ਘੋਸ਼ਣਾਵਾਂ
◼ ਅਕਤੂਬਰ ਲਈ ਸਾਹਿੱਤ ਪੇਸ਼ਕਸ਼: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ। ਪੁਨਰ-ਮੁਲਾਕਾਤ ਕਰਦੇ ਸਮੇਂ, ਯਹੋਵਾਹ ਦੇ ਗਵਾਹ—ਸੰਯੁਕਤ ਰੂਪ ਵਿਚ ਪਰਮੇਸ਼ੁਰ ਦੀ ਇੱਛਾ ਵਿਸ਼ਵ-ਵਿਆਪੀ ਪੂਰੀ ਕਰ ਰਹੇ ਬਰੋਸ਼ਰ ਪੇਸ਼ ਕਰੋ। ਪਹਿਲੀ ਮੁਲਾਕਾਤ ਤੋਂ ਹੀ ਘਰ-ਸੁਆਮੀ ਨੂੰ ਕਲੀਸਿਯਾ ਸਭਾਵਾਂ ਵਿਚ ਆਉਣ ਦਾ ਸੱਦਾ ਦਿੰਦੇ ਰਹੋ। ਨਵੰਬਰ: ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਜਾਂ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ। ਜੇ ਘਰ-ਸੁਆਮੀ ਕੋਲ ਪਹਿਲਾਂ ਹੀ ਇਹ ਪ੍ਰਕਾਸ਼ਨ ਹਨ, ਤਾਂ ਤੁਸੀਂ ਹੋਰ ਕੋਈ ਪੁਰਾਣੀ ਕਿਤਾਬ ਪੇਸ਼ ਕਰ ਸਕਦੇ ਹੋ। ਦਸੰਬਰ: ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ। ਤੁਸੀਂ ਹੋਰ ਕਿਤਾਬਾਂ ਵੀ ਪੇਸ਼ ਕਰ ਸਕਦੇ ਹੋ ਜਿਵੇਂ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ, ਬਾਈਬਲ—ਪਰਮੇਸ਼ੁਰ ਦਾ ਬਚਨ ਜਾਂ ਮਨੁੱਖ ਦਾ? (ਅੰਗ੍ਰੇਜ਼ੀ), ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ (ਅੰਗ੍ਰੇਜ਼ੀ) ਜਾਂ ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ। ਜੇ ਕਲੀਸਿਯਾ ਵਿਚ ਇਨ੍ਹਾਂ ਵਿੱਚੋਂ ਕੋਈ ਵੀ ਕਿਤਾਬ ਉਪਲਬਧ ਨਹੀਂ ਹੈ, ਤਾਂ ਕਿਰਪਾ ਕਰ ਕੇ ਕਿਸੇ ਨੇੜਲੀ ਕਲੀਸਿਯਾ ਤੋਂ ਪਤਾ ਕਰਾਓ। ਸ਼ਾਇਦ ਉਨ੍ਹਾਂ ਕੋਲ ਇਨ੍ਹਾਂ ਕਿਤਾਬਾਂ ਦੀਆਂ ਵਾਧੂ ਕਾਪੀਆਂ ਹੋਣ ਜੋ ਤੁਸੀਂ ਇਸਤੇਮਾਲ ਕਰ ਸਕਦੇ ਹੋ। ਜਨਵਰੀ: ਕਲੀਸਿਯਾ ਦੇ ਸਟਾਕ ਵਿਚ ਉਪਲਬਧ ਕੋਈ ਵੀ ਪੁਰਾਣੀ 192 ਸਫ਼ਿਆਂ ਵਾਲੀ ਕਿਤਾਬ। ਜੇ ਕਲੀਸਿਯਾ ਦੇ ਸਟਾਕ ਵਿਚ ਇਹ ਪੁਰਾਣੀਆਂ ਕਿਤਾਬਾਂ ਨਹੀਂ ਹਨ, ਤਾਂ ਕਿਰਪਾ ਕਰ ਕੇ ਨੇੜਲੀਆਂ ਕਲੀਸਿਯਾਵਾਂ ਤੋਂ ਪਤਾ ਕਰਾਓ। ਸ਼ਾਇਦ ਉਨ੍ਹਾਂ ਕੋਲ ਇਨ੍ਹਾਂ ਕਿਤਾਬਾਂ ਦੀਆਂ ਵਾਧੂ ਕਾਪੀਆਂ ਹੋਣ ਜੋ ਤੁਸੀਂ ਇਸਤੇਮਾਲ ਕਰ ਸਕਦੇ ਹੋ। ਜਿਨ੍ਹਾਂ ਕਲੀਸਿਯਾਵਾਂ ਕੋਲ ਪੁਰਾਣੀਆਂ ਕਿਤਾਬਾਂ ਨਹੀਂ ਹਨ, ਉਹ ਮਨੁੱਖਜਾਤੀ ਦੀ ਪਰਮੇਸ਼ੁਰ ਲਈ ਖੋਜ (ਅੰਗ੍ਰੇਜ਼ੀ) ਕਿਤਾਬ ਪੇਸ਼ ਕਰ ਸਕਦੀਆਂ ਹਨ।
◼ ਸਾਡੀ ਰਾਜ ਸੇਵਕਾਈ ਦੇ ਇਸ ਅੰਕ ਵਿਚ “ਸਾਲ 2003 ਦੇ ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ ਅਨੁਸੂਚੀ” ਦਿੱਤੀ ਗਈ ਹੈ। ਇਸ ਨੂੰ ਸਾਲ 2003 ਦੌਰਾਨ ਇਸਤੇਮਾਲ ਕਰਨ ਲਈ ਸਾਂਭ ਕੇ ਰੱਖੋ।
◼ ਜੇ 1 ਜਨਵਰੀ ਤੋਂ ਤੁਹਾਡੀਆਂ ਕਲੀਸਿਯਾ ਸਭਾਵਾਂ ਦੇ ਸਮੇਂ ਬਦਲ ਰਹੇ ਹਨ, ਤਾਂ ਕਲੀਸਿਯਾ ਦੇ ਸੈਕਟਰੀ ਨੂੰ ਇਨ੍ਹਾਂ ਤਬਦੀਲੀਆਂ ਬਾਰੇ ਸ਼ਾਖ਼ਾ ਦਫ਼ਤਰ ਨੂੰ ਦੱਸਣਾ ਚਾਹੀਦਾ ਹੈ। ਇਸ ਦੇ ਲਈ ਉਸ ਨੂੰ ਕਲੀਸਿਯਾ ਸਭਾਵਾਂ ਦੀ ਜਾਣਕਾਰੀ ਅਤੇ ਸੱਦਾ ਪੱਤਰ ਆਰਡਰ ਫਾਰਮ (S-5) ਭੇਜਣਾ ਚਾਹੀਦਾ ਹੈ। ਜੇ ਨਵੇਂ ਸੱਦਾ ਪੱਤਰਾਂ ਦੀ ਲੋੜ ਹੈ, ਤਾਂ ਇਨ੍ਹਾਂ ਨੂੰ ਇਸੇ ਫਾਰਮ ਤੇ ਆਰਡਰ ਕੀਤਾ ਜਾ ਸਕਦਾ ਹੈ। ਨਵੇਂ ਸੱਦਾ ਪੱਤਰ ਹਾਸਲ ਕਰਨ ਵਿਚ ਅੱਠ ਹਫ਼ਤੇ ਲੱਗ ਸਕਦੇ ਹਨ, ਇਸ ਲਈ ਆਪਣਾ ਆਰਡਰ ਕਾਫ਼ੀ ਸਮਾਂ ਪਹਿਲਾਂ ਭੇਜ ਦਿਓ।
◼ ਸਾਰੀਆਂ ਕਲੀਸਿਯਾਵਾਂ ਨੂੰ 1 ਸਤੰਬਰ 2002 ਤਕ ਦੀ ਸਾਹਿੱਤ ਸੂਚੀ ਫਾਰਮ (S-18) ਦੀਆਂ ਤਿੰਨ ਕਾਪੀਆਂ ਜੁਲਾਈ ਦੀਆਂ ਸਟੇਟਮੈਂਟਾਂ ਨਾਲ ਭੇਜ ਦਿੱਤੀਆਂ ਗਈਆਂ ਸਨ। ਜਿਨ੍ਹਾਂ ਕਲੀਸਿਯਾਵਾਂ ਨੇ ਅਜੇ ਤਕ ਆਪਣੀਆਂ ਸਾਹਿੱਤ ਸੂਚੀਆਂ ਸਾਨੂੰ ਵਾਪਸ ਨਹੀਂ ਭੇਜੀਆਂ ਹਨ, ਉਨ੍ਹਾਂ ਨੂੰ ਛੇਤੀ ਤੋਂ ਛੇਤੀ ਉੱਪਰ ਦੱਸਿਆ ਫਾਰਮ ਭਰ ਕੇ ਸਾਨੂੰ ਭੇਜਣਾ ਚਾਹੀਦਾ ਹੈ। ਜਿਹੜੀਆਂ ਕਲੀਸਿਯਾਵਾਂ “ਕਿੰਗਡਮ ਹਾਲ ਲਿਟਰੇਚਰ ਗਰੁੱਪ” ਵਿਚ ਸ਼ਾਮਲ ਹਨ, ਉਨ੍ਹਾਂ ਦੇ ਗਰੁੱਪ ਦੀ ਕੋਆਰਡੀਨੇਟਿੰਗ ਕਲੀਸਿਯਾ ਨੂੰ ਇਹ ਫਾਰਮ ਭਰ ਕੇ ਸਾਨੂੰ ਭੇਜਣਾ ਚਾਹੀਦਾ ਹੈ।
◼ ਸ਼ਾਖ਼ਾ ਦਫ਼ਤਰ ਨੂੰ ਕਲੀਸਿਯਾ ਰਿਪੋਰਟ (S-1) ਭੇਜਦੇ ਸਮੇਂ ਸੈਕਟਰੀ ਨੂੰ ਜਿਹੋਵਜ਼ ਵਿਟਨਸਿਜ਼ ਆਫ਼ ਇੰਡੀਆ ਲੈਟਰ ਹੈੱਡ ਵਿਚ ਦਿੱਤਾ ਗਿਆ ਪਤਾ ਇਸਤੇਮਾਲ ਕਰਨਾ ਚਾਹੀਦਾ ਹੈ। ਫ਼ੈਕਸ ਭੇਜਣ ਲਈ ਸਿਰਫ਼ ਇਹੋ ਫ਼ੈਕਸ ਨੰਬਰ ਇਸਤੇਮਾਲ ਕਰੋ: 080-8468417.
◼ ਨਵੇਂ ਪ੍ਰਕਾਸ਼ਨ ਉਪਲਬਧ:
ਸੰਤੁਸ਼ਟ ਜ਼ਿੰਦਗੀ—ਇਸ ਨੂੰ ਕਿਵੇਂ ਹਾਸਲ ਕਰੀਏ—ਕੰਨੜ, ਤੇਲਗੂ
◼ ਨਵਾਂ ਵਿਡਿਓ-ਕੈਸਟ ਉਪਲਬਧ:
ਸਾਨੂੰ ਖ਼ਬਰਦਾਰ ਕਰਨ ਵਾਲੀਆਂ ਮਿਸਾਲਾਂ—ਅੰਗ੍ਰੇਜ਼ੀ
◼ ਮੁੜ ਉਪਲਬਧ ਪ੍ਰਕਾਸ਼ਨ:
ਤਮਾਮ ਲੋਕਾਂ ਲਈ ਇਕ ਪੁਸਤਕ—ਨੇਪਾਲੀ
“ਵੇਖ! ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ”—ਨੇਪਾਲੀ
ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ?—ਉਰਦੂ