ਘੋਸ਼ਣਾਵਾਂ
◼ ਜਨਵਰੀ ਲਈ ਸਾਹਿੱਤ ਪੇਸ਼ਕਸ਼: ਕਲੀਸਿਯਾ ਦੇ ਸਟਾਕ ਵਿਚ ਉਪਲਬਧ ਕੋਈ ਵੀ ਪੁਰਾਣੀ 192 ਸਫ਼ਿਆਂ ਵਾਲੀ ਕਿਤਾਬ। ਜੇ ਕਿਸੇ ਕਲੀਸਿਯਾ ਵਿਚ ਪਰਿਵਾਰਕ ਖ਼ੁਸ਼ੀ ਦਾ ਰਾਜ਼ ਕਿਤਾਬ ਉਪਲਬਧ ਹੈ, ਤਾਂ ਇਹ ਵੀ ਪੇਸ਼ ਕੀਤੀ ਜਾ ਸਕਦੀ ਹੈ। ਫਰਵਰੀ: ਜੀਵਨ—ਇਹ ਇੱਥੇ ਕਿਵੇਂ ਆਇਆ? ਕ੍ਰਮ-ਵਿਕਾਸ ਦੁਆਰਾ ਜਾਂ ਸ੍ਰਿਸ਼ਟੀ ਦੁਆਰਾ? (ਅੰਗ੍ਰੇਜ਼ੀ), ਪਰਕਾਸ਼ ਦੀ ਪੋਥੀ—ਇਸ ਦਾ ਮਹਾਨ ਸਿਖਰ ਨੇੜੇ! (ਅੰਗ੍ਰੇਜ਼ੀ), ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ ਜਾਂ ਕਲੀਸਿਯਾ ਦੇ ਸਟਾਕ ਵਿਚ ਕੋਈ ਹੋਰ ਪੁਰਾਣੀ 192 ਸਫ਼ਿਆਂ ਵਾਲੀ ਕਿਤਾਬ ਪੇਸ਼ ਕੀਤੀ ਜਾ ਸਕਦੀ ਹੈ। ਮਾਰਚ: ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ। ਬਾਈਬਲ ਅਧਿਐਨ ਸ਼ੁਰੂ ਕਰਨ ਦੇ ਖ਼ਾਸ ਜਤਨ ਕਰੋ। ਅਪ੍ਰੈਲ: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ। ਜੇ ਵਿਅਕਤੀ ਦਿਲਚਸਪੀ ਦਿਖਾਉਂਦਾ ਹੈ, ਤਾਂ ਉਸ ਨੂੰ ਰਸਾਲਿਆਂ ਦਾ ਹਰ ਅੰਕ ਦੇਣ ਲਈ ਵਾਪਸ ਜਾਓ। ਜੇ ਇਸ ਤਰ੍ਹਾਂ ਕਰਨਾ ਮੁਮਕਿਨ ਨਹੀਂ ਹੈ, ਤਾਂ ਸਬਸਕ੍ਰਿਪਸ਼ਨ ਪੇਸ਼ ਕੀਤੀ ਜਾ ਸਕਦੀ ਹੈ। ਮੰਗ ਬਰੋਸ਼ਰ ਪੇਸ਼ ਕਰੋ ਅਤੇ ਬਾਈਬਲ ਸਟੱਡੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰੋ।
◼ 14 ਜਨਵਰੀ ਦੇ ਹਫ਼ਤੇ ਦੀ ਸੇਵਾ ਸਭਾ ਵਿਚ ਹਾਜ਼ਰ ਰਹਿਣ ਵਾਲੇ ਸਾਰੇ ਬਪਤਿਸਮਾ-ਪ੍ਰਾਪਤ ਪ੍ਰਕਾਸ਼ਕ ਆਪਣੇ ਲਈ ਅਗਾਊਂ ਚਿਕਿਤਸਾ ਨਿਰਦੇਸ਼/ਰਿਹਾਈ ਕਾਰਡ ਅਤੇ ਆਪਣੇ ਬੱਚਿਆਂ ਲਈ ਸ਼ਨਾਖਤੀ ਕਾਰਡ ਲੈ ਸਕਦੇ ਹਨ।
◼ ਫਰਵਰੀ ਵਿਚ ਅਤੇ 3 ਮਾਰਚ ਤੋਂ ਪਹਿਲਾਂ-ਪਹਿਲਾਂ ਸਰਕਟ ਨਿਗਾਹਬਾਨ ਨਵਾਂ ਜਨਤਕ ਭਾਸ਼ਣ ਦੇਣਾ ਸ਼ੁਰੂ ਕਰ ਦੇਣਗੇ ਜਿਸ ਦਾ ਵਿਸ਼ਾ ਹੋਵੇਗਾ “ਇਕ ਖ਼ਤਰਨਾਕ ਦੁਨੀਆਂ ਵਿਚ ਸੁਰੱਖਿਆ ਹਾਸਲ ਕਰਨੀ।”
◼ ਕਲੀਸਿਯਾਵਾਂ ਨੂੰ ਇਸ ਸਾਲ ਵੀਰਵਾਰ, 28 ਮਾਰਚ ਨੂੰ ਸੂਰਜ ਡੁੱਬਣ ਮਗਰੋਂ ਸਮਾਰਕ ਮਨਾਉਣ ਦੇ ਇੰਤਜ਼ਾਮ ਕਰਨੇ ਚਾਹੀਦੇ ਹਨ। ਹਾਲਾਂਕਿ ਭਾਸ਼ਣ ਛੇਤੀ ਸ਼ੁਰੂ ਕੀਤਾ ਜਾ ਸਕਦਾ ਹੈ, ਪਰ ਸਮਾਰਕ ਪ੍ਰਤੀਕਾਂ ਦਾ ਹਾਜ਼ਰੀਨ ਵਿਚ ਦਿੱਤਾ ਜਾਣਾ ਕੇਵਲ ਸੂਰਜ ਡੁੱਬਣ ਤੋਂ ਬਾਅਦ ਹੀ ਸ਼ੁਰੂ ਕਰਨਾ ਚਾਹੀਦਾ ਹੈ। ਸਥਾਨਕ ਸੋਮਿਆਂ ਤੋਂ ਪਤਾ ਕਰਵਾਓ ਕਿ ਤੁਹਾਡੇ ਇਲਾਕੇ ਵਿਚ ਸੂਰਜ ਕਦੋਂ ਡੁੱਬਦਾ ਹੈ। ਹਾਲਾਂਕਿ ਹਰ ਕਲੀਸਿਯਾ ਲਈ ਆਪੋ-ਆਪਣਾ ਸਮਾਰਕ ਮਨਾਉਣਾ ਚੰਗਾ ਹੋਵੇਗਾ, ਪਰ ਇਹ ਸ਼ਾਇਦ ਹਮੇਸ਼ਾ ਮੁਮਕਿਨ ਨਾ ਹੋਵੇ। ਜਿੱਥੇ ਕਈ ਕਲੀਸਿਯਾਵਾਂ ਆਮ ਤੌਰ ਤੇ ਇੱਕੋ ਹੀ ਕਿੰਗਡਮ ਹਾਲ ਇਸਤੇਮਾਲ ਕਰਦੀਆਂ ਹਨ, ਉੱਥੇ ਇਕ ਜਾਂ ਜ਼ਿਆਦਾ ਕਲੀਸਿਯਾਵਾਂ ਉਸ ਸ਼ਾਮ ਕਿਸੇ ਹੋਰ ਜਗ੍ਹਾ ਤੇ ਸਮਾਰਕ ਮਨਾਉਣ ਦਾ ਬੰਦੋਬਸਤ ਕਰ ਸਕਦੀਆਂ ਹਨ। ਸਾਡਾ ਸੁਝਾਅ ਹੈ ਕਿ ਜੇ ਇਕ ਤੋਂ ਵੱਧ ਕਲੀਸਿਯਾਵਾਂ ਇੱਕੋ ਕਿੰਗਡਮ ਹਾਲ ਵਿਚ ਸਮਾਰਕ ਮਨਾਉਣਗੀਆਂ, ਤਾਂ ਜਿੱਥੇ ਸੰਭਵ ਹੋਵੇ, ਉੱਥੇ ਪ੍ਰੋਗ੍ਰਾਮਾਂ ਵਿਚਕਾਰ ਘੱਟੋ-ਘੱਟ 40 ਮਿੰਟਾਂ ਦਾ ਫ਼ਾਸਲਾ ਰੱਖੋ ਤਾਂਕਿ ਇਸ ਸਮੇਂ ਦਾ ਪੂਰਾ ਫ਼ਾਇਦਾ ਉਠਾਉਂਦੇ ਹੋਏ ਨਵੇਂ ਲੋਕਾਂ ਨੂੰ ਮਿਲਿਆ ਜਾ ਸਕੇ ਤੇ ਦਿਲਚਸਪੀ ਰੱਖਣ ਵਾਲਿਆਂ ਦੀ ਹੌਸਲਾ-ਅਫ਼ਜ਼ਾਈ ਕੀਤੀ ਜਾ ਸਕੇ। ਇਹ ਫ਼ੈਸਲਾ ਕਰਨਾ ਬਜ਼ੁਰਗਾਂ ਦੇ ਸਮੂਹ ਦੀ ਜ਼ਿੰਮੇਵਾਰੀ ਹੈ ਕਿ ਕਿਹੜੇ ਪ੍ਰਬੰਧ ਸਭ ਤੋਂ ਵਧੀਆ ਹੋਣਗੇ।
◼ ਜਦੋਂ ਪ੍ਰਧਾਨ ਨਿਗਾਹਬਾਨ ਨੂੰ ਹਰ ਮਹੀਨੇ ਦੀ ਸ਼ਿਪਿੰਗ ਐਕਨਾਲਜਮੈਂਟ (ਪਹੁੰਚ-ਰਸੀਦ) ਮਿਲਦੀ ਹੈ, ਤਾਂ ਉਸ ਨੂੰ ਅਗਲੀ ਲੇਖਾ ਰਿਪੋਰਟ ਦੇ ਨਾਲ-ਨਾਲ ਸੋਸਾਇਟੀ ਦੇ ਕਿੰਗਡਮ ਹਾਲ ਫ਼ੰਡ ਅਤੇ ਵਿਸ਼ਵ-ਵਿਆਪੀ ਕੰਮ ਲਈ ਭੇਜੇ ਗਏ ਚੰਦਿਆਂ ਦੀ ਐਕਨਾਲਜਮੈਂਟ ਨੂੰ ਵੀ ਪੜ੍ਹਵਾਉਣਾ ਚਾਹੀਦਾ ਹੈ।
◼ ਨਵੇਂ ਪ੍ਰਕਾਸ਼ਨ ਉਪਲਬਧ:
ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 2—ਅੰਗ੍ਰੇਜ਼ੀ, ਕੰਨੜ, ਤਾਮਿਲ, ਮਲਿਆਲਮ
ਜੀਵਨ—ਇਹ ਇੱਥੇ ਕਿਵੇਂ ਆਇਆ? ਕ੍ਰਮ-ਵਿਕਾਸ ਦੁਆਰਾ ਜਾਂ ਸ੍ਰਿਸ਼ਟੀ ਦੁਆਰਾ? (ਛੋਟਾ ਆਕਾਰ)—ਤਾਮਿਲ
ਸੰਤੁਸ਼ਟ ਜ਼ਿੰਦਗੀ—ਇਸ ਨੂੰ ਕਿਵੇਂ ਹਾਸਲ ਕਰੀਏ—ਅੰਗ੍ਰੇਜ਼ੀ, ਹਿੰਦੀ, ਤਾਮਿਲ, ਮਰਾਠੀ, ਮਲਿਆਲਮ
ਤੁਸੀਂ ਕਿਉਂ ਬਾਈਬਲ ਉੱਤੇ ਭਰੋਸਾ ਕਰ ਸਕਦੇ ਹੋ (ਟ੍ਰੈਕਟ ਨੰ. 13)—ਨਿਕੋਬਾਰੀ
ਯਹੋਵਾਹ ਦੇ ਗਵਾਹ ਕੀ ਵਿਸ਼ਵਾਸ ਕਰਦੇ ਹਨ? (ਟ੍ਰੈਕਟ ਨੰ. 14)—ਨਿਕੋਬਾਰੀ
ਇਕ ਸ਼ਾਂਤੀਪੂਰਣ ਨਵੀਂ ਦੁਨੀਆਂ ਵਿਚ ਜੀਵਨ (ਟ੍ਰੈਕਟ ਨੰ. 15)—ਨਿਕੋਬਾਰੀ
ਕੀ ਤੁਹਾਡੇ ਵਿਚ ਅਮਰ ਆਤਮਾ ਹੈ? (ਟ੍ਰੈਕਟ ਨੰ. 25)—ਅੰਗ੍ਰੇਜ਼ੀ, ਤਾਮਿਲ, ਮੀਜ਼ੋ
◼ ਦੁਬਾਰਾ ਉਪਲਬਧ ਪ੍ਰਕਾਸ਼ਨ:
ਜੀਵਨ—ਇਹ ਇੱਥੇ ਕਿਵੇਂ ਆਇਆ? ਕ੍ਰਮ-ਵਿਕਾਸ ਦੁਆਰਾ ਜਾਂ ਸ੍ਰਿਸ਼ਟੀ ਦੁਆਰਾ? (ਛੋਟਾ ਆਕਾਰ)—ਮਲਿਆਲਮ
ਯਹੋਵਾਹ ਦੀ ਉਸਤਤ ਗਾਓ (29 ਗਾਣੇ)—ਹਿੰਦੀ
ਧਰਤੀ ਉਤੇ ਸਦਾ ਦੇ ਜੀਵਨ ਦਾ ਆਨੰਦ ਮਾਣੋ!—ਤਾਮਿਲ, ਤੇਲਗੂ, ਨੇਪਾਲੀ
ਤੁਸੀਂ ਕਿਉਂ ਬਾਈਬਲ ਉੱਤੇ ਭਰੋਸਾ ਕਰ ਸਕਦੇ ਹੋ (ਟ੍ਰੈਕਟ ਨੰ. 13)—ਬੰਗਲਾ
ਯਹੋਵਾਹ ਦੇ ਗਵਾਹ ਕੀ ਵਿਸ਼ਵਾਸ ਕਰਦੇ ਹਨ? (ਟ੍ਰੈਕਟ ਨੰ. 14)—ਬੰਗਲਾ
ਇਕ ਸ਼ਾਂਤੀਪੂਰਣ ਨਵੀਂ ਦੁਨੀਆਂ ਵਿਚ ਜੀਵਨ (ਟ੍ਰੈਕਟ ਨੰ. 15)—ਉੜੀਆ, ਅੰਗ੍ਰੇਜ਼ੀ, ਆਸਾਮੀ, ਹਿੰਦੀ, ਕੰਨੜ, ਗੁਜਰਾਤੀ, ਤਾਮਿਲ, ਤੇਲਗੂ, ਨੇਪਾਲੀ, ਪੰਜਾਬੀ, ਬੰਗਲਾ, ਮਰਾਠੀ, ਮਲਿਆਲਮ
ਪਰਿਵਾਰਕ ਜੀਵਨ ਦਾ ਆਨੰਦ ਮਾਣੋ (ਟ੍ਰੈਕਟ ਨੰ. 21)—ਅੰਗ੍ਰੇਜ਼ੀ, ਹਿੰਦੀ, ਕੰਨੜ, ਗੁਜਰਾਤੀ, ਤਾਮਿਲ, ਤੇਲਗੂ, ਨੇਪਾਲੀ, ਪੰਜਾਬੀ, ਬੰਗਲਾ, ਮਰਾਠੀ, ਮਲਿਆਲਮ
ਕੌਣ ਅਸਲ ਵਿਚ ਦੁਨੀਆਂ ਉੱਤੇ ਸ਼ਾਸਨ ਕਰਦਾ ਹੈ? (ਟ੍ਰੈਕਟ ਨੰ. 22)—ਅੰਗ੍ਰੇਜ਼ੀ, ਹਿੰਦੀ, ਕੰਨੜ, ਗੁਜਰਾਤੀ, ਤਾਮਿਲ, ਤੇਲਗੂ, ਨੇਪਾਲੀ, ਪੰਜਾਬੀ, ਬੰਗਲਾ, ਮਰਾਠੀ, ਮਲਿਆਲਮ
◼ ਉੱਪਰ ਦਿੱਤੇ ਸਾਹਿੱਤ ਲਈ ਸਾਹਿੱਤ ਦਰਖ਼ਾਸਤਾਂ (S-14) ਭੇਜਣ ਤੋਂ ਪਹਿਲਾਂ ਕਿਰਪਾ ਕਰ ਕੇ ਇਹ ਯਾਦ ਰੱਖੋ ਕਿ ਜੇ ਤੁਸੀਂ ਪਹਿਲਾਂ ਵੀ ਕੋਈ ਸਾਹਿੱਤ ਦਰਖ਼ਾਸਤ ਭੇਜੀ ਹੈ, ਤਾਂ ਉਹ ਸਾਹਿੱਤ ਵੀ ਤੁਹਾਡੀ ਕਲੀਸਿਯਾ ਨੂੰ ਭੇਜ ਦਿੱਤਾ ਜਾਵੇਗਾ।