 ਤੋਂ ਲੈ ਕੇ ਸਾਲ 2000 ਤਕ ਦੀਆਂ ਯੀਅਰ ਬੁੱਕਾਂ ਉਪਲਬਧ ਹਨ। ਇਨ੍ਹਾਂ ਯੀਅਰ ਬੁੱਕਾਂ ਵਿਚ ਉਰੂਗੁਵਾਏ, ਚੈੱਕ ਗਣਰਾਜ, ਜਪਾਨ, ਜਰਮਨੀ, ਪੈਰਾਗੂਵਾਏ, ਬ੍ਰਾਜ਼ੀਲ, ਬੇਨਿਨ, ਬ੍ਰਿਟੇਨ, ਮਲਾਵੀ, ਮਾਈਕ੍ਰੋਨੇਸ਼ੀਆ, ਮਾਰਟਨੀਕ ਅਤੇ ਮੈਲਾਗਾਸੀ ਵਿਚ ਕੀਤੇ ਗਏ ਪ੍ਰਚਾਰ ਦਾ ਦਿਲਚਸਪ ਇਤਿਹਾਸ ਦਿੱਤਾ ਗਿਆ ਹੈ। ਇਸ ਲਈ ਕਿਉਂ ਨਾ ਤੁਸੀਂ ਚੈੱਕ ਕਰੋ ਕਿ ਤੁਹਾਡੀ ਲਾਇਬ੍ਰੇਰੀ ਵਿਚ ਇਨ੍ਹਾਂ ਸਾਲਾਂ ਦੀਆਂ ਯੀਅਰ ਬੁੱਕਾਂ ਹਨ ਜਾਂ ਨਹੀਂ? ਦੈਵ-ਸ਼ਾਸਕੀ ਸੇਵਕਾਈ ਸਕੂਲ ਦੇ ਨਿਗਾਹਬਾਨ ਨੂੰ ਵੀ ਕਿੰਗਡਮ ਹਾਲ ਦੀ ਲਾਇਬ੍ਰੇਰੀ ਨੂੰ ਚੈੱਕ ਕਰਨਾ ਚਾਹੀਦਾ ਹੈ। ਜਿਹੜੇ ਪ੍ਰਕਾਸ਼ਕ ਜਾਂ ਕਲੀਸਿਯਾਵਾਂ ਇਨ੍ਹਾਂ ਯੀਅਰ ਬੁੱਕਾਂ ਨੂੰ ਮੰਗਵਾਉਣਾ ਚਾਹੁੰਦੀਆਂ ਹਨ, ਉਹ ਕਲੀਸਿਯਾ ਦੇ ਸਾਹਿੱਤ ਸੰਭਾਲਣ ਵਾਲੇ ਭਰਾ ਰਾਹੀਂ ਆਰਡਰ ਕਰ ਸਕਦੀਆਂ ਹਨ।