ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 8/02 ਸਫ਼ੇ 5-6
  • ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
  • ਸਾਡੀ ਰਾਜ ਸੇਵਕਾਈ—2002
ਸਾਡੀ ਰਾਜ ਸੇਵਕਾਈ—2002
km 8/02 ਸਫ਼ੇ 5-6

ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ

6 ਮਈ ਤੋਂ 19 ਅਗਸਤ 2002 ਦੇ ਹਫ਼ਤਿਆਂ ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ ਭਾਸ਼ਣ-ਨਿਯੁਕਤੀਆਂ ਵਿਚ ਪੂਰੀ ਕੀਤੀ ਗਈ ਸਾਮੱਗਰੀ ਉੱਤੇ ਬੰਦ-ਪੁਸਤਕ ਪੁਨਰ-ਵਿਚਾਰ। ਮਿੱਥੇ ਗਏ ਸਮੇਂ ਵਿਚ ਤੁਸੀਂ ਜਿੰਨੇ ਸਵਾਲਾਂ ਦੇ ਜਵਾਬ ਦੇ ਸਕੋ, ਉਸ ਨੂੰ ਲਿਖਣ ਦੇ ਲਈ ਇਕ ਵੱਖਰਾ ਕਾਗਜ਼ ਵਰਤੋ।

[ਸੂਚਨਾ: ਲਿਖਤੀ ਪੁਨਰ-ਵਿਚਾਰ ਦੌਰਾਨ, ਕਿਸੇ ਵੀ ਸਵਾਲ ਦਾ ਜਵਾਬ ਦੇਣ ਲਈ ਸਿਰਫ਼ ਬਾਈਬਲ ਹੀ ਵਰਤੀ ਜਾ ਸਕਦੀ ਹੈ। ਸਵਾਲਾਂ ਦੇ ਬਾਅਦ ਦਿੱਤੇ ਗਏ ਹਵਾਲੇ ਤੁਹਾਡੀ ਨਿੱਜੀ ਰਿਸਰਚ ਲਈ ਹਨ। ਪਹਿਰਾਬੁਰਜ ਦੇ ਸਭ ਹਵਾਲਿਆਂ ਵਿਚ ਸ਼ਾਇਦ ਸਫ਼ਾ ਅਤੇ ਪੈਰਾ ਨੰਬਰ ਨਾ ਹੋਣ।]

ਦੱਸੋ ਕਿ ਹੇਠਾਂ ਦਿੱਤੇ ਗਏ ਵਾਕ ਸਹੀ ਹਨ ਜਾਂ ਗ਼ਲਤ:

1. ਯਿਰਮਿਯਾਹ 18:1-6 ਦਿਖਾਉਂਦਾ ਹੈ ਕਿ ਯਹੋਵਾਹ ਲੋਕਾਂ ਨੂੰ ਉਨ੍ਹਾਂ ਦੀ ਇੱਛਾ ਦੇ ਵਿਰੁੱਧ ਕੰਮ ਕਰਾਉਂਦਾ ਹੈ। [ਹਫ਼ਤਾਵਾਰ ਬਾਈਬਲ ਪਠਨ; w-PJ 99 4/1 ਸਫ਼ਾ 22 ਪੈਰੇ 3-4 ਦੇਖੋ।]

2. ਝੂਠੇ ਨਬੀਆਂ ਨੇ ਲੋਕਾਂ ਨੂੰ ਪਰਮੇਸ਼ੁਰ ਦੀ ਸਹੀ ਚੇਤਾਵਨੀ ਸੁਣਨ ਦੀ ਬਜਾਇ ਝੂਠੀਆਂ ਗੱਲਾਂ ਸੁਣਨ ਲਈ ਉਤਸ਼ਾਹਿਤ ਕਰ ਕੇ ਪਰਮੇਸ਼ੁਰ ਦੇ ਬਚਨ ਦੀ ਤਾਕਤ ਅਤੇ ਅਸਰ ਨੂੰ ਚੁਰਾ ਲਿਆ। (ਯਿਰ. 23:30) [ਹਫ਼ਤਾਵਾਰ ਬਾਈਬਲ ਪਠਨ; w92 2/1 ਸਫ਼ਾ 4 ਪੈਰਾ 3 ਦੇਖੋ।]

3. ਯਿਰਮਿਯਾਹ 25:15, 16 ਵਿਚ ਜਿਸ ‘ਗੁੱਸੇ ਦੀ ਮਧ ਦੇ ਕਟੋਰੇ’ ਵਿੱਚੋਂ ਪੀ ਕੇ ‘ਸਾਰੀਆਂ ਕੌਮਾਂ ਤੜਫਣਗੀਆਂ,’ ਉਹ ਝੂਠੇ ਧਰਮ ਦੇ ਬੇਸੁਰਤ ਕਰਨ ਵਾਲੇ ਪ੍ਰਭਾਵ ਨੂੰ ਸੰਕੇਤ ਕਰਦਾ ਹੈ। [ਹਫ਼ਤਾਵਾਰ ਬਾਈਬਲ ਪਠਨ; w94 3/1 ਸਫ਼ਾ 20 ਪੈਰਾ 13 ਦੇਖੋ।]

4. ਮੱਤੀ ਦੇ ਮੁਤਾਬਕ, ਯਿਰਮਿਯਾਹ ਦੀ ਭਵਿੱਖਬਾਣੀ ਵਿਚ ‘ਵੈਰੀਆਂ ਦਾ ਦੇਸ’ ਉਸ ਮੌਤ ਦੇ ਦੇਸ ਨੂੰ ਦਰਸਾਉਂਦਾ ਹੈ ਜਿੱਥੋਂ ਹੇਰੋਦੇਸ ਮਹਾਨ ਦੁਆਰਾ ਮਾਰੇ ਗਏ ਬੱਚੇ ਪੁਨਰ-ਉਥਾਨ ਦੇ ਜ਼ਰੀਏ ਦੁਬਾਰਾ ਜੀ ਉੱਠਣਗੇ। (ਯਿਰ. 31:15, 16; ਮੱਤੀ 2:17, 18) [ਹਫ਼ਤਾਵਾਰ ਬਾਈਬਲ ਪਠਨ; w79 6/15 ਸਫ਼ਾ 19 ਪੈਰਾ 13 ਦੇਖੋ।]

5. ਯਿਰਮਿਯਾਹ 37:21 ਭਰੋਸਾ ਦਿਵਾਉਂਦਾ ਹੈ ਕਿ ਯਹੋਵਾਹ ਤੰਗ ਆਰਥਿਕ ਸਮਿਆਂ ਦੌਰਾਨ ਆਪਣੇ ਵਫ਼ਾਦਾਰ ਸੇਵਕਾਂ ਨੂੰ ਸੰਭਾਲੇਗਾ। [ਹਫ਼ਤਾਵਾਰ ਬਾਈਬਲ ਪਠਨ; w-PJ 97 9/1 ਸਫ਼ਾ 3 ਪੈਰਾ 4–ਸਫ਼ਾ 4 ਪੈਰਾ 1 ਦੇਖੋ।]

6. ਇਬਰਾਨੀ ਭਾਸ਼ਾ ਵਿਚ “ਰਿਹਾਈ-ਕੀਮਤ” ਸ਼ਬਦ ਇਕ ਕੈਦੀ ਨੂੰ ਵਾਪਸ ਖ਼ਰੀਦਣ ਲਈ ਦਿੱਤੀ ਗਈ ਰਕਮ ਨੂੰ ਸੰਕੇਤ ਕਰਦਾ ਹੈ ਅਤੇ ਬਰਾਬਰੀ ਦਾ ਵੀ ਭਾਵ ਦਿੰਦਾ ਹੈ। [kl-PJ ਸਫ਼ਾ 65 ਪੈਰਾ 11]

7. ਵਿਰਲਾਪ 5:7 ਸਪੱਸ਼ਟ ਦਿਖਾਉਂਦਾ ਹੈ ਕਿ ਯਹੋਵਾਹ ਮਾਪਿਆਂ ਦੇ ਪਾਪਾਂ ਦੀ ਸਜ਼ਾ ਬੱਚਿਆਂ ਨੂੰ ਦਿੰਦਾ ਹੈ। [ਹਫ਼ਤਾਵਾਰ ਬਾਈਬਲ ਪਠਨ; w88 9/1 ਸਫ਼ਾ 27 ਡੱਬੀ ਦੇਖੋ।]

8. ਹਿਜ਼ਕੀਏਲ 9:4 ਵਿਚ ਮੱਥੇ ਉੱਤੇ ਨਿਸ਼ਾਨ ਲਗਾਉਣ ਦਾ ਮਤਲਬ ਹੈ ਕਿ ਸਿਰਫ਼ ਗਿਆਨ ਹੀ ਇਕ ਵਿਅਕਤੀ ਨੂੰ ਬਚਾ ਸਕਦਾ ਹੈ। [ਹਫ਼ਤਾਵਾਰ ਬਾਈਬਲ ਪਠਨ; w88 9/15 ਸਫ਼ਾ 14 ਪੈਰਾ 18 ਦੇਖੋ।]

9. ਅਫ਼ਸੀਆਂ 4:8 ਵਿਚ ਜ਼ਿਕਰ ਕੀਤੇ ਗਏ “ਮਨੁੱਖਾਂ ਨੂੰ ਦਾਨ” ਮਸੀਹੀ ਬਜ਼ੁਰਗ ਹਨ ਜੋ ਪਵਿੱਤਰ ਆਤਮਾ ਦੁਆਰਾ ਥਾਪੇ ਗਏ ਹਨ ਅਤੇ ਜਿਨ੍ਹਾਂ ਨੂੰ ਆਪਣੇ ਸੰਗੀ ਮਸੀਹੀਆਂ ਦੇ ਅਧਿਆਤਮਿਕ ਹਿੱਤਾਂ ਦੀ ਦੇਖ-ਭਾਲ ਕਰਨ ਦਾ ਇਖ਼ਤਿਆਰ ਦਿੱਤਾ ਗਿਆ ਹੈ। (ਰਸੂ. 20:28) [w-PJ 00 8/1 ਸਫ਼ਾ 6 ਪੈਰਾ 3]

10. ਹਿਜ਼ਕੀਏਲ ਅਧਿਆਇ 23 ਮੁਤਾਬਕ, ਅੱਜ ਦੇ ਸਮੇਂ ਵਿਚ ਪ੍ਰੋਟੈਸਟੈਂਟ ਧਰਮ ਦੀ ਤੁਲਨਾ ਆਹਾਲੀਬਾਹ ਅਤੇ ਰੋਮਨ ਕੈਥੋਲਿਕ ਧਰਮ ਦੀ ਤੁਲਨਾ ਉਸ ਦੀ ਵੱਡੀ ਭੈਣ ਆਹਾਲਾਹ ਨਾਲ ਕੀਤੀ ਜਾ ਸਕਦੀ ਹੈ। [ਹਫ਼ਤਾਵਾਰ ਬਾਈਬਲ ਪਠਨ; w88 9/15 ਸਫ਼ਾ 21 ਪੈਰਾ 22 ਦੇਖੋ।]

ਹੇਠਾਂ ਦਿੱਤੇ ਗਏ ਸਵਾਲਾਂ ਦੇ ਜਵਾਬ ਦਿਓ:

11. “ਪੁਨਰ-ਉਥਾਨ” ਸ਼ਬਦ ਦਾ ਕੀ ਅਰਥ ਹੈ? [kl-PJ ਸਫ਼ਾ 85 ਪੈਰਾ 15]

12. ਲੂਕਾ 9:23 ਵਿਚ ਦਿੱਤੇ ਬੁਲਾਵੇ ਦੇ ਜਵਾਬ ਵਿਚ ਮਸੀਹ ਦੇ ਰਿਹਾਈ-ਕੀਮਤ ਬਲੀਦਾਨ ਲਈ ਸੱਚੀ ਕਦਰ ਕਿਸ ਤਰ੍ਹਾਂ ਦਿਖਾਈ ਜਾ ਸਕਦੀ ਹੈ? [w-PJ 00 3/15 ਸਫ਼ਾ 8 ਪੈਰਾ 1]

13. ਯਹੋਵਾਹ ਨੇ ਯਿਰਮਿਯਾਹ ਨੂੰ ਕਿਸ ਤਰ੍ਹਾਂ “ਭਰਮਾਇਆ”? (ਯਿਰ. 20:7) [ਹਫ਼ਤਾਵਾਰ ਬਾਈਬਲ ਪਠਨ; w89 5/1 ਸਫ਼ਾ 31 ਪੈਰਾ 6 ਦੇਖੋ।]

14. ਯਿਸੂ ਦੇ ਇਹ ਕਹਿਣ ਦਾ ਕੀ ਮਤਲਬ ਸੀ ਕਿ ਪਵਿੱਤਰ ਆਤਮਾ “ਤੁਹਾਨੂੰ ਸੱਭੋ ਕੁਝ ਸਿਖਾਲੇਗਾ ਅਤੇ ਸੱਭੋ ਕੁਝ ਜੋ ਮੈਂ ਤੁਹਾਨੂੰ ਆਖਿਆ ਹੈ ਤੁਹਾਨੂੰ ਚੇਤੇ ਕਰਾਵੇਗਾ”? (ਯੂਹੰ. 14:26) [w-PJ 00 4/1 ਸਫ਼ਾ 8 ਪੈਰੇ 7-8]

15. ਯਿਰਮਿਯਾਹ 35:18, 19 ਮੁਤਾਬਕ ਆਧੁਨਿਕ ਸਮੇਂ ਦੇ ਰੇਕਾਬੀਆਂ ਲਈ ਕੀ ਉਮੀਦ ਹੈ? [ਹਫ਼ਤਾਵਾਰ ਬਾਈਬਲ ਪਠਨ; su ਸਫ਼ਾ 131 ਪੈਰਾ 7 ਦੇਖੋ।]

16. ਕਿਸ ਅਰਥ ਵਿਚ ਦੈਂਤ “ਸੂਰਬੀਰ” ਅਤੇ “ਨਾਮੀ” ਸਨ? (ਉਤ. 6:4) [w-PJ 00 4/15 ਸਫ਼ਾ 28 ਪੈਰਾ 1]

17. ਬਾਰੂਕ ਆਪਣਾ ਅਧਿਆਤਮਿਕ ਸੰਤੁਲਨ ਕਿਉਂ ਗੁਆ ਬੈਠਾ ਸੀ ਅਤੇ ਅਸੀਂ ਉਸ ਦੇ ਤਜਰਬੇ ਤੋਂ ਕਿਹੜਾ ਸਬਕ ਸਿੱਖ ਸਕਦੇ ਹਾਂ? (ਯਿਰ. 45:1-5) [ਹਫ਼ਤਾਵਾਰ ਬਾਈਬਲ ਪਠਨ; w-PJ 97 8/1 ਸਫ਼ਾ 29 ਪੈਰੇ 14-16 ਦੇਖੋ।]

18. ਯਿਰਮਿਯਾਹ 50:38 ਦੀ ਭਵਿੱਖਬਾਣੀ ਕਦੋਂ ਤੇ ਕਿਵੇਂ ਪੂਰੀ ਹੋਈ? [ਹਫ਼ਤਾਵਾਰ ਬਾਈਬਲ ਪਠਨ; dp-PJ ਸਫ਼ਾ 129 ਪੈਰੇ 2-3 ਦੇਖੋ।]

19. ਵਿਰਲਾਪ 1:15 ਮੁਤਾਬਕ “ਯਹੂਦਾਹ ਦੀ ਕੁਆਰੀ ਧੀ” ਯਾਨੀ ਯਰੂਸ਼ਲਮ ਦਾ ਜੋ ਅੰਜਾਮ ਹੋਇਆ, ਉਸ ਤੋਂ ਅਸੀਂ ਈਸਾਈ-ਜਗਤ ਦੇ ਭਵਿੱਖ ਬਾਰੇ ਕੀ ਸਿੱਖ ਸਕਦੇ ਹਾਂ? [ਹਫ਼ਤਾਵਾਰ ਬਾਈਬਲ ਪਠਨ; w88 9/1 ਸਫ਼ਾ 27 ਡੱਬੀ ਦੇਖੋ।]

20. ਹਿਜ਼ਕੀਏਲ 21:26 ਵਿਚ “ਅਮਾਮਾ ਉਤਾਰ ਅਤੇ ਤਾਜ ਲਾਹ ਦੇਹ” ਕਥਨ ਦਾ ਕੀ ਮਤਲਬ ਹੈ? [ਹਫ਼ਤਾਵਾਰ ਬਾਈਬਲ ਪਠਨ; w88 9/15 ਸਫ਼ਾ 19 ਪੈਰਾ 16 ਦੇਖੋ।]

ਹੇਠਾਂ ਦਿੱਤੀਆਂ ਗਈਆਂ ਖਾਲੀ ਥਾਵਾਂ ਭਰੋ:

21. ਇਕ ਨਿਮਰ ਇਨਸਾਨ ਚੰਗੇ ........ ਦੀਆਂ ........ ਤੋਂ ਬਾਹਰ ਨਹੀਂ ਜਾਂਦਾ ਅਤੇ ਉਹ ਇਹ ਵੀ ਜਾਣਦਾ ਹੈ ਕਿ ਜੋ ਕੰਮ ਉਸ ਨੂੰ ਕਰਨੇ ਚਾਹੀਦੇ ਹਨ ਅਤੇ ਜੋ ਕੰਮ ਉਹ ਕਰ ਸਕਦਾ ਹੈ, ਇਸ ਦੀਆਂ ਵੀ ........ ਹਨ। (ਮੀਕਾ. 6:8) [w-PJ 00 3/15 ਸਫ਼ਾ 21 ਪੈਰੇ 1-2]

22. ਸ਼ਾਇਦ ਪਵਿੱਤਰ ਆਤਮਾ ........ ਜਾਂ ........ ਨੂੰ ਖ਼ਤਮ ਨਾ ਕਰੇ, ਪਰ ਇਹ ਸਾਡੀ ਇਨ੍ਹਾਂ ਨੂੰ ........ ਵਿਚ ਮਦਦ ਕਰ ਸਕਦੀ ਹੈ। (1 ਕੁਰਿੰ. 10:13; 2 ਕੁਰਿੰ. 4:7) [w-PJ 00 4/1 ਸਫ਼ਾ 11 ਪੈਰਾ 6]

23. ਸ੍ਰਿਸ਼ਟੀਕਰਤਾ ਹੋਣ ਦੇ ਨਾਤੇ, ਇਹ ਯਹੋਵਾਹ ਪਰਮੇਸ਼ੁਰ ਦਾ ਹੱਕ ਹੈ ਕਿ ਉਹ ........ ਨੂੰ ਸਥਾਪਿਤ ਕਰੇ ਅਤੇ ਇਹ ਵਿਆਖਿਆ ਕਰੇ ਕਿ ਉਸ ਦੇ ........ ਲਈ ਕੀ ਭਲਾ ਅਤੇ ਕੀ ਬੁਰਾ ਹੈ। [kl-PJ ਸਫ਼ਾ 56 ਪੈਰਾ 9]

24. ਯਹੋਵਾਹ ਦਾ ਦੁਸ਼ਟਤਾ ਅਤੇ ਦੁੱਖ ਨੂੰ ਇਜਾਜ਼ਤ ਦੇਣ ਤੋਂ ਸਾਬਤ ਹੋਇਆ ਹੈ ਕਿ ਪਰਮੇਸ਼ੁਰ ਤੋਂ ........ ਨੇ ਇਕ ........ ਨਹੀਂ ਪੈਦਾ ਕੀਤਾ ਹੈ। [kl-PJ ਸਫ਼ਾ 77 ਪੈਰਾ 18]

25. ਅਣਬਣ ਹੋਣ ਤੇ ਅਬਰਾਹਾਮ ਨੇ ਬੜੀ ਨਿਮਰਤਾ ਨਾਲ ਮਸਲੇ ਨੂੰ ਸੁਲਝਾਇਆ ਸੀ; ਇਸ ਮਿਸਾਲ ਤੋਂ ਅਸੀਂ ਸਿੱਖਦੇ ਹਾਂ ਕਿ ਸਾਨੂੰ ........ ਜਾਂ ........ ਕਰਕੇ ਆਪਣੇ ਭਰਾਵਾਂ ਨਾਲ ਆਪਣੇ ਚੰਗੇ ਰਿਸ਼ਤੇ ਨੂੰ ਖ਼ਰਾਬ ਨਹੀਂ ਕਰਨਾ ਚਾਹੀਦਾ। (ਉਤ. 13:5-12) [w-PJ 00 8/15 ਸਫ਼ਾ 24 ਪੈਰੇ 3-4]

ਹੇਠਾਂ ਦਿੱਤੇ ਗਏ ਹਰੇਕ ਵਾਕ ਵਿਚ ਸਹੀ ਜਵਾਬ ਚੁਣੋ:

26. ਅੱਯੂਬ ਯਹੋਵਾਹ (ਦੀ ਬੁੱਧੀ; ਦੀ ਦਇਆ; ਦੇ ਨਿਆਂ) ਦੀ ਬਹੁਤ ਕਦਰ ਕਰਦਾ ਸੀ ਅਤੇ ਇਸੇ ਕਰਕੇ ਉਹ ਆਪਣੇ ਨੌਕਰਾਂ (ਪ੍ਰਤੀ ਸਮਝਦਾਰੀ ਨਾਲ ਪੇਸ਼ ਆਉਂਦਾ; ਉੱਤੇ ਤਰਸ ਖਾਂਦਾ; ਦਾ ਇਨਸਾਫ਼ ਕਰਦਾ) ਸੀ। (ਅੱਯੂ. 31:13, 14) [w-PJ 00 3/15 ਸਫ਼ਾ 26 ਪੈਰਾ 1]

27. ਯਿਰਮਿਯਾਹ 16:2-4 ਵਿਚ ਯਿਰਮਿਯਾਹ ਨਬੀ ਨੂੰ ਵਿਆਹ ਨਾ ਕਰਾਉਣ ਦਾ ਹੁਕਮ ਦਿੱਤਾ ਗਿਆ ਸੀ ਜੋ ਦਿਖਾਉਂਦਾ ਹੈ ਕਿ (ਉਹ ਆਤਮ-ਬਲੀਦਾਨੀ ਸੀ; ਮਸੀਹਾ ਵਿਆਹ ਨਹੀਂ ਕਰਾਏਗਾ; ਯਰੂਸ਼ਲਮ ਦੇ ਨਾਸ਼ ਸੰਬੰਧੀ ਯਹੋਵਾਹ ਦਾ ਬਚਨ ਜ਼ਰੂਰ ਪੂਰਾ ਹੋਵੇਗਾ)। [ਹਫ਼ਤਾਵਾਰ ਬਾਈਬਲ ਪਠਨ; w78 4/15 ਸਫ਼ਾ 31 ਪੈਰਾ 2 ਦੇਖੋ।]

28. ਕਹਾਉਤਾਂ 4:7 ਵਿਚ ਬੁੱਧ ਦਾ ਮਤਲਬ ਹੈ (ਜਾਣਕਾਰੀ ਹਾਸਲ ਕਰਨੀ; ਵੱਖ-ਵੱਖ ਜਾਣਕਾਰੀ ਦੇ ਆਪਸੀ ਸੰਬੰਧ ਨੂੰ ਸਮਝਣਾ; ਗਿਆਨ ਅਤੇ ਸਮਝ ਨੂੰ ਵਰਤਣਾ)। [w-PJ 00 5/15 ਸਫ਼ਾ 21 ਪੈਰਾ 1]

29. ਯੂਸੁਫ਼ ਸਿਰਫ਼ (17 ਵਰ੍ਹਿਆਂ; 19 ਵਰ੍ਹਿਆਂ; 21 ਵਰ੍ਹਿਆਂ) ਦਾ ਸੀ ਜਦੋਂ ਉਸ ਨੂੰ ਮਿਸਰ ਵਿਚ ਲਿਜਾਇਆ ਗਿਆ ਅਤੇ ਪੋਟੀਫ਼ਰ ਨਾਮਕ ਇਕ ਵਿਅਕਤੀ ਹੱਥੀਂ ਵੇਚ ਦਿੱਤਾ ਗਿਆ ਸੀ। [my-PJ ਅਧਿਆਇ 22]

30. ਹਿਜ਼ਕੀਏਲ ਅਧਿਆਇ 1 ਵਿਚ ਜ਼ਿਕਰ ਕੀਤਾ ਗਿਆ ਪਰਮੇਸ਼ੁਰ ਦਾ ਰਥ (ਪਰਮੇਸ਼ੁਰ ਦੇ ਮਸੀਹਾਈ ਰਾਜ; ਯਹੋਵਾਹ ਦੇ ਦੂਤਾਂ ਦੇ ਆਤਮਿਕ ਸੰਗਠਨ; ਧਰਤੀ ਉੱਤੇ ਬਾਕੀ ਬਚੇ ਮਸਹ ਕੀਤੇ ਮਸੀਹੀਆਂ ਨੂੰ ਯਹੋਵਾਹ ਵੱਲੋਂ ਦਿੱਤੇ ਸੰਦੇਸ਼ਾਂ) ਨੂੰ ਦਰਸਾਉਂਦਾ ਹੈ। [ਹਫ਼ਤਾਵਾਰ ਬਾਈਬਲ ਪਠਨ; w88 9/15 ਸਫ਼ਾ 11 ਪੈਰਾ 5 ਦੇਖੋ।]

ਹੇਠਾਂ ਦਿੱਤੇ ਗਏ ਵਾਕਾਂ ਲਈ ਸਹੀ ਆਇਤ ਦੱਸੋ:

ਇਬ. 12:16, 17; ਲੂਕਾ 11:41; ਕਹਾ. 5:21; ਯਿਰ. 46:28; ਰੋਮੀ. 15:4

31. ਪਵਿੱਤਰ ਚੀਜ਼ਾਂ ਦੀ ਕਦਰ ਨਾ ਕਰਨ ਕਰਕੇ ਇਕ ਵਿਅਕਤੀ ਵਿਭਚਾਰ ਵਰਗੇ ਜ਼ਿਆਦਾ ਗੰਭੀਰ ਪਾਪ ਵੀ ਕਰ ਸਕਦਾ ਹੈ। [my-PJ ਅਧਿਆਇ 17]

32. ਪਰਮੇਸ਼ੁਰ ਖ਼ਾਸ ਕਰਕੇ ਬਾਈਬਲ ਦੇ ਜ਼ਰੀਏ ਸਾਨੂੰ ਦਿਲਾਸਾ ਦਿੰਦਾ ਹੈ ਜਿਸ ਵਿਚ ਭਵਿੱਖ ਬਾਰੇ ਸ਼ਾਨਦਾਰ ਉਮੀਦ ਦਿੱਤੀ ਗਈ ਹੈ। [w-PJ 00 4/15 ਸਫ਼ਾ 5 ਪੈਰਾ 4]

33. ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਅਨੁਸ਼ਾਸਨ ਤਰਕਸੰਗਤ ਹੱਦਾਂ ਤੋਂ ਵੱਧ ਨਹੀਂ ਦੇਣਾ ਚਾਹੀਦਾ, ਸਗੋਂ ਸੁਧਾਰਨ ਅਤੇ ਸਿੱਖਿਆ ਦੇਣ ਦੇ ਮਕਸਦ ਨਾਲ ਸਹੀ ਹੱਦ ਤਕ ਦੇਣਾ ਚਾਹੀਦਾ ਹੈ। [ਹਫ਼ਤਾਵਾਰ ਬਾਈਬਲ ਪਠਨ; kl-PJ ਸਫ਼ਾ 148 ਪੈਰਾ 20 ਦੇਖੋ।]

34. ਸਾਨੂੰ ਪਿਆਰ ਭਰੇ ਦਿਲ ਨਾਲ ਦਾਨ ਦੇਣਾ ਚਾਹੀਦਾ ਹੈ, ਨਾ ਕਿ ਦੂਸਰਿਆਂ ਨੂੰ ਪ੍ਰਭਾਵਿਤ ਕਰਨ ਦੀ ਇੱਛਾ ਨਾਲ। [gt-PJ ਅਧਿਆਇ 76]

35. ਕੋਈ ਵੀ ਅਨੈਤਿਕ ਕੰਮ, ਭਾਵੇਂ ਇਹ ਕਿੰਨਾ ਵੀ ਗੁਪਤ ਕਿਉਂ ਨਾ ਹੋਵੇ, ਪਰਮੇਸ਼ੁਰ ਦੀ ਨਜ਼ਰ ਤੋਂ ਲੁਕਿਆ ਹੋਇਆ ਨਹੀਂ ਹੈ। [w-PJ 00 7/15 ਸਫ਼ਾ 31 ਪੈਰਾ 3]

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ