ਅਸੀਂ ਆਪਣੇ ਭਾਈਚਾਰੇ ਨਾਲ ਕਿਉਂ ਪਿਆਰ ਕਰਦੇ ਹਾਂ
ਪਿਆਰ ਤੋਂ ਸੱਖਣੀ ਇਸ ਦੁਨੀਆਂ ਵਿਚ ਅਸੀਂ ਆਪਣੇ ਅਧਿਆਤਮਿਕ ਭਰਾਵਾਂ ਲਈ ਗਹਿਰਾ ਪਿਆਰ ਕਿੱਦਾਂ ਦਿਖਾ ਸਕਦੇ ਹਾਂ? (1 ਪਤ. 2:17) ਅਸੀਂ ਦੂਸਰਿਆਂ ਨੂੰ ਕਿੱਦਾਂ ਦਿਖਾ ਸਕਦੇ ਹਾਂ ਕਿ ਸਾਡਾ ਇਕ ਸੱਚਾ ਅਤੇ ਵਿਸ਼ਵ-ਵਿਆਪੀ ਭਾਈਚਾਰਾ ਹੈ? (ਮੱਤੀ 23:8) ਉਨ੍ਹਾਂ ਨੂੰ ਸਾਡਾ ਭਾਈਚਾਰਾ (ਅੰਗ੍ਰੇਜ਼ੀ) ਨਾਮਕ ਵਿਡਿਓ ਦਿਖਾਓ। ਇਸ ਵਿਡਿਓ ਵਿਚ ਕਈ ਕਾਰਨ ਦੱਸੇ ਗਏ ਹਨ ਕਿ ਅਸੀਂ ਕਿਉਂ ਇਕ-ਦੂਸਰੇ ਨੂੰ ਪਿਆਰ ਕਰਦੇ ਹਾਂ। ਵਿਡਿਓ ਦੇਖਣ ਤੋਂ ਬਾਅਦ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰੋ:
(1) ਪੂਰੀ ਦੁਨੀਆਂ ਵਿਚ ਅਸੀਂ ਆਪਣੇ ਸਾਰੇ ਭੈਣ-ਭਰਾਵਾਂ ਨਾਲ ਮਿਲ ਕੇ ਕਿਹੜੇ ਤਿੰਨ ਕੰਮ ਕਰਦੇ ਹਨ? (2) ਸਾਡੇ ਭਰਾ ਕਿੱਦਾਂ ਦਿਖਾ ਰਹੇ ਹਨ ਕਿ ਉਹ (ੳ) ਅਲਾਸਕਾ ਦੇ ਬੀਆਬਾਨ ਇਲਾਕਿਆਂ ਵਿਚ, (ਅ) ਯੂਰਪ ਦੀਆਂ ਵਿਸ਼ਾਲ ਬੰਦਰਗਾਹਾਂ ਉੱਤੇ ਅਤੇ (ੲ) ਪੀਰੂ ਦੇ ਸੰਘਣੇ ਜੰਗਲਾਂ ਵਿਚ ਪ੍ਰਚਾਰ ਕਰਨ ਲਈ ਦ੍ਰਿੜ੍ਹ ਹਨ? (3) ਪ੍ਰਚਾਰ ਕਰਨ ਲਈ ਇਕ ਬਹੁਤ ਹੀ ਅਸਰਦਾਰ ਔਜ਼ਾਰ ਕਿਹੜਾ ਹੈ? (4) ਸਾਨੂੰ ਆਪਣੇ ਪ੍ਰਚਾਰ ਦੇ ਕੰਮ ਨੂੰ ਕਦੇ ਵੀ ਮਾਮੂਲੀ ਕੰਮ ਕਿਉਂ ਨਹੀਂ ਸਮਝਣਾ ਚਾਹੀਦਾ? (5) ਉਦਾਹਰਣਾਂ ਦਿਓ ਕਿ ਭੁਚਾਲਾਂ, ਤੂਫ਼ਾਨਾਂ ਅਤੇ ਘਰੇਲੂ ਯੁੱਧਾਂ ਜਾਂ ਦੂਸਰੀਆਂ ਆਫ਼ਤਾਂ ਦੌਰਾਨ ਯਹੋਵਾਹ ਦੇ ਗਵਾਹਾਂ ਨੇ ਕਿੱਦਾਂ ਇਕ ਦੂਸਰੇ ਨੂੰ ਦਿਲਾਸਾ ਅਤੇ ਮਦਦ ਦਿੱਤੀ ਹੈ। (22 ਅਗਸਤ 1995, ਜਾਗਰੂਕ ਬਣੋ! [ਅੰਗ੍ਰੇਜ਼ੀ] ਦੇ ਸਫ਼ਾ 23 ਉੱਤੇ ਭਰਾ ਟਾਕਾਓ ਅਤੇ 22 ਅਕਤੂਬਰ 1996, ਜਾਗਰੂਕ ਬਣੋ! [ਅੰਗ੍ਰੇਜ਼ੀ] ਦੇ ਸਫ਼ਾ 20 ਉੱਤੇ ਭੈਣ ਕੋਟੋਯੋ ਦੀਆਂ ਟਿੱਪਣੀਆਂ ਦੇਖੋ।) (6) ਅਸੀਂ ਸਾਰੇ ਕਿਹੜੇ ਵਿਵਹਾਰਕ ਤਰੀਕਿਆਂ ਨਾਲ ਉਹ ਗੁਣ ਦਿਖਾ ਸਕਦੇ ਹਾਂ ਜਿਹੜਾ ਸਾਡੇ ਮਸੀਹੀ ਭਾਈਚਾਰੇ ਦਾ ਸਭ ਤੋਂ ਵੱਡਾ ਪਛਾਣ-ਚਿੰਨ੍ਹ ਹੈ? (ਯੂਹੰ. 13:35) (7) ਸਾਨੂੰ ਆਪਣੀਆਂ ਕਲੀਸਿਯਾ ਸਭਾਵਾਂ ਨੂੰ ਕਿੰਨਾ ਬਹੁਮੁੱਲਾ ਸਮਝਣਾ ਚਾਹੀਦਾ ਹੈ? (8) ਕਿੰਗਡਮ ਹਾਲਾਂ ਤੋਂ ਵਾਂਝੇ ਭਰਾਵਾਂ ਦਾ ਜਦੋਂ ਆਪਣਾ ਕਿੰਗਡਮ ਹਾਲ ਬਣਦਾ ਹੈ, ਤਾਂ ਉੱਥੇ ਸਭਾਵਾਂ ਕਰ ਕੇ ਉਹ ਕਿੱਦਾਂ ਮਹਿਸੂਸ ਕਰਦੇ ਹਨ? (9) ਜਦੋਂ ਪੂਰਬੀ ਯੂਰਪ ਅਤੇ ਰੂਸ ਵਿਚ ਸਾਡੇ ਕੰਮ ਉੱਤੇ ਪਾਬੰਦੀ ਲੱਗੀ ਹੋਈ ਸੀ, ਤਾਂ ਉਦੋਂ ਸਾਡੇ ਭਰਾਵਾਂ ਨੇ ਆਪਣੇ ਆਪ ਨੂੰ ਅਧਿਆਤਮਿਕ ਤੌਰ ਤੇ ਕਿੱਦਾਂ ਮਜ਼ਬੂਤ ਰੱਖਿਆ? (10) ਅੱਜ ਵੀ ਬਹੁਤ ਸਾਰੇ ਗਵਾਹਾਂ ਨੂੰ ਸੰਮੇਲਨਾਂ ਵਿਚ ਜਾਣ ਲਈ ਕਿਹੜੇ-ਕਿਹੜੇ ਜਤਨ ਕਰਨੇ ਪੈਂਦੇ ਹਨ ਅਤੇ ਕਿਉਂ? ਇਸ ਤੋਂ ਤੁਹਾਨੂੰ ਕੀ ਪ੍ਰੇਰਣਾ ਮਿਲਦੀ ਹੈ? (11) ਆਪਣੇ ਭਰਾਵਾਂ ਨਾਲ ਮਿਲ ਕੇ ਭਗਤੀ ਕਰਨ, ਲੋੜ ਵੇਲੇ ਦੂਸਰਿਆਂ ਦੀ ਮਦਦ ਕਰਨ ਅਤੇ ਵਫ਼ਾਦਾਰੀ ਨਾਲ ਹਰ ਸੰਭਵ ਮੌਕੇ ਤੇ ਅਤੇ ਹਰ ਮੁਮਕਿਨ ਤਰੀਕੇ ਨਾਲ ਪ੍ਰਚਾਰ ਕਰਨ ਲਈ ਤੁਸੀਂ ਕਿਉਂ ਦ੍ਰਿੜ੍ਹ ਹੋ? (12) ਰੁਚੀ ਰੱਖਣ ਵਾਲੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇਹ ਵਿਡਿਓ ਦਿਖਾਉਣਾ ਕਿਉਂ ਫ਼ਾਇਦੇਮੰਦ ਹੋਵੇਗਾ?