ਘੋਸ਼ਣਾਵਾਂ
◼ ਜੂਨ ਲਈ ਸਾਹਿੱਤ ਪੇਸ਼ਕਸ਼: ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਜਾਂ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ। ਜੇ ਇਹ ਪ੍ਰਕਾਸ਼ਨ ਕਲੀਸਿਯਾ ਦੇ ਸਟਾਕ ਵਿਚ ਨਹੀਂ ਹਨ, ਤਾਂ ਇਨ੍ਹਾਂ ਨੂੰ ਆਰਡਰ ਕਰਨ ਦੀ ਬਜਾਇ ਪੁਰਾਣੇ ਰਸਾਲੇ ਅਤੇ ਸਾਹਿੱਤ ਪੇਸ਼ ਕਰਨ ਦਾ ਜਤਨ ਕਰੋ ਜੋ ਤੁਹਾਡੇ ਸਟਾਕ ਵਿਚ ਹਨ। ਜੁਲਾਈ ਅਤੇ ਅਗਸਤ: ਹੇਠਾਂ ਦਿੱਤੇ ਗਏ 32 ਸਫ਼ਿਆਂ ਵਾਲੇ ਬਰੋਸ਼ਰਾਂ ਵਿੱਚੋਂ ਕਿਸੇ ਇਕ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ: ਕੀ ਪਰਮੇਸ਼ੁਰ ਸੱਚ ਮੁੱਚ ਸਾਡੀ ਪਰਵਾਹ ਕਰਦਾ ਹੈ?, ਧਰਤੀ ਉੱਤੇ ਸਦਾ ਦੇ ਜੀਵਨ ਦਾ ਆਨੰਦ ਮਾਣੋ!, “ਵੇਖ! ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ,” ਕੀ ਤੁਹਾਨੂੰ ਤ੍ਰਿਏਕ ਵਿਚ ਵਿਸ਼ਵਾਸ ਕਰਨਾ ਚਾਹੀਦਾ ਹੈ? (ਅੰਗ੍ਰੇਜ਼ੀ), ਈਸ਼ਵਰੀ ਨਾਂ ਜੋ ਸਦਾ ਤਕ ਕਾਇਮ ਰਹੇਗਾ (ਅੰਗ੍ਰੇਜ਼ੀ), ਉਹ ਸਰਕਾਰ ਜਿਹੜੀ ਪਰਾਦੀਸ ਲਿਆਵੇਗੀ, ਸਾਨੂੰ ਕੀ ਹੁੰਦਾ ਹੈ ਜਦੋਂ ਅਸੀਂ ਮਰ ਜਾਂਦੇ ਹਾਂ? (ਅੰਗ੍ਰੇਜ਼ੀ), ਜੀਵਨ ਦਾ ਮਕਸਦ ਕੀ ਹੈ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ? ਅਤੇ ਜਦੋਂ ਕੋਈ ਵਿਅਕਤੀ ਜਿਸ ਨਾਲ ਤੁਸੀਂ ਪ੍ਰੇਮ ਰੱਖਦੇ ਹੋ ਮਰ ਜਾਂਦਾ ਹੈ। ਜਿੱਥੇ ਕਿਤੇ ਢੁਕਵਾਂ ਹੋਵੇ ਉੱਥੇ ਤਮਾਮ ਲੋਕਾਂ ਲਈ ਇਕ ਪੁਸਤਕ, ਸਾਡੀਆਂ ਸਮੱਸਿਆਵਾਂ—ਉਨ੍ਹਾਂ ਨੂੰ ਸੁਲਝਾਉਣ ਵਿਚ ਕੌਣ ਸਾਡੀ ਮਦਦ ਕਰੇਗਾ?, ਮਰੇ ਹੋਇਆਂ ਦੀਆਂ ਆਤਮਾਵਾਂ—ਕੀ ਉਹ ਤੁਹਾਡੀ ਮਦਦ ਕਰ ਸਕਦੀਆਂ ਹਨ ਜਾਂ ਤੁਹਾਨੂੰ ਹਾਨੀ ਪਹੁੰਚਾ ਸਕਦੀਆਂ ਹਨ? ਕੀ ਉਹ ਸੱਚ-ਮੁੱਚ ਹੋਂਦ ਵਿਚ ਹਨ? (ਅੰਗ੍ਰੇਜ਼ੀ) ਅਤੇ ਕੀ ਕਦੇ ਯੁੱਧ ਰਹਿਤ ਸੰਸਾਰ ਹੋਵੇਗਾ? (ਅੰਗ੍ਰੇਜ਼ੀ) ਬਰੋਸ਼ਰ ਪੇਸ਼ ਕੀਤੇ ਜਾ ਸਕਦੇ ਹਨ। ਸਤੰਬਰ: ਤੁਸੀਂ ਜੀਵਨ—ਇਹ ਇੱਥੇ ਕਿਵੇਂ ਆਇਆ? ਕ੍ਰਮ-ਵਿਕਾਸ ਦੁਆਰਾ ਜਾਂ ਸ੍ਰਿਸ਼ਟੀ ਦੁਆਰਾ? (ਅੰਗ੍ਰੇਜ਼ੀ), ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ ਜਾਂ ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ (ਅੰਗ੍ਰੇਜ਼ੀ) ਕਿਤਾਬ ਪੇਸ਼ ਕਰ ਸਕਦੇ ਹੋ।
◼ ਜ਼ਿਲ੍ਹਾ ਸੰਮੇਲਨ ਬਾਰੇ ਨਵੀਂ ਸੂਚਨਾ: ਮਈ 2002 ਦੀ ਸਾਡੀ ਰਾਜ ਸੇਵਕਾਈ ਵਿਚ ਦਿੱਤੀਆਂ ਸਿਕੰਦਰਾਬਾਦ ਦੇ 2002 “ਰਾਜ ਦੇ ਜੋਸ਼ੀਲੇ ਪ੍ਰਚਾਰਕ” ਜ਼ਿਲ੍ਹਾ ਸੰਮੇਲਨਾਂ ਦੀਆਂ ਤਾਰੀਖ਼ਾਂ ਵਿਚ ਤਬਦੀਲੀ ਕੀਤੀ ਗਈ ਹੈ। ਨਵੀਆਂ ਤਾਰੀਖ਼ਾਂ ਇਹ ਹਨ: 1) ਸਿਕੰਦਰਾਬਾਦ (ਅੰਗ੍ਰੇਜ਼ੀ) ਨਵੰਬਰ 8-10 ਅਤੇ 2) ਸਿਕੰਦਰਾਬਾਦ (ਤੇਲਗੂ) ਨਵੰਬਰ 15-17.
◼ ਜੇ ਦਸ ਜਾਂ ਇਸ ਤੋਂ ਜ਼ਿਆਦਾ ਲੋਕ ਬੰਗਲੌਰ ਵਿਚ ਨਵੇਂ ਸ਼ਾਖ਼ਾ ਦਫ਼ਤਰ ਨੂੰ ਦੇਖਣ ਲਈ ਆਉਣ ਦੀ ਯੋਜਨਾ ਬਣਾ ਰਹੇ ਹਨ, ਤਾਂ ਇਹ ਜ਼ਰੂਰੀ ਹੈ ਕਿ ਉਹ ਪਹਿਲਾਂ ਬੈਥਲ ਆਫਿਸ ਨਾਲ ਇਸ ਪਤੇ ਤੇ ਸੰਪਰਕ ਕਰਨ: Bethel Office, Post Box No. 6441, Yelahanka, Bangalore 560 064, Karnataka. ਬੰਗਲੌਰ ਵਿਚ ਅਦੇਵਿਸ਼ਵਾਨਾਥਾਪੁਰਾ ਵਿਖੇ ਸਥਿਤ ਬੈਥਲ ਘਰ ਦੀ ਸੈਰ ਕਰਨ ਲਈ ਆਏ ਸਾਰੇ ਗਰੁੱਪਾਂ ਦੀ ਦੇਖ-ਭਾਲ ਬੈਥਲ ਆਫਿਸ ਕਰੇਗਾ। ਬੈਥਲ ਆਫਿਸ ਨੂੰ ਕਾਫ਼ੀ ਸਮਾਂ ਪਹਿਲਾਂ ਸੂਚਨਾ ਦਿਓ ਕਿ ਤੁਸੀਂ ਕਿੰਨੇ ਵਿਅਕਤੀ ਬੈਥਲ ਦੇਖਣ ਲਈ ਆ ਰਹੇ ਹੋ ਅਤੇ ਤੁਸੀਂ ਕਿਹੜੀ ਤਾਰੀਖ਼ ਤੇ ਅਤੇ ਕਿਹੜੇ ਸਮੇਂ ਆਓਗੇ। ਕਿਰਪਾ ਕਰ ਕੇ ਸਿਰਫ਼ 1 ਅਗਸਤ 2002 ਤੋਂ ਬਾਅਦ ਹੀ ਆਉਣ ਦੀਆਂ ਯੋਜਨਾਵਾਂ ਬਣਾਓ। ਆਉਣ ਤੋਂ ਪਹਿਲਾਂ, ਕਿਰਪਾ ਕਰ ਕੇ ਸਾਡੀ ਰਾਜ ਸੇਵਕਾਈ ਦੇ ਇਸ ਅੰਕ ਦੀ ਪ੍ਰਸ਼ਨ ਡੱਬੀ ਨੂੰ ਦੁਬਾਰਾ ਪੜ੍ਹੋ ਜਿਸ ਵਿਚ ਦੱਸਿਆ ਗਿਆ ਹੈ ਕਿ ਬੈਥਲ ਘਰਾਂ ਦੀ ਸੈਰ ਕਰਨ ਵੇਲੇ ਸਾਨੂੰ ਕਿਹੋ ਜਿਹੇ ਕੱਪੜੇ ਪਾਉਣੇ ਚਾਹੀਦੇ ਹਨ।
◼ ਉਰਦੂ ਵਿਚ ਜਾਗਰੂਕ ਬਣੋ! ਅਪ੍ਰੈਲ-ਜੂਨ 2002 ਦੇ ਅੰਕ ਤੋਂ ਮਾਸਿਕ ਦੀ ਬਜਾਇ ਤ੍ਰੈ-ਮਾਸਿਕ ਰਸਾਲੇ ਦੇ ਤੌਰ ਤੇ ਛਾਪਿਆ ਜਾਵੇਗਾ।
◼ ਕਿਰਪਾ ਕਰ ਕੇ ਧਿਆਨ ਦਿਓ ਕਿ ਕਲੀਸਿਯਾਵਾਂ ਆਪਣੀਆਂ ਲਾਇਬ੍ਰੇਰੀਆਂ ਲਈ ਵਿਡਿਓ-ਕੈਸਟਾਂ ਦਾ ਸਿਰਫ਼ ਇਕ ਹੀ ਸੈੱਟ ਮੰਗਵਾ ਸਕਦੀਆਂ ਹਨ, ਜਿਵੇਂ FAB:FAC 24 ਜਨਵਰੀ 2001 ਦੀ ਸਾਡੀ ਚਿੱਠੀ ਵਿਚ ਦੱਸਿਆ ਗਿਆ ਸੀ। ਵਿਡਿਓ-ਕੈਸਟਾਂ ਆਰਡਰ ਕਰਨ ਲਈ, ਸਾਹਿੱਤ ਦਰਖ਼ਾਸਤ ਫਾਰਮ (S-14) ਉੱਤੇ “For Cong. Use” ਹੇਠ ਦਿੱਤੀ ਖਾਲੀ ਥਾਂ ਨੂੰ ਇਸਤੇਮਾਲ ਕਰੋ।
◼ ਸਾਰੀਆਂ ਕਲੀਸਿਯਾਵਾਂ ਨੂੰ ਇਕ ਤ੍ਰੈ-ਮਾਸਿਕ ਸੂਚੀ ਭੇਜੀ ਜਾਵੇਗੀ ਜਿਸ ਵਿਚ ਦੱਸਿਆ ਜਾਵੇਗਾ ਕਿ ਸ਼ਾਖ਼ਾ ਦਫ਼ਤਰ ਵਿਚ ਕਿਹੜੇ ਪ੍ਰਕਾਸ਼ਨ ਉਪਲਬਧ ਹਨ। ਸਾਰੀਆਂ ਕਲੀਸਿਯਾਵਾਂ ਨੂੰ ਤਿੰਨ-ਤਿੰਨ ਮਹੀਨਿਆਂ ਬਾਅਦ ਇਕ ਨਵੀਂ ਸੂਚੀ ਭੇਜੀ ਜਾਵੇਗੀ। ਕਿਰਪਾ ਕਰ ਕੇ ਇਸ ਸੂਚੀ ਨੂੰ ਇਕ ਪਲਾਸਟਿਕ ਫ਼ੋਲਡਰ ਵਿਚ ਪਾ ਕੇ ਸਾਹਿੱਤ ਕਾਊਂਟਰ ਦੇ ਨੇੜੇ ਰੱਖੋ। ਸੇਵਾ ਨਿਗਾਹਬਾਨ ਅਤੇ ਸੈਕਟਰੀ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਸਿਰਫ਼ ਉਹੋ ਪ੍ਰਕਾਸ਼ਨ ਮੰਗਵਾਏ ਜਾਣ ਜੋ ਆਖ਼ਰੀ ਸਾਹਿੱਤ ਸੂਚੀ ਵਿਚ ਦੱਸੇ ਗਏ ਹਨ। ਕਿਰਪਾ ਕਰ ਕੇ ਇਸ ਤੋਂ ਇਲਾਵਾ ਹੋਰ ਕੋਈ ਪ੍ਰਕਾਸ਼ਨ ਨਾ ਮੰਗਵਾਓ ਜਦ ਤਕ ਕਿ ਸ਼ਾਖ਼ਾ ਦਫ਼ਤਰ ਵੱਲੋਂ ਕਿਸੇ ਚਿੱਠੀ ਰਾਹੀਂ ਜਾਂ ਸਾਡੀ ਰਾਜ ਸੇਵਕਾਈ ਵਿਚ ਇਸ ਦੀ ਘੋਸ਼ਣਾ ਨਹੀਂ ਕੀਤੀ ਜਾਂਦੀ।
◼ ਨਵਾਂ ਪ੍ਰਕਾਸ਼ਨ ਉਪਲਬਧ:
ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 2—ਹਿੰਦੀ, ਤੇਲਗੂ
◼ ਦੁਬਾਰਾ ਉਪਲਬਧ ਪ੍ਰਕਾਸ਼ਨ:
ਆਪਣੀ ਸੇਵਕਾਈ ਨੂੰ ਸੰਪੰਨ ਕਰਨ ਲਈ ਸੰਗਠਿਤ—ਅੰਗ੍ਰੇਜ਼ੀ
ਤਮਾਮ ਲੋਕਾਂ ਲਈ ਇਕ ਪੁਸਤਕ—ਨੇਪਾਲੀ
ਯਹੋਵਾਹ ਕੌਣ ਹੈ? (ਟ੍ਰੈਕਟ ਨੰ. 23)—ਉਰਦੂ