ਘੋਸ਼ਣਾਵਾਂ
◼ ਫਰਵਰੀ ਲਈ ਸਾਹਿੱਤ ਪੇਸ਼ਕਸ਼: ਪਰਕਾਸ਼ ਦੀ ਪੋਥੀ—ਇਸ ਦਾ ਮਹਾਨ ਸਿਖਰ ਨੇੜੇ! (ਅੰਗ੍ਰੇਜ਼ੀ) ਜਾਂ ਹੇਠਾਂ ਦਿੱਤੇ ਗਏ 32 ਸਫ਼ਿਆਂ ਵਾਲੇ ਬਰੋਸ਼ਰਾਂ ਵਿੱਚੋਂ ਕਿਸੇ ਇਕ ਨੂੰ ਪੇਸ਼ ਕੀਤਾ ਜਾ ਸਕਦਾ ਹੈ: ਕੀ ਪਰਮੇਸ਼ੁਰ ਸੱਚ ਮੁੱਚ ਸਾਡੀ ਪਰਵਾਹ ਕਰਦਾ ਹੈ?, ਧਰਤੀ ਉੱਤੇ ਸਦਾ ਦੇ ਜੀਵਨ ਦਾ ਆਨੰਦ ਮਾਣੋ!, “ਵੇਖ! ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ,” ਕੀ ਤੁਹਾਨੂੰ ਤ੍ਰਿਏਕ ਵਿਚ ਵਿਸ਼ਵਾਸ ਕਰਨਾ ਚਾਹੀਦਾ ਹੈ? (ਅੰਗ੍ਰੇਜ਼ੀ), ਈਸ਼ਵਰੀ ਨਾਂ ਜੋ ਸਦਾ ਤਕ ਕਾਇਮ ਰਹੇਗਾ (ਅੰਗ੍ਰੇਜ਼ੀ), ਉਹ ਸਰਕਾਰ ਜਿਹੜੀ ਪਰਾਦੀਸ ਲਿਆਵੇਗੀ, ਸਾਨੂੰ ਕੀ ਹੁੰਦਾ ਹੈ ਜਦੋਂ ਅਸੀਂ ਮਰ ਜਾਂਦੇ ਹਾਂ? (ਅੰਗ੍ਰੇਜ਼ੀ), ਜੀਵਨ ਦਾ ਮਕਸਦ ਕੀ ਹੈ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ? ਅਤੇ ਜਦੋਂ ਕੋਈ ਵਿਅਕਤੀ ਜਿਸ ਨਾਲ ਤੁਸੀਂ ਪ੍ਰੇਮ ਰੱਖਦੇ ਹੋ ਮਰ ਜਾਂਦਾ ਹੈ। ਜਿੱਥੇ ਕਿਤੇ ਢੁਕਵਾਂ ਹੋਵੇ ਉੱਥੇ ਤਮਾਮ ਲੋਕਾਂ ਲਈ ਇਕ ਪੁਸਤਕ, ਸਾਡੀਆਂ ਸਮੱਸਿਆਵਾਂ—ਉਨ੍ਹਾਂ ਨੂੰ ਸੁਲਝਾਉਣ ਵਿਚ ਕੌਣ ਸਾਡੀ ਮਦਦ ਕਰੇਗਾ?, ਮਰੇ ਹੋਇਆਂ ਦੀਆਂ ਆਤਮਾਵਾਂ—ਕੀ ਉਹ ਤੁਹਾਡੀ ਮਦਦ ਕਰ ਸਕਦੀਆਂ ਹਨ ਜਾਂ ਤੁਹਾਨੂੰ ਹਾਨੀ ਪਹੁੰਚਾ ਸਕਦੀਆਂ ਹਨ? ਕੀ ਉਹ ਸੱਚ-ਮੁੱਚ ਹੋਂਦ ਵਿਚ ਹਨ? (ਅੰਗ੍ਰੇਜ਼ੀ) ਅਤੇ ਕੀ ਕਦੇ ਯੁੱਧ ਰਹਿਤ ਸੰਸਾਰ ਹੋਵੇਗਾ? (ਅੰਗ੍ਰੇਜ਼ੀ) ਨਾਮਕ ਬਰੋਸ਼ਰ ਪੇਸ਼ ਕੀਤੇ ਜਾ ਸਕਦੇ ਹਨ। ਮਾਰਚ: ਗਿਆਨ ਕਿਤਾਬ ਪੇਸ਼ ਕਰੋ ਅਤੇ ਬਾਈਬਲ ਸਟੱਡੀ ਸ਼ੁਰੂ ਕਰਨ ਦੇ ਖ਼ਾਸ ਜਤਨ ਕਰੋ। ਅਪ੍ਰੈਲ: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਪੇਸ਼ ਕਰੋ। ਦਿਲਚਸਪੀ ਰੱਖਣ ਵਾਲੇ ਲੋਕਾਂ ਨਾਲ ਪੁਨਰ-ਮੁਲਾਕਾਤ ਕਰਦੇ ਸਮੇਂ ਕਿਤਾਬ ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਭਗਤੀ ਕਰੋ (ਅੰਗ੍ਰੇਜ਼ੀ) ਪੇਸ਼ ਕਰਨ ਦੇ ਜਤਨ ਕਰੋ। ਇਨ੍ਹਾਂ ਵਿਚ ਉਹ ਲੋਕ ਹੋ ਸਕਦੇ ਹਨ ਜੋ ਸਮਾਰਕ ਸਮਾਰੋਹ ਵਿਚ ਜਾਂ ਹੋਰ ਕਿਸੇ ਸਭਾ ਵਿਚ ਆਏ ਸਨ, ਪਰ ਬਾਕਾਇਦਾ ਸਭਾਵਾਂ ਵਿਚ ਨਹੀਂ ਆਉਂਦੇ। ਬਾਈਬਲ ਸਟੱਡੀ ਸ਼ੁਰੂ ਕਰਨ ਦੀ ਪੂਰੀ ਕੋਸ਼ਿਸ਼ ਕਰੋ, ਖ਼ਾਸਕਰ ਉਨ੍ਹਾਂ ਨਾਲ ਜਿਨ੍ਹਾਂ ਨੇ ਗਿਆਨ ਕਿਤਾਬ ਅਤੇ ਮੰਗ ਬਰੋਸ਼ਰ ਦੀ ਪਹਿਲਾਂ ਹੀ ਸਟੱਡੀ ਕਰ ਲਈ ਹੈ। ਮਈ: ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ। ਇਸ ਤੋਂ ਇਲਾਵਾ, ਤੁਸੀਂ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ, ਬਾਈਬਲ—ਪਰਮੇਸ਼ੁਰ ਦਾ ਬਚਨ ਜਾਂ ਮਨੁੱਖ ਦਾ? (ਅੰਗ੍ਰੇਜ਼ੀ), ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ (ਅੰਗ੍ਰੇਜ਼ੀ) ਜਾਂ ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ ਕਿਤਾਬ ਪੇਸ਼ ਕਰ ਸਕਦੇ ਹੋ। ਜੇ ਕਲੀਸਿਯਾ ਵਿਚ ਇਨ੍ਹਾਂ ਵਿੱਚੋਂ ਕੋਈ ਵੀ ਕਿਤਾਬ ਉਪਲਬਧ ਨਹੀਂ ਹੈ, ਤਾਂ ਕਿਰਪਾ ਕਰ ਕੇ ਕਿਸੇ ਨੇੜਲੀ ਕਲੀਸਿਯਾ ਤੋਂ ਪਤਾ ਕਰਾਓ। ਸ਼ਾਇਦ ਉਨ੍ਹਾਂ ਕੋਲ ਇਨ੍ਹਾਂ ਕਿਤਾਬਾਂ ਦੀਆਂ ਵਾਧੂ ਕਾਪੀਆਂ ਹੋਣ ਜੋ ਤੁਸੀਂ ਇਸਤੇਮਾਲ ਕਰ ਸਕਦੇ ਹੋ।
◼ ਪ੍ਰਧਾਨ ਨਿਗਾਹਬਾਨ ਜਾਂ ਉਸ ਵੱਲੋਂ ਨਿਯੁਕਤ ਵਿਅਕਤੀ ਨੂੰ ਕਲੀਸਿਯਾ ਦੇ ਲੇਖੇ ਦੀ ਲੇਖਾ-ਪੜਤਾਲ 1 ਮਾਰਚ ਨੂੰ ਜਾਂ ਇਸ ਮਗਰੋਂ ਛੇਤੀ ਤੋਂ ਛੇਤੀ ਕਰਨੀ ਚਾਹੀਦੀ ਹੈ। ਜਦੋਂ ਇਹ ਕੀਤੀ ਜਾ ਚੁੱਕੀ ਹੋਵੇ, ਤਾਂ ਅਗਲੀ ਲੇਖਾ ਰਿਪੋਰਟ ਪੜ੍ਹਨ ਤੋਂ ਬਾਅਦ ਕਲੀਸਿਯਾ ਵਿਚ ਇਸ ਦੀ ਘੋਸ਼ਣਾ ਕਰੋ। ਕਲੀਸਿਯਾ ਵੱਲੋਂ ਵਿਸ਼ਵ-ਵਿਆਪੀ ਕੰਮ ਲਈ ਅਤੇ ਸੰਸਥਾ ਦੇ ਕਿਸੇ ਹੋਰ ਕੰਮ ਲਈ ਭੇਜੇ ਚੰਦੇ ਦੀ ਰਸੀਦ ਵੀ ਪੜ੍ਹੋ।
◼ ਸੈਕਟਰੀ ਅਤੇ ਸੇਵਾ ਨਿਗਾਹਬਾਨ ਨੂੰ ਸਾਰੇ ਨਿਯਮਿਤ ਪਾਇਨੀਅਰਾਂ ਦੀਆਂ ਸਰਗਰਮੀਆਂ ਉੱਤੇ ਪੁਨਰ-ਵਿਚਾਰ ਕਰਨਾ ਚਾਹੀਦਾ ਹੈ। ਜੇ ਕਿਸੇ ਨੂੰ ਘੰਟੇ ਪੂਰੇ ਕਰਨ ਵਿਚ ਮੁਸ਼ਕਲ ਆ ਰਹੀ ਹੈ, ਤਾਂ ਬਜ਼ੁਰਗਾਂ ਨੂੰ ਉਸ ਦੀ ਮਦਦ ਕਰਨ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ। ਇਸ ਸੰਬੰਧੀ ਸੁਝਾਵਾਂ ਲਈ ਸੰਸਥਾ ਦੀਆਂ ਸਾਲਾਨਾ S-201 ਚਿੱਠੀਆਂ ਨੂੰ ਦੁਬਾਰਾ ਪੜ੍ਹੋ। ਨਾਲੇ ਅਕਤੂਬਰ 1986 ਦੀ ਸਾਡੀ ਰਾਜ ਸੇਵਕਾਈ (ਅੰਗ੍ਰੇਜ਼ੀ) ਦੇ ਅੰਤਰ-ਪੱਤਰ ਵਿਚ ਪੈਰੇ 12-20 ਵੀ ਦੇਖੋ।
◼ ਸਾਲ 2003 ਦੇ ਸਮਾਰਕ ਮਹੀਨੇ ਦੌਰਾਨ ਖ਼ਾਸ ਪਬਲਿਕ ਭਾਸ਼ਣ ਐਤਵਾਰ, 27 ਅਪ੍ਰੈਲ ਨੂੰ ਦਿੱਤਾ ਜਾਵੇਗਾ। ਭਾਸ਼ਣ ਦਾ ਵਿਸ਼ਾ ਹੋਵੇਗਾ “ਕੀ ਬਾਬੁਲ ਦੇ ਨਿਆਂ ਦਾ ਸਮਾਂ ਆ ਪਹੁੰਚਿਆ ਹੈ?” ਇਸ ਭਾਸ਼ਣ ਦੀ ਰੂਪ-ਰੇਖਾ ਦਿੱਤੀ ਜਾਵੇਗੀ। ਜਿਨ੍ਹਾਂ ਕਲੀਸਿਯਾਵਾਂ ਵਿਚ ਉਸ ਹਫ਼ਤੇ ਸਰਕਟ ਨਿਗਾਹਬਾਨ ਦਾ ਦੌਰਾ ਜਾਂ ਸੰਮੇਲਨ ਹੈ, ਉਨ੍ਹਾਂ ਵਿਚ ਇਹ ਖ਼ਾਸ ਭਾਸ਼ਣ ਉਸ ਤੋਂ ਅਗਲੇ ਹਫ਼ਤੇ ਵਿਚ ਦਿੱਤਾ ਜਾਵੇਗਾ। ਕਿਸੇ ਵੀ ਕਲੀਸਿਯਾ ਵਿਚ ਇਹ ਖ਼ਾਸ ਭਾਸ਼ਣ 27 ਅਪ੍ਰੈਲ 2003 ਤੋਂ ਪਹਿਲਾਂ ਨਹੀਂ ਦਿੱਤਾ ਜਾਣਾ ਚਾਹੀਦਾ।
◼ ਡਾਕ ਰਾਹੀਂ ਨਿੱਜੀ ਸਬਸਕ੍ਰਿਪਸ਼ਨ ਬੰਦ ਕਰ ਦਿੱਤੇ ਜਾਣ ਕਰਕੇ ਕਲੀਸਿਯਾਵਾਂ ਨੂੰ ਪਹਿਰਾਬੁਰਜ ਅਤੇ ਜਾਗਰੂਕ ਬਣੋ! ਦੇ ਨਵੇਂ ਅੰਕ ਜਲਦੀ ਤੋਂ ਜਲਦੀ ਪ੍ਰਕਾਸ਼ਕਾਂ ਨੂੰ ਦੇ ਦੇਣੇ ਚਾਹੀਦੇ ਹਨ। ਇਸ ਤਰ੍ਹਾਂ ਉਹ ਪ੍ਰਚਾਰ ਵਿਚ ਰਸਾਲੇ ਪੇਸ਼ ਕਰਨ ਤੋਂ ਪਹਿਲਾਂ ਇਨ੍ਹਾਂ ਵਿਚ ਦਿੱਤੇ ਲੇਖਾਂ ਤੋਂ ਜਾਣੂ ਹੋ ਸਕਣਗੇ।