ਘੋਸ਼ਣਾਵਾਂ
◼ ਨਵੰਬਰ ਲਈ ਸਾਹਿੱਤ ਪੇਸ਼ਕਸ਼: ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਜਾਂ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ। ਜੇ ਘਰ-ਸੁਆਮੀ ਕੋਲ ਪਹਿਲਾਂ ਹੀ ਇਹ ਪ੍ਰਕਾਸ਼ਨ ਹਨ, ਤਾਂ ਤੁਸੀਂ ਹੋਰ ਕੋਈ ਪੁਰਾਣੀ ਕਿਤਾਬ ਪੇਸ਼ ਕਰ ਸਕਦੇ ਹੋ। ਦਸੰਬਰ: ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ। ਤੁਸੀਂ ਹੋਰ ਕਿਤਾਬਾਂ ਵੀ ਪੇਸ਼ ਕਰ ਸਕਦੇ ਹੋ ਜਿਵੇਂ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ, ਬਾਈਬਲ—ਪਰਮੇਸ਼ੁਰ ਦਾ ਬਚਨ ਜਾਂ ਮਨੁੱਖ ਦਾ? (ਅੰਗ੍ਰੇਜ਼ੀ), ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ (ਅੰਗ੍ਰੇਜ਼ੀ) ਜਾਂ ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ। ਜੇ ਕਲੀਸਿਯਾ ਵਿਚ ਇਨ੍ਹਾਂ ਵਿੱਚੋਂ ਕੋਈ ਵੀ ਕਿਤਾਬ ਉਪਲਬਧ ਨਹੀਂ ਹੈ, ਤਾਂ ਕਿਰਪਾ ਕਰ ਕੇ ਕਿਸੇ ਨੇੜਲੀ ਕਲੀਸਿਯਾ ਤੋਂ ਪਤਾ ਕਰਾਓ। ਸ਼ਾਇਦ ਉਨ੍ਹਾਂ ਕੋਲ ਇਨ੍ਹਾਂ ਕਿਤਾਬਾਂ ਦੀਆਂ ਵਾਧੂ ਕਾਪੀਆਂ ਹੋਣ ਜੋ ਤੁਸੀਂ ਇਸਤੇਮਾਲ ਕਰ ਸਕਦੇ ਹੋ। ਜਨਵਰੀ: ਕਲੀਸਿਯਾ ਦੇ ਸਟਾਕ ਵਿਚ ਉਪਲਬਧ ਕੋਈ ਵੀ 192 ਸਫ਼ਿਆਂ ਵਾਲੀ ਕਿਤਾਬ। ਜੇ ਕਲੀਸਿਯਾ ਦੇ ਸਟਾਕ ਵਿਚ ਇਹ ਪੁਰਾਣੀਆਂ ਕਿਤਾਬਾਂ ਨਹੀਂ ਹਨ, ਤਾਂ ਕਿਰਪਾ ਕਰ ਕੇ ਨੇੜਲੀਆਂ ਕਲੀਸਿਯਾਵਾਂ ਤੋਂ ਪਤਾ ਕਰਾਓ। ਸ਼ਾਇਦ ਉਨ੍ਹਾਂ ਕੋਲ ਇਨ੍ਹਾਂ ਕਿਤਾਬਾਂ ਦੀਆਂ ਵਾਧੂ ਕਾਪੀਆਂ ਹੋਣ ਜੋ ਤੁਸੀਂ ਇਸਤੇਮਾਲ ਕਰ ਸਕਦੇ ਹੋ। ਜਿਨ੍ਹਾਂ ਕਲੀਸਿਯਾਵਾਂ ਕੋਲ ਪੁਰਾਣੀਆਂ ਕਿਤਾਬਾਂ ਨਹੀਂ ਹਨ, ਉਹ ਮਨੁੱਖਜਾਤੀ ਦੀ ਪਰਮੇਸ਼ੁਰ ਲਈ ਖੋਜ (ਅੰਗ੍ਰੇਜ਼ੀ) ਕਿਤਾਬ ਪੇਸ਼ ਕਰ ਸਕਦੀਆਂ ਹਨ। ਫਰਵਰੀ: ਹੇਠਾਂ ਦਿੱਤੇ ਗਏ 32 ਸਫ਼ਿਆਂ ਵਾਲੇ ਬਰੋਸ਼ਰਾਂ ਵਿੱਚੋਂ ਕਿਸੇ ਇਕ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ: ਕੀ ਪਰਮੇਸ਼ੁਰ ਸੱਚ ਮੁੱਚ ਸਾਡੀ ਪਰਵਾਹ ਕਰਦਾ ਹੈ?, ਧਰਤੀ ਉੱਤੇ ਸਦਾ ਦੇ ਜੀਵਨ ਦਾ ਆਨੰਦ ਮਾਣੋ!, “ਵੇਖ! ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ,” ਕੀ ਤੁਹਾਨੂੰ ਤ੍ਰਿਏਕ ਵਿਚ ਵਿਸ਼ਵਾਸ ਕਰਨਾ ਚਾਹੀਦਾ ਹੈ? (ਅੰਗ੍ਰੇਜ਼ੀ), ਈਸ਼ਵਰੀ ਨਾਂ ਜੋ ਸਦਾ ਤਕ ਕਾਇਮ ਰਹੇਗਾ (ਅੰਗ੍ਰੇਜ਼ੀ), ਉਹ ਸਰਕਾਰ ਜਿਹੜੀ ਪਰਾਦੀਸ ਲਿਆਵੇਗੀ, ਸਾਨੂੰ ਕੀ ਹੁੰਦਾ ਹੈ ਜਦੋਂ ਅਸੀਂ ਮਰ ਜਾਂਦੇ ਹਾਂ? (ਅੰਗ੍ਰੇਜ਼ੀ), ਜੀਵਨ ਦਾ ਮਕਸਦ ਕੀ ਹੈ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ? ਅਤੇ ਜਦੋਂ ਕੋਈ ਵਿਅਕਤੀ ਜਿਸ ਨਾਲ ਤੁਸੀਂ ਪ੍ਰੇਮ ਰੱਖਦੇ ਹੋ ਮਰ ਜਾਂਦਾ ਹੈ। ਜਿੱਥੇ ਕਿਤੇ ਢੁਕਵਾਂ ਹੋਵੇ ਉੱਥੇ ਤਮਾਮ ਲੋਕਾਂ ਲਈ ਇਕ ਪੁਸਤਕ, ਸਾਡੀਆਂ ਸਮੱਸਿਆਵਾਂ—ਉਨ੍ਹਾਂ ਨੂੰ ਸੁਲਝਾਉਣ ਵਿਚ ਕੌਣ ਸਾਡੀ ਮਦਦ ਕਰੇਗਾ?, ਮਰੇ ਹੋਇਆਂ ਦੀਆਂ ਆਤਮਾਵਾਂ—ਕੀ ਉਹ ਤੁਹਾਡੀ ਮਦਦ ਕਰ ਸਕਦੀਆਂ ਹਨ ਜਾਂ ਤੁਹਾਨੂੰ ਹਾਨੀ ਪਹੁੰਚਾ ਸਕਦੀਆਂ ਹਨ? ਕੀ ਉਹ ਸੱਚ-ਮੁੱਚ ਹੋਂਦ ਵਿਚ ਹਨ? (ਅੰਗ੍ਰੇਜ਼ੀ) ਅਤੇ ਕੀ ਕਦੇ ਯੁੱਧ ਰਹਿਤ ਸੰਸਾਰ ਹੋਵੇਗਾ? (ਅੰਗ੍ਰੇਜ਼ੀ) ਬਰੋਸ਼ਰ ਪੇਸ਼ ਕੀਤੇ ਜਾ ਸਕਦੇ ਹਨ।
◼ ਭਾਵੇਂ ਕਿਸੇ ਕਲੀਸਿਯਾ ਕੋਲ ਅਜਿਹੀ ਕਿਸੇ ਵੀ ਭਾਸ਼ਾ ਵਿਚ ਪਰਮੇਸ਼ੁਰੀ ਸੇਵਾ ਸਕੂਲ ਤੋਂ ਫ਼ਾਇਦਾ ਉਠਾਓ ਕਿਤਾਬ ਨਹੀਂ ਹੈ ਜਿਸ ਨੂੰ ਉਹ ਪੜ੍ਹ ਸਕਦੇ ਹਨ, ਫਿਰ ਵੀ ਉਨ੍ਹਾਂ ਨੂੰ 2003 ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ ਅਨੁਸੂਚੀ ਮੁਤਾਬਕ ਚੱਲਣਾ ਚਾਹੀਦਾ ਹੈ। ਜੇ ਉਨ੍ਹਾਂ ਦੀ ਭਾਸ਼ਾ ਵਿਚ ਬੋਲਣ ਅਤੇ ਸਿਖਾਉਣ ਦੀ ਯੋਗਤਾ ਕਿਵੇਂ ਪੈਦਾ ਕਰੀਏ ਨਾਮਕ ਪੁਸਤਿਕਾ ਉਪਲਬਧ ਹੈ, ਤਾਂ ਉਹ ਸਪੀਚ ਕੁਆਲਿਟੀ ਸੰਬੰਧੀ ਪੰਜ ਮਿੰਟਾਂ ਦੇ ਭਾਸ਼ਣ ਲਈ ਇਸ ਪੁਸਤਿਕਾ ਵਿੱਚੋਂ ਮਿਲਦੀ-ਜੁਲਦੀ ਜਾਣਕਾਰੀ ਲੈ ਸਕਦੇ ਹਨ।
◼ ਪ੍ਰਧਾਨ ਨਿਗਾਹਬਾਨ ਜਾਂ ਉਸ ਵੱਲੋਂ ਨਿਯੁਕਤ ਵਿਅਕਤੀ ਨੂੰ ਕਲੀਸਿਯਾ ਦੇ ਲੇਖੇ ਦੀ ਲੇਖਾ-ਪੜਤਾਲ 1 ਦਸੰਬਰ ਨੂੰ ਜਾਂ ਇਸ ਮਗਰੋਂ ਛੇਤੀ ਤੋਂ ਛੇਤੀ ਕਰਨੀ ਚਾਹੀਦੀ ਹੈ। ਜਦੋਂ ਇਹ ਕੀਤੀ ਜਾ ਚੁੱਕੀ ਹੋਵੇ, ਤਾਂ ਅਗਲੀ ਲੇਖਾ ਰਿਪੋਰਟ ਪੜ੍ਹਨ ਤੋਂ ਬਾਅਦ ਕਲੀਸਿਯਾ ਵਿਚ ਇਸ ਦੀ ਘੋਸ਼ਣਾ ਕਰੋ।
◼ ਜਦੋਂ ਕਲੀਸਿਯਾ ਆਪਣੀ ਮੁੱਖ ਭਾਸ਼ਾ ਵਿਚ ਸਾਹਿੱਤ ਮੰਗਵਾਉਂਦੀ ਹੈ, ਤਾਂ ਉਸ ਨੂੰ ਸਾਹਿੱਤ ਦਰਖ਼ਾਸਤ ਫਾਰਮ (S-14) ਉੱਤੇ “Primary Lang.” ਲਈ ਦਿੱਤੇ ਕਾਲਮ ਵਿਚ ਸਾਹਿੱਤ ਦੀ ਮਾਤਰਾ ਲਿਖਣੀ ਚਾਹੀਦੀ ਹੈ। ਜੇ ਕਲੀਸਿਯਾ ਅੰਗ੍ਰੇਜ਼ੀ ਵਿਚ ਸਾਹਿੱਤ ਮੰਗਵਾ ਰਹੀ ਹੈ, ਤਾਂ ਇਸ ਦੀ ਮਾਤਰਾ ਅੰਗ੍ਰੇਜ਼ੀ ਦੇ ਕਾਲਮ ਵਿਚ ਲਿਖੀ ਜਾਣੀ ਚਾਹੀਦੀ ਹੈ। ਹੋਰ ਭਾਸ਼ਾਵਾਂ ਦੀਆਂ ਕਿਤਾਬਾਂ ਦੀ ਮਾਤਰਾ ਨੂੰ ਫਾਰਮ ਦੇ ਸਫ਼ਾ 3 ਉੱਤੇ ਦਰਜ ਕੀਤਾ ਜਾਣਾ ਚਾਹੀਦਾ ਹੈ। ਕਿਰਪਾ ਕਰ ਕੇ ਧਿਆਨ ਦਿਓ ਕਿ ਮੁੱਖ ਭਾਸ਼ਾ ਉਹ ਭਾਸ਼ਾ ਹੈ ਜਿਸ ਵਿਚ ਕਲੀਸਿਯਾ ਆਪਣੀਆਂ ਜ਼ਿਆਦਾਤਰ ਸਭਾਵਾਂ ਕਰਦੀ ਹੈ। ਮਾਸਿਕ ਸ਼ਿਪਿੰਗ ਪ੍ਰਾਪਤੀ-ਸੂਚਨਾ ਵਿਚ ਕਲੀਸਿਯਾ ਦੇ ਨੰਬਰ ਦੇ ਨਾਲ ਕਲੀਸਿਯਾ ਦੀ ਮੁੱਖ ਭਾਸ਼ਾ ਵੀ ਲਿਖੀ ਹੁੰਦੀ ਹੈ।
◼ ਸਰਕਟ ਸੰਮੇਲਨਾਂ, ਖ਼ਾਸ ਸੰਮੇਲਨ ਦਿਨਾਂ ਅਤੇ ਜ਼ਿਲ੍ਹਾ ਸੰਮੇਲਨਾਂ ਵਿਚ ਚੈੱਕ ਦੁਆਰਾ ਚੰਦਾ ਦੇਣ ਜਾਂ ਸ਼ਾਖ਼ਾ ਦਫ਼ਤਰ ਨੂੰ ਚੈੱਕ ਭੇਜਣ ਅਤੇ ਕਿੰਗਡਮ ਹਾਲ ਵਿਚ ਰੱਖੇ ਗਏ ਦਾਨ ਦੇ ਡੱਬਿਆਂ ਵਿਚ ਵਿਸ਼ਵ-ਵਿਆਪੀ ਕੰਮ ਲਈ ਅਤੇ ਕਿੰਗਡਮ ਹਾਲ ਫ਼ੰਡ ਲਈ ਚੈੱਕ ਪਾਉਣ ਵੇਲੇ ਧਿਆਨ ਦਿਓ ਕਿ ਚੈੱਕ “The Watch Tower Society” ਦੇ ਨਾਂ ਤੇ ਲਿਖਿਆ ਜਾਣਾ ਚਾਹੀਦਾ ਹੈ। ਸ਼ਾਖ਼ਾ ਦਫ਼ਤਰ ਨੂੰ ਆਰਥਿਕ ਮਾਮਲਿਆਂ ਸੰਬੰਧੀ ਰਜਿਸਟਰਡ ਚਿੱਠੀਆਂ ਇਸ ਪਤੇ ਤੇ ਭੇਜੋ: The Watch Tower Bible and Tract Society of India, c/o Post Master, Yelahanka P. O., Bangalore 560 064 KAR.
◼ ਫਰਵਰੀ ਮਹੀਨੇ ਦੌਰਾਨ ਸੇਵਾ ਸਭਾ ਵਿਚ ਅੰਗ੍ਰੇਜ਼ੀ ਵਿਡਿਓ ਅਜ਼ਮਾਇਸ਼ਾਂ ਦੇ ਬਾਵਜੂਦ ਵਫ਼ਾਦਾਰ—ਸੋਵੀਅਤ ਸੰਘ ਵਿਚ ਯਹੋਵਾਹ ਦੇ ਗਵਾਹ ਦੀ ਚਰਚਾ ਕੀਤੀ ਜਾਵੇਗੀ। ਜੇ ਕਲੀਸਿਯਾਵਾਂ ਆਪਣੀ ਲਾਇਬ੍ਰੇਰੀ ਲਈ ਇਕ ਕਾਪੀ ਮੰਗਵਾਉਣੀ ਚਾਹੁੰਦੀਆਂ ਹਨ, ਤਾਂ ਉਨ੍ਹਾਂ ਨੂੰ ਸਾਹਿੱਤ ਦਰਖ਼ਾਸਤ ਫਾਰਮ (S-14) ਉੱਤੇ ਇਸ ਦਾ ਆਰਡਰ ਜਲਦੀ ਤੋਂ ਜਲਦੀ ਦੇ ਦੇਣਾ ਚਾਹੀਦਾ ਹੈ।
◼ ਅੰਗ੍ਰੇਜ਼ੀ ਵਿਚ ਵਾਚ ਟਾਵਰ ਪ੍ਰਕਾਸ਼ਨ ਇੰਡੈਕਸ 2001 ਦੀਆਂ ਸੀਮਿਤ ਕਾਪੀਆਂ ਉਪਲਬਧ ਹਨ। ਹਰ ਕਲੀਸਿਯਾ ਆਪਣੀ ਲਾਇਬ੍ਰੇਰੀ ਲਈ ਸਿਰਫ਼ ਇਕ ਕਾਪੀ ਮੰਗਵਾ ਸਕਦੀ ਹੈ। ਆਪਣਾ ਆਰਡਰ ਸਾਹਿੱਤ ਦਰਖ਼ਾਸਤ ਫਾਰਮ ਵਿਚ “Cong. Use” ਵਾਲੇ ਕਾਲਮ ਵਿਚ ਲਿਖੋ।
◼ ਨਵੇਂ ਪ੍ਰਕਾਸ਼ਨ ਉਪਲਬਧ:
ਵਾਚ ਟਾਵਰ ਪ੍ਰਕਾਸ਼ਨ ਇੰਡੈਕਸ 2001—ਅੰਗ੍ਰੇਜ਼ੀ
ਯਹੋਵਾਹ ਦੀ ਉਸਤਤ ਗਾਓ (ਛੋਟੀ ਕਿਤਾਬ)—ਅੰਗ੍ਰੇਜ਼ੀ
ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 2—ਪੰਜਾਬੀ