ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 9/03 ਸਫ਼ਾ 7
  • ਘੋਸ਼ਣਾਵਾਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਘੋਸ਼ਣਾਵਾਂ
  • ਸਾਡੀ ਰਾਜ ਸੇਵਕਾਈ—2003
ਸਾਡੀ ਰਾਜ ਸੇਵਕਾਈ—2003
km 9/03 ਸਫ਼ਾ 7

ਘੋਸ਼ਣਾਵਾਂ

◼ ਸਤੰਬਰ ਲਈ ਸਾਹਿੱਤ ਪੇਸ਼ਕਸ਼: “ਤੇਰਾ ਰਾਜ ਆਵੇ” (ਅੰਗ੍ਰੇਜ਼ੀ) ਜਾਂ ਕੀ ਇਹੋ ਜੀਵਨ ਸਭ ਕੁਝ ਹੈ? (ਅੰਗ੍ਰੇਜ਼ੀ) ਜਾਂ ਕੋਈ ਵੀ 192 ਸਫ਼ਿਆਂ ਵਾਲੀ ਕਿਤਾਬ ਪੇਸ਼ ਕੀਤੀ ਜਾ ਸਕਦੀ ਹੈ ਜਿਸ ਦਾ ਕਾਗਜ਼ ਪੀਲਾ ਪੈ ਚੁੱਕਾ ਹੈ ਜਾਂ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਕਿਤਾਬ ਪੇਸ਼ ਕੀਤੀ ਜਾ ਸਕਦੀ ਹੈ। ਅਕਤੂਬਰ: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਪੇਸ਼ ਕਰੋ। ਜੇ ਕੋਈ ਵਿਅਕਤੀ ਦਿਲਚਸਪੀ ਦਿਖਾਉਂਦਾ ਹੈ, ਤਾਂ ਮੰਗ ਬਰੋਸ਼ਰ ਪੇਸ਼ ਕਰੋ ਅਤੇ ਬਾਈਬਲ ਸਟੱਡੀ ਸ਼ੁਰੂ ਕਰਨ ਦਾ ਖ਼ਾਸ ਜਤਨ ਕਰੋ। ਨਵੰਬਰ: ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਜਾਂ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ। ਜੇ ਵਿਅਕਤੀ ਕੋਲ ਪਹਿਲਾਂ ਹੀ ਇਹ ਪ੍ਰਕਾਸ਼ਨ ਹਨ, ਤਾਂ ਉਸ ਨੂੰ ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਭਗਤੀ ਕਰੋ (ਅੰਗ੍ਰੇਜ਼ੀ) ਜਾਂ ਕੋਈ ਪੁਰਾਣੀ ਕਿਤਾਬ ਪੇਸ਼ ਕਰੋ। ਦਸੰਬਰ: ਉਹ ਸਰਬ ਮਹਾਨ ਮਨੁੱਖ ਜੋ ਕਦੇ ਜੀਉਂਦਾ ਰਿਹਾ। ਤੁਸੀਂ ਹੋਰ ਕਿਤਾਬਾਂ ਵੀ ਪੇਸ਼ ਕਰ ਸਕਦੇ ਹੋ ਜਿਵੇਂ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਜਾਂ ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ।

◼ ਬ੍ਰਾਂਚ ਆਫਿਸ ਪ੍ਰਕਾਸ਼ਕਾਂ ਦੁਆਰਾ ਨਿੱਜੀ ਤੌਰ ਤੇ ਆਰਡਰ ਕੀਤਾ ਗਿਆ ਸਾਹਿੱਤ ਨਹੀਂ ਭੇਜਦਾ। ਸਾਹਿੱਤ ਲਈ ਕਲੀਸਿਯਾ ਦਾ ਮਾਸਿਕ ਆਰਡਰ ਸੋਸਾਇਟੀ ਨੂੰ ਭੇਜਣ ਤੋਂ ਪਹਿਲਾਂ ਪ੍ਰਧਾਨ ਨਿਗਾਹਬਾਨ ਨੂੰ ਹਰ ਮਹੀਨੇ ਇਕ ਘੋਸ਼ਣਾ ਕਰਵਾਉਣੀ ਚਾਹੀਦੀ ਹੈ, ਤਾਂਕਿ ਨਿੱਜੀ ਸਾਹਿੱਤ ਲੈਣ ਵਿਚ ਦਿਲਚਸਪੀ ਰੱਖਣ ਵਾਲੇ ਭੈਣ-ਭਰਾ ਸਾਹਿੱਤ ਸੰਭਾਲਣ ਵਾਲੇ ਭਰਾ ਨੂੰ ਆਪਣੇ ਆਰਡਰ ਦੇ ਸਕਣ। ਕਿਰਪਾ ਕਰ ਕੇ ਯਾਦ ਰੱਖੋ ਕਿ ਕਿਹੜੇ ਪ੍ਰਕਾਸ਼ਨ ਖ਼ਾਸ-ਆਰਡਰ ਸਾਹਿੱਤ ਹਨ।

◼ ਬਜ਼ੁਰਗਾਂ ਨੂੰ ਯਾਦ ਕਰਾਇਆ ਜਾਂਦਾ ਹੈ ਕਿ ਉਹ 15 ਅਪ੍ਰੈਲ 1991 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਸਫ਼ੇ 21-3 ਉੱਤੇ ਦਿੱਤੀਆਂ ਹਿਦਾਇਤਾਂ ਦੇ ਅਨੁਸਾਰ ਉਨ੍ਹਾਂ ਵਿਅਕਤੀਆਂ ਦੀ ਮਦਦ ਕਰਨ ਜਿਹੜੇ ਕਲੀਸਿਯਾ ਵਿੱਚੋਂ ਛੇਕੇ ਗਏ ਹਨ ਜਾਂ ਸੰਗਠਨ ਨਾਲੋਂ ਸੰਬੰਧ ਤੋੜ ਚੁੱਕੇ ਹਨ, ਪਰ ਹੁਣ ਕਲੀਸਿਯਾ ਵਿਚ ਮੁੜ ਬਹਾਲ ਹੋਣਾ ਚਾਹੁੰਦੇ ਹਨ।

◼ ਸਾਡੀ ਰਾਜ ਸੇਵਕਾਈ ਦੇ ਇਸ ਅੰਕ ਦੇ ਅੰਤਰ-ਪੱਤਰ ਵਿਚ ਗਿਆਨ ਕਿਤਾਬ ਪੇਸ਼ ਕਰਨ ਲਈ ਪੇਸ਼ਕਾਰੀਆਂ ਦਿੱਤੀਆਂ ਗਈਆਂ ਹਨ। ਗਵਾਹੀ ਦੇਣ ਲਈ ਤੁਸੀਂ ਇਨ੍ਹਾਂ ਵਿੱਚੋਂ ਜ਼ਿਆਦਾ ਤੋਂ ਜ਼ਿਆਦਾ ਪੇਸ਼ਕਾਰੀਆਂ ਅਜ਼ਮਾ ਕੇ ਦੇਖੋ।

◼ ਬੰਗਲੌਰ ਵਿਚ ਸਾਡੇ ਬ੍ਰਾਂਚ ਆਫਿਸ ਨੂੰ ਅਜਿਹੀਆਂ ਬਹੁਤ ਸਾਰੀਆਂ ਚਿੱਠੀਆਂ ਮਿਲ ਰਹੀਆਂ ਹਨ ਜੋ ਲੋਨਾਵਲਾ ਨੂੰ ਭੇਜੀਆਂ ਗਈਆਂ ਸਨ। ਇਹ ਚਿੱਠੀਆਂ ਖ਼ਾਸਕਰ ਉਨ੍ਹਾਂ ਵੱਲੋਂ ਹਨ ਜਿਨ੍ਹਾਂ ਨੇ ਸਾਡਾ ਸਾਹਿੱਤ ਪੜ੍ਹਿਆ ਹੈ ਅਤੇ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦੇ ਹਨ, ਪਰ ਗਵਾਹ ਉਨ੍ਹਾਂ ਕੋਲ ਦੁਬਾਰਾ ਨਹੀਂ ਗਏ। ਭਾਵੇਂ ਹਾਲ ਹੀ ਵਿਚ ਛਪੇ ਰਸਾਲਿਆਂ ਅਤੇ ਸਾਹਿੱਤ ਉੱਤੇ ਬੰਗਲੌਰ ਦਾ ਪਤਾ ਹੈ, ਪਰ ਪਹਿਲਾਂ ਛਪ ਚੁੱਕੇ ਸਾਹਿੱਤ ਉੱਤੇ ਲੋਨਾਵਲਾ ਦਾ ਹੀ ਪਤਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਕਲੀਸਿਯਾਵਾਂ ਅਤੇ ਪ੍ਰਕਾਸ਼ਕਾਂ ਕੋਲ ਪਏ ਪੁਰਾਣੇ ਸਾਹਿੱਤ ਉੱਤੇ ਵੀ ਲੋਨਾਵਲਾ ਦਾ ਹੀ ਪਤਾ ਹੋਵੇਗਾ। ਇਸ ਲਈ ਜਦੋਂ ਤਕ ਇਹ ਪੁਰਾਣਾ ਸਟਾਕ ਖ਼ਤਮ ਨਹੀਂ ਹੋ ਜਾਂਦਾ ਅਤੇ ਨਵੀਆਂ ਕਾਪੀਆਂ ਦੀ ਛਪਾਈ ਨਹੀਂ ਹੁੰਦੀ, ਅਸੀਂ ਸਾਰੇ ਪ੍ਰਕਾਸ਼ਕਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਸਾਹਿੱਤ ਉੱਤੇ ਦਿੱਤੇ ਲੋਨਾਵਲਾ ਦੇ ਪਤੇ ਨੂੰ ਕੱਟ ਕੇ ਬੰਗਲੌਰ ਦਾ ਪਤਾ ਲਿਖਣ। ਇਸ ਤਰ੍ਹਾਂ ਕਰਨ ਨਾਲ ਲੋਕ ਲੋਨਾਵਲਾ ਨੂੰ ਚਿੱਠੀਆਂ ਨਹੀਂ ਭੇਜਣਗੇ ਅਤੇ ਇਨ੍ਹਾਂ ਚਿੱਠੀਆਂ ਦਾ ਜਵਾਬ ਦੇਣ ਵਿਚ ਚਿਰ ਨਹੀਂ ਲੱਗੇਗਾ।

◼ ਸਾਲ 2004 ਦੇ ਸਮਾਰਕ ਮਹੀਨੇ ਦੌਰਾਨ ਖ਼ਾਸ ਪਬਲਿਕ ਭਾਸ਼ਣ ਐਤਵਾਰ, 18 ਅਪ੍ਰੈਲ ਨੂੰ ਦਿੱਤਾ ਜਾਵੇਗਾ। ਭਾਸ਼ਣ ਦਾ ਵਿਸ਼ਾ ਬਾਅਦ ਵਿਚ ਦੱਸਿਆ ਜਾਵੇਗਾ। ਜਿਨ੍ਹਾਂ ਕਲੀਸਿਯਾਵਾਂ ਵਿਚ ਉਸ ਹਫ਼ਤੇ ਸਰਕਟ ਨਿਗਾਹਬਾਨ ਦਾ ਦੌਰਾ ਜਾਂ ਸੰਮੇਲਨ ਹੈ, ਉਨ੍ਹਾਂ ਵਿਚ ਇਹ ਖ਼ਾਸ ਭਾਸ਼ਣ ਉਸ ਤੋਂ ਅਗਲੇ ਹਫ਼ਤੇ ਦਿੱਤਾ ਜਾਵੇਗਾ। ਕਿਸੇ ਵੀ ਕਲੀਸਿਯਾ ਵਿਚ ਇਹ ਖ਼ਾਸ ਭਾਸ਼ਣ 18 ਅਪ੍ਰੈਲ 2004 ਤੋਂ ਪਹਿਲਾਂ ਨਹੀਂ ਦਿੱਤਾ ਜਾਣਾ ਚਾਹੀਦਾ।

◼ ਮੁੜ ਉਪਲਬਧ ਪ੍ਰਕਾਸ਼ਨ:

ਯਹੋਵਾਹ ਦੇ ਗਵਾਹ ਅਤੇ ਸਿੱਖਿਆ—ਹਿੰਦੀ

ਜੀਵਨ ਦਾ ਮਕਸਦ ਕੀ ਹੈ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ?—ਹਿੰਦੀ, ਬੰਗਲਾ, ਮਰਾਠੀ

ਕੀ ਪਰਮੇਸ਼ੁਰ ਸੱਚ ਮੁੱਚ ਸਾਡੀ ਪਰਵਾਹ ਕਰਦਾ ਹੈ?—ਹਿੰਦੀ, ਕੰਨੜ, ਗੁਜਰਾਤੀ, ਬੰਗਲਾ, ਮਰਾਠੀ

ਸਾਨੂੰ ਕੀ ਹੁੰਦਾ ਹੈ ਜਦੋਂ ਅਸੀਂ ਮਰ ਜਾਂਦੇ ਹਾਂ?—ਅੰਗ੍ਰੇਜ਼ੀ

ਯਹੋਵਾਹ ਦੀ ਉਸਤਤ ਗਾਓ (29 ਗਾਣੇ)—ਹਿੰਦੀ

ਕੁਰਕਸ਼ੇਤਰ ਤੋਂ ਹਰਮਗਿੱਦੋਨ ਤਕ—ਅਤੇ ਤੁਹਾਡਾ ਬਚਾਉ—ਹਿੰਦੀ, ਕੰਨੜ, ਗੁਜਰਾਤੀ, ਤਾਮਿਲ, ਤੇਲਗੂ, ਬੰਗਲਾ, ਮਲਿਆਲਮ

ਮੌਤ ਉੱਤੇ ਜਿੱਤ—ਕੀ ਤੁਹਾਡੇ ਲਈ ਇਹ ਸੰਭਵ ਹੈ?—ਨੇਪਾਲੀ

ਕੀ ਕਿਸਮਤ ਸਾਡੀਆਂ ਜ਼ਿੰਦਗੀਆਂ ਤੇ ਹਕੂਮਤ ਕਰਦੀ ਹੈ? ਜਾਂ ਕੀ ਖ਼ੁਦਾ ਸਾਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ? (ਮੁਸਲਮਾਨਾਂ ਲਈ) (ਟ੍ਰੈਕਟ ਨੰ. 71)—ਉਰਦੂ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ