ਘੋਸ਼ਣਾਵਾਂ
◼ ਅਕਤੂਬਰ ਲਈ ਸਾਹਿੱਤ ਪੇਸ਼ਕਸ਼: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ। ਜੇ ਦੁਬਾਰਾ ਜਾਣ ਤੇ ਵਿਅਕਤੀ ਦਿਲਚਸਪੀ ਦਿਖਾਉਂਦਾ ਹੈ, ਤਾਂ ਉਸ ਨਾਲ ਰਸਾਲਾ ਮਾਰਗ ਸ਼ੁਰੂ ਕਰੋ। ਜੇ ਰਸਾਲਾ ਮਾਰਗ ਸ਼ੁਰੂ ਕਰਨਾ ਸੰਭਵ ਨਹੀਂ ਹੈ, ਤਾਂ ਸਬਸਕ੍ਰਿਪਸ਼ਨ ਪੇਸ਼ ਕੀਤੀ ਜਾ ਸਕਦੀ ਹੈ। ਨਵੰਬਰ: ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਜਾਂ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ। ਜੇ ਲੋਕਾਂ ਕੋਲ ਪਹਿਲਾਂ ਹੀ ਇਹ ਪ੍ਰਕਾਸ਼ਨ ਹਨ, ਤਾਂ ਉਨ੍ਹਾਂ ਨੂੰ ਮਨੁੱਖਜਾਤੀ ਦੀ ਪਰਮੇਸ਼ੁਰ ਲਈ ਖੋਜ (ਅੰਗ੍ਰੇਜ਼ੀ) ਕਿਤਾਬ ਜਾਂ ਹੋਰ ਕੋਈ ਪੁਰਾਣੀ ਕਿਤਾਬ ਦਿੱਤੀ ਜਾ ਸਕਦੀ ਹੈ। ਦਸੰਬਰ: ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ। ਤੁਸੀਂ ਹੋਰ ਕਿਤਾਬਾਂ ਵੀ ਪੇਸ਼ ਕਰ ਸਕਦੇ ਹੋ ਜਿਵੇਂ ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ। ਜਨਵਰੀ: ਕਲੀਸਿਯਾ ਦੇ ਸਟਾਕ ਵਿਚ ਉਪਲਬਧ ਕੋਈ ਵੀ ਪੁਰਾਣੀ 192 ਸਫ਼ਿਆਂ ਵਾਲੀ ਕਿਤਾਬ। ਜੇ ਕਿਸੇ ਕਲੀਸਿਯਾ ਵਿਚ ਪਰਿਵਾਰਕ ਖ਼ੁਸ਼ੀ ਦਾ ਰਾਜ਼ ਕਿਤਾਬ ਉਪਲਬਧ ਹੈ, ਤਾਂ ਇਹ ਵੀ ਪੇਸ਼ ਕੀਤੀ ਜਾ ਸਕਦੀ ਹੈ।
◼ ਸਾਡੀ ਰਾਜ ਸੇਵਕਾਈ ਦੇ ਇਸ ਅੰਕ ਵਿਚ “ਸਾਲ 2002 ਦੇ ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ ਅਨੁਸੂਚੀ” ਦਿੱਤੀ ਗਈ ਹੈ। ਇਸ ਨੂੰ ਸਾਲ 2002 ਦੌਰਾਨ ਇਸਤੇਮਾਲ ਕਰੋ।
◼ ਸਤੰਬਰ ਸਟੇਟਮੈਂਟ ਨਾਲ ਹਰ ਕਲੀਸਿਯਾ ਨੂੰ ਕਲੀਸਿਯਾ ਸਭਾ ਜਾਣਕਾਰੀ ਫਾਰਮ (S-5) ਦੀਆਂ ਤਿੰਨ ਕਾਪੀਆਂ ਭੇਜ ਦਿੱਤੀਆਂ ਗਈਆਂ ਹਨ। ਕਲੀਸਿਯਾ ਦੇ ਸੈਕਟਰੀ ਨੂੰ 20 ਅਕਤੂਬਰ 2001 ਤਕ ਇਕ ਫਾਰਮ ਭਰ ਕੇ ਸੋਸਾਇਟੀ ਨੂੰ ਭੇਜ ਦੇਣਾ ਚਾਹੀਦਾ ਹੈ, ਭਾਵੇਂ ਕਿ ਕਲੀਸਿਯਾ ਦਾ ਪਤਾ ਜਾਂ ਸਭਾਵਾਂ ਦਾ ਸਮਾਂ ਨਹੀਂ ਵੀ ਬਦਲਿਆ ਹੈ। ਜੇ ਭਵਿੱਖ ਵਿਚ ਕਲੀਸਿਯਾ ਦੇ ਪਤੇ ਜਾਂ ਸਭਾਵਾਂ ਦੇ ਸਮਿਆਂ ਵਿਚ ਕੋਈ ਤਬਦੀਲੀ ਹੁੰਦੀ ਹੈ, ਤਾਂ ਇਸ ਬਾਰੇ ਸ਼ਾਖ਼ਾ ਦਫ਼ਤਰ ਨੂੰ ਜਾਣਕਾਰੀ ਦੇਣ ਲਈ ਬਾਕੀ ਦੋ ਕਾਪੀਆਂ ਨੂੰ ਵਰਤਣਾ ਚਾਹੀਦਾ ਹੈ। ਜੇ ਕਲੀਸਿਯਾ ਨੂੰ ਨਵੇਂ ਸੱਦਾ ਪੱਤਰਾਂ ਦੀ ਲੋੜ ਹੈ, ਤਾਂ ਇਨ੍ਹਾਂ ਨੂੰ ਸੱਦਾ ਪੱਤਰ ਫਾਰਮ (S-16) ਤੇ ਆਰਡਰ ਕਰਨਾ ਚਾਹੀਦਾ ਹੈ। ਜਦੋਂ ਤੁਹਾਨੂੰ ਇਹ ਸੱਦਾ ਪੱਤਰ ਚਾਹੀਦੇ ਹਨ, ਉਸ ਤੋਂ ਘੱਟੋ-ਘੱਟ ਅੱਠ ਹਫ਼ਤੇ ਪਹਿਲਾਂ ਤੁਹਾਨੂੰ ਇਨ੍ਹਾਂ ਨੂੰ ਆਰਡਰ ਕਰਨਾ ਚਾਹੀਦਾ ਹੈ।
◼ ਸਾਰੀਆਂ ਕਲੀਸਿਯਾਵਾਂ ਨੂੰ 1 ਸਤੰਬਰ 2001 ਤਕ ਸਾਹਿੱਤ ਸੂਚੀ ਫਾਰਮ (S-18) ਦੀਆਂ ਤਿੰਨ ਕਾਪੀਆਂ ਜੁਲਾਈ ਦੀਆਂ ਸਟੇਟਮੈਂਟਾਂ ਨਾਲ ਭੇਜ ਦਿੱਤੀਆਂ ਗਈਆਂ ਸਨ। ਜਿਨ੍ਹਾਂ ਕਲੀਸਿਯਾਵਾਂ ਨੇ ਅਜੇ ਤਕ ਆਪਣੀਆਂ ਸਾਹਿੱਤ ਸੂਚੀਆਂ ਸਾਨੂੰ ਨਹੀਂ ਭੇਜੀਆਂ ਹਨ, ਉਨ੍ਹਾਂ ਨੂੰ ਛੇਤੀ ਤੋਂ ਛੇਤੀ ਉੱਪਰ ਦੱਸਿਆ ਫਾਰਮ ਭਰ ਕੇ ਵਾਪਸ ਭੇਜਣਾ ਚਾਹੀਦਾ ਹੈ। ਜਿਹੜੀਆਂ ਕਲੀਸਿਯਾਵਾਂ “ਕਿੰਗਡਮ ਹਾਲ ਲਿਟਰੇਚਰ ਗਰੁੱਪ” ਵਿਚ ਸ਼ਾਮਲ ਹਨ, ਉਨ੍ਹਾਂ ਦੇ ਗਰੁੱਪ ਦੀ ਕੋਆਰਡੀਨੇਟਿੰਗ ਕਲੀਸਿਯਾ ਨੂੰ ਇਹ ਫਾਰਮ ਭਰ ਕੇ ਵਾਪਸ ਭੇਜਣਾ ਚਾਹੀਦਾ ਹੈ।
◼ ਕਿਰਪਾ ਕਰ ਕੇ ਹੇਠਾਂ ਦੱਸੇ ਪ੍ਰਕਾਸ਼ਨਾਂ ਲਈ ਸਾਹਿੱਤ ਦਰਖ਼ਾਸਤਾਂ (S-14) ਨਾ ਭੇਜੋ ਜੋ ਥੋੜ੍ਹੇ ਸਮੇਂ ਲਈ ਸਟਾਕ ਵਿਚ ਨਹੀਂ ਹਨ। ਇਹ ਪ੍ਰਕਾਸ਼ਨ ਦੁਬਾਰਾ ਉਪਲਬਧ ਹੋਣ ਤੇ ਸਾਡੀ ਰਾਜ ਸੇਵਕਾਈ ਵਿਚ ਘੋਸ਼ਣਾ ਕਰ ਦਿੱਤੀ ਜਾਵੇਗੀ।
◼ ਭਾਰਤ ਵਿਚ ਸਟਾਕ ਵਿਚ ਨਹੀਂ ਹਨ:
ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ (bi12—ਅੰਗ੍ਰੇਜ਼ੀ
ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ—ਮਲਿਆਲਮ
ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ—ਮਲਿਆਲਮ
ਆਪਣੀ ਸੇਵਕਾਈ ਨੂੰ ਸੰਪੰਨ ਕਰਨ ਲਈ ਸੰਗਠਿਤ—ਅੰਗ੍ਰੇਜ਼ੀ, ਤਾਮਿਲ, ਮਲਿਆਲਮ
ਸ਼ਾਸਤਰ ਵਿੱਚੋਂ ਤਰਕ ਕਰਨਾ—ਤਾਮਿਲ
ਯਹੋਵਾਹ ਕੌਣ ਹੈ? (ਟ੍ਰੈਕਟ ਨੰ. 23)—ਹਿੰਦੀ, ਗੁਜਰਾਤੀ, ਤਾਮਿਲ, ਤੇਲਗੂ, ਮਰਾਠੀ
ਕੀ ਕਿਸਮਤ ਸਾਡੀਆਂ ਜ਼ਿੰਦਗੀਆਂ ਤੇ ਹਕੂਮਤ ਕਰਦੀ ਹੈ? ਜਾਂ ਕੀ ਖ਼ੁਦਾ ਸਾਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ? (ਟ੍ਰੈਕਟ ਨੰ. 71)—ਅੰਗ੍ਰੇਜ਼ੀ, ਹਿੰਦੀ, ਕੰਨੜ, ਤਾਮਿਲ, ਮਲਿਆਲਮ
ਸਭ ਤੋਂ ਵੱਡਾ ਨਾਂ (ਟ੍ਰੈਕਟ ਨੰ. 72)—ਹਿੰਦੀ, ਕੰਨੜ
ਯਹੋਵਾਹ ਦੇ ਗਵਾਹ ਕੌਣ ਹਨ? (ਟ੍ਰੈਕਟ ਨੰ. 73)—ਅੰਗ੍ਰੇਜ਼ੀ, ਹਿੰਦੀ, ਕੰਨੜ
ਜਹੰਨਮ—ਕੀ ਇਹ ਖ਼ੁਦਾਈ ਇਨਸਾਫ਼ ਦਾ ਹਿੱਸਾ ਹੈ? (ਟ੍ਰੈਕਟ ਨੰ. 74)—ਅੰਗ੍ਰੇਜ਼ੀ, ਹਿੰਦੀ, ਕੰਨੜ