ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
7 ਜਨਵਰੀ ਤੋਂ 22 ਅਪ੍ਰੈਲ 2002 ਦੇ ਹਫ਼ਤਿਆਂ ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ ਭਾਸ਼ਣ-ਨਿਯੁਕਤੀਆਂ ਵਿਚ ਪੂਰੀ ਕੀਤੀ ਗਈ ਸਾਮੱਗਰੀ ਉੱਤੇ ਬੰਦ-ਪੁਸਤਕ ਪੁਨਰ-ਵਿਚਾਰ। ਮਿੱਥੇ ਗਏ ਸਮੇਂ ਵਿਚ ਤੁਸੀਂ ਜਿੰਨੇ ਸਵਾਲਾਂ ਦੇ ਜਵਾਬ ਦੇ ਸਕੋ, ਉਸ ਨੂੰ ਲਿਖਣ ਦੇ ਲਈ ਇਕ ਵੱਖਰਾ ਕਾਗਜ਼ ਵਰਤੋ।
[ਸੂਚਨਾ: ਲਿਖਤੀ ਪੁਨਰ-ਵਿਚਾਰ ਦੌਰਾਨ, ਕਿਸੇ ਵੀ ਸਵਾਲ ਦਾ ਜਵਾਬ ਦੇਣ ਲਈ ਸਿਰਫ਼ ਬਾਈਬਲ ਹੀ ਵਰਤੀ ਜਾ ਸਕਦੀ ਹੈ। ਸਵਾਲਾਂ ਦੇ ਬਾਅਦ ਦਿੱਤੇ ਗਏ ਹਵਾਲੇ ਤੁਹਾਡੀ ਨਿੱਜੀ ਰਿਸਰਚ ਲਈ ਹਨ। ਪਹਿਰਾਬੁਰਜ ਦੇ ਸਭ ਹਵਾਲਿਆਂ ਵਿਚ ਸ਼ਾਇਦ ਸਫ਼ਾ ਅਤੇ ਪੈਰਾ ਨੰਬਰ ਨਾ ਹੋਣ।]
ਦੱਸੋ ਕਿ ਹੇਠਾਂ ਦਿੱਤੇ ਗਏ ਵਾਕ ਸਹੀ ਹਨ ਜਾਂ ਗ਼ਲਤ:
1. ਉਪਦੇਸ਼ਕ ਦੀ ਪੋਥੀ 2:2 ਵਿਚ ਸੁਲੇਮਾਨ ਦੇ ਕਹਿਣ ਦਾ ਮਤਲਬ ਸੀ ਕਿ ਸਾਨੂੰ ਹੱਸਣਾ ਜਾਂ ਆਨੰਦ ਨਹੀਂ ਮਨਾਉਣਾ ਚਾਹੀਦਾ। [ਹਫ਼ਤਾਵਾਰ ਬਾਈਬਲ ਪਠਨ; w87 9/15 ਸਫ਼ਾ 24 ਪੈਰਾ 5 ਦੇਖੋ।]
2. ਪੂਰੀ ਬਾਈਬਲ ਦਾ ਇੱਕੋ ਸੁਸੰਗਤ ਵਿਸ਼ਾ, ਪਰਮੇਸ਼ੁਰ ਦੇ ਮਨੁੱਖਜਾਤੀ ਉੱਤੇ ਸ਼ਾਸਨ ਕਰਨ ਦੇ ਅਧਿਕਾਰ ਦਾ ਦੋਸ਼-ਨਿਵਾਰਣ ਅਤੇ ਉਸ ਦੇ ਰਾਜ ਦੇ ਜ਼ਰੀਏ ਉਸ ਦੇ ਪ੍ਰੇਮਪੂਰਣ ਮਕਸਦ ਦੀ ਪੂਰਤੀ ਹੈ। [kl-Pj ਸਫ਼ਾ 14 ਪੈਰਾ 7]
3. ਯਸਾਯਾਹ 1:7 ਵਿਚ ਯਸਾਯਾਹ ਨਬੀ ਆਹਾਜ਼ ਦੇ ਸ਼ਾਸਨ ਦੌਰਾਨ ਯਹੂਦਾਹ ਦੇਸ਼ ਦੀ ਤਬਾਹੀ ਦੀ ਗੱਲ ਕਰ ਰਿਹਾ ਸੀ। [ਹਫ਼ਤਾਵਾਰ ਬਾਈਬਲ ਪਠਨ; ip-1-Pj ਸਫ਼ਾ 17 ਪੈਰਾ 16 ਦੇਖੋ।]
4. ਯਹੋਵਾਹ ਹਾਬਲ ਦੀ ਭੇਟ ਤੋਂ ਇਸ ਕਰਕੇ ਖ਼ੁਸ਼ ਹੋਇਆ ਸੀ ਕਿਉਂਕਿ ਇਹ ਕਇਨ ਦੀ ਭੇਟ ਨਾਲੋਂ ਚੰਗੀ ਸੀ। (ਉਤ. 4:4) [my-Pj ਅਧਿ. 6]
5. ਜੇ ਅਸੀਂ ਖੁੱਲ੍ਹੇ ਦਿਲ ਨਾਲ ਆਪਣੇ ਮਾਲ-ਧਨ—ਸਮਾਂ, ਹੁਨਰ, ਤਾਕਤ ਅਤੇ ਪੈਸੇ—ਨਾਲ ‘ਯਹੋਵਾਹ ਦੀ ਮਹਿਮਾ ਕਰੀਏ,’ ਤਾਂ ਯਹੋਵਾਹ ਸਾਨੂੰ ਅਧਿਆਤਮਿਕ ਤੌਰ ਤੇ ਭਰਪੂਰ ਬਰਕਤਾਂ ਦੇਵੇਗਾ। (ਕਹਾ. 3:9, 10) [w-Pj 00 1/15 ਸਫ਼ਾ 25 ਪੈਰਾ 1]
6. ਯਸਾਯਾਹ 28:21 ਵਿਚ ਪਹਿਲਾਂ ਹੀ ਦੱਸਿਆ ਗਿਆ ‘ਅਚਰਜ ਅਤੇ ਅਨੋਖਾ ਕੰਮ’ ਆਧੁਨਿਕ ਸਮੇਂ ਵਿਚ ਆਰਮਾਗੇਡਨ ਵਿਚ ਕੌਮਾਂ ਦੇ ਨਾਸ਼ ਨੂੰ ਸੰਕੇਤ ਕਰਦਾ ਹੈ। [ਹਫ਼ਤਾਵਾਰ ਬਾਈਬਲ ਪਠਨ; ip-1-Pj ਸਫ਼ਾ 295 ਪੈਰਾ 16; ਸਫ਼ਾ 301 ਪੈਰਾ 28]
7. ਮੱਤੀ 24:38, 39 ਅਨੁਸਾਰ, ਨੂਹ ਦੇ ਦਿਨਾਂ ਦੇ ਲੋਕ ਜਲ-ਪਰਲੋ ਵਿਚ ਇਸ ਲਈ ਰੁੜ੍ਹ ਗਏ ਕਿਉਂਕਿ ਉਹ ਖਾਂਦੇ-ਪੀਂਦੇ ਅਤੇ ਰੋਜ਼-ਮੱਰਾ ਦੇ ਕੰਮ ਕਰਦੇ ਸਨ। [w-PJ 00 2/15 ਸਫ਼ਾ 6 ਪੈਰਾ 6]
8. ਯਹੋਵਾਹ ਆਪਣੇ ਉਨ੍ਹਾਂ ਹਲੀਮ ਸੇਵਕਾਂ ਦੀ ਹਰ ਇੱਛਾ ਪੂਰੀ ਕਰਦਾ ਹੈ ਜਿਹੜੇ ਉਸ ਦੀ ਨਿਰਸੁਆਰਥ ਸੇਵਾ ਕਰਦੇ ਹਨ। [w-Pj 00 3/1 ਸਫ਼ਾ 4 ਪੈਰਾ 3]
9. ਯਸਾਯਾਹ 60:3 ਵਿਚ ਦੱਸੀਆਂ ਗਈਆਂ “ਕੌਮਾਂ” ਉਹ ਸਿਆਸੀ ਕੌਮਾਂ ਹਨ ਜੋ ਪਰਮੇਸ਼ੁਰ ਦੇ ਚਾਨਣ ਵੱਲ ਖਿੱਚੀਆਂ ਚਲੀਆਂ ਆਉਂਦੀਆਂ ਹਨ। [ਹਫ਼ਤਾਵਾਰ ਬਾਈਬਲ ਪਠਨ; w-Pj 00 1/1 ਸਫ਼ਾ 12 ਪੈਰਾ 4 ਦੇਖੋ।]
10. ਯਿਰਮਿਯਾਹ ਦੇ ਪੈਦਾ ਹੋਣ ਤੋਂ ਪਹਿਲਾਂ ਯਹੋਵਾਹ ਨੇ ਉਸ ਨੂੰ ਇਸ ਅਰਥ ਵਿਚ “ਵੱਖਰਾ ਕੀਤਾ” ਸੀ ਕਿ ਯਹੋਵਾਹ ਨੇ ਉਸ ਦੀ ਕਿਸਮਤ ਪਹਿਲਾਂ ਹੀ ਲਿਖ ਦਿੱਤੀ ਸੀ। (ਯਿਰ. 1:5) [ਹਫ਼ਤਾਵਾਰ ਬਾਈਬਲ ਪਠਨ; w88 4/1 ਸਫ਼ਾ 10 ਪੈਰਾ 2 ਦੇਖੋ।]
ਹੇਠਾਂ ਦਿੱਤੇ ਗਏ ਸਵਾਲਾਂ ਦੇ ਜਵਾਬ ਦਿਓ:
11. ਉਪਦੇਸ਼ਕ ਦੀ ਪੋਥੀ 11:1 ਵਿਚ ‘ਰੋਟੀ ਸੁੱਟਣ’ ਦਾ ਕੀ ਅਰਥ ਹੈ? [ਹਫ਼ਤਾਵਾਰ ਬਾਈਬਲ ਪਠਨ; w87 9/15 ਸਫ਼ਾ 25 ਪੈਰਾ 11 ਦੇਖੋ।]
12. ਯਸਾਯਾਹ 6:8 ਵਿਚ ਜਦੋਂ ਯਹੋਵਾਹ ਨੇ “ਸਾਡੇ ਲਈ” ਕਿਹਾ, ਤਾਂ ਉਹ ਆਪਣੇ ਤੋਂ ਇਲਾਵਾ ਹੋਰ ਕਿਸ ਦੀ ਗੱਲ ਕਰ ਰਿਹਾ ਸੀ? [ਹਫ਼ਤਾਵਾਰ ਬਾਈਬਲ ਪਠਨ; ip-1-Pj ਸਫ਼ਾ 93-4 ਪੈਰਾ 13 ਦੇਖੋ।]
13. ਯਸਾਯਾਹ 9:2 ਦੀ ਪੂਰਤੀ ਵਿਚ, ਗਲੀਲ ਵਿਚ ਕਿਸ ਅਰਥ ਵਿਚ “ਵੱਡਾ ਚਾਨਣ” ਚਮਕਿਆ ਸੀ? [ਹਫ਼ਤਾਵਾਰ ਬਾਈਬਲ ਪਠਨ; ip-1-Pj ਸਫ਼ਾ 126 ਪੈਰਾ 17 ਦੇਖੋ।]
14. ਸਾਲ 539 ਸਾ.ਯੁ.ਪੂ. ਵਿਚ ਬਾਬਲ ਦੇ ਪਤਨ ਅਤੇ ਬਾਅਦ ਵਿਚ ਉਸ ਦੀ ਪੂਰੀ ਤਬਾਹੀ ਦੀ ਆਧੁਨਿਕ ਦਿਨਾਂ ਵਿਚ ਕਿਵੇਂ ਪੂਰਤੀ ਹੋਈ? (ਯਸਾ. 13:19, 20; 14:22, 23) [ਹਫ਼ਤਾਵਾਰ ਬਾਈਬਲ ਪਠਨ; ip-1-Pj ਸਫ਼ਾ 188 ਪੈਰੇ 30-1 ਦੇਖੋ।]
15. ਯਸਾਯਾਹ 21:6 ਅਨੁਸਾਰ, “ਮਾਤਬਰ ਅਤੇ ਬੁੱਧਵਾਨ ਨੌਕਰ” ਵਰਗ ਕਿਵੇਂ ‘ਰਾਖੇ’ ਦਾ ਕੰਮ ਕਰਦਾ ਹੈ? (ਮੱਤੀ 24:45) [ਹਫ਼ਤਾਵਾਰ ਬਾਈਬਲ ਪਠਨ; ip-1-Pj ਸਫ਼ੇ 221-2 ਪੈਰਾ 11 ਦੇਖੋ।]
16. ਜੀਵਨ-ਸਾਥੀ ਦੀ ਭਾਲ ਕਰ ਰਹੇ ਨੌਜਵਾਨ ਲਈ ਕਹਾਉਤਾਂ 31:10 ਵਿਚ ਕਿਹੜੀ ਵਧੀਆ ਸਲਾਹ ਦਿੱਤੀ ਗਈ ਹੈ? [w-Pj 00 2/1 ਸਫ਼ਾ 31 ਪੈਰਾ 1]
17. ਯਸਾਯਾਹ 43:9 ਵਿਚ ਕੌਮਾਂ ਦੇ ਦੇਵਤਿਆਂ ਨੂੰ ਕਿਹੜੀ ਚੁਣੌਤੀ ਦਿੱਤੀ ਗਈ ਹੈ? [ਹਫ਼ਤਾਵਾਰ ਬਾਈਬਲ ਪਠਨ; w88 2/1 ਸਫ਼ਾ 16 ਪੈਰਾ 3 ਦੇਖੋ।]
18. ਜਿਹੜੇ ਲੋਕ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਂਦੇ ਹਨ ਉਨ੍ਹਾਂ ਦੇ ਪੈਰ ਕਿਸ ਤਰ੍ਹਾਂ “ਸੁੰਦਰ” ਹਨ? (ਯਸਾ. 52:7) [ਹਫ਼ਤਾਵਾਰ ਬਾਈਬਲ ਪਠਨ; w-Pj 97 4/1 ਸਫ਼ਾ 31 ਪੈਰਾ 5 ਦੇਖੋ।]
19. ਜੇ ਅਸੀਂ ਨਹੀਂ ਚਾਹੁੰਦੇ ਕਿ ਸਾਡਾ ਦਿਲ ਸਾਨੂੰ ਧੋਖਾ ਦੇਵੇ, ਤਾਂ ਸਾਨੂੰ ਕੀ ਕਰਨ ਦੀ ਲੋੜ ਹੈ? (ਯਿਰ. 17:9) [w-Pj 00 3/1 ਸਫ਼ਾ 30 ਪੈਰਾ 4]
20. ‘ਯਹੋਵਾਹ ਦੇ ਰਾਹਾਂ ਵਿੱਚ ਚੱਲਣ’ ਵਾਲਿਆਂ ਨੂੰ ਕੀ ਕਰਨ ਦੀ ਲੋੜ ਹੈ? (ਯਿਰ. 7:23) [ਹਫ਼ਤਾਵਾਰ ਬਾਈਬਲ ਪਠਨ; w-Pj 99 8/15 ਸਫ਼ਾ 29 ਪੈਰਾ 6 ਦੇਖੋ।]
ਹੇਠਾਂ ਦਿੱਤੀਆਂ ਗਈਆਂ ਖਾਲੀ ਥਾਵਾਂ ਭਰੋ:
21. ‘ਸੱਜਾ ਹੱਥ’ ਅਕਸਰ ․․․․․․․․ ਨੂੰ ਸੂਚਿਤ ਕਰਦਾ ਹੈ, ਇਸ ਲਈ “ਬੁੱਧਵਾਨ ਦਾ ਦਿਲ ਉਹ ਦੇ ਸੱਜੇ ਹੱਥ ਹੈ” ਦਾ ਮਤਲਬ ਹੈ ਕਿ ਉਸ ਦਾ ․․․․․․․․ ਉਸ ਨੂੰ ਸਹੀ ਤੇ ਚੰਗੇ ਰਾਹ ਵਿਚ ਚੱਲਣ ਲਈ ਪ੍ਰੇਰਦਾ ਹੈ। (ਉਪ. 10:2; ਮੱਤੀ 25:33) [ਹਫ਼ਤਾਵਾਰ ਬਾਈਬਲ ਪਠਨ; w87 9/15 ਸਫ਼ਾ 25 ਪੈਰਾ 8 ਦੇਖੋ।]
22. ਜਦੋਂ ਅਸੀਂ ਸ਼ਾਸਤਰ ․․․․․․․․ ਹਾਂ ਅਤੇ ਉਸ ਦੀ ਸਲਾਹ ਨੂੰ ․․․․․․․․ ਕਰਦੇ ਹਾਂ, ਤਾਂ ਅਸੀਂ ਉਸ ․․․․․․․․ ਦਾ ਅਭਿਆਸ ਕਰ ਰਹੇ ਹੁੰਦੇ ਹਾਂ ਜੋ ਮਨੁੱਖ ਆਪਣੇ ਆਪ ਹਾਸਲ ਨਹੀਂ ਕਰ ਸਕਦਾ। [kl-Pj ਸਫ਼ਾ 21 ਪੈਰਾ 20]
23. ਯਸਾਯਾਹ 33:1 ਵਿਚ ਯਹੂਦਾਹ ਦੇ ਸ਼ਹਿਰਾਂ ਦਾ ਲੁਟੇਰਾ ․․․․․․․․ ਹੈ ਜੋ ਖ਼ੁਦ 632 ਸਾ.ਯੁ.ਪੂ. ਵਿਚ ਹਰਾਇਆ ਜਾਵੇਗਾ ਅਤੇ ਲੁੱਟ ਦਾ ਸਾਰਾ ਮਾਲ ․․․․․․․․ ਦੇ ਲੋਕਾਂ ਲਈ ਪਿੱਛੇ ਛੱਡ ਜਾਵੇਗਾ, ਜਿਹੜੇ ‘ਉਸ ਉੱਤੇ ਟਿੱਡਿਆਂ ਵਾਂਗ ਟੱਪਣਗੇ।’ (ਯਸਾ. 33:4) [ਹਫ਼ਤਾਵਾਰ ਬਾਈਬਲ ਪਠਨ; ip-1-Pj ਸਫ਼ਾ 343 ਪੈਰਾ 4; ਸਫ਼ਾ 345 ਪੈਰਾ 6 ਦੇਖੋ।]
24. ਯਸਾਯਾਹ 54:1 ਦੀ ਗਲਾਤੀਆਂ 4:26, 27 ਨਾਲ ਤੁਲਨਾ ਕਰਨ ਤੋਂ ਪਤਾ ਲੱਗਦਾ ਹੈ ਕਿ “ਬਾਂਝ” ਉਸ “․․․․․․․․” ਨੂੰ “․․․․․․․․”; ਅਤੇ “ਸੁਹਾਗਣ” ․․․․․․․․ ਨੂੰ ਦਰਸਾਉਂਦੀ ਹੈ। [ਹਫ਼ਤਾਵਾਰ ਬਾਈਬਲ ਪਠਨ; w95 8/1 ਸਫ਼ਾ 11 ਪੈਰਾ 8 ਦੇਖੋ।]
25. ਜਦੋਂ ਘਰ-ਘਰ ਦੀ ਸੇਵਕਾਈ ਵਿਚ ਸਾਡਾ ਮਜ਼ਾਕ ਉਡਾਇਆ ਜਾਂਦਾ ਹੈ ਜਾਂ ਲੋਕ ਸਾਡੀ ਗੱਲ ਸੁਣਨ ਤੋਂ ਇਨਕਾਰ ਕਰਦੇ ਹਨ, ਤਾਂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਸਲ ਵਿਚ ਉਹ ․․․․․․․․ ਨਹੀਂ, ਸਗੋਂ ਸਾਡੇ ਸੰਦੇਸ਼ ਦੇ ਸੋਮੇ, ․․․․․․․․ ਦਾ ਵਿਰੋਧ ਕਰ ਰਹੇ ਹਨ। (2 ਕੁਰਿੰ. 4:1, 7) [w-Pj 00 1/15 ਸਫ਼ਾ 21 ਪੈਰਾ 2]
ਹੇਠਾਂ ਦਿੱਤੇ ਗਏ ਹਰੇਕ ਵਾਕ ਵਿਚ ਸਹੀ ਜਵਾਬ ਚੁਣੋ:
26. ਯਿਸੂ ਦੇ ਸਵਰਗੀ ਤੇਜ ਦੇ ਦਰਸ਼ਣ ਬਾਰੇ ਲਿਖਦੇ ਸਮੇਂ ਪੌਲੁਸ ਦਾ ਆਪਣੇ ਆਪ ਨੂੰ ‘ਇੱਕ ਅਧੂਰਾ ਜੰਮ’ ਕਹਿਣ ਤੋਂ ਮਤਲਬ ਸੀ ਕਿ (ਉਹ ਹੁਣੇ-ਹੁਣੇ ਆਤਮਾ ਤੋਂ ਜੰਮਿਆ ਸੀ; ਉਸ ਨੂੰ ਪਰਾਈਆਂ ਕੌਮਾਂ ਦਾ ਰਸੂਲ ਬਣਨ ਦੀ ਨਿਯੁਕਤੀ ਸਮੇਂ ਤੋਂ ਪਹਿਲਾਂ ਮਿਲੀ ਸੀ; ਇਹ ਇਸ ਤਰ੍ਹਾਂ ਸੀ ਜਿੱਦਾਂ ਉਸ ਨੂੰ ਸਮੇਂ ਤੋਂ ਪਹਿਲਾਂ ਹੀ ਆਤਮਿਕ ਜੀਵਨ ਵਿਚ ਜਨਮ ਲੈਣ ਜਾਂ ਜੀ ਉਠਾਏ ਜਾਣ ਦਾ ਸਨਮਾਨ ਮਿਲਿਆ ਹੋਵੇ)। (1 ਕੁਰਿੰ. 9:1; 15:8) [w-Pj 00 1/15 ਸਫ਼ਾ 29 ਪੈਰਾ 6]
27. “ਅਨਾਦੀ ਪਿਤਾ” ਦੀ ਪਦਵੀ ਮਸੀਹਾਈ ਰਾਜੇ ਦੀ ਤਾਕਤ ਅਤੇ ਇਖ਼ਤਿਆਰ ਵੱਲ ਧਿਆਨ ਖਿੱਚਦੀ ਹੈ ਕਿ ਉਹ ਇਨਸਾਨਾਂ ਨੂੰ (ਅਧਿਆਤਮਿਕ ਬਲ; ਸਵਰਗ ਵਿਚ ਅਮਰ ਜ਼ਿੰਦਗੀ; ਧਰਤੀ ਉੱਤੇ ਸਦਾ ਦੇ ਜੀਵਨ ਦੀ ਉਮੀਦ) ਦੇ ਸਕਦਾ ਹੈ। (ਯਸਾ. 9:6; ਯੂਹੰ. 11:25, 26) [ਹਫ਼ਤਾਵਾਰ ਬਾਈਬਲ ਪਠਨ; ip-1-Pj ਸਫ਼ਾ 131 ਪੈਰਾ 26 ਦੇਖੋ।]
28. ਯਸਾਯਾਹ 66:7 ਦੀ ਆਧੁਨਿਕ ਪੂਰਤੀ ਵਿਚ, ਪੈਦਾ ਹੋਇਆ “ਮੁੰਡਾ” (ਯਿਸੂ ਮਸੀਹ; ਮਸੀਹਾਈ ਰਾਜ; 1919 ਵਿਚ ਨਵੀਂ ਅਧਿਆਤਮਿਕ ਕੌਮ) ਹੈ। [ਹਫ਼ਤਾਵਾਰ ਬਾਈਬਲ ਪਠਨ; w95 1/1 ਸਫ਼ਾ 11 ਪੈਰਾ 3 ਦੇਖੋ।]
29. ਜਦੋਂ ਯਿਸੂ ਨੇ ਪਤਰਸ ਨੂੰ ਕਿਹਾ ਕਿ “ਮੈਂ ਸੁਰਗ ਦੇ ਰਾਜ ਦੀਆਂ ਕੁੰਜੀਆਂ ਤੈਨੂੰ ਦਿਆਂਗਾ,” ਤਾਂ ਉਹ ਕਹਿ ਰਿਹਾ ਸੀ ਕਿ ਉਹ ਪਤਰਸ ਨੂੰ (ਰਸੂਲਾਂ ਵਿਚ ਪਹਿਲਾ ਦਰਜਾ ਦੇਵੇਗਾ; ਕੁਝ ਵਿਸ਼ੇਸ਼-ਸਨਮਾਨ ਦੇਵੇਗਾ; ਕਲੀਸਿਯਾ ਦੀ ਨੀਂਹ ਬਣਾਏਗਾ)। (ਮੱਤੀ 16:19) [gt-Pj ਅਧਿ. 59]
30. ਯਿਰਮਿਯਾਹ 7:28 ਵਿਚ ਦੱਸੀ ਗਈ ‘ਕੌਮ ਜਿਸ ਯਹੋਵਾਹ ਦੀ ਅਵਾਜ਼ ਨਾ ਸੁਣੀ’ ਅੱਜ ਦੇ ਸਮੇਂ ਵਿਚ (ਵੱਡੀ ਬਾਬੁਲ; ਈਸਾਈ-ਜਗਤ; ਸੱਤਵੀਂ ਵਿਸ਼ਵ ਸ਼ਕਤੀ) ਹੈ। [ਹਫ਼ਤਾਵਾਰ ਬਾਈਬਲ ਪਠਨ; w88 4/1 ਸਫ਼ਾ 18 ਪੈਰਾ 10 ਦੇਖੋ।]
ਹੇਠਾਂ ਦਿੱਤੇ ਗਏ ਵਾਕਾਂ ਲਈ ਸਹੀ ਆਇਤ ਦੱਸੋ:
ਕਹਾ. 24:16; ਉਪ. 3:11; ਯਸਾ. 40:8; ਮੱਤੀ 3:16, 17; ਯੂਹੰ. 6:14, 15
31. ਸਹੀ ਸਮੇਂ ਤੇ ਸਾਨੂੰ ਦੱਸਿਆ ਜਾਵੇਗਾ ਕਿ ਪਰਮੇਸ਼ੁਰ ਦਾ ਹਰ ਇਕ ਕੰਮ ਉਸ ਦੇ ਮਕਸਦ ਨਾਲ ਕਿਵੇਂ ਮੇਲ ਖਾਂਦਾ ਹੈ। [ਹਫ਼ਤਾਵਾਰ ਬਾਈਬਲ ਪਠਨ; w87 9/15 ਸਫ਼ਾ 24 ਪੈਰਾ 8 ਦੇਖੋ।]
32. ਯਿਸੂ ਨੂੰ ਚਮਤਕਾਰੀ ਢੰਗ ਨਾਲ ਹਜ਼ਾਰਾਂ ਨੂੰ ਖੁਆਉਂਦੇ ਦੇਖ ਕੇ ਲੋਕਾਂ ਨੇ ਸਿੱਟਾ ਕੱਢਿਆ ਕਿ ਯਿਸੂ ਜ਼ਰੂਰ ਹੀ ਮੂਸਾ ਨਾਲੋਂ ਵੱਡਾ ਨਬੀ ਹੈ ਅਤੇ ਉਹ ਇਕ ਬਹੁਤ ਮਨਭਾਉਂਦਾ ਸ਼ਾਸਕ ਸਿੱਧ ਹੋਵੇਗਾ। [gt-Pj ਅਧਿ. 53]
33. ਹਾਲਾਂਕਿ ਜ਼ਿੰਦਗੀ ਵਿਚ ਮੁਸ਼ਕਲਾਂ ਤਾਂ ਆਉਂਦੀਆਂ ਹੀ ਹਨ, ਪਰ ਧਰਮੀ ਵਿਅਕਤੀ ਹਾਰ ਨਾ ਮੰਨਦੇ ਹੋਏ ਸਹੀ ਕੰਮ ਕਰਨਾ ਜਾਰੀ ਰੱਖਦਾ ਹੈ। [w-Pj 00 2/1 ਸਫ਼ਾ 5 ਪੈਰਾ 1]
34. ਪਰਮੇਸ਼ੁਰ ਦੇ ਬਚਨ ਜਾਂ ਮਕਸਦ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਇਸ ਨੂੰ ਪੂਰਾ ਹੋਣ ਤੋਂ ਰੋਕਿਆ ਜਾ ਸਕਦਾ ਹੈ। [ਹਫ਼ਤਾਵਾਰ ਬਾਈਬਲ ਪਠਨ; ip-1-Pj ਸਫ਼ਾ 401 ਪੈਰਾ 10 ਦੇਖੋ।]
35. ਯਹੋਵਾਹ ਆਪ ਸਵਰਗ ਤੋਂ ਬੋਲਿਆ ਅਤੇ ਯਿਸੂ ਪ੍ਰਤੀ ਆਪਣੀ ਮਨਜ਼ੂਰੀ ਪ੍ਰਗਟ ਕੀਤੀ। [kl-Pj ਸਫ਼ਾ 38 ਪੈਰਾ 10]