ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
7 ਮਈ ਤੋਂ 20 ਅਗਸਤ 2001 ਦੇ ਹਫ਼ਤਿਆਂ ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ ਭਾਸ਼ਣ-ਨਿਯੁਕਤੀਆਂ ਵਿਚ ਪੂਰੀ ਕੀਤੀ ਗਈ ਸਾਮੱਗਰੀ ਉੱਤੇ ਬੰਦ-ਪੁਸਤਕ ਪੁਨਰ-ਵਿਚਾਰ। ਮਿੱਥੇ ਗਏ ਸਮੇਂ ਵਿਚ ਤੁਸੀਂ ਜਿੰਨੇ ਸਵਾਲਾਂ ਦੇ ਜਵਾਬ ਦੇ ਸਕੋ, ਉਸ ਨੂੰ ਲਿਖਣ ਦੇ ਲਈ ਇਕ ਵੱਖਰਾ ਕਾਗਜ਼ ਵਰਤੋ।
[ਸੂਚਨਾ: ਲਿਖਤੀ ਪੁਨਰ-ਵਿਚਾਰ ਦੌਰਾਨ, ਕਿਸੇ ਵੀ ਸਵਾਲ ਦਾ ਜਵਾਬ ਦੇਣ ਲਈ ਸਿਰਫ਼ ਬਾਈਬਲ ਹੀ ਵਰਤੀ ਜਾ ਸਕਦੀ ਹੈ। ਸਵਾਲਾਂ ਦੇ ਬਾਅਦ ਦਿੱਤੇ ਗਏ ਹਵਾਲੇ ਤੁਹਾਡੀ ਨਿੱਜੀ ਰਿਸਰਚ ਲਈ ਹਨ। ਪਹਿਰਾਬੁਰਜ ਦੇ ਸਭ ਹਵਾਲਿਆਂ ਵਿਚ ਸ਼ਾਇਦ ਸਫ਼ਾ ਅਤੇ ਪੈਰਾ ਨੰਬਰ ਨਾ ਹੋਣ।]
ਦੱਸੋ ਕਿ ਹੇਠਾਂ ਦਿੱਤੇ ਗਏ ਕਥਨ ਸਹੀ ਹਨ ਜਾਂ ਗ਼ਲਤ:
1. ਨਹਮਯਾਹ 2:4 ਵਿਚ ਜਿਸ ਪ੍ਰਾਰਥਨਾ ਦਾ ਜ਼ਿਕਰ ਕੀਤਾ ਗਿਆ ਹੈ ਉਹ ਐਨ ਮੌਕੇ ਤੇ ਨਿਰਾਸ਼ਾ ਵਿਚ ਕੀਤੀ ਗਈ ਪ੍ਰਾਰਥਨਾ ਸੀ। [ਹਫ਼ਤਾਵਾਰ ਬਾਈਬਲ ਪਠਨ; w86 2/15 ਸਫ਼ਾ 25 ਪੈਰਾ 8 ਦੇਖੋ।]
2. ਸ਼ਬਦ “ਕਲੀਸਿਯਾ” ਦਾ ਅਨੁਵਾਦ ਯੂਨਾਨੀ ਸ਼ਬਦ ਇਕਲੀਸੀਆ ਤੋਂ ਕੀਤਾ ਗਿਆ ਹੈ ਜਿਸ ਵਿਚ ਏਕਤਾ ਅਤੇ ਆਪਸੀ ਸਹਾਰੇ ਦਾ ਭਾਵ ਸ਼ਾਮਲ ਹੈ। [w-Pj 99 5/15 ਸਫ਼ਾ 25 ਪੈਰਾ 4]
3. ਯਿਸੂ ਖ਼ਾਸ ਤੌਰ ਤੇ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰਨ ਲਈ ਧਰਤੀ ਤੇ ਆਇਆ ਸੀ, ਜੋ ਉਸ ਦੇ ਪਿਤਾ ਦੇ ਨਾਂ ਦਾ ਦੋਸ਼-ਨਿਵਾਰਣ ਅਤੇ ਸਾਰੀਆਂ ਮਨੁੱਖੀ ਮੁਸੀਬਤਾਂ ਦਾ ਸਥਾਈ ਹੱਲ ਕਰੇਗਾ। [gt-Pj 24]
4. ਆਪਣੇ ਸਮੇਂ ਦੌਰਾਨ ਸਿਰਫ਼ ਅੱਯੂਬ ਹੀ ਇਕ ਅਜਿਹਾ ਇਨਸਾਨ ਸੀ ਜਿਹੜਾ ਯਹੋਵਾਹ ਪ੍ਰਤੀ ਵਫ਼ਾਦਾਰ ਸੀ। (ਅੱਯੂ. 1:8) [ਹਫ਼ਤਾਵਾਰ ਬਾਈਬਲ ਪਠਨ; w92 8/1 ਸਫ਼ਾ 31 ਪੈਰੇ 3-4 ਦੇਖੋ।]
5. ਸੌਲੁਸ ਯਾਨੀ ਪੌਲੁਸ ਨੇ ਤੰਬੂ ਬਣਾ ਕੇ ਆਪਣਾ ਗੁਜ਼ਾਰਾ ਤੋਰਿਆ, ਇਸ ਤੋਂ ਪਤਾ ਲੱਗਦਾ ਹੈ ਕਿ ਉਹ ਗ਼ਰੀਬ ਪਰਿਵਾਰ ਵਿੱਚੋਂ ਸੀ। (ਰਸੂ. 18:2, 3) [w-Pj 99 5/15 ਸਫ਼ਾ 30 ਪੈਰਾ 2–ਸਫ਼ਾ 31 ਪੈਰਾ 1 ਦੇਖੋ।]
6. ਭਾਵੇਂ ਦਾਊਦ ਨੇ ਗੰਭੀਰ ਪਾਪ ਕੀਤੇ ਸਨ, ਪਰ ਦਾਊਦ ਦੇ ਪਛਤਾਵੇ ਭਰੇ ਰਵੱਈਏ ਅਤੇ ਚੰਗੇ ਗੁਣਾਂ ਕਰਕੇ ਯਹੋਵਾਹ ਉਸ ਬਾਰੇ ਕਹਿ ਸਕਿਆ ਕਿ ਉਹ “ਸਾਰੇ ਮਨ ਨਾਲ ਮੇਰੇ ਮਗਰ ਚੱਲਿਆ।” (1 ਰਾਜਿ. 14:8) [w-Pj 99 6/15 ਸਫ਼ਾ 11 ਪੈਰਾ 5]
7. ਜੇ ਅਸੀਂ ਕੋਈ ਵਾਅਦਾ ਕਰਦੇ ਹਾਂ, ਪਰ ਇਹ ਬਾਈਬਲ ਦੀ ਕਿਸੇ ਸਿੱਖਿਆ ਤੋਂ ਉਲਟ ਨਹੀਂ ਹੈ, ਤਾਂ ਸਾਨੂੰ ਹਰ ਹੀਲੇ ਆਪਣਾ ਵਾਅਦਾ ਪੂਰਾ ਕਰਨਾ ਚਾਹੀਦਾ ਹੈ ਭਾਵੇਂ ਬਾਅਦ ਵਿਚ ਸਾਨੂੰ ਇਹ ਵਾਅਦਾ ਪੂਰਾ ਕਰਨਾ ਮੁਸ਼ਕਲ ਕਿਉਂ ਨਾ ਲੱਗੇ। (ਜ਼ਬੂ. 15:4) [ਹਫ਼ਤਾਵਾਰ ਬਾਈਬਲ ਪਠਨ; w89 9/15 ਸਫ਼ਾ 28 ਪੈਰਾ 5 ਦੇਖੋ।]
8. ਜ਼ਬੂਰ 22:1 ਸੰਕੇਤ ਕਰਦਾ ਹੈ ਕਿ ਦਾਊਦ ਨੇ ਦਬਾਅ ਥੱਲੇ ਆ ਕੇ ਕੁਝ ਸਮੇਂ ਲਈ ਪਰਮੇਸ਼ੁਰ ਵਿਚ ਨਿਹਚਾ ਕਰਨੀ ਛੱਡ ਦਿੱਤੀ ਸੀ। [ਹਫ਼ਤਾਵਾਰ ਬਾਈਬਲ ਪਠਨ; w86 8/15 ਸਫ਼ਾ 20 ਪੈਰਾ 19 ਦੇਖੋ।]
9. ਇਕ ਮਸੀਹੀ ਨਾਕਾਮੀ, ਨਿਰਾਸ਼ਾ ਅਤੇ ਕਾਨੂੰਨੀ ਜਾਂ ਆਰਥਿਕ ਸਮੱਸਿਆਵਾਂ ਕਰਕੇ “ਡਿੱਗ” ਸਕਦਾ ਹੈ, ਪਰ ਉਹ ਪਰਮੇਸ਼ੁਰ ਦੀ ਆਤਮਾ ਅਤੇ ਉਸ ਦੇ ਉਪਾਸਕਾਂ ਦੀ ਪਿਆਰ ਭਰੀ ਮਦਦ ਨਾਲ ਅਧਿਆਤਮਿਕ ਤੌਰ ਤੇ “ਡਿੱਗਿਆ ਨਹੀਂ ਰਹੇਗਾ।” (ਜ਼ਬੂ. 37:23, 24) [ਹਫ਼ਤਾਵਾਰ ਬਾਈਬਲ ਪਠਨ; w86 11/1 ਸਫ਼ਾ 30 ਪੈਰਾ 14 ਦੇਖੋ।]
10. ਯਿਸੂ “ਨਾ ਝਗੜਾ ਕਰੇਗਾ, ਨਾ ਉੱਚੀ ਬੋਲੇਗਾ, ਨਾ ਚੌਂਕਾਂ ਵਿੱਚ ਕੋਈ ਉਹ ਦੀ ਅਵਾਜ਼ ਸੁਣੇਗਾ।” ਇਸ ਦਾ ਮਤਲਬ ਸੀ ਕਿ ਉਹ ਖੁੱਲ੍ਹੇ-ਆਮ ਲੋਕਾਂ ਨੂੰ ਉੱਚੀ ਆਵਾਜ਼ ਵਿਚ ਪ੍ਰਚਾਰ ਨਹੀਂ ਕਰੇਗਾ। (ਮੱਤੀ 12:19) [gt-Pj 33]
ਹੇਠਾਂ ਦਿੱਤੇ ਗਏ ਸਵਾਲਾਂ ਦੇ ਜਵਾਬ ਦਿਓ:
11. ਅਜ਼ਰਾ ਤੇ ਉਸ ਦੇ ਸਹਾਇਕਾਂ ਨੇ ਕਿਵੇਂ ਬਿਵਸਥਾ ਦੇ “ਅਰਥ ਕੀਤੇ”? (ਨਹ. 8:8) [ਹਫ਼ਤਾਵਾਰ ਬਾਈਬਲ ਪਠਨ; w86 2/15 ਸਫ਼ਾ 26 ਪੈਰਾ 4 ਦੇਖੋ।]
12. “ਯਹੋਵਾਹ ਦਾ ਅਨੰਦ” ਕਿੱਦਾਂ ਮਿਲਦਾ ਹੈ? (ਨਹ. 8:10) [ਹਫ਼ਤਾਵਾਰ ਬਾਈਬਲ ਪਠਨ; w86 2/15 ਸਫ਼ਾ 26 ਪੈਰਾ 9 ਦੇਖੋ।]
13. “ਜਿਨ੍ਹਾਂ ਨੇ ਖੁਸ਼ੀ ਨਾਲ ਯਰੂਸ਼ਲਮ ਵਿੱਚ ਵੱਸਣ ਲਈ ਆਪਣੇ ਆਪ ਨੂੰ ਪੇਸ਼ ਕੀਤਾ” ਸੀ ਉਨ੍ਹਾਂ ਨੂੰ ਲੋਕਾਂ ਨੇ ਕਿਉਂ ਬਰਕਤਾਂ ਦਿੱਤੀਆਂ? (ਨਹ. 11:2) [ਹਫ਼ਤਾਵਾਰ ਬਾਈਬਲ ਪਠਨ; w86 2/15 ਸਫ਼ਾ 26 ਪੈਰਾ 12 ਦੇਖੋ।]
14. ਅਸਤਰ ਨੇ ਰਾਜੇ ਨੂੰ ਆਪਣੇ ਅਸਲੀ ਮਨੋਰਥ ਬਾਰੇ ਦੱਸਣ ਵਿਚ ਦੇਰ ਕਿਉਂ ਕੀਤੀ ਸੀ? (ਅਸ. 5:6-8) [ਹਫ਼ਤਾਵਾਰ ਬਾਈਬਲ ਪਠਨ: w86 3/15 ਸਫ਼ਾ 24 ਪੈਰਾ 18 ਦੇਖੋ।]
15. ਵੱਖਰੇ ਧਰਮ ਦੇ ਵਿਅਕਤੀ ਨਾਲ ਵਿਆਹ ਕਰਨ ਸੰਬੰਧੀ ਬਾਈਬਲ ਕੀ ਸਲਾਹ ਦਿੰਦੀ ਹੈ? ਆਇਤਾਂ ਦੱਸੋ। [fy-Pj ਸਫ਼ਾ 129 ਪੈਰਾ 3]
16. ਅਲੀਫ਼ਜ਼ ਦੀ ਸਲਾਹ ਨੇ ਅੱਯੂਬ ਦਾ ਦਿਲ ਕਿਉਂ ਢਾਹ ਦਿੱਤਾ ਤੇ ਉਸ ਤੋਂ ਅੱਯੂਬ ਨੂੰ ਹੌਸਲਾ ਕਿਉਂ ਨਹੀਂ ਮਿਲਿਆ? (ਅੱਯੂ. 21:34; 22:2, 3) [ਹਫ਼ਤਾਵਾਰ ਬਾਈਬਲ ਪਠਨ; w95 2/15 ਸਫ਼ਾ 27 ਪੈਰੇ 5-6 ਦੇਖੋ।]
17. ਵਿਆਹੁਤਾ ਜੀਵਨ ਵਿਚ ਸਮੱਸਿਆਵਾਂ ਨੂੰ ਕਿੱਦਾਂ ਅਤੇ ਕਦੋਂ ਹੱਲ ਕੀਤਾ ਜਾਣਾ ਚਾਹੀਦਾ ਹੈ? [fy-Pj ਸਫ਼ਾ 154 ਪੈਰਾ 4]
18. ਜ਼ਬੂਰ 2:1 ਵਿਚ ਕੌਮਾਂ ਕਿਹੜੀਆਂ ‘ਵਿਅਰਥ ਸੋਚਾਂ ਕਰਦੀਆਂ ਹਨ’? [ਹਫ਼ਤਾਵਾਰ ਬਾਈਬਲ ਪਠਨ; w86 8/15 ਸਫ਼ਾ 20 ਪੈਰਾ 5 ਦੇਖੋ।]
19. ਫ਼ਿਲਿੱਪੁਸ ਦੁਆਰਾ ਸਾਮਰਿਯਾ ਦੇ ਲੋਕਾਂ ਅਤੇ ਹਬਸ਼ੀ ਖੋਜੇ ਨੂੰ ਪ੍ਰਚਾਰ ਕਰਨ ਤੋਂ ਅਸੀਂ ਨਿਰਪੱਖਤਾ ਬਾਰੇ ਕਿਹੜਾ ਸਬਕ ਸਿੱਖਦੇ ਹਾਂ? (ਰਸੂ. 8:6-13, 26-39) [w-Pj 99 7/15 ਸਫ਼ਾ 25 ਪੈਰਾ 2]
20. ਅੱਯੂਬ ਨੇ ਆਪਣਾ ਯਕੀਨ ਕਿਸ ਤਰ੍ਹਾਂ ਦਰਸਾਇਆ ਸੀ ਕਿ ਪਰਮੇਸ਼ੁਰ ਉਸ ਨੂੰ ਕਬਰ, ਜਿਸ ਨੂੰ ਉਹ ਆਪਣੀਆਂ ਸਮੱਸਿਆਵਾਂ ਤੋਂ ਲੁਕਣ ਦੀ ਥਾਂ ਵਿਚਾਰਦਾ ਸੀ, ਵਿੱਚੋਂ ਵਾਪਸ ਬੁਲਾਵੇਗਾ? (ਅੱਯੂ. 14:7, 13-15) [ਹਫ਼ਤਾਵਾਰ ਬਾਈਬਲ ਪਠਨ; w-Pj 00 5/15 ਸਫ਼ਾ 27 ਪੈਰਾ 7–ਸਫ਼ਾ 28 ਪੈਰਾ 1 ਦੇਖੋ।]
ਹੇਠਾਂ ਦਿੱਤੀਆਂ ਗਈਆਂ ਖਾਲੀ ਥਾਵਾਂ ਭਰੋ:
21. ਅਸਤਰ 8:17 ਕਹਿੰਦਾ ਹੈ ਕਿ ਲੋਕ “ਯਹੂਦੀ ਬਣ ਬੈਠੇ”; ਉਸੇ ਤਰ੍ਹਾਂ ਅੱਜ, ‘ਹੋਰ ਭੇਡਾਂ’ ਦੀ . . . . . . . . ਨੇ . . . . . . . . ਦਾ ਸਾਥ ਦਿੱਤਾ ਹੈ। (ਪਰ. 7:9; ਯੂਹੰ. 10:16; ਜ਼ਕ. 8:23) [ਹਫ਼ਤਾਵਾਰ ਬਾਈਬਲ ਪਠਨ; w86 3/15 ਸਫ਼ਾ 25 ਪੈਰਾ 14 ਦੇਖੋ।]
22. ਜਿਵੇਂ ਰਸੂਲਾਂ ਦੇ ਕਰਤੱਬ 1:7 ਵਿਚ ਇਸ਼ਾਰਾ ਕੀਤਾ ਗਿਆ ਹੈ, ਭਾਵੇਂ ਯਹੋਵਾਹ . . . . . . . . ਦਾ ਬੜਾ ਪਾਬੰਦ ਹੈ, ਪਰ ਉਸ ਦਾ ਲੇਖਾ ਲੈਣ ਦਾ ਦਿਨ ਇਕ . . . . . . . . ਵਾਂਗ ਆਵੇਗਾ ਜਦੋਂ ਲੋਕਾਂ ਨੂੰ ਇਸ ਦੇ ਆਉਣ ਦੀ ਆਸ ਨਹੀਂ ਹੋਵੇਗੀ। (2 ਪਤ. 3:10) [w-Pj 99 6/1 ਸਫ਼ਾ 5 ਪੈਰੇ 1-2]
23. ਮੱਤੀ 9:16, 17 ਵਿਚ ਦਰਜ ਦ੍ਰਿਸ਼ਟਾਂਤਾਂ ਦੁਆਰਾ, ਯਿਸੂ . . . . . . . . ਦੇ ਚੇਲਿਆਂ ਦੀ ਇਹ ਸਮਝਣ ਵਿਚ ਮਦਦ ਕਰ ਰਿਹਾ ਸੀ ਕਿ ਕਿਸੇ ਨੂੰ ਵੀ ਇਹ ਉਮੀਦ ਨਹੀਂ ਰੱਖਣੀ ਚਾਹੀਦੀ ਹੈ ਕਿ ਉਸ ਦੇ ਅਨੁਯਾਈ . . . . . . . . ਦੇ ਪੁਰਾਣੇ ਰੀਤੀ-ਰਿਵਾਜਾਂ ਦੇ ਅਨੁਸਾਰ ਚੱਲਣਗੇ ਜਿਵੇਂ ਕਿ . . . . . . . . । [gt-Pj 28]
24. ਚੰਗਾ ਬੋਲਚਾਲ ਭਰੋਸੇ, ਵਿਸ਼ਵਾਸ ਅਤੇ ਆਪਸੀ ਸਮਝ ਦੁਆਰਾ ਮੁਮਕਿਨ ਬਣਾਇਆ ਜਾਂਦਾ ਹੈ ਅਤੇ ਅਜਿਹੇ ਗੁਣ ਉਦੋਂ ਹੀ ਪੈਦਾ ਹੁੰਦੇ ਹਨ ਜਦੋਂ ਵਿਆਹ . . . . . . . . ਦਾ ਰਿਸ਼ਤਾ ਸਮਝਿਆ ਜਾਂਦਾ ਹੈ ਅਤੇ ਜਦੋਂ ਇਸ ਨੂੰ ਸਫ਼ਲ ਬਣਾਉਣ ਦਾ . . . . . . . . ਕੀਤਾ ਜਾਂਦਾ ਹੈ। [w-Pj 99 7/15 ਸਫ਼ਾ 21 ਪੈਰਾ 3]
25. ਚੰਗੇ ਹਾਣੀਆਂ ਦਾ ਪ੍ਰਭਾਵ ਨੈਤਿਕ ਅਤੇ ਅਧਿਆਤਮਿਕ ਮੰਗਾਂ ਨੂੰ ਜ਼ਿੰਦਗੀ ਵਿਚ . . . . . . . . ਕਰਨ ਵਿਚ ਮਦਦ ਦੇ ਸਕਦਾ ਹੈ ਅਤੇ ਇਸ ਤਰੀਕੇ ਨਾਲ ਯਹੋਵਾਹ ਦੀ . . . . . . . . ਨਾਲ ਸੇਵਾ ਕਰਨ ਵਿਚ ਸਾਡੀ ਮਦਦ ਕਰ ਸਕਦਾ ਹੈ। [w-Pj 99 8/1 ਸਫ਼ਾ 24 ਪੈਰਾ 3]
ਹੇਠਾਂ ਦਿੱਤੇ ਗਏ ਹਰੇਕ ਵਾਕ ਵਿਚ ਸਹੀ ਜਵਾਬ ਚੁਣੋ:
26. ਮਾਰਦਕਈ “ਸ਼ਾਹੀ ਫਾਟਕ ਤੇ ਬੈਠਾ ਸੀ,” ਇਸ ਤੋਂ ਪਤਾ ਚੱਲਦਾ ਹੈ ਕਿ ਉਹ (ਪਾਤਸ਼ਾਹ ਦਾ ਪਹਿਰੇਦਾਰ; ਅਹਸ਼ਵੇਰੋਸ਼ ਪਾਤਸ਼ਾਹ ਦਾ ਇਕ ਦਰਬਾਰੀ ਸੀ; ਪਾਤਸ਼ਾਹ ਸਾਮ੍ਹਣੇ ਪੇਸ਼ ਹੋਣ ਦੀ ਉਡੀਕ ਕਰ ਰਿਹਾ ਸੀ)। (ਅਸ. 2:19, 20) [ਹਫ਼ਤਾਵਾਰ ਬਾਈਬਲ ਪਠਨ; w86 3/15 ਸਫ਼ਾ 24 ਪੈਰਾ 9 ਦੇਖੋ।]
27. ਅੱਯੂਬ 19:25-27 ਵਿਚ ਅੱਯੂਬ ਨੇ ਇਹ ਨਿਹਚਾ ਪ੍ਰਗਟ ਕੀਤੀ ਕਿ ਉਹ ਇਸ ਭਾਵ ਵਿਚ ‘ਪਰਮੇਸ਼ੁਰ ਨੂੰ ਵੇਖੇਗਾ’ ਕਿ ਉਸ ਨੂੰ (ਇਕ ਦਰਸ਼ਨ ਦਿਖਾਇਆ ਜਾਵੇਗਾ; ਮਰਨ ਮਗਰੋਂ ਸਵਰਗ ਵਿਚ ਜ਼ਿੰਦਗੀ ਦਿੱਤੀ ਜਾਵੇਗੀ; ਯਹੋਵਾਹ ਬਾਰੇ ਸੱਚਾਈ ਦੇਖਣ ਲਈ ਉਸ ਦੀਆਂ ਸਮਝ ਦੀਆਂ ਅੱਖਾਂ ਖੋਲ੍ਹੀਆਂ ਜਾਣਗੀਆਂ)। [ਹਫ਼ਤਾਵਾਰ ਬਾਈਬਲ ਪਠਨ; w94 11/15 ਸਫ਼ਾ 19 ਪੈਰਾ 17 ਦੇਖੋ।]
28. ਮਾਪਿਆਂ ਨੂੰ ਹੈਰਾਨ ਨਹੀਂ ਹੋਣਾ ਚਾਹੀਦਾ ਜੇਕਰ ਉਹ ਆਪਣੇ ਬੱਚਿਆਂ ਵਿਚ (ਸੁਆਰਥ; ਮੂਰਖਤਾਈ; ਚੰਚਲਤਾ) ਪਾਉਣ। (ਕਹਾ. 22:15) [fy-Pj ਸਫ਼ਾ 149 ਪੈਰਾ 20]
29. ਜਦੋਂ ਪਤੀ-ਪਤਨੀ ਅਸਹਿਮਤ ਹੁੰਦੇ ਹਨ, ਤਾਂ ਦੋਹਾਂ ਨੂੰ (ਸੁਣਨ ਵਿਚ ਕਾਹਲੇ; ਬੋਲਣ ਵਿਚ ਕਾਹਲੇ; ਕ੍ਰੋਧ ਕਰਨ ਵਿਚ ਕਾਹਲੇ) ਹੋਣ ਦੀ ਜ਼ਰੂਰਤ ਹੈ। (ਯਾਕੂ. 1:19) [fy-Pj ਸਫ਼ਾ 156 ਪੈਰਾ 9]
30. ਖੁੱਲ੍ਹ ਕੇ ਅਤੇ ਈਮਾਨਦਾਰੀ ਨਾਲ ਗੱਲ ਕਰਨ ਨਾਲ ਪਤੀ-ਪਤਨੀ ਆਪਣੇ ਵਿਆਹ ਦੇ ਬੰਧਨ ਨੂੰ ਮਜ਼ਬੂਤ ਕਰ ਸਕਦੇ ਹਨ ਤਾਂਕਿ ਉਹ (ਬੁਢਾਪੇ; ਮਾੜੀ ਸਿਹਤ; ਸ਼ਤਾਨ) ਜੋ ਵਿਆਹ ਨੂੰ ਤੋੜਦਾ ਹੈ, ਦੇ ਹਮਲਿਆਂ ਦਾ ਸਾਮ੍ਹਣਾ ਕਰ ਸਕਣ। [fy-Pj ਸਫ਼ਾ 167 ਪੈਰਾ 13]
ਹੇਠਾਂ ਦਿੱਤੇ ਗਏ ਕਥਨਾਂ ਲਈ ਸਹੀ ਆਇਤ ਦੱਸੋ:
ਨਹ. 3:5; ਜ਼ਬੂ. 12:2; 19:7; 72:13; ਲੂਕਾ 4:16-21
31. ਸਾਨੂੰ ਮਿਹਨਤ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ਤੇ ਇਹ ਘਮੰਡ ਕਰ ਕੇ ਪਿੱਛੇ ਨਹੀਂ ਹਟਣਾ ਚਾਹੀਦਾ ਕਿ ਸਰੀਰਕ ਕੰਮ ਸਾਡੀ ਸ਼ਾਨ ਦੇ ਖ਼ਿਲਾਫ਼ ਹੈ। [ਹਫ਼ਤਾਵਾਰ ਬਾਈਬਲ ਪਠਨ; w86 2/15 ਸਫ਼ਾ 25 ਪੈਰੇ 12, 19 ਦੇਖੋ।]
32. ਯਿਸੂ ਮਸੀਹ ਦੀ ਜ਼ਮੀਨੀ ਸੇਵਕਾਈ ਦੌਰਾਨ ਯਹੂਦੀ ਸਭਾ ਘਰ ਵਿਚ ਲੋਕ ਸਿੱਖਿਆ ਪ੍ਰਾਪਤ ਕਰਦੇ ਸਨ ਤੇ ਪ੍ਰਾਰਥਨਾ ਕਰਦੇ ਸਨ ਅਤੇ ਉੱਥੇ ਸ਼ਾਸਤਰ ਨੂੰ ਪੜ੍ਹਿਆ ਤੇ ਸਮਝਾਇਆ ਜਾਂਦਾ ਸੀ। [gt-Pj 21]
33. ਇਕ ਦਇਆਵਾਨ ਰਾਜਾ ਹੋਣ ਦੇ ਨਾਤੇ ਯਿਸੂ ਆਪਣੇ ਰਾਜ ਵਿਚ ਸਾਰੇ ਦੁਖੀ ਲੋਕਾਂ ਦੀ ਮਦਦ ਕਰਨ ਦੀ ਆਪਣੀ ਦਿਲੀ ਇੱਛਾ ਪੂਰੀ ਕਰੇਗਾ। [gt-Pj 25]
34. ਜੇ ਅਸੀਂ ਪਰਮੇਸ਼ੁਰ ਦੇ ਦੋਸਤ ਬਣਨਾ ਚਾਹੁੰਦੇ ਹਾਂ, ਤਾਂ ਸਾਨੂੰ ਦਿਲੋਂ ਈਮਾਨਦਾਰ ਹੋਣਾ ਚਾਹੀਦਾ ਹੈ ਤੇ ਪਖੰਡ ਤੋਂ ਦੂਰ ਰਹਿਣਾ ਚਾਹੀਦਾ ਹੈ। [ਹਫ਼ਤਾਵਾਰ ਬਾਈਬਲ ਪਠਨ; w89 9/15 ਸਫ਼ਾ 26 ਪੈਰਾ 7 ਦੇਖੋ।]
35. ਪਰਮੇਸ਼ੁਰ ਦੇ ਨਿਯਮਾਂ ਉੱਤੇ ਚੱਲਣ ਨਾਲ ਇਕ ਵਿਅਕਤੀ ਵਿਚ ਨਵੀਂ ਜਾਨ ਪੈਂਦੀ ਹੈ ਅਤੇ ਉਸ ਦਾ ਭਲਾ ਹੁੰਦਾ ਹੈ। [ਹਫ਼ਤਾਵਾਰ ਬਾਈਬਲ ਪਠਨ; w-Pj 00 10/1 ਸਫ਼ਾ 13 ਪੈਰਾ 4 ਦੇਖੋ।]