ਘੋਸ਼ਣਾਵਾਂ
◼ ਸਤੰਬਰ ਲਈ ਸਾਹਿੱਤ ਪੇਸ਼ਕਸ਼: ਬਰੋਸ਼ਰ ਵੀਹਵੀਂ ਸਦੀ ਵਿਚ ਯਹੋਵਾਹ ਦੇ ਗਵਾਹ (ਅੰਗ੍ਰੇਜ਼ੀ) ਅਤੇ ਕਿਤਾਬ ਜੀਵਨ—ਇਹ ਇੱਥੇ ਕਿਵੇਂ ਆਇਆ? ਕ੍ਰਮ-ਵਿਕਾਸ ਦੁਆਰਾ ਜਾਂ ਸ੍ਰਿਸ਼ਟੀ ਦੁਆਰਾ? (ਅੰਗ੍ਰੇਜ਼ੀ) ਅਕਤੂਬਰ: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ। ਜੇ ਦੁਬਾਰਾ ਜਾਣ ਤੇ ਵਿਅਕਤੀ ਦਿਲਚਸਪੀ ਦਿਖਾਉਂਦਾ ਹੈ, ਤਾਂ ਉਸ ਨਾਲ ਰਸਾਲਾ ਮਾਰਗ ਸ਼ੁਰੂ ਕਰੋ। ਜੇ ਰਸਾਲਾ ਮਾਰਗ ਸ਼ੁਰੂ ਕਰਨਾ ਸੰਭਵ ਨਹੀਂ ਹੈ, ਤਾਂ ਸਬਸਕ੍ਰਿਪਸ਼ਨ ਪੇਸ਼ ਕੀਤੀ ਜਾ ਸਕਦੀ ਹੈ। ਨਵੰਬਰ: ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਜਾਂ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ। ਜੇ ਲੋਕਾਂ ਕੋਲ ਪਹਿਲਾਂ ਹੀ ਇਹ ਪ੍ਰਕਾਸ਼ਨ ਹਨ, ਤਾਂ ਉਨ੍ਹਾਂ ਨੂੰ ਮਨੁੱਖਜਾਤੀ ਦੀ ਪਰਮੇਸ਼ੁਰ ਲਈ ਖੋਜ (ਅੰਗ੍ਰੇਜ਼ੀ) ਕਿਤਾਬ ਜਾਂ ਹੋਰ ਕੋਈ ਪੁਰਾਣੀ ਕਿਤਾਬ ਦਿੱਤੀ ਜਾ ਸਕਦੀ ਹੈ। ਦਸੰਬਰ: ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ। ਤੁਸੀਂ ਹੋਰ ਕਿਤਾਬਾਂ ਵੀ ਪੇਸ਼ ਕਰ ਸਕਦੇ ਹੋ ਜਿਵੇਂ ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ।
◼ ਬਜ਼ੁਰਗਾਂ ਨੂੰ ਯਾਦ ਕਰਾਇਆ ਜਾਂਦਾ ਹੈ ਕਿ ਉਹ 15 ਅਪ੍ਰੈਲ 1991 ਦੇ ਪਹਿਰਾਬੁਰਜ (ਅੰਗ੍ਰੇਜ਼ੀ), ਦੇ ਸਫ਼ੇ 21-3 ਉੱਤੇ ਦਿੱਤੀਆਂ ਹਿਦਾਇਤਾਂ ਦੇ ਅਨੁਸਾਰ ਉਨ੍ਹਾਂ ਵਿਅਕਤੀਆਂ ਦੀ ਮਦਦ ਕਰਨ ਜਿਹੜੇ ਕਲੀਸਿਯਾ ਵਿੱਚੋਂ ਛੇਕੇ ਗਏ ਸਨ ਜਾਂ ਸੰਗਠਨ ਨਾਲੋਂ ਸੰਬੰਧ ਤੋੜ ਚੁੱਕੇ ਸਨ, ਪਰ ਹੁਣ ਕਲੀਸਿਯਾ ਵਿਚ ਮੁੜ ਬਹਾਲ ਹੋਣਾ ਚਾਹੁੰਦੇ ਹਨ।
◼ ਜਿਨ੍ਹਾਂ ਕਲੀਸਿਯਾਵਾਂ ਨੇ ਟ੍ਰਸਟ ਬਣਾਇਆ ਹੋਇਆ ਹੈ ਤੇ ਸਰਕਾਰ ਕੋਲ ਰਜਿਸਟਰ ਕੀਤਾ ਹੋਇਆ ਹੈ, ਉਨ੍ਹਾਂ ਨੂੰ ਟ੍ਰਸਟ ਨੂੰ ਬਣਾਈ ਰੱਖਣ ਲਈ ਸਮੇਂ-ਸਮੇਂ ਤੇ ਮੀਟਿੰਗਾਂ ਕਰਦੇ ਰਹਿਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਸੰਖੇਪ ਰਿਪੋਰਟ ਆਪਣੇ ਕੋਲ ਸਾਂਭ ਕੇ ਰੱਖਣੀ ਚਾਹੀਦੀ ਹੈ।
◼ ਪ੍ਰਕਾਸ਼ਕਾਂ ਅਤੇ ਪਾਇਨੀਅਰਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਉਹ ਨਿੱਜੀ ਸਬਸਕ੍ਰਿਪਸ਼ਨਾਂ ਲੈਣ ਦੀ ਬਜਾਇ ਆਪਣੀਆਂ ਕਲੀਸਿਯਾਵਾਂ ਤੋਂ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਦੀਆਂ ਨਿੱਜੀ ਕਾਪੀਆਂ ਲੈਣ। ਇਸ ਨਾਲ ਸੋਸਾਇਟੀ ਦਾ ਕੰਮ ਘਟੇਗਾ ਤੇ ਖਰਚਾ ਬਚੇਗਾ।
◼ ਸਾਰੀਆਂ ਕਲੀਸਿਯਾਵਾਂ ਨੂੰ ਭੇਜੀ 10 ਅਪ੍ਰੈਲ 2001 ਦੀ ਚਿੱਠੀ ਵਿਚ ਖ਼ੂਨ ਬਿਨਾਂ ਇਲਾਜ—ਮੈਡੀਕਲ ਖੇਤਰ ਦੀ ਸਫ਼ਲਤਾ (No Blood—Medicine Meets the Challenge) ਨਾਮਕ ਨਵੀਂ ਵਿਡਿਓ ਡਾਕੂਮੈਂਟਰੀ ਦੇ ਰਿਲੀਜ਼ ਹੋਣ ਦੀ ਘੋਸ਼ਣਾ ਕੀਤੀ ਗਈ ਸੀ। ਇਹ ਪ੍ਰੋਗ੍ਰਾਮ ਖ਼ਾਸਕਰ ਆਮ ਲੋਕਾਂ ਲਈ ਤਿਆਰ ਕੀਤਾ ਗਿਆ ਹੈ। ਇਸ ਲਈ ਆਪਣੇ ਅਵਿਸ਼ਵਾਸੀ ਪਤੀ-ਪਤਨੀ ਜਾਂ ਰਿਸ਼ਤੇਦਾਰਾਂ, ਅਧਿਆਪਕਾਂ, ਸਹਿਕਰਮੀਆਂ, ਸਹਿਪਾਠੀਆਂ, ਗੁਆਂਢੀਆਂ ਅਤੇ ਬਾਈਬਲ ਵਿਦਿਆਰਥੀਆਂ ਨਾਲ ਇਸ ਬਾਰੇ ਗੱਲਬਾਤ ਕਰਨ ਤੇ ਉਨ੍ਹਾਂ ਨੂੰ ਇਹ ਵਿਡਿਓ ਦਿਖਾਉਣ ਨਾਲ ਚੰਗੇ ਨਤੀਜੇ ਨਿਕਲਣਗੇ। ਵਿਡਿਓ ਦੇਖਣ ਤੋਂ ਬਾਅਦ ਉਨ੍ਹਾਂ ਲੋਕਾਂ ਦੇ ਕਿਸੇ ਵੀ ਸਵਾਲ ਜਾਂ ਟਿੱਪਣੀ ਕਰਕੇ ਤੁਹਾਨੂੰ ਉਨ੍ਹਾਂ ਨਾਲ ਪੁਨਰ-ਮੁਲਾਕਾਤ ਕਰਨ ਜਾਂ ਬਾਈਬਲ ਅਧਿਐਨ ਸ਼ੁਰੂ ਕਰਨ ਦਾ ਮੌਕਾ ਮਿਲ ਸਕਦਾ ਹੈ।
◼ ਕੋਲਕਾਤਾ (ਕਲਕੱਤਾ) ਵਿਚ ਹੋਣ ਵਾਲਾ “ਪਰਮੇਸ਼ੁਰ ਦਾ ਬਚਨ ਸਿਖਾਉਣ ਵਾਲੇ” ਜ਼ਿਲ੍ਹਾ ਸੰਮੇਲਨ ਦੀ ਤਾਰੀਖ਼ ਬਦਲ ਦਿੱਤੀ ਗਈ ਹੈ। ਹੁਣ ਇਹ ਸੰਮੇਲਨ 9-11 ਨਵੰਬਰ 2001 ਨੂੰ ਹੋਵੇਗਾ, ਪਰ ਹਾਲ ਦਾ ਪਤਾ ਉਹੀ ਹੈ ਜੋ ਜੁਲਾਈ 2001 ਦੀ ਸਾਡੀ ਰਾਜ ਸੇਵਕਾਈ ਵਿਚ ਦੱਸਿਆ ਗਿਆ ਸੀ।
◼ ਜ਼ਿਲ੍ਹਾ ਸੰਮੇਲਨਾਂ ਦੇ ਖ਼ਤਮ ਹੋਣ ਤੋਂ ਬਾਅਦ ਜੇ ਬੈਜ ਕਾਰਡ ਹੋਲਡਰ ਅਜੇ ਚੰਗੀ ਹਾਲਤ ਵਿਚ ਹਨ, ਤਾਂ ਕਿਰਪਾ ਕਰ ਕੇ ਉਨ੍ਹਾਂ ਨੂੰ ਸੁੱਟੋ ਨਾ। ਹਰ ਸਾਲ ਨਵੇਂ ਬੈਜ ਕਾਰਡ ਹੋਲਡਰ ਮੰਗਵਾਉਣ ਦੀ ਬਜਾਇ ਇਨ੍ਹਾਂ ਨੂੰ ਭਵਿੱਖ ਵਿਚ ਵਰਤਣ ਲਈ ਸਾਂਭ ਕੇ ਰੱਖੋ।
◼ ਨਵੇਂ ਪ੍ਰਕਾਸ਼ਨ ਉਪਲਬਧ:
ਜਦੋਂ ਕੋਈ ਵਿਅਕਤੀ ਜਿਸ ਨਾਲ ਤੁਸੀਂ ਪ੍ਰੇਮ ਰੱਖਦੇ ਹੋ ਮਰ ਜਾਂਦਾ ਹੈ—ਹਿੰਦੀ ਅਤੇ ਨੇਪਾਲੀ
◼ ਦੁਬਾਰਾ ਉਪਲਬਧ ਪ੍ਰਕਾਸ਼ਨ:
ਆਪਣਾ ਪਰਿਵਾਰਕ ਜੀਵਨ ਸੁਖੀ ਬਣਾਉਣਾ—ਬੰਗਲਾ
“ਵੇਖ! ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ”—ਹਿੰਦੀ, ਤਾਮਿਲ, ਨੇਪਾਲੀ ਅਤੇ ਮਰਾਠੀ
ਸਾਡੀਆਂ ਸਮੱਸਿਆਵਾਂ—ਉਨ੍ਹਾਂ ਨੂੰ ਸੁਲਝਾਉਣ ਵਿਚ ਕੌਣ ਸਾਡੀ ਮਦਦ ਕਰੇਗਾ?—ਤੇਲਗੂ
ਕੀ ਪਰਮੇਸ਼ੁਰ ਸੱਚ-ਮੁੱਚ ਸਾਡੀ ਪਰਵਾਹ ਕਰਦਾ ਹੈ?—ਹਿੰਦੀ, ਤਾਮਿਲ, ਤੇਲਗੂ, ਮਰਾਠੀ ਅਤੇ ਮਲਿਆਲਮ
ਜੀਵਨ ਦਾ ਮਕਸਦ ਕੀ ਹੈ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ?—ਹਿੰਦੀ, ਕੰਨੜ, ਤਾਮਿਲ, ਤੇਲਗੂ, ਮਰਾਠੀ ਅਤੇ ਮਲਿਆਲਮ
ਜਦੋਂ ਕੋਈ ਵਿਅਕਤੀ ਜਿਸ ਨਾਲ ਤੁਸੀਂ ਪ੍ਰੇਮ ਰੱਖਦੇ ਹੋ ਮਰ ਜਾਂਦਾ ਹੈ—ਤਾਮਿਲ ਅਤੇ ਮਲਿਆਲਮ
ਕੁਰਕਸ਼ੇਤਰ ਤੋਂ ਹਰਮਗਿੱਦੋਨ ਤਕ—ਅਤੇ ਤੁਹਾਡਾ ਬਚਾਉ—ਤੇਲਗੂ
ਫਿਰਦੌਸ ਨੂੰ ਜਾਣ ਦਾ ਰਾਹ ਕਿਵੇਂ ਭਾਲੀਏ (ਮੁਸਲਮਾਨਾਂ ਲਈ)—ਹਿੰਦੀ, ਗੁਜਰਾਤੀ, ਤਾਮਿਲ, ਤੇਲਗੂ ਅਤੇ ਮਲਿਆਲਮ
◼ ਉੱਪਰ ਦਿੱਤੇ ਸਾਹਿੱਤ ਲਈ ਸਾਹਿੱਤ ਦਰਖ਼ਾਸਤਾਂ (S-14) ਭੇਜਣ ਤੋਂ ਪਹਿਲਾਂ ਕਿਰਪਾ ਕਰ ਕੇ ਨਿਸ਼ਚਿਤ ਕਰੋ ਕਿ ਇਸੇ ਸਾਹਿੱਤ ਲਈ ਤੁਹਾਡੇ ਪਹਿਲੇ ਆਰਡਰ ਤੁਹਾਨੂੰ ਭੇਜ ਦਿੱਤੇ ਗਏ ਹਨ ਜਾਂ ਨਹੀਂ।